ਵਿੱਤ ਮੰਤਰਾਲਾ
                
                
                
                
                
                    
                    
                        ਕੇਂਦਰੀ ਕੈਬਨਿਟ ਨੇ 01.07.2021 ਤੋਂ ਭੁਗਤਾਨਯੋਗ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ ਦੀ ਵਾਧੂ ਕਿਸ਼ਤ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ
                    
                    
                        
ਮੂਲ ਤਨਖ਼ਾਹ/ਪੈਨਸ਼ਨ ਦੇ 28 ਫੀਸਦੀ ਦੀ ਮੌਜੂਦਾ ਦਰ ’ਚ 3 ਫੀਸਦੀ ਦਾ ਵਾਧਾ
ਇਸ ਕਦਮ ਨਾਲ ਕੇਂਦਰ ਸਰਕਾਰ ਦੇ ਲਗਭਗ 47.14 ਲੱਖ ਕਰਮਚਾਰੀਆਂ ਤੇ 68.62 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ 
ਮਹਿੰਗਾਈ ਭੱਤਾ ਤੇ ਮਹਿੰਗਾਈ ਰਾਹਤ, ਦੋਵਾਂ ਕਾਰਨ ਖ਼ਜ਼ਾਨੇ ’ਤੇ ਹਰ ਸਾਲ 9,488.70 ਕਰੋੜ ਰੁਪਏ ਦਾ ਬੋਝ ਪਵੇਗਾ
                    
                
                
                    Posted On:
                21 OCT 2021 3:35PM by PIB Chandigarh
                
                
                
                
                
                
                ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ 1.7.2021 ਤੋਂ ਭੁਗਤਾਨਯੋਗ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ (ਡੀਆਰ) ਦੀ ਇੱਕ ਵਾਧੂ ਕਿਸ਼ਤ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫ਼ੈਸਲਾ ਮੁੱਲ ਵਾਧੇ ਦੀ ਭਰਪਾਈ ਲਈ ਮੂਲ ਤਨਖ਼ਾਹ/ਪੈਨਸ਼ਨ ਦੇ 28 ਫੀਸਦੀ ਦੀ ਮੌਜੂਦਾ ਦਰ ’ਚ 3 ਫੀਸਦੀ ਵਾਧਾ ਦਰਸਾਉਂਦਾ ਹੈ।
ਇਹ ਵਾਧਾ ਪ੍ਰਵਾਨਿਤ ਫ਼ਾਰਮੂਲੇ ਅਨੁਸਾਰ ਹੈ, ਜੋ ਸੱਤਵੇਂ ਕੇਂਦਰੀ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ’ਤੇ ਅਧਾਰਿਤ ਹੈ। ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ, ਦੋਹਾਂ ਕਾਰਨ ਖ਼ਜ਼ਾਨੇ ਉੱਤੇ ਸਾਂਝੇ ਤੌਰ ’ਤੇ ਹਰ ਸਾਲ 9,488.70 ਕਰੋੜ ਰੁਪਏ ਦਾ ਬੋਝ ਪਵੇਗਾ। ਇਸ ਕਦਮ ਨਾਲ ਕੇਂਦਰ ਸਰਕਾਰ ਦੇ ਲਗਭਗ 47.14 ਲੱਖ ਕਰਮਚਾਰੀਆਂ ਅਤੇ 68.62 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ।
***
ਡੀਐੱਸ
                
                
                
                
                
                (Release ID: 1765614)
                Visitor Counter : 254