ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਰਲ ਦੇ ਕਿਸਾਨ ਦੀ ਨਵੀਨਤਾਕਾਰੀ ਤਕਨੀਕ ਕਾਜੂ ਦੇ ਪੁਰਾਣੇ ਬਾਗਾਂ ਨੂੰ ਕਮਜ਼ੋਰ ਕਰਨ ਵਾਲੇ ਕੀੜਿਆਂ ਅਤੇ ਬਾਰ-ਬਾਰ ਆਉਣ ਵਾਲੇ ਚੱਕਰਵਾਤੀ ਤੂਫਾਨਾਂ ਤੋਂ ਬਚਾ ਸਕਦੀ ਹੈ

Posted On: 25 OCT 2021 5:19PM by PIB Chandigarh

 ਕੇਰਲ ਦੇ ਕੰਨੂਰ ਜ਼ਿਲ੍ਹੇ ਦੀ ਇੱਕ ਮਹਿਲਾ ਕਿਸਾਨ ਨੇ ਕਾਜੂ ਦੇ ਆਪਣੇ ਪੁਰਾਣੇ ਬਾਗਾਂ ਨੂੰ ਵਿਨਾਸ਼ਕਾਰੀ ਕੀੜਿਆਂ ਦੇ ਹਮਲਿਆਂ ਅਤੇ ਅਕਸਰ ਆਉਣ ਵਾਲੇ ਚੱਕਰਵਾਤੀ ਤੂਫਾਨਾਂ ਤੋਂ ਬਚਾਉਣ ਲਈ ਕਾਜੂ ਦੇ ਰੁੱਖਾਂ ਵਿੱਚ ਸਹਾਇਕ ਜੜ੍ਹਾਂ ਵਿਕਸਿਤ ਕਰਨ ਲਈ ਇੱਕ ਨਵੀਨਤਾਕਾਰੀ ਪ੍ਰਥਾ ਅਮਲ ਵਿੱਚ ਲਿਆਂਦੀ ਹੈ।

ਤਕਕੀਬਨ 10.11 ਲੱਖ ਹੈਕਟੇਅਰ ਹੈ, ਜੋ ਕਾਜੂ ਉਤਪਾਦਕ ਦੇਸ਼ਾਂ ਵਿੱਚ ਸਭ ਤੋਂ ਵੱਧ ਹੈ, ਅਤੇ ਕੁੱਲ ਸਾਲਾਨਾ ਉਤਪਾਦਨ ਤਕਕੀਬਨ 7.53 ਲੱਖ ਟਨ ਹੈ ਅਤੇ ਕਈ ਕਿਸਾਨ ਆਪਣੀ ਆਜੀਵਕਾ ਲਈ ਇਸ 'ਤੇ ਨਿਰਭਰ ਹਨ। ਹਾਲਾਂਕਿ, ਕਾਜੂ ਦੇ ਉਤਪਾਦਨ ਵਿੱਚ ਕਈਬਾਇਓਟਿਕ (biotic) ਅਤੇ ਅਬਾਇਓਟਿਕ (abiotic) ਕਾਰਕਾਂ ਦੁਆਰਾ ਰੁਕਾਵਟ ਪਾਈ ਜਾਂਦੀ ਹੈ। ਸਟੈਮ ਅਤੇ ਜੜ੍ਹਾਂ ਦਾ ਬੋਰਰ (borer) ਸਭ ਤੋਂ ਵੱਧ ਕਮਜ਼ੋਰ ਕਰਨ ਵਾਲੇ ਕੀੜਿਆਂ ਵਿੱਚੋਂ ਇੱਕ ਹੈ ਕਿਉਂਕਿ ਇਹ ਵੱਡੇ ਹੋ ਚੁੱਕੇ ਰੁੱਖਾਂ ਨੂੰ ਵੀ ਥੋੜ੍ਹੇ ਸਮੇਂ ਵਿੱਚ ਹੀ ਮਾਰਨ ਦੇ ਸਮਰੱਥ ਹੈ। ਕੀੜਿਆਂ ਦੇ ਸੰਕਰਮਣ ਤੋਂ ਇਲਾਵਾ, ਤੱਟਵਰਤੀ ਭਾਰਤ ਵਿੱਚ ਕਾਜੂ ਦੇ ਬੂਟੇ ਅਕਸਰ ਆਉਣ ਵਾਲੇ ਤੀਬਰ ਚੱਕਰਵਾਤਾਂ ਦੁਆਰਾ ਪ੍ਰਭਾਵਿਤ ਹੁੰਦੇ ਹਨ, ਅਤੇ ਅਜਿਹੀ ਹਰ ਤਬਾਹੀ ਦੀ ਮੁੜ ਬਹਾਲੀ ਲਈ ਦਸ ਸਾਲਾਂ ਤੋਂ ਵੱਧ ਸਮੇਂ ਦੀ ਲੋੜ ਹੁੰਦੀ ਹੈ।

