ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਫਿਲਮ ਨਿਰਮਾਤਾਵਾਂ ਨੂੰ ਹਿੰਸਾ ਅਤੇ ਅਸ਼ਲੀਲਤਾ ਦਾ ਚਿਤਰਣ ਕਰਨ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ
ਫਿਲਮ ਨੂੰ ਸਮਾਜਿਕ, ਨੈਤਿਕ ਅਤੇ ਨੀਤੀਪਰਕ ਸੰਦੇਸ਼ਾਂ ਦਾ ਵਾਹਕ ਹੋਣਾ ਚਾਹੀਦਾ ਹੈ : ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਸਿਨੇਮਾ ਉਦਯੋਗ ਨੂੰ ਅਜਿਹਾ ਕੋਈ ਕਾਰਜ ਨਾ ਕਰਨ ਦੀ ਸਲਾਹ ਦਿੱਤੀ ਜੋ ਸਾਡੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਕਮਜ਼ੋਰ ਕਰਦਾ ਹੋਵੇ
ਫਿਲਮਾਂ ਸਾਡਾ ਇੱਕ ਪ੍ਰਮੁੱਖ ਸੱਭਿਆਚਾਰਕ ਨਿਰਯਾਤ ਹਨ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਦਾਦਾਸਾਹੇਬ ਫਾਲਕੇ ਪੁਰਸਕਾਰ ਜੇਤੂ, ਸ਼੍ਰੀ ਰਜਨੀਕਾਂਤ ਅਤੇ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਹੋਰ ਕਲਾਕਾਰਾਂ ਨੂੰ ਵੀ ਵਧਾਈਆਂ ਦਿੱਤੀਆਂ
Posted On:
25 OCT 2021 3:04PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਫਿਲਮ ਨਿਰਮਾਤਾਵਾਂ ਨੂੰ ਆਪਣੀਆਂ ਫਿਲਮਾਂ ਵਿੱਚ ਹਿੰਸਾ, ਘੋਰ ਅਸ਼ਲੀਲਤਾ ਅਤੇ ਨਿਰਲੱਜਤਾ ਦਾ ਚਿਤਰਣ ਕਰਨ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ ।
ਲੋਕਪ੍ਰਿਯ ਅਭਿਨੇਤਾ ਸ਼੍ਰੀ ਰਜਨੀਕਾਂਤ ਨੂੰ ਪ੍ਰਤਿਸ਼ਠਿਤ ਦਾਦਾਸਾਹੇਬ ਫਾਲਕੇ ਪੁਰਸਕਾਰ ਅਤੇ ਵੱਖ-ਵੱਖ ਭਾਸ਼ਾਵਾਂ ਦੇ ਸਿਨੇਮਾ ਜਗਤ ਦੇ ਅਭਿਨੇਤਾਵਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨ ਦੇ ਬਾਅਦ ਉਪ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਫਿਲਮ ਨੂੰ ਵਧੀਆ ਉਦੇਸ਼ ਦੇ ਨਾਲ ਸਮਾਜਿਕ, ਨੈਤਿਕ ਅਤੇ ਨੀਤੀਕਪਰਕ ਸੰਦੇਸ਼ਾਂ ਦਾ ਵਾਹਕ ਹੋਣਾ ਚਾਹੀਦਾ ਹੈ। ਇਸ ਦੇ ਇਲਾਵਾ ਫਿਲਮਾਂ ਨੂੰ ਹਿੰਸਾ ਨੂੰ ਉਜਾਗਰ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ। ਫਿਲਮ ਨੂੰ ਸਮਾਜਿਕ ਬੁਰਾਈ ਬਾਰੇ ਸਮਾਜ ਦੀ ਅਸਵੀਕ੍ਰਿਤੀ ਦੀ ਆਵਾਜ਼ ਵੀ ਹੋਣਾ ਚਾਹੀਦਾ ਹੈ।
