ਪੰਚਾਇਤੀ ਰਾਜ ਮੰਤਰਾਲਾ
azadi ka amrit mahotsav

ਪੰਚਾਇਤੀ ਰਾਜ ਮੰਤਰਾਲੇ ਨੇ ਪੰਚਾਇਤੀ ਰਾਜ ਸੰਸਥਾਨਾਂ ਨਾਲ ਆਪਸੀ ਸੰਵਾਦ ਦੇ ਲਈ ਇੱਕ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ


ਗ੍ਰਾਮੀਣ ਖੇਤਰਾਂ ਵਿੱਚ ਸਿਹਤਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਗ੍ਰਾਂਟ ਦੇ ਰੂਪ ਵਿੱਚ 44,000 ਕਰੋੜ ਰੁਪਏ ਵੰਡੇ, ਸਕੱਤਰ, ਪੰਚਾਇਤੀ ਰਾਜ ਮੰਤਰਾਲਾ

ਕੇਂਦਰੀ ਪੰਚਾਇਤੀ ਰਾਜ ਸਕੱਤਰ ਨੇ ਪੰਚਾਇਤਾਂ ਨੂੰ ਓਡੀਐੱਫ ਪਲਸ ਅਤੇ ਜਲ ਜੀਵਨ ਮਿਸ਼ਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰਨ ਨੂੰ ਕਿਹਾ

“ਯੋਜਨਾ” ਨੂੰ ਪੰਚਾਇਤੀ ਰਾਜ ਵਿਸ਼ੇਸ਼ ਅੰਕ ਜਾਰੀ ਕੀਤਾ ਗਿਆ

Posted On: 25 OCT 2021 7:21PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸੰਬੰਧ ਵਿੱਚ ਪੰਚਾਇਤੀ ਰਾਜ ਵੈਬੀਨਾਰ ਸਰੀਜ਼ ਦੇ ਹਿੱਸੇ ਦੇ ਰੂਪ ਵਿੱਚ, ਪੰਚਾਇਤੀ ਰਾਜ ਮੰਤਰਾਲੇ ਨੇ 25 ਅਕਤੂਬਰ, 2021 ਨੂੰ ਵਰਚੁਅਲ ਮਾਧਿਅਮ ਰਾਹੀਂ ਪੰਚਾਇਤੀ ਰਾਜ ਸੰਸਥਾਨਾਂ ਦੇ ਨਾਲ ਆਪਸੀ ਸੰਵਾਦ ਦੇ ਲਈ ਇੱਕ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ। ਦਿਨ ਭਰ ਚੱਲਣ ਵਾਲੇ ਰਾਸ਼ਟਰੀ ਵੈਬੀਨਾਰ ਦਾ ਉਦਘਾਟਨ ਸਕੱਤਰ, ਪੰਚਾਇਤੀ ਰਾਜ ਮੰਤਰਾਲੇ ਸ਼੍ਰੀ ਸੁਨੀਲ ਕੁਮਾਰ ਨੇ ਕੀਤਾ।

 

https://ci5.googleusercontent.com/proxy/pALe53QvsQQ4MdHkti1MP5uWx7Blbrx4VpsqPAqgKUmPH-Qf0lroxT2DWbrDt5XvIT89Qhf0j_Yo_FC0s21HyYSbJoJo_6DJMizmOfG-u-btL_gONb65d0lCzw=s0-d-e1-ft#https://static.pib.gov.in/WriteReadData/userfiles/image/image001OD0U.jpg

 