 

(ਏ) ਚੱਕਰਵਾਤ ਦੁਆਰਾ ਨਸ਼ਟ ਹੋਏ ਕਾਜੂ ਦੇ ਬੂਟੇ (ਬੀ) ਤਣੇ ਅਤੇ ਜੜ੍ਹਾਂ ਦੇ ਕੀੜਿਆਂ ਦਾ ਸੰਕਰਮਣ

 

 *ਚਿੱਤਰ ਸਰੋਤ: ਆਈਸੀਏਆਰ (ICAR) - ਪੁੱਟੂਰ

 

 ਇਹਨਾਂ ਚੁਣੌਤੀਆਂ ਨੂੰ ਹੱਲ ਕਰਨ ਲਈ, ਕੇਰਲ ਦੀ ਸੁਸ਼੍ਰੀ ਅਨਿਯੰਮਾ ਬੇਬੀ ਨੇ ਇੱਕ ਨਵੀਨਤਾਕਾਰੀ ਕਾਜੂ ਮਲਟੀਪਲ ਰੂਟਿੰਗ ਪ੍ਰੋਪੇਗੇਸ਼ਨ ਵਿਧੀ ਵਿਕਸਿਤ ਕੀਤੀ ਹੈ। ਇਹ ਵਿਧੀ ਇੱਕ ਬਾਲਗ ਕਾਜੂ ਦੇ ਰੁੱਖ ਵਿੱਚ ਕਈ ਜੜ੍ਹਾਂ ਪੈਦਾ ਕਰਦੀ ਹੈ, ਇਸ ਤਰ੍ਹਾਂ ਪ੍ਰਤੀ ਯੂਨਿਟ ਖੇਤਰ ਵਿੱਚ ਉਤਪਾਦਨ ਵਿੱਚ ਸੁਧਾਰ ਹੁੰਦਾ ਹੈ। ਇਹ ਤਣੇ ਅਤੇ ਜੜ੍ਹਾਂ ਦੇ ਬੋਰਰਾਂ ਦੇ ਵਾਤਾਵਰਣ-ਅਨੁਕੂਲ ਪ੍ਰਬੰਧਨ ਵਿੱਚ ਵੀ ਮਦਦ ਕਰਦਾ ਹੈ, ਉਤਪਾਦਕਤਾ ਨੂੰ ਬਹਾਲ ਕਰਦਾ ਹੈ, ਹਵਾ ਤੋਂ ਹੋਣ ਵਾਲੇ ਨੁਕਸਾਨ/ਚੱਕਰਵਾਤੀ ਤੂਫਾਨਾਂ ਦੇ ਵਿਰੁੱਧ ਮਜ਼ਬੂਤ ਲੰਗਰ ਪ੍ਰਦਾਨ ਕਰਦਾ ਹੈ, ਅਤੇ ਦੁਬਾਰਾ ਪੌਦੇ ਲਗਾਉਣ ਦੀ ਜ਼ਰੂਰਤ ਤੋਂ ਬਿਨਾਂ ਪੌਦੇ ਦੀ ਉਮਰ ਵਧਾਉਣ ਵਿੱਚ ਵੀ ਮਦਦ ਕਰਦਾ ਹੈ। 

 

