ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਪੈਰਾ ਸਾਈਕਿਲਸਟ ਸ਼੍ਰੀ ਅਕਸ਼ੈ ਸਿੰਘ ਨੇ ਐਲੀਮਕੋ ਪ੍ਰੋਸਥੈਸਿਸ ਦਾ ਉਪਯੋਗ ਕਰਦੇ ਹੋਏ ਸਾਈਕਿਲਿੰਗ ਲਈ ਲਿਮਕਾ ਬੁੱਕ ਆਵ੍ ਰਿਕਾਰਡ ਬਣਾਉਣ ਦਾ ਯਤਨ ਕੀਤਾ


ਉਨ੍ਹਾਂ ਨੇ 64 ਘੰਟੇ ਦੇ ਰਿਕਾਰਡ ਸਮੇਂ ਵਿੱਚ ਕਾਨਪੁਰ ਤੋਂ ਦਿੱਲੀ ਦਰਮਿਆਨ ਦੀ ਦੂਰੀ ਤੈਅ ਕੀਤੀ

Posted On: 21 OCT 2021 3:55PM by PIB Chandigarh

ਕਾਨਪੁਰ (ਉੱਤਰ ਪ੍ਰਦੇਸ਼) ਦੇ ਇੱਕ ਨੌਜਵਾਨ ਅਤੇ ਉਤਸ਼ਾਹੀ ਸਾਈਕਲਿਸਟ ਸ਼੍ਰੀ ਅਕਸ਼ੈ ਸਿੰਘ ਨੇ ਕਿਸ਼ੋਰ ਅਵਸਥਾ ਵਿੱਚ ਇਲਾਹਾਬਾਦ ਤੋਂ ਵਾਪਿਸ ਪਰਤਦੇ ਸਮੇਂ ਇੱਕ ਟ੍ਰੇਨ ਦੁਰਘਟਨਾ ਵਿੱਚ ਆਪਣਾ ਸੱਜਾ ਪੈਰ ਗੁਆ ਦਿੱਤਾ ਸੀ। ਇਹ ਦੁਰਘਟਨਾ ਪਰਿਵਾਰ ਦੇ ਨਾਲ - ਨਾਲ ਖੁਦ ਨੌਜਵਾਨ ਅਕਸ਼ੈ ਲਈ ਵੀ ਇੱਕ ਬਹੁਤ ਵੱਡਾ ਝਟਕਾ ਸੀ, ਜੋ ਆਪਣਾ ਨਾਮ ਵਿਸ਼ਵ ਸਾਇਕਿਲਿੰਗ ਕੈਨਵਾਸ ਉੱਤੇ ਦਰਜ ਕਰਾਉਣ ਦਾ ਪ੍ਰਬਲ ਇੱਛਕ ਸੀ ।

ਪੈਰਾ ਸਾਈਕਿਲਿਸਟ ਸ਼੍ਰੀ ਅਕਸ਼ੈ ਸਿੰਘ

  • ਇਸ ਘਟਨਾ ਦੇ ਬਾਅਦ ਵੀ ਉਨ੍ਹਾਂ ਨੇ ਦਿਵਿਯਾਂਗਤਾ ਨੂੰ ਕਦੇ ਵੀ ਆਪਣੇ ਜੀਵਨ ਦੇ ਲਕਸ਼ ਨੂੰ ਬਦਲਣ ਦਾ ਮੌਕਾ ਨਹੀਂ ਦਿੱਤਾ ਅਤੇ ਆਪਣੀ ਪੜ੍ਹਾਈ ਦੇ ਨਾਲ - ਨਾਲ ਸਾਈਕਲ ਚਲਾਉਣ ਦੇ ਅਭਿਆਸ ਨੂੰ ਪੂਰੇ ਜਨੂੰਨ ਦੇ ਨਾਲ ਜਾਰੀ ਰੱਖਿਆ। ਗੁਜਰਦੇ ਸਮੇਂ ਦੇ ਦੌਰਾਨ ਅਕਸ਼ੈ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਆਰਟੀਫਿਸ਼ੀਅਲ ਲਿੰਬਸ ਮੈਨੂਫੈਕਰਿੰਗ ਕਾਰਪੋਰੇਸ਼ਨ ਆਵ੍ ਇੰਡੀਆ (ਐਲੀਮਕੋ) ਬਾਰੇ ਜਾਣਕਾਰੀ ਮਿਲੀ । ਉਨ੍ਹਾਂ ਨੇ ਨਵੇਂ ਵਿਕਸਿਤ ਉੱਚ ਗੁਣਵੱਤਾ ਵਾਲੇ ਬਨਾਉਟੀ ਅੰਗ ਦੀ ਫਿਟਿੰਗ ਲਈ ਐਲੀਮਕੋ ਦੇ ਪ੍ਰੋਸਥੈਟਿਕ ਮਾਹਰਾਂ ਨਾਲ ਸੰਪਰਕ ਕੀਤਾ ।