ਉਦਘਾਟਨ ਸ਼ੈਸਨ ਦੌਰਾਨ ਸ਼੍ਰੀ ਸੁਨੀਲ ਕੁਮਾਰ, ਸਕੱਤਰ, ਪੰਚਾਇਤੀ ਰਾਜ ਮੰਤਰਾਲਾ, ਸ਼੍ਰੀਮਤੀ ਮੋਨੀਦੀਪਾ ਮੁਖਰਜੀ, ਡਾਇਰੈਕਟਰ ਜਨਰਲ, ਪ੍ਰਕਾਸ਼ਨ ਵਿਭਾਗ, ਸ਼੍ਰੀ (ਡਾ.) ਚੰਦਰਸ਼ੇਖਰ ਕੁਮਾਰ, ਐਡੀਸ਼ਨਲ ਸਕੱਤਰ, ਪੰਚਾਇਤੀ ਰਾਜ ਮੰਤਰਾਲਾ ਅਤੇ ਸ਼੍ਰੀ (ਡਾ.) ਬਿਜੈ ਕੁਮਾਰ ਬੇਹਰਾ, ਆਰਥਿਕ ਸਲਾਹਕਾਰ, ਪੰਚਾਇਤੀ ਰਾਜ ਮੰਤਰਾਲਾ ਦੁਆਰਾ ਪ੍ਰਕਾਸ਼ਨ ਵਿਭਾਗ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੁਆਰਾ ਯੋਜਨਾਵਾਂ ਅਤੇ ਵਿਕਾਸ ਨਾਲ ਸੰਬੰਧਿਤ ਮੁੱਦਿਆਂ ‘ਤੇ ਪ੍ਰਕਾਸ਼ਿਤ ਹੋਣ ਵਾਲੇ ਪ੍ਰਮੁੱਖ ਮਾਸਿਕ ਸਰਕਾਰੀ ਮੈਗਜ਼ੀਨ “ਯੋਜਨਾ” ਦਾ ਪੰਚਾਇਤੀ ਰਾਜ ਵਿਸ਼ੇਸ਼ ਅੰਕ ਜਾਰੀ ਕੀਤਾ ਗਿਆ।

ਇਸ ਅਵਸਰ ‘ਤੇ ਬੋਲਦੇ ਹੋਏ ਪ੍ਰਕਾਸ਼ਨ ਵਿਭਾਗ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਮੋਨੀਦੀਪਾ ਮੁਖਰਜੀ ਨੇ ਕਿਹਾ ਕਿ ਪੰਚਾਇਤੀ ਰਾਜ ‘ਤੇ ਯੋਜਨਾ ਦੇ ਇਸ ਵਿਸ਼ੇਸ਼ ਐਡੀਸ਼ਨ ਨੂੰ ਪ੍ਰਕਾਸ਼ਿਤ ਕਰਨਾ ਪ੍ਰਕਾਸ਼ਨ ਵਿਭਾਗ ਦੇ ਲਈ ਬਹੁਤ ਮਾਣ ਦੀ ਗੱਲਹੈ, ਜਿਸ ਰਾਹੀਂ ਅਸੀਂ ਦੇਸ਼ ਭਰ ਦੀਆਂ ਕਈਆਂ ਪੰਚਾਇਤਾਂ ਦੀ ਸਫਲਤਾ ਦੀਆਂ ਕਹਾਣੀਆਂ ਨੂੰ ਪ੍ਰਸਾਰ ਕਰਾਂਗੇ।

 

https://ci6.googleusercontent.com/proxy/s4X6jc9kCDjkZAoAANV9gCQo3rbOSM0fXF9rpwXClm4AQzsbhVq4iHcBiGngmr_AQSsjpOLeBrXlcBujyhMkPzHHdTPBW_rBllIzafXFBp-aMNj2dY4MlStB_w=s0-d-e1-ft#https://static.pib.gov.in/WriteReadData/userfiles/image/image002WJ3S.jpg

 