 2004 ਵਿੱਚ, ਕਾਜੂ ਦੀ ਕਟਾਈ ਕਰਦੇ ਸਮੇਂ, ਅਨੀਯੰਮਾ ਨੇ ਕਾਜੂ ਦੀ ਇੱਕ ਸ਼ਾਖਾ ਦੇਖੀ, ਜੋ ਮਿੱਟੀ ਦੇ ਨਾਲ ਨਿਰੰਤਰ ਸੰਪਰਕ ਵਿੱਚ ਸੀ, ਉਤਸ਼ਾਹਜਨਕ ਜੜ੍ਹਾਂ ਪੈਦਾ ਕਰ ਰਹੀ ਸੀ (ਨਲ ਰੂਟ ਨਹੀਂ)।ਉਸਨੇ ਦੇਖਿਆ ਕਿ ਇਸ ਜੜ੍ਹ ਤੋਂ ਉੱਗਣ ਵਾਲਾ ਨਵਾਂ ਪੌਦਾ ਆਮ ਕਾਜੂ ਦੇ ਪੌਦੇ ਨਾਲੋਂ ਤੇਜ਼ੀ ਨਾਲ ਵਧਦਾ ਹੈ। ਅਗਲੇ ਸਾਲ ਸਟੈਮ ਬੋਰਰਜ਼ (ਕੀੜੇ ਦੇ ਲਾਰਵੇ, ਜਾਂ ਆਰਥਰੋਪੋਡਜ਼, ਜੋ ਪੌਦੇ ਦੇ ਤਣੇ ਵਿੱਚ ਛੇਕ ਕਰਦੇ ਹਨ) ਦੇ ਇੱਕ ਵੱਡੇ ਹਮਲੇ ਨੇ ਮਾਂ ਪੌਦੇ ਨੂੰ ਨਸ਼ਟ ਕਰ ਦਿੱਤਾ, ਪਰ ਨਵਾਂ ਵਿਕਸਿਤ ਪੌਦਾ ਸੁਅਸਥ ਸੀ ਅਤੇ ਸਟੈਮ ਬੋਰਰ ਦੇ ਸੰਕਰਮਣ ਤੋਂ ਪ੍ਰਭਾਵਤ ਨਹੀਂ ਸੀ। ਮਦਰ ਪਲਾਂਟ ਤੋਂ ਨਵੇਂ ਪੌਦਿਆਂ ਦੀਆਂ ਜੜ੍ਹਾਂ ਅਤੇ ਵਿਕਾਸ ਨੂੰ ਦੇਖਦਿਆਂ, ਉਸਨੇ ਹੇਠਲੀਆਂ ਸਮਾਨਾਂਤਰ ਸ਼ਾਖਾਵਾਂ ਦੇ ਨੋਡਾਂ ‘ਤੇ ਪੋਟਿੰਗ ਮਿਸ਼ਰਣ ਨਾਲ ਭਰੀ ਹੋਈ ਥੈਲੀ ਨੂੰ ਲਪੇਟ ਕੇ ਨਵੇਂ ਪੌਦੇ ਵਿਕਸਿਤ ਕਰਨ ਬਾਰੇ ਸੋਚਿਆ। ਉਸਨੇ ਨਵੀਂ ਜੜ ਨੂੰ ਸੁਪਾਰੀ ਦੇ ਖੋਖਲੇ ਤਣਿਆਂ ਦੀ ਸਹਾਇਤਾ ਨਾਲ ਜ਼ਮੀਨ ‘ਤੇ ਸੇਧ ਦਿੱਤੀ, ਜਦੋਂ ਕਿ ਜ਼ਮੀਨ ਦੇ ਨੇੜੇ ਦੀਆਂ ਸ਼ਾਖਾਵਾਂ ਵਿੱਚ ਭਾਰ ਵੀ ਜੋੜਿਆ ਅਤੇ ਉਨ੍ਹਾਂ ਨੂੰ ਜੜ੍ਹਾਂ ਪਾਉਣ ਲਈ ਮਿੱਟੀ ਨਾਲ ਢੱਕ ਦਿੱਤਾ। ਉਸਦੇ ਦੋਵੇਂ ਪ੍ਰਯੋਗ ਸਫ਼ਲ ਰਹੇ, ਅਤੇ ਉਹ ਪਿਛਲੇ 7 ਸਾਲਾਂ ਤੋਂ ਕਾਜੂ ਦੇ ਆਪਣੇ ਪੁਰਾਣੇ ਬਾਗਾਂ ਵਿੱਚ ਇਹਨਾਂ ਦੋ ਤਰੀਕਿਆਂ ਦੀ ਵਰਤੋਂ ਕਰ ਰਹੀ ਹੈ ਅਤੇ ਕਾਜੂ ਦੀ ਵਧੇਰੇ ਉਪਜ ਦੀ ਨਿਰੰਤਰ ਸਪਲਾਈ ਦੇ ਨਾਲ ਆਪਣੇ ਪਰਿਵਾਰ ਦੀ ਮਦਦ ਕਰ ਰਹੀ ਹੈ।

 

 ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰੀ ਸੰਸਥਾ, ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਨੇ, ਲੋੜੀਂਦੀ ਸਹਾਇਤਾ ਅਤੇ ਇਨਕਯੂਬੇਸ਼ਨ ਗਤੀਵਿਧੀਆਂ ਲਈ ਨਵੀਨਤਾਕਾਰੀ ਤਕਨਾਲੋਜੀ ਨੂੰ ਅਪਣਾਇਆ ਹੈ।

 

 ਤਕਨਾਲੋਜੀ (ਸੀਨੇਲ ਪਲਾਂਟੇਸ਼ਨ ਲਈ ਕਾਜੂ ਮਲਟੀਪਲ ਰੂਟਿੰਗ) ਨੂੰ 2020 ਵਿੱਚ ਆਈਸੀਏਆਰ - ਕਾਜੂ ਖੋਜ ਡਾਇਰੈਕਟੋਰੇਟ, ਪੁੱਟੂਰ (ਮੋਟੇਥਡਕਾ, ਦਰਬੇ ਜ਼ਿਲ੍ਹਾ - ਪੁੱਟੂਰ, ਕਰਨਾਟਕ) ਅਤੇ ਕੇਰਲ ਐਗਰੀਕਲਚਰ ਯੂਨੀਵਰਸਿਟੀ (ਵੇਲਾਨਿਕਾਰਾ, ਜ਼ਿਲ੍ਹਾ - ਤ੍ਰਿਸ਼ੂਰ, ਕੇਰਲ) ਦੁਆਰਾ ਅੱਗੇ ਹੋਰ ਪ੍ਰਮਾਣਿਤ ਕੀਤਾ ਗਿਆ ਹੈ। ਇਹ ਪਾਇਆ ਗਿਆ ਹੈ ਕਿ ਇਹ ਵਿਲੱਖਣ ਹੈ ਅਤੇ ਹਵਾ ਤੋਂ ਹੋਣ ਵਾਲੇ ਨੁਕਸਾਨ/ਚੱਕਰਵਾਤੀ ਤੂਫਾਨ ਦੇ ਵਿਰੁੱਧ ਕਵਰ ਪ੍ਰਦਾਨ ਕਰਦਾ ਹੈ, ਅਤੇ ਕਾਜੂ ਦੇ ਦਰੱਖਤਾਂ ਨੂੰ ਕਾਜੂ ਦੇ ਤਣੇ ਅਤੇ ਰੂਟ ਬੋਰਰ ਦੇ ਗੰਭੀਰ ਹਮਲੇ ਤੋਂ ਇੱਕ ਬਹੁਤ ਹੀ ਵਾਤਾਵਰਣ-ਅਨੁਕੂਲ ਅਤੇ ਲਾਗਤ-ਪ੍ਰਭਾਵੀ ਤਰੀਕੇ ਨਾਲ ਬਹਾਲ ਕਰਦਾ ਹੈ। ਇਹ ਟੈਕਨੋਲੋਜੀ ਕਾਜੂ ਦੇ ਪੁਰਾਣੇ ਬਾਗਾਂ ਵਾਲੇ ਕਾਜੂ ਉਤਪਾਦਕਾਂ ਨੂੰ ਵਾਧੂ ਝਾੜ ਪ੍ਰਾਪਤ ਕਰਨ ਲਈ ਨਵੀਂ ਉਮੀਦ ਪ੍ਰਦਾਨ ਕਰਦੀ ਹੈ।

 

 ਇਨੋਵੇਟਰ ਦੁਆਰਾ ਵਰਤੇ ਗਏ ਦੋ ਵੱਖ-ਵੱਖ ਤਰੀਕਿਆਂ ਵਿੱਚ ਸ਼ਾਮਲ ਹਨ :-

 

