ਪੇਂਡੂ ਵਿਕਾਸ ਮੰਤਰਾਲਾ

ਵਿਸ਼ਵ ਵਪਾਰ ਸੰਗਠਨ ਦੀ ਡਾਇਰੈਕਟਰ ਜਨਰਲ ਡਾ. ਨਗੋਜੀ ਓਕੋਂਜੋ-ਇਵੇਲਾ ਨੇ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਦੇ ਮੈਂਬਰਾਂ ਅਤੇ ਗ੍ਰਾਮੀਣ ਵਿਕਾਸ ਮੰਤਰਾਲਾ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ


ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੇ ਐੱਸਐੱਚਜੀ ਦੇ ਨਾਲ ਕੰਮ ਕਰਨ ਦੇ ਆਪਣੇ ਅਨੁਭਵ ਸਾਂਝੇ ਕੀਤੇ

ਡਾ. ਨਗੋਜੀ ਨੇ ਮਹਾਮਾਰੀ ਦੇ ਦੌਰਾਨ ਐੱਸਐੱਚਜੀ ਮੈਂਬਰਾਂ ਦੁਆਰਾ ਕੀਤੀ ਗਈ ਪਹਿਲ ਦੀ ਸ਼ਲਾਘਾ ਕੀਤੀ

Posted On: 23 OCT 2021 3:39PM by PIB Chandigarh

ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੀ ਜਨਰਲ ਡਾਇਰੈਕਟਰ (ਡੀਜੀ) ਡਾ. ਨਗੋਜ਼ੀ ਓਕੋਂਜੋ-ਇਵੇਲਾ ਨੇ ਭਾਰਤ ਦੀ ਆਪਣੀ ਵਰਤਮਾਨ ਯਾਤਰਾ ਦੇ ਦੌਰਾਨ 22 ਅਕਤੂਬਰ, 2021 ਨੂੰ ਭਾਰਤ ਸਰਕਾਰ ਦੇ ਗ੍ਰਾਮੀਣ ਵਿਕਾਸ ਮੰਤਰਾਲੇ (ਐੱਮਓਆਰਡੀ) ਦੇ ਅਧਿਕਾਰੀਆਂ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਦੀਨ ਦਿਆਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਤਹਿਤ ਤਰੱਕੀ ਆਫਤਾ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਦੀ ਮਹਿਲਾਵਾਂ ਦੇ ਨਾਲ ਗੱਲਬਾਤ ਕੀਤੀ।

https://static.pib.gov.in/WriteReadData/userfiles/image/image0018713.jpg

ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸੰਯੁਕਤ ਸਕੱਤਰ, ਸ਼੍ਰੀ ਚਰਨਜੀਤ ਸਿੰਘ ਨੇ ਚਰਚਾ ਦੀ ਅਗਵਾਈ ਕੀਤੀ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਡਾਇਰੈਕਟਰ ਸ਼੍ਰੀ ਰਘਵੇਂਦਰ ਪ੍ਰਤਾਪ ਸਿੰਘ ਤੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਡੀਏਵਾਈ-ਐੱਨਆਰਐੱਲਐੱਮ ਦੀ ਰਾਸ਼ਟਰੀ ਮਿਸ਼ਨ ਪ੍ਰਬੰਧਨ ਇਕਾਈ ਦੇ ਵਿਸ਼ੇਗਤ ਮਾਹਿਰਾਂ ਦੀ ਇੱਕ ਟੀਮ ਨੇ ਬੈਠਕ ਵਿੱਚ ਹਿੱਸਾ ਲਿਆ। ਭਾਰਤ ਦੇ ਰਾਜਦੂਤ ਅਤੇ ਸਵਿਟਜ਼ਰਲੈਂਡ ਦੇ ਜਿਨੇਵਾ ਸਥਿਤ ਡਬਲਿਊਟੀਓ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਸ਼੍ਰੀ ਬ੍ਰਜੇਂਦਰ ਨਵਨੀਤ ਅਤੇ ਵਣਜ ਮੰਤਰਾਲੇ ਦੇ ਵਣਜ ਵਿਭਾਗ ਦੇ ਸ਼੍ਰੀ ਅਭਿਮਨਿਊ ਸ਼ਰਮਾ ਨੇ ਬੈਠਕ ਵਿੱਚ ਹਿੱਸਾ ਲਿਆ।