ਸ਼੍ਰੀ ਸੁਨੀਲ ਕੁਮਾਰ, ਸਕੱਤਰ, ਪੰਚਾਇਤੀ ਰਾਜ ਮੰਤਰਾਲੇ ਨੇ ਕਿਹਾ ਕਿ ਯੋਜਨਾ ਦਾ ਇਹ ਵਿਸ਼ੇਸ਼ ਐਡੀਸ਼ਨ ਨਾ ਕੇਵਲ ਪੰਚਾਇਤੀ ਰਾਜ ਪਦ ਅਧਿਕਾਰੀਆਂ ਦੇ ਲਈ, ਬਲਕਿ ਆਮ ਜਨਤਾ ਦੇ ਲਈ ਵੀ ਬੇਹੱਦ ਫਾਇਦੇਮੰਦ ਸਾਬਿਤ ਹੋਵੇਗਾ, ਅਤੇ ਸਿੱਖਿਆ ਸ਼ਾਸਤਰੀ, ਨੀਤੀ ਯੋਜਨਾਕਾਰ , ਵਿਦਿਆਰਥੀ ਅਤੇ ਪ੍ਰਸ਼ਾਸਕ ਵੀ ਪੰਚਾਇਤੀ ਰਾਜ ਨਾਲ ਸੰਬੰਧਿਤ ਪ੍ਰਮੁੱਖ ਮੁੱਦਿਆਂ ਨਾਲ ਜੁੜੀ ਵਡਮੁੱਲੀਆਂ ਜਾਣਕਾਰੀਆ ਪ੍ਰਾਪਤ ਕਰ ਸਕਦੇ ਹਨ।

https://ci5.googleusercontent.com/proxy/tuRUyW4DShV0rXBU0rEEHisIAqXehqC1IfGgrJqumf1OIpkloFq5CBX61bgdr84_fdkQlIZkfw30MUsFukuskaFb6TsNI3zUUweOlm0dfADmZvwUlDeeofmfIA=s0-d-e1-ft#https://static.pib.gov.in/WriteReadData/userfiles/image/image003EIND.jpg

ਆਪਣੇ ਮੁੱਖ ਭਾਸ਼ਣ ਵਿੱਚ ਸ਼੍ਰੀ ਸੁਨੀਲ ਕੁਮਾਰ, ਸਕੱਤਰ, ਪੰਚਾਇਤੀ ਰਾਜ ਮੰਤਰਾਲੇ ਨੇ ਰਾਸ਼ਟਰੀ ਵੈਬੀਨਾਰ ਦੀ ਦਿਸ਼ਾ ਤੈਅ ਕੀਤੀ। ਉਨ੍ਹਾਂ ਨੇ ਸੰਤੋਸ਼ ਵਿਅਕਤ ਕੀਤਾ ਕਿ ਕਰਨਾਟਕ ਰਾਜ ਨੇ ਪੰਚਾਇਤ ਭਵਨਾਂ ਵਿੱਚ ਜਨਤਕ ਲਾਇਬ੍ਰੇਰੀ ਸਥਾਪਿਤ ਕਰਨ ਦੇ ਲਈ ਕਈ ਪਹਿਲ ਕੀਤੀ ਹੈ; ਪੰਜਾਬ, ਉੱਤਰ ਪ੍ਰਦੇਸ਼ ਅਤੇ ਹੋਰ ਰਾਜ ਵੀ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਪੰਚਾਇਤੀ ਭਵਨ ਵਿੱਚ ਸਥਾਪਿਤ ਜਨਤਕ ਲਾਇਬ੍ਰੇਰੀ ਗ੍ਰਾਮੀਣ ਨੌਜਵਾਨਾਂ ਦੇ ਲਈ ਅਤਿਅੰਤ ਲਾਭਕਾਰੀ ਅਤੇ ਸਾਰਥਕ ਸਿੱਧ ਹੋਵੇਗਾ।

