ਪੇਂਡੂ ਵਿਕਾਸ ਮੰਤਰਾਲਾ
ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ ਦੇ ਤਹਿਤ 5 ਰਾਜਾਂ ਵਿੱਚ ਸੀਐਕਸਓ ਮੀਟ ਦਾ ਆਯੋਜਨ ਕੀਤਾ ਗਿਆ
ਸੀਐਕਸਓ ਮੀਟ ਉਮੀਦਵਾਰਾਂ ਲਈ ਰੋਜ਼ਗਾਰ ਦੇ ਉੱਚਿਤ ਮੌਕੇ ਸੁਨਿਸ਼ਚਿਤ ਕਰਦੇ ਹੋਏ ਨਵੇਂ ਉਦਯੋਗ ਸੰਬੰਧ ਸਥਾਪਿਤ ਕਰਨ ਲਈ ਇੱਕ ਮੰਚ ਦੇ ਰੂਪ ਵਿੱਚ ਕੰਮ ਕਰੇਗੀ
ਹਰ ਭਾਗੀਦਾਰੀ ਕਰਨ ਵਾਲੇ ਰਾਜ ਨੇ ਇੱਕ ਖਾਸ ਵਪਾਰ ਦੇ ਬਾਰੇ ਵਿੱਚ ਸੀਐਕਸਓ ਮੀਟ ਆਯੋਜਿਤ ਕੀਤੀ
ਮਾਹਰਾਂ ਨੇ ਕਿਹਾ ਕਿ ਈ-ਕਾਮਰਸ ਪਲੈਟਫਾਰਮ ਵਿੱਚ ਆਈ ਤੇਜ਼ੀ ਨੂੰ ਦੇਖਦੇ ਹੋਏ ਲੌਜਿਸਟਿਕਸ ਖੇਤਰ ਇੱਕ ਆਕਰਸ਼ਕ ਵਿਕਲਪ ਦੇ ਰੂਪ ਵਿੱਚ ਉਭਰ ਰਿਹਾ ਹੈ
Posted On:
28 OCT 2021 1:41PM by PIB Chandigarh
18 ਪ੍ਰਮੁੱਖ ਖੇਤਰਾਂ ਦੇ ਉਦਯੋਗ ਦਿੱਗਜ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ (ਡੀਡੀਯੂ-ਜੀਕੇਵਾਈ) ਦੇ ਤਹਿਤ 15 ਤੋਂ 21 ਅਕਤੂਬਰ, 2021 ਦਰਮਿਆਨ ਆਯੋਜਿਤ ਸੀਐਕਸਓ ਮੀਟ ਦੀ ਚੇਨ ਵਿੱਚ ਇੱਕ ਮੰਚ ‘ਤੇ ਆਏ। ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਤਹਿਤ ਭਾਰਤ ਦੀ ਸੁਤੰਤਰਤਾ ਦੇ 75 ਸਾਲ ਪੂਰੇ ਹੋਣ ਦੇ ਉਦੇਸ਼ ਵਿੱਚ ਅਸਾਮ, ਝਾਰਖੰਡ, ਮੱਧ ਪ੍ਰਦੇਸ਼ (ਐੱਮਪੀ), ਤਾਮਿਲਨਾਡੂ (ਟੀਐੱਨ) ਅਤੇ ਗੁਜਰਾਤ ਰਾਜਾਂ ਦੇ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਸਆਰਐੱਲਐੱਮ) ਨੇ ਸੀਐਕਸਓ ਮੀਟ ਵਿੱਚ ਸਹਾਇਤਾ ਪ੍ਰਦਾਨ ਕੀਤੀ।
Virtual CxO Meet in Jharkhand