ਸ਼੍ਰੀ ਅਕਸ਼ੈ ਸਿੰਘ ਨੇ ਐਲੀਮਕੋ ਵਿੱਚ ਨਿਰਮਿਤ ਬਨਾਉਟੀ ਅੰਗ ਦਾ ਉਪਯੋਗ ਕਰਦੇ ਹੋਏ 29 ਅਗਸਤ 2021 ਨੂੰ ਕਾਨਪੁਰ (ਜੇਕੇ ਮੰਦਿਰ) ਤੋਂ ਨਵੀਂ ਦਿੱਲੀ (ਇੰਡੀਆ ਗੇਟ) ਤੱਕ ਸਾਈਕਲ ਚਲਾਉਣ ਲਈ ਲਿਮਕਾ ਬੁੱਕ ਆਵ੍ ਰਿਕਾਰਡ ਬਣਾਉਣ ਦੀ ਯਤਨ ਕੀਤਾ।

ਭਾਰਤ ਸਰਕਾਰ ਦੁਆਰਾ ਚਲਾਈ ਜਾ ਰਹੀ ਦਿਵਿਯਾਂਗ ਵਿਅਕਤੀਆਂ ਦੀ ਸਹਾਇਤਾ/ਉਪਕਰਨਾਂ ਦੀ ਖਰੀਦ/ਫਿਟਿੰਗ ਯੋਜਨਾ ( ਏਡੀਆਈਪੀ ) ਦੇ ਤਹਿਤ ਸੱਜੇ ਪੈਰ ਤੋਂ ਦਿਵਿਯਾਂਗ ਸ਼੍ਰੀ ਅਕਸ਼ੈ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਲਈ ਗੋਡੇ ਦੇ ਨੀਚੇ ਦਾ ਬਨਾਉਟੀ ਅੰਗ ਬਣਾਇਆ ਗਿਆ। ਇਸ ਦੇ ਬਾਅਦ , ਉਨ੍ਹਾਂ ਨੇ ਜੀਏਆਈਟੀ ਟ੍ਰੇਨਿੰਗ ਪ੍ਰੋਗਰਾਮ ਦਾ ਪਾਲਣ ਕੀਤਾ। ਜੀਏਆਈਟੀ ਟ੍ਰੇਨਿੰਗ ਇੱਕ ਪ੍ਰਕਾਰ ਦੀ ਸਰੀਰਕ ਚਿਕਿਤਸਾ ਹੈ। ਇਹ ਖੜ੍ਹੇ ਹੋਣ ਅਤੇ ਚੱਲਣ ਦੀ ਸਮਰੱਥਾ ਨੂੰ ਸੁਧਾਰਣ ਵਿੱਚ ਮਦਦ ਕਰਦਾ ਹੈ । ਇਸ ਦੇ ਬਾਅਦ ਵਿੱਚ ਅਗਸਤ 2021 ਵਿੱਚ ਸ਼੍ਰੀ ਅਕਸ਼ੈ ਸਿੰਘ ਨੇ ਰਿਕਾਰਡ 64 ਘੰਟੇ ਦੇ ਸਮੇਂ ਵਿੱਚ ਕਾਨਪੁਰ ਤੋਂ ਲੈ ਕੇ ਇੰਡੀਆ ਗੇਟ ਨਵੀਂ ਦਿੱਲੀ ਤੱਕ ਸਾਈਕਲ ਚਲਾਉਣ ਦਾ ਲਿਮਕਾ ਬੁੱਕ ਆਵ੍ ਰਿਕਾਰਡ ਬਣਾਉਣ ਦੀ ਯਤਨ ਕੀਤਾ ਅਤੇ ਉਨ੍ਹਾਂ ਨੇ ਸਫਲਤਾਪੂਰਵਕ ਇਸ ਲਕਸ਼ ਨੂੰ ਹਾਸਲ ਕੀਤਾ ।

ਐਲੀਮਕੋ ਬਾਰੇ : -

ਆਰਟੀਫਿਸ਼ੀਅਲ ਲਿੰਬਸ ਮੈਨਫੈਕਚਰਿੰਗ ਕਾਰਪੋਰੇਸ਼ਨ ਆਵ੍ ਇੰਡੀਆ (ਐਲੀਮਕੋ) ਇੱਕ ਕੇਂਦਰੀ ਜਨਤਕ ਖੇਤਰ ਦਾ ਉੱਦਮ ਹੈ। ਇਹ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਤਹਿਤ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਪ੍ਰਸ਼ਾਸਨਿਕ ਨਿਯੰਤ੍ਰਿਤ ਦੇ ਤਹਿਤ ਕਾਰਜ ਕਰਦਾ ਹੈ ।