ਸਕੱਤਰ ਨੇ ਕਿਹਾ ਕਿ ਪੰਚਾਇਤਾਂ  ਨੂੰ ਹੁਣ ਓਡੀਐੱਫ ਪਲਸ ਅਤੇ ਜਲ ਜੀਵਨ ਮਿਸ਼ਨ ਦੇ ਟੀਚਿਆਂ ਨੂੰ ਹਾਸਿਲ ਕਰਨ  ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰਨਾ ਹੋਵੇਗਾ, ਠੋਸ ਕਚਰਾ ਪ੍ਰਬੰਧਨ ਅਤੇ ਪਿੰਡਾਂ ਵਿੱਚ ਸਿੰਗਲ ਯੂਜ਼ ਪਲਾਸਟਿਕ ‘ਤੇ ਪੂਰਣ ਪ੍ਰਤੀਬੰਧ ਦੇ ਲਈ ਠੋਸ ਰਣਨੀਤੀ ਬਣਾ ਕੇ ਪਿੰਡਾਂ ਵਿੱਚ ਵੀ ਕੰਮ ਕੀਤਾ ਜਾਣਾ ਚਾਹੀਦਾ ਹੈ। ਟੀਕਾਕਰਣ ਅਭਿਯਾਨ ਵਿੱਚ ਪੰਚਾਇਤਾਂ ਦੀ ਭੂਮਿਕਾ ਦੀ ਸਰਾਹਨਾ ਕਰਦੇ ਹੋਏ, ਸਕੱਤਰ, ਪੰਚਾਇਤੀ ਰਾਜ ਮੰਤਰਾਲੇ ਨੇ ਭਵਿੱਖ ਵਿੱਚ ਬੱਚਿਆਂ ਦੇ ਲਈ ਕੋਵਿਡ-19 ਟੀਕਾਕਰਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਅਤੇ ਆਸ਼ਾ ਵਿਅਕਤ ਕੀਤੀ ਕਿ ਬੱਚਿਆਂ ਦੇ ਲਈ ਕੋਵਿਡ-19 ਵੈਕਸੀਨ ਦੀ ਉਪਲੱਬਧਤਾ ਨਾਲ ਸਕੂਲ ਅਤੇ ਸੰਬੰਧਿਤ ਗਤੀਵਿਧੀਆਂ ਨੂੰ ਫਿਰ ਤੋਂ ਖੋਲਣ ਦਾ ਮਾਰਗ ਦਰਸ਼ਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਖੇਤਰਾਂ ਵਿੱਚ ਸਿਹਤ ਨਾਲ ਜੁੜੇ ਬੁਨਿਆਦੀ ਢਾਂਚੇ ਦੇ ਰੂਪ ਵਿੱਚ 44,000 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਉਨ੍ਹਾਂ ਨੇ ਪੰਚਾਇਤੀ ਨੂੰ ਰਾਸ਼ਟਰੀ ਪ੍ਰਾਥਮਿਕਤਾ ਅਤੇ ਸਥਾਨਕ ਮੁੱਦਿਆਂ ਨੂੰ ਲੈ ਕੇ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।

ਸ਼੍ਰੀ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਤੰਬਰ 2020 ਵਿੱਚ ਸਾਰੀਆਂ ਪੰਚਾਇਤਾਂ ਨੂੰ ਪੱਤਰ ਲਿਖ ਕੇ “ਹਰ ਘਰ ਜਲ  (ਹਰ ਘਰ ਦੇ ਲਈ ਪਾਣੀ)” ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਅਪੀਲ ਕੀਤੀ ਸੀ ਅਤੇ ਲੋਕਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਜਲ ਜੀਵਨ ਮਿਸ਼ਨ ਨੂੰ ਜਨ ਅੰਦੋਲਨ ਬਣਾਉਣ ਦੀ ਅਪੀਲ ਕੀਤੀ ਸੀ। ਪੰਚਾਇਤਾਂ ਆਪਣੀ ਭੂਮਿਕਾ ਦੇ ਮਹੱਤਵ ਨੂੰ ਇਸ ਤੋਂ ਵੀ ਜਾਣ ਸਕਦੀਆਂ ਹਨ ਕਿ ਮਾਣਯੋਗ ਪ੍ਰਧਾਨ ਮੰਤਰੀ ਦਾ 24 ਮਾਰਚ 2021 ਨੂੰ ਜਲ ਸੁਰੱਖਿਆ ਅੰਦੋਲਨ “ਜਲ ਸ਼ਕਤੀ ਅਭਿਯਾਨ” ਕੈਚ ਦ ਰੇਨ” ਦਾ ਪੱਤਰ ਵੀ ਸਾਰੀਆਂ ਪੰਚਾਇਤਾਂ ਨੂੰ ਸੰਬੋਧਨ ਕੀਤਾ ਗਿਆ ਸੀ।