ਇਹ ਦੇਖਦੇ ਹੋਏ ਕਿ ਇੱਕ ਚੰਗੀ ਫਿਲਮ ਵਿੱਚ ਲੋਕਾਂ ਦੇ ਦਿਲ ਅਤੇ ਦਿਮਾਗ ਨੂੰ ਛੂਹਣ ਦੀ ਸ਼ਕਤੀ ਹੁੰਦੀ ਹੈ ਸ਼੍ਰੀ ਨਾਇਡੂ ਨੇ ਕਿਹਾ ਕਿ ਸਿਨੇਮਾ ਦੁਨੀਆ ਵਿੱਚ ਮਨੋਰੰਜਨ ਦਾ ਸਭ ਤੋਂ ਸਸਤਾ ਸਾਧਨ ਹੈ। ਉਨ੍ਹਾਂ ਨੇ ਫਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਨੂੰ ਤਾਕੀਦ ਕੀਤੀ ਕਿ ਉਹ ਇਸ ਦਾ ਜਨਤਾ, ਸਮਾਜ ਅਤੇ ਰਾਸ਼ਟਰ ਦੀ ਬਿਹਤਰੀ ਵਿੱਚ ਉਪਯੋਗ ਕਰਨ ।
ਸਕਾਰਾਤਮਕਤਾ ਅਤੇ ਪ੍ਰਸੰਨਤਾ ਲਿਆਉਣ ਦੇ ਲਈ ਸਿਨੇਮਾ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਨੁਭਵ ਸਾਨੂੰ ਇਹ ਦੱਸਦਾ ਹੈ ਕਿ ਇੱਕ ਸੰਦੇਸ਼ ਦੇਣ ਵਾਲੀ ਫਿਲਮ ਵਿੱਚ ਹੀ ਸਥਾਈ ਅਪੀਲ ਹੁੰਦੀ ਹੈ। ਮਨੋਰੰਜਨ ਦੇ ਇਲਾਵਾ ਸਿਨੇਮਾ ਵਿੱਚ ਗਿਆਨ ਪ੍ਰਦਾਨ ਕਰਨ ਦੀ ਸ਼ਕਤੀ ਵੀ ਹੁੰਦੀ ਹੈ।
ਉਪ ਰਾਸ਼ਟਰਪਤੀ ਨੇ ਸਿਨੇਮਾ ਉਦਯੋਗ ਨੂੰ ਸਲਾਹ ਦਿੱਤੀ ਕਿ ਉਹ ਅਜਿਹਾ ਕੋਈ ਵੀ ਕੰਮ ਨਾ ਕਰੇ ਜੋ ਸਾਡੀ ਸਰਬ ਸੱਭਿਅਤਾ ਦੇ ਮਹਾਨ ਸੱਭਿਆਚਾਰ, ਪਰੰਪਰਾਵਾਂ, ਕਦਰਾਂ-ਕੀਮਤਾਂ ਅਤੇ ਲੋਕਾਚਾਰ ਨੂੰ ਕਮਜ਼ੋਰ ਕਰਦਾ ਹੋਵੇ। ਭਾਰਤੀ ਫਿਲਮਾਂ ਪੂਰੀ ਦੁਨੀਆ ਦੇ ਦਰਸ਼ਕਾਂ ਨੂੰ ਮਹੱਤਵਪੂਰਨ ਸੰਦੇਸ਼ ਦਿੰਦੀਆਂ ਹਨ। ਫਿਲਮਾਂ ਨੂੰ ਬਾਹਰੀ ਦੁਨੀਆ ਦੇ ਲਈ ਭਾਰਤੀਅਤਾ ਦਾ ਇੱਕ ਸਨੈਪਸ਼ੌਟ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਫਿਲਮਾਂ ਨੂੰ ਸੱਭਿਆਚਾਰਕ ਕੂਟਨੀਤੀ ਦੀ ਦੁਨੀਆ ਵਿੱਚ ਪ੍ਰਭਾਵੀ ਰਾਜਦੂਤ ਬਣਨ ਦੀ ਜ਼ਰੂਰਤ ਹੈ।
ਦੁਨੀਆ ਵਿੱਚ ਫਿਲਮਾਂ ਦੇ ਸਭ ਤੋਂ ਬੜੇ ਨਿਰਮਾਤਾ ਦੇ ਰੂਪ ਵਿੱਚ ਭਾਰਤ ਦੀ ਸੌਫਟ ਪਾਵਰ ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੀਆਂ ਫਿਲਮਾਂ ਪੂਰੀ ਦੁਨੀਆ-ਜਪਾਨ, ਮਿਸਰ, ਚੀਨ, ਅਮਰੀਕਾ, ਰੂਸ, ਮਧ ਪੂਰਬ, ਆਸਟ੍ਰੇਲੀਆ ਅਤੇ ਹੋਰ ਮੇਜਬਾਨ ਦੇਸ਼ਾਂ ਵਿੱਚ ਦੇਖੀਆਂ ਅਤੇ ਸਰਾਹੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਫਿਲਮਾਂ ਸਾਡਾ ਇੱਕ ਸਭ ਤੋਂ ਪ੍ਰਮੁੱਖ ਸੱਭਿਆਚਾਰਕ ਨਿਰਯਾਤ ਹਨ ਜੋ ਅਸਲੀ ਭਾਰਤੀ ਸਮੁਦਾਇ ਨੂੰ ਉਨ੍ਹਾਂ ਦੇ ਭਾਰਤ ਵਿੱਚ ਬਿਤਾਏ ਗਏ ਜੀਵਨ ਦੀ ਲੈਅ ਨਾਲ ਜੋੜਨ ਵਾਲੀ ਇੱਕ ਮਹੱਤਵਪੂਰਨ ਕੜੀ ਦੇ ਰੂਪ ਵਿੱਚ ਵੀ ਕੰਮ ਕਰਦੀਆਂ ਹਨ ।
