ਰਸਾਇਣ ਤੇ ਖਾਦ ਮੰਤਰਾਲਾ

ਸ਼੍ਰੀ ਭਗਵੰਤ ਖੁਬਾ ਨੇ ਦੇਸ਼ ਵਿੱਚ ਖਾਦ ਦੀ ਕਮੀ ਦੇ ਬਾਰੇ ਵਿੱਚ ਅਫ਼ਵਾਹਾਂ ਦਾ ਖੰਡਨ ਕਰਨ ਦੇ ਲਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ

“ਕਰਨਾਟਕ ਵਿੱਚ 22 ਲੱਖ ਮੀਟ੍ਰਿਕ ਟਨ ਯੂਰੀਆ ਉਪਲਬਧ ਹੈ”: ਸ਼੍ਰੀ ਖੁਬਾ

Posted On: 28 OCT 2021 10:34AM by PIB Chandigarh

ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਨੇ ਦੇਸ਼ ਵਿੱਚ ਖਾਦ ਦੀ ਕਮੀ ਬਾਰੇ ਅਫ਼ਵਾਹਾਂ ਦਾ ਖੰਡਨ ਕਰਨ ਦੇ ਲਈ ਇੱਕ ਮੀਡੀਆ-ਵਾਰਤਾ ਨੂੰ ਸੰਬੋਧਨ ਕੀਤਾ। ਖਾਦ ਦੀ ਕਮੀ ਦੀਆਂ ਅਫ਼ਵਾਹਾਂ ਨੂੰ ਝੂਠੀਆਂ ਅਤੇ ਬੇਬੁਨਿਆਦ ਕਰਾਰ ਦਿੰਦੇ ਹੋਏ, ਉਨ੍ਹਾਂ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਖਾਦ ਦੀ ਕਮੀ ਦੀਆਂ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕਰਨ।

 

 

ਵਿਕਾਸ ਸੌਧਾ ਵਿੱਚ ਪ੍ਰੈੱਸ ਕਾਨਫ਼ਰੰਸ ਵਿੱਚ ਬੋਲਦੇ ਹੋਏ ਸ਼੍ਰੀ ਖੁਬਾ ਨੇ ਕਿਹਾ, “ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਪਿਛਲੇ ਦੋ ਸਾਲਾਂ ਤੋਂ ਕੰਪਲੈਕਸ ਖਾਦ ਦਾ ਇਸਤੇਮਾਲ ਵਧਦਾ ਜਾ ਰਿਹਾ ਹੈ। ਰਾਜ ਦੇ ਕਿਸਾਨ ਜੇਕਰ ਕੰਪਲੈਕਸ ਖਾਦ ਨੂੰ ਅਪਣਾਉਣਗੇ, ਤਾਂ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ। ਡੀਏਪੀ ਦੀ ਤੁਲਨਾ ਵਿੱਚ ਕੰਪਲੈਕਸ ਖਾਦ ਦੇ ਬਿਹਤਰ ਨਤੀਜੇ ਹੁੰਦੇ ਹਨ। ਇਹੀ ਕਾਰਨ ਹੈ ਕਿ ਸਰਕਾਰ ਡੀਏਪੀ ਦੀ ਵਜ੍ਹਾ ਕੰਪਲੈਕਸ ਖਾਦ ਨੂੰ ਖ਼ਰੀਦਣ ਦੀ ਸਿਫ਼ਾਰਸ਼ ਕਰ ਰਹੀ ਹੈ।

 

 

ਉਨ੍ਹਾਂ ਨੇ ਕਿਹਾ ਕਿ ਕੁਝ ਸਥਾਨਾਂ ’ਤੇ ਅਜਿਹੀਆਂ ਅਫ਼ਵਾਹਾਂ ਉੱਡ ਰਹੀਆਂ ਹਨ ਕਿ ਦੇਸ਼ ਵਿੱਚ ਖਾਦਾਂ ਦੀ ਕਮੀ ਹੋਣ ਵਾਲੀ ਹੈ ਅਤੇ ਕਿਸਾਨਾਂ ਨੂੰ ਅਗਲੇ ਚਾਰ ਮਹੀਨਿਆਂ ਦੇ ਲਈ ਲੋੜੀਂਦੀ ਖਾਦ ਜਮ੍ਹਾਂ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾਅਜਿਹੇ ਆਰੋਪ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ,“ਖਾਦ ਵਿਭਾਗ ਦਾ ਮੰਤਰੀ ਹੋਣ ਦੇ ਨਾਤੇ, ਮੈਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਖਾਦ ਉਪਲਬਧ ਰਹੇਗੀ।”

ਸ਼੍ਰੀ ਖੁਬਾ ਨੇ ਕਿਹਾ, “ਇਸ ਸਾਲ ਨੈਨੋ-ਯੂਰੀਆ ਦਾ ਉਤਪਾਦਨ ਵਧਿਆ ਹੈ। ਨੈਨੋ-ਡੀਏਪੀ ਦਾ ਉਤਪਾਦਨ ਅਗਲੇ ਸਾਲ ਤੋਂ ਸ਼ੁਰੂ ਹੋ ਜਾਵੇਗਾ। ਕਰਨਾਟਕ ਵਿੱਚ 22 ਲੱਖ ਮੀਟ੍ਰਿਕ ਟਨ ਯੂਰੀਆ ਉਪਲਬਧ ਹੈ। ਰੱਬੀ ਦੇ ਮੌਸਮ ਵਿੱਚ ਦੋ ਲੱਖ ਮੀਟਰਿਕ ਟਨ ਡੀਏਪੀ ਦੀ ਜ਼ਰੂਰਤ ਹੈ,ਜਿਸਦਾ ਉਤਪਾਦਨ ਕੀਤਾ ਜਾਵੇਗਾ। ਅਸੀਂ ਦੋ ਫੈਕਟਰੀਆਂ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਮਾਨਸੂਨ ਦੇ ਦੌਰਾਨ ਪੂਰੇ ਕਰਨਾਟਕ ਵਿੱਚ ਚੰਗੀ ਬਾਰਸ਼ ਹੋਈ ਹੈ ਅਤੇ 78.51 ਲੱਖ ਹੈਕਟੇਅਰ ਜ਼ਮੀਨ ਵਿੱਚ ਬਿਜਾਈ ਹੋ ਚੁੱਕੀ ਹੈ।

ਉਨ੍ਹਾਂ ਨੇ ਕਿਹਾ,“ਰਾਜ ਵਿੱਚ ਬਿਜਾਈ ਦੇ ਲਈ ਖਾਦ ਆਦਿ ਸਮੱਗਰੀਆਂ ਦੀ ਸਪਲਾਈ ਦਰੁਸਤ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਦੇ ਹਿੱਸੇ ਦੇ ਰੂਪ ਵਿੱਚ ਹਰ ਜ਼ਿਲ੍ਹੇ ਵਿੱਚ ਖਾਦ ਦੀ ਅਪੂਰਤੀ ਦਾ ਬੰਦੋਬਸਤ ਕਰ ਦਿੱਤਾ ਗਿਆ ਹੈ।

 

*******

 

ਐੱਮਬੀ/ ਏਐੱਲ/ ਜੀਐੱਸ(Release ID: 1767395) Visitor Counter : 40