 

ਸ਼੍ਰੀ ਚਰਨਜੀਤ ਸਿੰਘ ਨੇ ਕੋਵਿਡ-19 ਦੇ ਪ੍ਰਕੋਪ ਦੇ ਦੌਰਾਨ ਡੀਏਵਾਈ-ਐੱਨਆਰਐੱਲਐੱਮ ਘਟਕਾਂ ਤੇ ਐੱਸਐੱਚਜੀ ਦੁਆਰਾ ਸੰਚਾਲਿਤ ਗਤੀਵਿਧੀਆਂ ਦੀ ਸਮੀਖਿਆ ਪੇਸ਼ ਕੀਤੀ। ਵਰਲਡ ਟਰੇਡ ਓਰਗਨਾਈਜ਼ੇਸ਼ਨ ਦੀ ਡਾਇਰੈਕਟਰ ਜਨਰਲ ਨੇ ਮੱਧ ਪ੍ਰਦੇਸ਼ ਦੇ ਵਿਸ਼ਵਨਾਥ ਐੱਸਐੱਚਜੀ ਦੀ ਮਾਸਟਰ ਕ੍ਰਿਸ਼ੀ ਸਖੀ ਸੁਸ਼੍ਰੀ ਰਾਮਬੇਟੀ ਸੇਨ, ਬਿਹਾਰ ਦੇ ਦੁਰਗਾ ਐੱਸਐੱਚਜੀ ਦੀ ਬੀਸੀ ਸਖੀ ਸੁਸ਼੍ਰੀ ਸੁਸ਼ਮਾ ਦੇਵੀ, ਕ੍ਰਿਸ਼ਣ ਭਗਵਾਨ ਸੀਐੱਲਐੱਫ ਦੀ ਮੈਂਬਰ ਅਤੇ ਮੱਧ ਪ੍ਰਦੇਸ਼ ਦੇ ਜੈ ਚਾਮੁੰਡਾ ਐੱਸਐੱਚਜੀ ਦੀ ਸੁਸ਼੍ਰੀ ਜਮੁਣਾ, ਕੇਰਲ ਦੇ ਵਿਸਮਾਯਾ ਐੱਸਐੱਚਜੀ ਦੀ ਸਕੱਤਰ ਸੁਸ਼੍ਰੀ ਸੁਜਾਤਾ ਉਨੀਕ੍ਰਿਸ਼ਣਨ ਅਤੇ ਝਾਰਖੰਡ ਦੇ ਮਾਂ ਗਾਇਤ੍ਰੀ ਐੱਸਐੱਚਜੀ ਦੀ ਉਦਮੀ ਸੁਸ਼੍ਰੀ ਨੰਦਿਨੀ ਦੇਵੀ ਦੇ ਨਾਲ ਵਰਚੁਅਲ ਤਰੀਕੇ ਨਾਲ ਗੱਲਬਾਤ ਵੀ ਕੀਤੀ।

https://static.pib.gov.in/WriteReadData/userfiles/image/image0024817.jpg

ਉਨ੍ਹਾਂ ਨੇ ਐੱਸਐੱਚਜੀ ਮੈਂਬਰਾਂ ਨਾਲ ਉਨ੍ਹਾਂ ਦੇ ਕਾਰਜਖੇਤਰ, ਐੱਸਐੱਚਜੀ ਵਿੱਚ ਸ਼ਾਮਲ ਹੋਣ ਦੇ ਉਨ੍ਹਾਂ ਦੇ ਅਨੁਭਵ, ਇਸ ਨੇ ਆਰਥਿਕ ਅਤੇ ਸਮਾਜਿਕ ਰੂਪ ਨਾਲ ਉਨ੍ਹਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ਅਤੇ ਐੱਸਐੱਚਜੀ ਨੇ ਰੋਗ ਦੇ ਪ੍ਰਕੋਪ ਨਾਲ ਉਤਪੰਨ ਚੁਣੌਤੀਆਂ ਦਾ ਕਿਸ ਪ੍ਰਕਾਰ ਸਾਹਮਣਾ ਕੀਤਾ, ਇਸ ਦੇ ਬਾਰੇ ਵਿੱਚ ਪੁੱਛਗਿਛ ਕੀਤੀ।

