ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਡੀਓਪੀਟੀ, ਨਾਰਥ ਬਲਾਕ ਵਿੱਚ ਆਈਏਐੱਸ/ਸਿਵਲ ਪ੍ਰੀਖਿਆ 2020 ਦੇ ਅਖਿਲ ਭਾਰਤੀ ਟਾਪਰਾਂ ਨੂੰ ਸਨਮਾਨਤ ਕੀਤਾ


ਨੌਜਵਾਨ ਅਧਿਕਾਰੀਆਂ ਨੂੰ ਨਵੇਂ ਭਾਰਤ ਦੇ ਆਰਕੀਟੈਕਟ ਦੱਸਦੇ ਹੋਏ ਮੰਤਰੀ ਨੇ ਉਨ੍ਹਾਂ ਨੂੰ ਅਗਲੇ 25 ਸਾਲਾਂ ਵਿੱਚ ਭਾਰਤ ਨੂੰ ਵਿਸ਼ਵ ਦਾ ਮੋਹਰੀ ਦੇਸ਼ ਬਣਾਉਣ ਲਈ ਸਖਤ ਮਿਹਨਤ ਕਰਨ ਲਈ ਕਿਹਾ

Posted On: 21 OCT 2021 4:10PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਐੱਮਓਐੱਸ ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਆਈਏਐੱਸ/ ਸਿਵਲ ਸੇਵਾਵਾਂ ਪ੍ਰੀਖਿਆ 2020 ਦੇ ਪਹਿਲੇ 20 ਆਲ ਇੰਡੀਆ ਟਾਪਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ, ਉਨ੍ਹਾਂ ਨੂੰ ਅੱਜ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਇੱਥੇ ਕਰਮਚਾਰੀ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਨਾਰਥ ਬਲਾਕ ਦੇ ਮੁੱਖ ਦਫ਼ਤਰ ਵਿੱਚ ਸੱਦਿਆ ਗਿਆ ਸੀ। ਪ੍ਰੀਖਿਆ ਦਾ ਨਤੀਜਾ ਹਾਲ ਹੀ ਵਿੱਚ ਐਲਾਨਿਆ ਗਿਆ ਸੀ।

 

ਸਿਖਰਲੇ 20 ਰੈਂਕਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਵਾਗਤ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਜਾਣਨਾ ਸੱਚਮੁੱਚ ਬਹੁਤ ਉਤਸ਼ਾਹਜਨਕ ਹੈ ਕਿ ਚੋਟੀ ਦੇ 20 ਟਾਪਰਾਂ ਵਿੱਚ 10 ਮਹਿਲਾਵਾਂ ਸ਼ਾਮਲ ਹਨ ਅਤੇ ਉਹ ਪੂਰੇ ਭਾਰਤ ਦੀ ਕਵਰੇਜ਼ ਦੀ ਨੁਮਾਇੰਦਗੀ ਵੀ ਕਰਦੇ ਹਨ ਕਿਉਂਕਿ ਇਹ ਟਾਪਰ ਬਿਹਾਰ, ਚੰਡੀਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਝਾਰਖੰਡ, ਕੇਰਲ, ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹਨ। ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਲਿੰਗ ਅਤੇ ਖੇਤਰੀ ਪੱਧਰ 'ਤੇ ਜਨਸੰਖਿਆ ਸਬੰਧੀ ਬਦਲਾਅ ਸਾਡੇ ਵਰਗੇ ਵਿਭਿੰਨਤਾ ਵਾਲੇ ਦੇਸ਼ ਲਈ ਸ਼ੁਭ ਸੰਕੇਤ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਸਾਲ ਵੱਖ -ਵੱਖ ਸੇਵਾਵਾਂ ਲਈ ਨਿਯੁਕਤੀ ਲਈ ਕਮਿਸ਼ਨ ਦੁਆਰਾ ਕੁੱਲ 761 ਉਮੀਦਵਾਰਾਂ (545 ਪੁਰਸ਼ ਅਤੇ 216 ਮਹਿਲਾਵਾਂ) ਦੀ ਸਿਫਾਰਸ਼ ਕੀਤੀ ਗਈ ਹੈ।

 