ਐਲੀਮਕੋ ਦਾ ਮੁੱਖ ਉਦੇਸ਼ ਦੇਸ਼ ਵਿੱਚ ਜ਼ਰੂਰਤਮੰਦ ਵਿਅਕਤੀਆਂ, ਵਿਸ਼ੇਸ਼ ਰੂਪ ਨਾਲ ਦਿਵਿਯਾਂਗ ਰੱਖਿਆ ਕਰਮੀਆਂ , ਹਸਪਤਾਲਾਂ ਅਤੇ ਹੋਰ ਐਸੇ ਹੀ ਕਲਿਆਣਕਾਰੀ ਸੰਸਥਾਨਾਂ ਨੂੰ ਉੱਚਿਤ ਲਾਗਤ ਉੱਤੇ ਬਨਾਵਟੀ ਅੰਗਾਂ ਅਤੇ ਸਹਾਇਕ ਉਪਕਰਨ ਅਤੇ ਘਟਕਾਂ ਦੀ ਉਪਲੱਬਧਤਾ, ਉਪਯੋਗ, ਸਪਲਾਈ ਅਤੇ ਵੰਡ ਨੂੰ ਹੁਲਾਰਾ ਦੇਣਾ, ਪ੍ਰੋਤਸਾਹਿਤ ਕਰਨਾ ਅਤੇ ਵਿਕਸਿਤ ਕਰਨਾ ਹੈ ।

ਇਹ ਜ਼ਰੂਰਤਮੰਦਾਂ ਲਈ ਪੁਨਰਵਾਸ ਸਹਾਇਕ ਯੰਤਰਾਂ ਦਾ ਨਿਰਮਾਣ ਕਰਕੇ ਅਤੇ ਦੇਸ਼ ਦੇ ਦਿਵਿਯਾਂਗ ਵਿਅਕਤੀਆਂ ਲਈ ਬਨਾਵਟੀ ਅੰਗਾਂ ਅਤੇ ਹੋਰ ਪੁਨਰਵਾਸ ਸਹਾਇਤਾ ਦੀ ਉਪਲੱਬਧਤਾ, ਉਪਯੋਗ, ਸਪਲਾਈ ਅਤੇ ਵੰਡ ਨੂੰ ਹੁਲਾਰਾ ਦੇਣ, ਪ੍ਰੋਤਸਾਹਿਤ ਕਰਨ ਅਤੇ ਵਿਕਸਿਤ ਕਰਨ ਦੇ ਦੁਆਰਾ ਅਧਿਕਤਮ ਸੰਭਵ ਸੀਮਾ ਤੱਕ ਦਿਵਿਯਾਂਗ ਲੋਕਾਂ ਨੂੰ ਲਾਭਾਂਵਿਤ ਕਰ ਰਿਹਾ ਹੈ ।

ਐਲੀਮਕੋ ਦਾ ਮੁੱਖ ਜ਼ੋਰ ਦਿਵਿਯਾਂਗਾਂ ਨੂੰ ਵੱਡੀ ਸੰਖਿਆ ਵਿੱਚ ਉੱਚਿਤ ਮੁੱਲ ਉੱਤੇ ਬਿਹਤਰ ਗੁਣਵੱਤਾ ਵਾਲੇ ਆਰਟੀਫਿਸ਼ੀਅਲ ਅੰਗ ਅਤੇ ਉਪਕਰਨ ਪ੍ਰਦਾਨ ਕਰਨਾ ਹੈ। ਨਿਗਮ ਨੇ 1976 ਵਿੱਚ ਬਨਾਵਟੀ ਅੰਗਾਂ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ ਸੀ। ਇਸ ਦੇ ਪੰਜ ਸਹਾਇਕ ਉਤਪਾਦਨ ਕੇਂਦਰ (ਏਏਪੀਸੀ) ਭੁਵਨੇਸ਼ਵਰ (ਉੜੀਸਾ), ਜਬਲਪੁਰ (ਮੱਧ ਪ੍ਰਦੇਸ਼), ਬੇਂਗਲੁਰੂ (ਕਰਨਾਟਕ), ਚਨਾਲੋਨ (ਪੰਜਾਬ) ਅਤੇ ਉੱਜੈਨ ਵਿੱਚ ਸਥਿਤ ਹਨ। ਨਿਗਮ ਦੇ ਨਵੀਂ ਦਿੱਲੀ , ਕੋਲਕਾਤਾ , ਮੁੰਬਈ , ਹੈਦਰਾਬਾਦ ਅਤੇ ਗੁਵਾਹਾਟੀ ਵਿੱਚ ਪੰਜ ਮਾਰਕੀਟਿੰਗ ਕੇਂਦਰ ਹਨ ।

ਐਲੀਮਕੋ ਇੱਕਮਾਤਰ ਨਿਰਮਾਣ ਕੰਪਨੀ ਹੈ ਜੋ ਦੇਸ਼ ਭਰ ਵਿੱਚ ਸਾਰੇ ਪ੍ਰਕਾਰ ਦੀ ਦਿਵਿਯਾਂਗਤਾ ਵਿੱਚ ਸਹਾਇਤਾ ਲਈ ਇੱਕ ਹੀ ਛੱਤ ਦੇ ਹੇਠਾਂ ਕਈ ਪ੍ਰਕਾਰ ਦੇ ਸਹਾਇਕ ਉਪਕਰਨਾਂ ਦਾ ਉਤਪਾਦਨ ਕਰਦੀ ਹੈ ।

 

*****************

ਐੱਮਜੀ/ਆਰਐੱਨਐੱਮ

 


(Release ID: 1765753) Visitor Counter : 176


Read this release in: English , Urdu , Hindi