ਕੋਲਾ ਮੰਤਰਾਲਾ
ਮਹਾਨਦੀ ਕੋਲਫੀਲਡਸ ਲਿਮਿਟਿਡ ਨੇ ਸਕਿੱਲ ਡਿਵੈਲਪਮੈਂਟ ਪ੍ਰੋਜੈਕਟਾਂ ਲਈ ਸਮਝੌਤਿਆਂ ’ਤੇ ਹਸਤਾਖਰ ਕੀਤੇ
प्रविष्टि तिथि:
28 OCT 2021 3:08PM by PIB Chandigarh
ਕੋਇਲਾ ਮੰਤਰਾਲੇ ਦੇ ਮਹਾਨਦੀ ਕੋਲਫੀਲਡਸ ਲਿਮਿਟਿਡ (ਐੱਮਸੀਐੱਲ) ਨੇ ਭੁਵਨੇਸ਼ਵਰ ਸਥਿਤ ਕੇਂਦਰੀ ਪੈਟਰੋਕੈਮੀਕਲਸ ਇੰਜਨੀਅਰਿੰਗ ਅਤੇ ਤਕਨੀਕੀ ਸੰਸਥਾਨ (ਸਿਪੇਟ) ਨਾਲ 1.38 ਕਰੋੜ ਰੁਪਏ ਦੇ ਨਿਵੇਸ਼ ਦੇ ਸਮਝੌਤਿਆਂ (ਐੱਮਓਯੂ) ’ਤੇ ਹਸਤਾਖਰ ਕੀਤੇ ਹਨ। ਐੱਮਸੀਐੱਲ ਨੇ ਇਹ ਕਦਮ ਆਪਣੀ ਸੀਐੱਸਆਰ ਪਹਿਲ ਤਹਿਤ ਖਣਨ ਖੇਤਰਾਂ ਦੇ ਆਸ-ਪਾਸ ਸਥਿਤ ਪਿੰਡਾਂ ਦੇ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਦੀ ਟ੍ਰੇਨਿੰਗ ਦੇਣ ਲਈ ਚੁੱਕਿਆ ਹੈ।
ਇਨ੍ਹਾਂ ਦੋ ਸੀਐੱਸਆਰ ਪਹਿਲਾਂ – ‘ਉਡਾਨ’ ਅਤੇ ‘ਸਹਿਯੋਗ’ ਨਾਲ ਆਸ-ਪਾਸ ਸਥਿਤ ਪਿੰਡਾਂ ਦੇ 40 ਨੌਜਵਾਨਾਂ ਨੂੰ ਫਿਟਰ/ਇਲੈਕਟ੍ਰੀਸ਼ਨ ਟ੍ਰੇਡਾਂ ਵਿੱਚ ਦੋ ਸਾਲ ਦੇ ਫੁੱਲ ਟਾਈਮ ਆਈਟੀਆਈ ਟ੍ਰੇਨਿੰਗ ਅਤੇ 30 ਦਿੱਵਯਾਂਗਜਨਾਂ ਨੂੰ ਛੇ ਮਹੀਨੇ ਦੇ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਿੱਚ ਸਹਾਇਤਾ ਮਿਲੇਗੀ।
ਐੱਮਸੀਐੱਲ ਦੇ ਜੀਐੱਮ (ਸੀਐੱਸਆਰ) ਸ਼੍ਰੀ ਪੀਕੇ ਚਕਰਵਰਤੀ ਅਤੇ ਸਿਪੇਟ ਦੇ ਪ੍ਰਿੰਸੀਪਲ ਡਾਇਰੈਕਟਰ ਤੇ ਹੈੱਡ, ਸ਼੍ਰੀ ਪੀਕੇ ਸਾਹੂ ਨੇ ਇਨ੍ਹਾਂ ਸਮਝੌਤਿਆਂ ’ਤੇ ਹਸਤਾਖਰ ਕੀਤੇ।
**********
ਐੱਮਐੱਮ/ਆਰਕੇਪੀ
(रिलीज़ आईडी: 1767385)
आगंतुक पटल : 180