ਵੱਖ-ਵੱਖ ਖੇਤਰਾਂ ਅਤੇ ਖੇਤਰ ਕੌਸ਼ਲ ਪਰਿਸ਼ਦਾਂ ਦੇ ਉਦਯੋਗ ਦਿੱਗਜ ਆਗੂ ਪੀੜ੍ਹੀਆਂ ਦੇ ਲਈ ਉਤਸਾਹਜਨਕ ਕਿਰਤ ਬਜ਼ਾਰ ਨੂੰ ਅੱਗੇ ਵਧਾਉਣ ਦੇ ਯਤਨਾਂ ‘ਤੇ ਸਲਾਹ-ਮਸ਼ਵਰਾ ਕਰਨ ਲਈ ਇੱਕ ਮੰਚ ‘ਤੇ ਆਏ। ਜਿਨ੍ਹਾਂ ਖੇਤਰਾਂ ਵਿੱਚ ਭਾਗੀਦਾਰੀ ਹੋਈ ਉਨ੍ਹਾਂ ਵਿੱਚ ਸੈਰ ਸਪਾਟਾ ਅਤੇ ਪਰਾਹੁਣਚਾਰੀ, ਰਿਟੇਲ, ਲੌਜਿਸਟਿਕਸ ਅਤੇ ਪਹਿਰਾਵਾ, ਰਸਾਇਣ ਅਤੇ ਪੈਟ੍ਰੋਕੈਮੀਕਲਸ, ਆਈਟੀ-ਆਈਟੀਈਐੱਸ, ਮੋਟਰ ਵਾਹਨ, ਅਖੁੱਟ ਊਰਜਾ, ਕ੍ਰਿਸ਼ੀ, ਸਿਹਤ ਦੇਖਭਾਲ, ਨਿਰਮਾਣ, ਪੂੰਜੀਗਤ ਵਸਤੂਆਂ ਅਤੇ ਉਤਪਾਦਨ ਸ਼ਾਮਿਲ ਹਨ।
ਬੀਐੱਮਡਬਲਿਊ, ਹੁੰਡਈ, ਦ ਪਾਰਕ ਹੋਟਲ, ਬਾਰਬੇਕਿਊ ਨੇਸ਼ਨ, ਲੀਲਾ ਪੈਲੇਸ, ਓਬਰਾਏ ਅਤੇ ਟ੍ਰਾਈਡੈਂਟ, ਮੁੰਬਈ, ਵਿਵਾਂਤਾ, ਵੌਵ ਮੋਮੋ ਫੂਡ੍ਸ ਪ੍ਰਾਈਵੇਟ ਲਿਮਿਟੇਡ ਜਿਹੇ ਬਜ਼ਾਰ ਦਿੱਗਜਾਂ ਦੇ ਵੱਡੇ ਪ੍ਰਬੰਧਨ ਨੇ ਇਸ ਬਾਰੇ ਵਿੱਚ ਆਪਣੇ ਵਿਚਾਰ ਸਾਂਝਾ ਕੀਤੇ ਕਿ ਸੀਐਕਸਓ ਮੀਟ ਕਿਸ ਪ੍ਰਕਾਰ ਸਾਰੇ ਹਿਤਧਾਰਕਾਂ ਲਈ ਕੁਝ ਸਿੱਖਣ ਦੇ ਮੰਚ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਦੇ ਇਲਾਵਾ, ਸਿਖਲਾਈ ਭਾਗੀਦਾਰਾਂ ਅਤੇ ਰੁਜ਼ਗਾਰਦਾਤਾ ਦਰਮਿਆਨ ਨਿਯਮਿਤ ਗੱਲਬਾਤ ਦੇ ਮਹੱਤਵ ‘ਤੇ ਵੀ ਸਲਾਹ-ਮਸ਼ਵਰੇ ਕੀਤੇ ਗਏ।
Virtual CxO Meet in Assam
ਭਾਗੀਦਾਰ ਕਰਨ ਵਾਲੇ ਹਰ ਰਾਜ ਨੇ ਇੱਕ ਵਿਸ਼ੇ ਵਪਾਰ ‘ਤੇ ਧਿਆਨ ਕੇਂਦ੍ਰਿਤ ਕੀਤਾ- ਅਸਾਮ (ਸੈਰ ਸਪਾਟਾ ਅਤੇ ਪਰਾਹੁਣਚਾਰੀ) ਝਾਰਖੰਡ (ਰਿਟੇਲ, ਟੂਰਿਜ਼ਮ, ਵਿੱਤ, ਲੌਜਿਸਟਿਕਸ ਅਤੇ ਪਹਿਰਾਵਾ) ਮੱਧ ਪ੍ਰਦੇਸ਼ (ਲੌਜਿਸਟਿਕਸ ਅਤੇ ਪਹਿਰਾਵਾ); ਗੁਜਰਾਤ (ਬਿਊਟੀ ਐਂਡ ਵੇਲਨੈਸ ਸੈਕਟਰ ਕੌਸ਼ਲ ਪਰਿਸ਼ਦ, ਹੇਲਥਕੇਅਰ ਸੈਕਟਰ ਕੌਸ਼ਲ ਪਰਿਸ਼ਦ, ਰਸਾਇਣ ਅਤੇ ਪੈਟ੍ਰੋਕੈਮੀਕਲਸ, ਲੌਜਿਸਟਿਕਸ ਸੈਕਟਰ ਕੌਸ਼ਲ ਪਰਿਸ਼ਦ, ਆਈਟੀ-ਆਈਟੀਈਐੱਸ,ਪੂੰਜੀਗਤ ਵਸਤੂਆਂ ਆਦਿ),ਤਾਮਿਲਨਾਡੂ (ਮੋਟਰਵਾਹਨ)।