ਗੱਲਬਾਤ ਦੌਰਾਨ, ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ 2014 ਵਿੱਚ, ਉਨ੍ਹਾਂ ਨੇ ਡੀਓਪੀਟੀ ਵਿੱਚ ਆਲ ਇੰਡੀਆ ਟਾਪਰਾਂ ਨੂੰ ਨਿੱਜੀ ਤੌਰ 'ਤੇ ਨਾਰਥ ਬਲਾਕ ਵਿੱਚ ਬੁਲਾਉਣ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਇੱਕ ਨਵੀਂ ਪਰੰਪਰਾ ਦੀ ਸ਼ੁਰੂਆਤ ਕੀਤੀ ਸੀ ਅਤੇ ਉਦੋਂ ਤੋਂ ਇਹ ਪਰੰਪਰਾ ਜਾਰੀ ਹੈ।

 

ਨਵੇਂ ਅਧਿਕਾਰੀਆਂ ਨੂੰ ਨਵੇਂ ਭਾਰਤ ਦੇ ਆਰਕੀਟੈਕਟ ਦੱਸਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਦੌਰਾਨ ਸੇਵਾਵਾਂ ਵਿੱਚ ਪ੍ਰਵੇਸ਼ ਹੋਣ ਦਾ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ ਹੈ ਅਤੇ ਉਨ੍ਹਾਂ ਨੂੰ ਅੱਗੇ 25 ਸਾਲ ਸੇਵਾ ਦਾ ਮੌਕਾ ਮਿਲਿਆ ਹੈ, ਜਦੋਂ ਸੁਤੰਤਰ ਭਾਰਤ ਦੇ 100 ਸਾਲ ਪੂਰੇ ਹੋਣਗੇ ਅਤੇ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਵੇਂ ਭਾਰਤ ਦੇ ਨਜ਼ਰੀਏ ਦਾ ਅਹਿਸਾਸ ਕਰਨਗੇ ਜੋ ਬਾਕੀ ਵਿਸ਼ਵ ਦੀ ਅਗਵਾਈ ਕਰਦਾ ਹੈ। ਉਨ੍ਹਾਂ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ ਅਧੀਨ ਭਾਰਤ ਪਹਿਲਾਂ ਹੀ ਅੱਗੇ ਵਧ ਰਿਹਾ ਹੈ ਅਤੇ ਇਸ ਨਵੀਂ ਸ਼ੈਲੀ ਦੇ ਸਿਵਲ ਸੇਵਕਾਂ ਕੋਲ ਇਸ ਨੂੰ ਗਲੋਬਲ ਖੇਤਰ ਵਿੱਚ ਸਿਖਰਲੀ ਲੀਗ ਵਿੱਚ ਲੈ ਕੇ ਜਾਣ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ। ਜਿਤੇਂਦਰ ਸਿੰਘ ਨੇ ਪਿਛਲੇ ਸੱਤ ਸਾਲਾਂ ਦੌਰਾਨ ਨੌਜਵਾਨ ਪ੍ਰੋਬੇਸ਼ਨਰਾਂ ਅਤੇ ਆਈਏਐੱਸ ਅਧਿਕਾਰੀਆਂ ਲਈ ਲਿਆਂਦੇ ਗਏ ਕੁਝ ਮਹੱਤਵਪੂਰਨ ਸੁਧਾਰਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚ ਸਬੰਧਤ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਅਲਾਟ ਕੀਤੇ ਗਏ ਕਾਡਰ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੇਂਦਰ ਸਰਕਾਰ ਵਿੱਚ 3 ਮਹੀਨਿਆਂ ਦੀ ਮੈਂਟਰਸ਼ਿਪ ਵਿੱਚ ਸ਼ਾਮਲ ਕਰਨਾ ਸ਼ਾਮਲ ਹੈ।

 