4 ਤਕਨੀਕੀ ਸੈਸ਼ਨਾਂ ਦੌਰਾਨ, ਨਿਮਨਲਿਖਿਤ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਹੋਇਆ ਅਤੇ ਅਨੁਭਵ ਸਾਂਝੇ ਕੀਤੇ ਗਏ 

1.ਜਲ ਜੀਵਨ ਮਿਸ਼ਨ ਅਤੇ ਸਵੱਛਤਾ ਵਿੱਚ ਪੰਚਾਇਤਾਂ ਦੀ ਭੂਮਿਕਾ

2. ਸਿਹਤ ਅਤੇ ਕੋਵਿਡ-19 ਪ੍ਰਬੰਧਨ ਅਤੇ ਟੀਕਾਕਰਣ ਵਿੱਚ ਪੰਚਾਇਤਾਂ ਦੀ ਭੂਮਿਕਾ

3. ਪੰਚਾਇਤਾਂ ਦੁਆਰਾ ਓਵਨ ਸੋਰਸ ਰੈਵੇਨਿਊ (ਓਐੱਸਆਰ) ਵਿੱਚ ਵਾਧਾ

4. ਪੰਚਾਇਤਾਂ ਵਿੱਚ ਈ-ਗਵਰਨੈਂਸ ਅਤੇ ਇਨਫ੍ਰਾਸਟ੍ਰਚਰ

ਵਿਸ਼ਿਆਂ ਦੀ ਚੋਣ ਕੇਂਦਰ ਦੁਆਰ ਪ੍ਰਯੋਜਿਤ ਯੋਜਨਾਵਾਂ ਜਿਸ ਵਿੱਚ ਸਭ ਤੋਂ ਮਹੱਤਵਪੂਰਨ ਯੋਜਨਾਵਾਂ ਵੀ ਸ਼ਾਮਿਲ ਹਨ, ਨੂੰ ਤਿਆਰ ਕਰਨ, ਲਾਗੂਕਰਨ ਅਤੇ ਨਿਗਰਾਨੀ ਅਤੇ ਆਮਦਨ ਵਧਾਉਣ ਜਿਸ ਨਾਲ ਰਾਸ਼ਟਰੀ ਨਿਰਮਾਣ ਵਿੱਚ ਯੋਗਦਾਨ ਅਤੇ ਪਿੰਡ ਵਿੱਚ ਜੀਵਨ ਜੀਉਣਾ ਹੋਰ ਅਸਾਨ ਬਣਾਉਣਾ ਸੁਨਿਸ਼ਚਿਤ ਹੋਵੇ, ਵਿੱਚ ਪੰਚਾਇਤੀ ਰਾਜ ਸੰਸਥਾਨਾਂ ਦਾ ਅਹਿਮ ਭੂਮਿਕਾ ਨੂੰ ਦੇਖਦੇ ਹੋਏ ਕੀਤਾ ਗਿਆ ਸੀ।

 