CxO Meet in Madhya Pradesh
ਟ੍ਰੇਨਿੰਗ, ਪਲੇਸਮੈਂਟ ਅਤੇ ਪਲੇਸਮੈਂਟ ਦੇ ਬਾਅਦ ਸਹਾਇਤਾ, ਡੀਡੀਯੂ-ਜੀਕੇਵਾਈ ਦੇ ਤਹਿਤ ਟ੍ਰੇਂਡ ਉਮੀਦਵਾਰਾਂ ਲਈ ਰਿਟੇਂਸ਼ਨ ਅਤੇ ਕੈਰੀਅਰ ਪ੍ਰਗਤੀ ਨਾਲ ਸੰਬੰਧਿਤ ਮੁੱਦਿਆਂ ਦੇ ਬਾਰੇ ਵਿੱਚ ਚਰਚਾ ਕੀਤੀ ਗਈ। ਡੀਡੀਯੂ-ਜੀਕੇਵਾਈ ਪ੍ਰੋਗਰਾਮ ਦੇ ਰਾਹੀਂ ਹੁਨਰਮੰਦ ਕਾਮਿਆਂ ਦੀ ਕਮੀ ਦੂਰ ਕਰਨ, ਹੁਨਰਮੰਦ ਕਾਮਿਆਂ ਦੀ ਸਮੇਂ-ਸਮੇਂ 'ਤੇ ਮੰਗ, ਵੇਤਨ, ਮਹਿਲਾ ਉਮੀਦਵਾਰਾਂ ਨੂੰ ਕੰਮ ‘ਤੇ ਰੱਖਣ ਵਿੱਚ ਕੁਝ ਖੇਤਰਾਂ ਦੀ ਤਰਜੀਹ ਆਦਿ ਦਾ ਜਵਾਬ ਦੇਣ ਵਿੱਚ ਐੱਸਆਰਐੱਲਐੱਮ ਦੀ ਭੂਮਿਕਾ ਦੇ ਬਾਰੇ ਵਿੱਚ ਵੀ ਵਿਸਤਾਰ ਨਾਲ ਚਰਚਾ ਕੀਤੀ ਗਈ।
CxO Meet in Gujarat
ਉਦਯੋਗਜਗਤ ਦੇ ਮਾਹਰਾਂ ਅਤੇ ਐੱਸਆਰਐੱਲਐੱਮ ਦਰਮਿਆਨ ਸਲਾਹ-ਮਸ਼ਵਰੇ ਦੇ ਦੌਰਾਨ, ਇਹ ਦੇਖਿਆ ਗਿਆ ਕਿ ਈ-ਕਮਰਸ ਪਲੈਟਫਾਰਮ ਵਿੱਚ ਆਈ ਤੇਜ਼ੀ ਨੂੰ ਦੇਖਦੇ ਹੋਏ ਲੌਜਿਸਟਿਕਸ ਖੇਤਰ ਇੱਕ ਆਕਰਸ਼ਕ ਵਿਕਲਪ ਦੇ ਰੂਪ ਵਿੱਚ ਉਭਰ ਰਿਹਾ ਹੈ। ਇਸ ਲਈ ਇਸ ਖੇਤਰ ਵਿੱਚ ਸਿਖਲਾਈ ਕਰਮਚਾਰੀਆਂ ਦੀ ਨੌਕਰੀ ਦੀ ਸੰਭਾਵਨਾਵਾਂ ਵਧ ਰਹੀ ਹੈ। ਸੀਐਕਸਓ ਮੀਟ ਨੇ ਸਿਖਲਾਈ ਭਾਗੀਦਾਰਾਂ ਅਤੇ ਉਦਯੋਗਾਂ ਦਰਮਿਆਨ ਆਪਸੀ ਤੌਰ ‘ਤੇ ਫਾਇਦੇਮੰਦ ਸਾਂਝੇਦਾਰੀ ਦੀ ਸਥਾਪਨਾ ਅਤੇ ਸੁਵਿਧਾ ਪ੍ਰਦਾਨ ਕਰਕੇ, ਡੀਡੀਯੂ-ਜੀਕੇਵਾਈ ਪ੍ਰੋਗਰਾਮ ਦੇ ਤਹਿਤ ਟ੍ਰੇਂਡ ਉਮੀਦਵਾਰਾਂ ਨੂੰ ਉਚਿਤ ਰੋਜ਼ਗਾਰ ਅਵਸਰ ਸੁਨਿਸ਼ਚਿਤ ਕਰਕੇ ਨਵੇਂ ਉਦਯੋਗ ਸੰਬੰਧਾਂ ਨੂੰ ਸਥਾਪਿਤ ਕਰਨ ਅਤੇ ਵਰਤਮਾਨ ਵਿੱਚ ਨਿਰਮਾਣ ਕਰਨ ਲਈ ਇੱਕ ਮੰਚ ਦੇ ਰੂਪ ਵਿੱਚ ਕੰਮ ਕੀਤਾ ਹੈ।