ਇਹ ਦੇਖਦੇ ਹੋਏ ਕਿ ਸਿਨੇਮਾ ਦੀ ਕੋਈ ਭੂਗੋਲਿਕ ਜਾਂ ਧਾਰਮਿਕ ਸੀਮਾ ਨਹੀਂ ਹੁੰਦੀ ਹੈ ਅਤੇ ਫਿਲਮਾਂ ਗਲੋਬਲ ਭਾਸ਼ਾ ਬੋਲਦੀਆਂ ਹਨ, ਉਪ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰੀ ਪੁਰਸਕਾਰ ਨਾ ਕੇਵਲ ਭਾਰਤੀ ਫਿਲਮ ਉਦਯੋਗ ਦੇ ਪ੍ਰਤਿਭਾ ਪੂਲ ’ਤੇ ਪ੍ਰਕਾਸ਼ ਪਾਉਂਦੇ ਹਨ ਬਲਕਿ ਇਹ ਸਿਨੇਮਾ ਉਦਯੋਗ ਦੀ ਸਮ੍ਰਿੱਧੀ ਅਤੇ ਵਿਵਿਧਤਾ ਨੂੰ ਵੀ ਦਰਸਾਉਂਦੇ ਹਨ ।
ਜਲਵਾਯੂ ਪਰਿਵਰਤਨ ਦੀ ਅਸਲੀਅਤ ਵੱਲ ਇਸ਼ਾਰਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਫਿਲਮੀ ਬਰਾਦਰੀ ਨੂੰ ਕੁਦਰਤ ਦੀ ਸੁਰੱਖਿਆ ਦੇ ਮਹੱਤਵ ਨੂੰ ਉਜਾਗਰ ਕਰਨ ਦੇ ਲਈ ਜ਼ੋਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਕੋਵਿਡ- 19 ਮਹਾਮਾਰੀ ਨੇ ਵੀ ਸਾਨੂੰ ਕੁਦਰਤ ਦਾ ਸਨਮਾਨ ਕਰਨ ਦਾ ਮਹੱਤਵ ਸਿਖਾਇਆ ਹੈ।
ਇਸ ਸਾਲ ਦਾ ਦਾਦਾ ਸਾਹੇਬ ਫਾਲਕੇ ਪੁਰਸਕਾਰ ਪ੍ਰਾਪਤ ਕਰਨ ਲਈ ਸ਼੍ਰੀ ਰਜਨੀਕਾਂਤ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਪ੍ਰਤਿਸ਼ਠਿਤ ਅਭਿਨੇਤਾ ਦੀ ਬੇਜੋੜ ਸ਼ੈਲੀ ਅਤੇ ਅਭਿਨੈ ਹੁਨਰ ਨੇ ਅਸਲ ਵਿੱਚ ਭਾਰਤੀ ਫਿਲਮ ਉਦਯੋਗ ਨੂੰ ਇੱਕ ਨਵਾਂ ਆਯਾਮ ਪ੍ਰਦਾਨ ਕੀਤਾ ਹੈ। ਮੂੰਦਰੂ ਮੁਦਿਚੁ, ਸ਼ਿਵਾਜੀ : ਦ ਬੌਸ, ਵਾਇਥਿਨਿਲੇ, ਬੈਰਵੀ ਵਿੱਚ ਉਨ੍ਹਾਂ ਦੇ ਯਾਦਗਾਰ ਅਭਿਨੈ ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਥਲਾਇਵਰ ਕਲਾਤਮਕ ਅਭਿਵਿਅਕਤੀ ਅਤੇ ਸਮੂਹਿਕ ਖਿੱਚ ਦੇ ਦਰਮਿਆਨ ਸਹੀ ਸੰਤੁਲਨ ਦਾ ਪ੍ਰਤੀਕ ਹੈ। ਕਦੇ-ਕਦੇ ਸਾਰੇ ਯੁਵਾ ਫਿਲਮ ਨਿਰਮਾਤਾ ਇਸ ਤਰ੍ਹਾਂ ਦੇ ਚੰਗੇ ਪ੍ਰਯਤਨ ਕਰ ਸਕਦੇ ਹਨ । ਸਿੱਕਿਮ ਨੂੰ ਸਭ ਤੋਂ ਚੰਗਾ ਫਿਲਮ ਅਨੁਕੂਲ ਰਾਜ ਹੋਣ ਦਾ ਪੁਰਸਕਾਰ ਮਿਲਿਆ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਠਾਕੁਰ, ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਸ਼੍ਰੀ ਐੱਸ. ਮੁਰੂਗਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸਕੱਤਰ ਸ਼੍ਰੀ ਅਪੂਰਵ ਚੰਦਰਾ, ਫੀਚਰ ਫਿਲਮਸ ਜਿਊਰੀ ਦੇ ਪ੍ਰਧਾਨ ਸ਼੍ਰੀ ਐੱਨ ਚੰਦਰਾ, ਗ਼ੈਰ-ਫੀਚਰ ਫਿਲਮਸ ਜਿਊਰੀ ਦੇ ਪ੍ਰਧਾਨ ਸ਼੍ਰੀ ਅਰੁਣ ਚੱਢਾ ਅਤੇ ਹੋਰ ਪਤਵੰਤੇ ਵੀ ਇਸ ਮੌਕੇ ’ਤੇ ਉਪਸਥਿਤ ਸਨ ।
*****
ਐੱਮਐੱਸ/ਐੱਨਐੱਸ/ਡੀਪੀ
(Release ID: 1766974)
Visitor Counter : 225