ਬੇਲਨਾਕਾਰ ਆਕਾਰ ਵਿਧੀ: ਜਿਸ ਵਿੱਚ ਮਿੱਟੀ ਦੇ ਮਿਸ਼ਰਣ (ਮਿੱਟੀ ਅਤੇ ਗੋਬਰ) ਨਾਲ ਭਰੀ ਇੱਕ ਥੈਲੀ ਨੂੰ ਜ਼ਮੀਨ ਦੇ ਸਮਾਨਾਂਤਰ ਵਧਣ ਵਾਲੀਆਂ ਕਾਜੂ ਦੀਆਂ ਹੇਠਲੀਆਂ ਟਾਹਣੀਆਂ ਉੱਤੇ ਬੰਨ੍ਹਿਆ ਜਾਂਦਾ ਹੈ। ਨਵੀਆਂ ਜੜ੍ਹਾਂ ਜੋ ਪਹਿਲਾਂ ਬਣਦੀਆਂ ਹਨ ਮਿੱਟੀ ਅਤੇ ਗੋਬਰ ਨਾਲ ਭਰੀਆਂ ਸੁਪਾਰੀ ਦੇ ਖੋਖਲੇ ਤਣਿਆਂ ਦੁਆਰਾ ਜ਼ਮੀਨ ਵੱਲ ਸੇਧੀਆਂ ਜਾਂਦੀਆਂ ਹਨ। ਇੱਕ ਸਾਲ ਵਿੱਚ, ਇਹ ਜੜ੍ਹਾਂ ਵਿਕਸਿਤ ਹੋ ਜਾਂਦੀਆਂ ਹਨ ਅਤੇ ਕਾਜੂ ਦੇ ਰੂਟ ਨੈੱਟਵਰਕ ਵਿੱਚ ਸ਼ਾਮਲ ਹੁੰਦੀਆਂ ਹਨ, ਜੋ ਪੌਦਿਆਂ ਨੂੰ ਪੌਸ਼ਟਿਕ ਤੱਤ ਅਤੇ ਪਾਣੀ ਦੇ ਗ੍ਰਹਿਣ ਲਈ ਇੱਕ ਵਾਧੂ ਚੈਨਲ ਵਜੋਂ ਕੰਮ ਕਰਦੀਆਂ ਹਨ ਅਤੇ ਝਾੜ ਵਿੱਚ ਸੁਧਾਰ ਕਰਦੀਆਂ ਹਨ।

 

ਵਿਧੀ 1: ਪੱਥਰ / ਸੁਪਾਰੀ ਦੇ ਖੋਖਲੇ ਤਣੇ ਨੂੰ ਇੱਕ ਸਿਲੰਡਰ ਦੀ ਸ਼ਕਲ ਵਿੱਚ ਵਿਵਸਥਿਤ ਕੀਤਾ ਗਿਆ ਹੈ।

 

 ਲੋ ਲਾਈਂਗ ਪੈਰਲਲ ਬ੍ਰਾਂਚ ਵਿਧੀ: ਜਿਸ ਵਿੱਚ ਨਵੀਨਤਾਕਾਰ ਨੇ ਨੀਵੀਆਂ ਸ਼ਾਖਾਵਾਂ ਦੀਆਂ ਗੰਢਾਂ ਦੇ ਦੁਆਲੇ ਪੱਥਰਾਂ ਦਾ ਢੇਰ ਲਾਇਆ ਅਤੇ ਉਨ੍ਹਾਂ ਨੂੰ ਮਿੱਟੀ ਅਤੇ ਗੋਬਰ ਨਾਲ ਢੱਕ ਦਿੱਤਾ। ਜੜ੍ਹਾਂ ਇਹਨਾਂ ਬਿੰਦੂਆਂ ‘ਤੇ ਉੱਗਦੀਆਂ ਹਨ, ਅਤੇ ਫਿਰ ਇਹ ਸ਼ਾਖਾ ਮੁੱਖ ਦਰੱਖਤ ਦੇ ਬਾਕੀ ਹਿੱਸੇ ਦੇ ਨਾਲ ਰਹਿੰਦੇ ਹੋਏ, ਇੱਕ ਨਵੇਂ ਰੁੱਖ ਦੇ ਰੂਪ ਵਿੱਚ ਉੱਗਦੀ ਹੈ। ਉਹ ਪਥਰੀਲੇ ਖੇਤਰਾਂ ਵਿੱਚ ਪਈਆਂ ਟਾਹਣੀਆਂ 'ਤੇ ਵੀ ਜੜ੍ਹਾਂ ਉਗਾਉਣ ਵਿੱਚ ਸਫਲ ਰਹੀ।


 

ਵਿਧੀ 2: ਲੋ ਲਾਈਂਗ ਪੈਰਲਲ ਬ੍ਰਾਂਚ ਵਿਧੀ ਦੀ ਵਰਤੋਂ ਕਰਨਾ।

 

ਵਧੇਰੇ ਜਾਣਕਾਰੀ ਲਈ, ਤੁਸ਼ਾਰ ਗਰਗ (tusharg@nifindia.org) ਨਾਲ ਸੰਪਰਕ ਕਰੋ।

 

 **********


 

 ਐੱਸਐੱਨਸੀ / ਆਰਆਰ


(Release ID: 1766614) Visitor Counter : 154


Read this release in: English , Hindi , Tamil , Telugu