ਪੰਚਾਇਤੀ ਰਾਜ ਮੰਤਰਾਲੇ ਦੁਆਰਾ ਉਠਾਏ ਗਏ ਕਦਮਾਂ ਅਤੇ ਮੰਤਰਾਲੇ ਦੇ ਵਿਚਾਰਾਂ  ਨੂੰ ਸੰਯੁਕਤ ਸਕੱਤਰਾਂ ਅਤੇ ਆਰਥਿਕ ਸਲਾਹਕਾਰ, ਐੱਮਓਪੀਆਰ ਦੁਆਰਾ ਪਾਵਰਪੁਆਇੰਟ ਪ੍ਰਜੈਟੇਸ਼ਨ ਦੇ ਮਾਧਿਅਮ ਨਾਲ ਪੇਸ਼ ਕੀਤਾ ਗਿਆ। ਸ਼੍ਰੀ ਮਨੋਜ ਕੁਮਾਰ ਸਾਹੂ, ਡਾਇਰੈਕਟਰ (ਜੇਜੇਐੱਮ), ਪੇਅਜਲ ਅਤੇ ਸਵੱਛਤਾ ਵਿਭਾਗ, ਜਲ ਸ਼ਕਤੀ ਮੰਤਰਾਲੇ ਨੇ ਜਲ ਜੀਵਨ ਮਿਸ਼ਨ ਵਿੱਚ ਪੰਚਾਇਤਾਂ ਦੀ ਭੂਮਿਕਾ ‘ਤੇ ਇੱਕ ਪੇਸ਼ਕਾਰੀ ਦਿੱਤੀ। ਸ਼੍ਰੀ ਵਿਨੈ ਠਾਕੁਰ, ਮੁੱਖ ਟ੍ਰਾਂਸਪੋਰਟ ਅਧਿਕਾਰ, ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ), ਇਲੈਕਟ੍ਰੌਨਿਕੀ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ (ਐੱਮਅਈਆਈਟੀਵਾਈ) ਨੇ ਵੀ ਪ੍ਰਤੀਭਾਗੀਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸ਼੍ਰੀ ਆਬਿਦ ਹੁਸੈਨ ਸਾਦਿਨ, ਕਮਿਸ਼ਨਰ, ਕਿੰਨੌਰ, ਹਿਮਾਚਲ ਪ੍ਰਦੇਸ਼, ਡਾ. ਰਵੀ ਮਿੱਤਰ, ਮੁੱਖ ਕਾਰਜਕਾਰੀ ਅਧਿਕਾਰੀ, ਜ਼ਿਲ੍ਹਾ ਪਰਿਸ਼ਦ ਰਾਏਗੜ੍ਹ, ਛੱਤੀਗੜ੍ਹ ਅਤੇ ਡਾ. ਰਾਜੇਂਦਰ ਐੱਮ. ਪਟੇਲ, ਜ਼ਿਲ੍ਹਾ ਵਿਕਾਸ ਅਧਿਕਾਰੀ, ਵਡੋਦਰਾ, ਗੁਜਰਾਤ ਨੇ ਵੀ ਦਿੱਤੇ ਗਏ ਵਿਸ਼ੇ ਖੇਤਰ ‘ਤੇ ਆਪਣੇ ਅਨੁਭਵ ਸਾਂਝੇ ਕੀਤੇ।