 

ਐੱਸਐੱਚਜੀ ਮੈਂਬਰਾਂ ਨੇ ਐੱਸਐੱਚਜੀ ਦੇ ਨਾਲ ਕੰਮ ਕਰਨ ਦੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਦੱਸਿਆ ਕਿ ਉਨ੍ਹਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਵਿੱਚ ਸੁਧਾਰ ਹੋਇਆ ਹੈ ਅਤੇ ਹੁਣ ਉਹ ਆਪਣੇ ਪਰਿਵਾਰ, ਬੱਚਿਆਂ ਅਤੇ ਖੁਦ ਦੀ ਬਿਹਤਰ ਦੇਖਭਾਲ ਕਰਨ ਵਿੱਚ ਸਮਰੱਥ ਹਨ। ਉਨ੍ਹਾਂ ਨੇ ਆਪਣੇ ਕੰਮ ਅਰਥਾਤ ਕੋਵਿਡ-19 ਦੌਰਾਨ ਘਰ-ਘਰ ਜਾ ਕੇ ਪੈਸਿਆਂ ਨੂੰ ਵੰਡਣ, ਖੇਤੀ-ਪੋਸ਼ਣ ਬਾਗਾਂ ਦੀ ਸਥਾਪਨਾ ਵਿੱਚ ਐੱਸਐੱਚਜੀ ਪਰਿਵਾਰਾਂ ਦੀ ਸਹਾਇਤਾ, ਖੇਤੀ-ਈਕੋਲੋਜੀਕਲ ਰੁਝਾਨਾਂਨੂੰ ਹੁਲਾਰਾ ਦੇਣਾ, ਸਾਬਣ, ਸੈਨੀਟਾਈਜ਼ਰ ਬਣਾਉਣ, ਮਸਾਲੇ ਆਦਿ ਜਿਹੇ ਉਦਮਾਂ ਦੀ ਸਥਾਪਨਾ, ਕੋਵਿਡ-19 ਉਪਯੁਕਤ ਵਿਵਹਾਰਾਂ ‘ਤੇ ਜਾਗਰੂਕਤਾ ਪੈਦਾ ਕਰਨ, ਸਮੁਦਾਏ ਵਿੱਚ ਕੋਵਿਡ-19 ਟੀਕਿਆਂ ਨਾਲ ਸੰਬੰਧਿਤ ਝਿਝਕ ਨੂੰ ਦੂਰ ਕਰਨ, ਨਿਰਬਲ ਵਰਗਾਂ ਨੂੰ ਮੁਫਤ ਸੁੱਕਾ ਰਾਸ਼ਨ ਅਤੇ ਬਣੇ ਹੋਏ ਭੋਜਨ ਦੀ ਵੰਡ ਆਦਿ ਬਾਰੇ ਜਾਣਕਾਰੀ ਦਿੱਤੀ।

 

ਵਰਲਡ ਟਰੇਡ ਓਗਨਾਈਜ਼ੇਸ਼ਨ ਦੀ ਡਾਇਰੈਕਟਰ ਜਨਰਲ ਨੇ ਐੱਸਐੱਚਜੀ ਮੈਂਬਰਾਂ ਨੂੰ ਉਨ੍ਹਾਂ ਦੇ ਜੀਵਨ ਅਤੇ ਸਮੁਦਾਏ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੇ ਪ੍ਰਯਤਨਾਂ ਦੇ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਮਹਾਮਾਰੀ ਦੇ ਦੌਰਾਨ ਐੱਸਐੱਚਜੀ ਮੈਂਬਰਾਂ ਦੁਆਰਾ ਕੀਤੀ ਗਈਆਂ ਪਹਿਲਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਪ੍ਰਯਤਨਾਂ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

*****

ਏਪੀਐੱਸ/ਜੇਕੇ/ਆਈਏ
 



(Release ID: 1766402) Visitor Counter : 162