CxO Meet in Tamil Nadu
ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ (ਡੀਡੀਯੂ-ਜੀਕੇਵਾਈ) ਦੇ ਬਾਰੇ
ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ(ਡੀਡੀਯੂ-ਜੀਕੇਵਾਈ) ਨੂੰ ਗਲੋਬਲ ਮਾਨਕਾਂ ਦੇ ਅਨੁਸਾਰ ਵੇਤਨ ਪਲੇਸਮੈਂਟ ਨਾਲ ਜੁੜੇ ਪ੍ਰੋਗਰਾਮਾਂ ਦੇ ਮਾਨਦੰਡਾਂ ਦੇ ਮਹੱਤਵਕਾਂਖੀ ਏਜੰਡੇ ਦੇ ਨਾਲ ਸ਼ੁਰੂ ਕੀਤਾ ਗਿਆ ਸੀ। ਗ੍ਰਾਮੀਣ ਵਿਕਾਸ ਮੰਤਰਾਲੇ (ਐੱਮਓਆਰਡੀ) ਨੇ 25 ਸਤੰਬਰ, 2014 ਨੂੰ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ (ਡੀਡੀਯੂ-ਜੀਕੇਵਾਈ) ਦੇ ਰੂਪ ਵਿੱਚ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਤਹਿਤ ਪਲੇਸਮੈਂਟ ਨਾਲ ਜੁੜੇ ਕੌਸ਼ਲ ਵਿਕਾਸ ਪ੍ਰੋਗਰਾਮ ਨੂੰ ਨਵਾਂ ਰੂਪ ਦਿੱਤਾ ਸੀ।
ਡੀਡੀਯੂ-ਜੀਕੇਵਾਈ ਗ੍ਰਾਮੀਣ ਵਿਕਾਸ ਮੰਤਰਾਲੇ, ਭਾਰਤ ਸਰਕਾਰ ਦੁਆਰਾ ਵਿੱਤ ਪੋਸ਼ਿਤ ਇੱਕ ਰਾਸ਼ਟਰਵਿਆਪੀ ਪਲੇਸਮੈਂਟ ਨਾਲ ਜੁੜਿਆਂ ਕੌਸ਼ਲ ਸਿਖਲਾਈ ਪ੍ਰੋਗਰਾਮ ਹੈ ।ਇਹ ਪ੍ਰੋਗਰਾਮ ਵਰਤਮਾਨ ਵਿੱਚ 27 ਰਾਜਾਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਸ ਦੇ 57 ਖੇਤਰਾਂ ਵਿੱਚ ਸਿਖਲਾਈ ਆਯੋਜਿਤ ਕਰਨ ਵਾਲੇ 2369 ਤੋਂ ਅਧਿਕ ਸਿਖਲਾਈ ਕੇਂਦਰ ਹਨ। ਇਸ ਦੇ ਇਲਾਵਾ, ਇਸ ਦੀ 616 ਤੋਂ ਅਧਿਕ ਰੋਜ਼ਗਾਰ ਸੂਚੀ ਹੈ। ਡੀਡੀਯੂ-ਜੀਕੇਵਾਈ ਦੇ ਤਹਿਤ, ਕੁੱਲ 11.09 ਲੱਖ ਉਮੀਦਵਾਰਾਂ ਨੂੰ ਟ੍ਰੇਂਡ ਕੀਤਾ ਗਿਆ ਹੈ ਅਤੇ 30 ਸਤੰਬਰ, 2021 ਤੱਕ 7.13 ਲੱਖ ਨੂੰ ਯੋਜਨਾਬੱਧ ਕੀਤਾ ਗਿਆ ਹੈ।
*****
ਏਪੀਐੱਸ/ਜੇਕੇ/ਆਈਏ
(Release ID: 1767349)
Visitor Counter : 155