ਦੇਸ਼ ਦੇ ਕਈ ਹਿੱਸਿਆਂ ਤੋਂ ਚੁਣੇ ਗਏ ਪ੍ਰਤੀਨਿਧੀਆਂ ਅਤੇ ਪਦ ਅਧਿਕਾਰੀਆਂ ਨੇ ਰਾਸ਼ਟਰੀ ਵੈਬੀਨਾਰ ਦੇ ਚਾਰ ਤਕਨੀਕੀ ਸੈਸ਼ਨਾਂ ਦੌਰਾਨ ਆਪਣੇ ਅਨੁਭਵਾਂ ਅਤੇ ਵਿਚਾਰਾਂ ਨੂੰ ਸਾਂਝਾ ਕੀਤਾ, ਇਨ੍ਹਾਂ ਤਕਨੀਕੀ ਸੈਸ਼ਨਾਂ ਵਿੱਚ ਪ੍ਰਤੀਭਾਗੀਆਂ ਵੱਲੋਂ ਕਾਫੀ ਵਧੀਆ ਭਾਗੀਦਾਰੀ ਰਹੀ। ਆਪਣੇ ਸਮਾਪਤੀ ਭਾਸ਼ਣ ਵਿੱਚ ਸ਼੍ਰੀ (ਡਾ.) ਚੰਦਰਸ਼ੇਖਰ ਕੁਮਾਰ,ਐਡੀਸ਼ਨਨ ਸਕੱਤਰ, ਪੰਚਾਇਤੀ ਰਾਜ ਮੰਤਰਾਲੇ ਨੇ ਸਾਰੇ ਪ੍ਰਤੀਭਾਗੀਆਂਨੂੰ ਦਿਨ ਭਰ ਚੱਲਣ ਵਾਲੇ ਸੰਵਾਦਾਤਮਕ ਸੈਸ਼ਨਾਂ ਦੇ ਦੌਰਾਨ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਦੇ ਲਈ ਧੰਨਵਾਦ ਕੀਤਾ ਅਤੇ ਆਸ਼ਾ ਵਿਅਕਤ ਕੀਤੀ ਕਿ ਇਹ ਵੈਬੀਨਾਰ ਕਈ ਵਿਸ਼ਾਗਤ ਖੇਤਰਾਂ  ਦੇ ਸੰਬੰਧ ਵਿੱਚ ਵਿਚਾਰਾਂ, ਸਫਲਤਾ ਦੀਆਂ ਕਹਾਣੀਆਂ ਅਤੇ ਸਰਵਉੱਚ ਪ੍ਰਥਾਵਾਂ ਨੂੰ ਸਿੱਧੇ ਜ਼ਮੀਨੀ ਪੱਧਰ ਤੋਂ ਸੁਣਨ ਦੇ ਲਈ ਉਪਯੁਕਤ ਅਵਸਰ ਦੇ ਰੂਪ ਵਿੱਚ ਕੰਮ ਕਰਦਾ ਹੈ, ਅਤੇ ਅਸੀਂ ਅਜਿਹੇ ਹਰੇਕ ਅਵਸਰ ਦਾ ਨਿਯਮਿਤ ਰੂਪ ਨਾਲ ਉਪਯੋਗ ਕਰਦੇ ਹੋਏ ਪੰਚਾਇਤਾਂ ਅਤੇ ਹੋਰ ਹਿਤਧਾਰਕਾਂ ਦੇ ਨਾਲ ਗੱਲਬਾਤ ਕਰਨਾ ਜਾਰੀ ਰੱਖਣਗੇ। ਉਨ੍ਹਾਂ ਨੇ ਗ੍ਰਾਮੀਣ ਖੇਤਰਾਂ ਵਿੱਚ ਸਰਬਵਿਆਪੀ ਵਿਕਾਸ਼ ਸੁਨਿਸ਼ਚਿਤ ਕਰਨ ਦੇ ਲਈ ਸਾਰੇ ਹਿੱਤਧਾਰਕਾਂ ਦੁਆਰਾ ਸਮੂਹਿਕ ਯਤਨਾਂ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਸ਼੍ਰੀਮਤੀ ਮਾਲਤੀ ਰਾਵਤ ਉੱਪ ਸਕੱਤਰ ਪੰਚਾਇਤੀ ਰਾਜ ਮੰਤਰਾਲੇ ਨੇ ਇਸ ਅਵਸਰ ‘ਤੇ ਧੰਨਵਾਦ ਪ੍ਰਸਤਾਵ ਰੱਖਿਆ।

 

https://ci4.googleusercontent.com/proxy/F2J243eTKxpD39myegnBLRnRzzUkwcWSJVRxd3N7qtRRXAZv-DJVj7lVBnAzMmZkVtpab070FPpGoZWeqUYLzndeJTdY5bK_dDXmILt5ImHCkBAdsqYbiFT-XA=s0-d-e1-ft#https://static.pib.gov.in/WriteReadData/userfiles/image/image0041VFY.jpg

*****

 

 ਏਪੀਐੱਸ/ਜੇਕੇ/ਆਏ


(Release ID: 1766679) Visitor Counter : 111


Read this release in: English , Urdu , Hindi