ਜਿਤੇਂਦਰ ਸਿੰਘ ਨੇ ਇਸ ਸਾਲ ਦੇ ਪਹਿਲੇ 20 ਟਾਪਰਾਂ ਵਿੱਚ ਗਿਆਰਾਂ ਇੰਜੀਨੀਅਰਾਂ ਅਤੇ ਤਿੰਨ ਮੈਡੀਕੋਜ਼ ਦੀ ਮੌਜੂਦਗੀ ਦਾ ਵੀ ਜ਼ਿਕਰ ਕੀਤਾ, ਜਿਸ ਨਾਲ ਉਨ੍ਹਾਂ ਨੂੰ ਉਮੀਦ ਹੈ ਕਿ ਮੋਦੀ ਸਰਕਾਰ ਦੁਆਰਾ ਪਿਛਲੇ 6-7 ਸਾਲਾਂ ਵਿੱਚ ਪੇਸ਼ ਕੀਤੀਆਂ ਗਈਆਂ ਵੱਖ -ਵੱਖ ਵਿਸ਼ੇਸ਼ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਨ ਵਿੱਚ ਉਨ੍ਹਾਂ ਨੂੰ ਸੌਂਪੇ ਗਏ ਕੰਮ ਵਿੱਚ ਮੁੱਲ ਵਾਧਾ ਮਿਲੇਗਾ। ਮੰਤਰੀ ਨੇ ਉਮੀਦ ਪ੍ਰਗਟਾਈ ਕਿ ਟੈਕਨੋਕ੍ਰੇਟਸ ਸਿਹਤ, ਖੇਤੀਬਾੜੀ, ਸੈਨੀਟੇਸ਼ਨ, ਸਿੱਖਿਆ, ਹੁਨਰ ਅਤੇ ਗਤੀਸ਼ੀਲਤਾ ਵਰਗੇ ਖੇਤਰਾਂ ਵਿੱਚ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਨਾਲ ਨਿਆਂ ਕਰਨ ਦੇ ਸਮਰੱਥ ਹੋਣਗੇ।

 

ਜਿਤੇਂਦਰ ਸਿੰਘ ਨੇ ਕਿਹਾ ਕਿ ਐੱਲਬੀਐੱਸਐੱਨਏ ਮਸੂਰੀ ਅਤੇ ਹੋਰ ਕੇਂਦਰੀ ਸਿਖਲਾਈ ਸੰਸਥਾਵਾਂ ਵਿੱਚ ਆਧੁਨਿਕ ਪਾਠਕ੍ਰਮ ਅਤੇ ਏਕੀਕ੍ਰਿਤ ਪਹੁੰਚ 'ਤੇ ਨਵੇਂ ਸਿਰੇ ਤੋਂ ਧਿਆਨ ਦੇਣ ਦੇ ਨਾਲ ਸਿਖਲਾਈ ਵੀ ਵੱਡੀਆਂ ਤਬਦੀਲੀਆਂ ਵਿੱਚੋਂ ਗੁਜ਼ਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਦੁਆਰਾ ਸ਼ਾਸਨ ਦਾ ਅੰਤਮ ਉਦੇਸ਼ ਭਾਰਤ ਦੇ ਆਮ ਆਦਮੀ ਲਈ “ਜੀਵਨ ਵਿੱਚ ਸੌਖ” (ਈਜ਼ ਅਵਲਿੰਟਿਗ) ਲਿਆਉਣਾ ਹੈ।

ਸੀਐੱਸਈ 2020 ਦੇ ਸਿਖਰਲੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਪਰਸੋਨਲ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਸ਼੍ਰੀ ਪੀ ਕੇ ਤ੍ਰਿਪਾਠੀ ਨੇ ਕਿਹਾ ਕਿ ਅਧਿਕਾਰੀ ਅੰਮ੍ਰਿਤਕਾਲ ਦੀ ਸ਼ੁਰੂਆਤ ਵਿੱਚ ਸੇਵਾ ਵਿੱਚ ਦਾਖਲ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਦੇਸ਼ ਦੇ ਭਵਿੱਖ ਨੂੰ ਪਰਿਭਾਸ਼ਤ ਕਰਨ ਲਈ ਅਗਲੇ 25 ਸਾਲਾਂ ਵਿੱਚ ਇੱਕ ਸ਼ਾਨਦਾਰ ਭੂਮਿਕਾ ਨਿਭਾਉਣੀ ਹੋਵੇਗੀ। ਉਨ੍ਹਾਂ ਨੇ ਕਾਮਨਾ ਕੀਤੀ ਕਿ ਵਿਭਿੰਨ ਅਵਸਰਾਂ ਅਤੇ ਚੁਣੌਤੀਆਂ ਨਾਲ ਭਰੇ ਹੋਏ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਵਿੱਚ ਉਹ ਦੇਸ਼ ਨੂੰ ਆਪਣਾ ਸਰਵੋਤਮ ਦੇਣ ਦੇ ਸਮਰੱਥ ਹੋਣਗੇ। ਪ੍ਰੋਗਰਾਮ ਵਿੱਚ ਵਿਭਾਗ ਦੇ ਸਾਰੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

 

<><><>

SNC/RR


(Release ID: 1765873) Visitor Counter : 179


Read this release in: English , Urdu , Hindi , Tamil , Telugu