ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਬਿਹਾਰ ਵਿਧਾਨ ਸਭਾ ਦੇ ਸ਼ਤਾਬਦੀ ਸਮਾਗਮਾਂ ਦੇ ਮੌਕੇ 'ਤੇ ਬਿਹਾਰ ਵਿਧਾਨ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ

Posted On: 21 OCT 2021 1:40PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (21 ਅਕਤੂਬਰ2021) ਪਟਨਾ ਵਿੱਚ ਬਿਹਾਰ ਵਿਧਾਨ ਸਭਾ ਦੇ ਸ਼ਤਾਬਦੀ ਸਮਾਗਮਾਂ ਵਿੱਚ ਹਿੱਸਾ ਲਿਆ ਅਤੇ ਬਿਹਾਰ ਵਿਧਾਨ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਮੌਕੇ ਬਿਹਾਰ ਵਿਧਾਨ ਸਭਾ ਦੇ ਪਰਿਸਰ ਵਿੱਚ ਸ਼ਤਾਬਦੀ ਸਮ੍ਰਿਤੀ ਸਤੰਭ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਮਹਾਬੋਧੀ ਰੁੱਖ ਦਾ ਪੌਦਾ ਵੀ ਲਗਾਇਆ।

ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਬਿਹਾਰ ਵਿਧਾਨ ਸਭਾ ਦੇ ਸ਼ਤਾਬਦੀ ਵਰ੍ਹੇ ਦਾ ਜਸ਼ਨ ਲੋਕਤੰਤਰ ਦਾ ਜਸ਼ਨ ਹੈ। ਬਿਹਾਰ ਵਿਧਾਨ ਸਭਾ ਦੇ ਮੌਜੂਦਾ ਅਤੇ ਸਾਬਕਾ ਮੈਂਬਰਾਂ ਦੀ ਉਤਸ਼ਾਹਜਨਕ ਮੌਜੂਦਗੀ ਸਾਡੇ ਦੇਸ਼ ਵਿੱਚ ਵਿਕਸਿਤ ਸੁਅਸਥ ਸੰਸਦੀ ਪਰੰਪਰਾ ਦੀ ਇੱਕ ਵਧੀਆ ਉਦਾਹਰਣ ਹੈ।

ਲੋਕਤੰਤਰ ਵਿੱਚ ਬਿਹਾਰ ਦੇ ਯੋਗਦਾਨ ਬਾਰੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਬਿਹਾਰ ਵਿਸ਼ਵ ਦੇ ਪਹਿਲੇ ਲੋਕਤੰਤਰ ਦੀ ਧਰਤੀ ਰਿਹਾ ਹੈ। ਭਗਵਾਨ ਬੁੱਧ ਨੇ ਦੁਨੀਆ ਦੇ ਸ਼ੁਰੂਆਤੀ ਗਣਰਾਜਾਂ ਨੂੰ ਵਿਦਵਤਾ ਅਤੇ ਦਿਆਲਤਾ ਦੀ ਸਿਖਿਆ ਦਿੱਤੀ। ਨਾਲ ਹੀਉਨ੍ਹਾਂ ਗਣਰਾਜਾਂ ਦੀ ਲੋਕਤੰਤਰੀ ਪ੍ਰਣਾਲੀ ਦੇ ਅਧਾਰ ਤੇਭਗਵਾਨ ਬੁੱਧ ਨੇ 'ਸੰਘਾਂਦੇ ਨਿਯਮ ਨਿਰਧਾਰਿਤ ਕੀਤੇ। ਸੰਵਿਧਾਨ ਸਭਾ ਵਿੱਚ ਆਪਣੇ ਆਖਰੀ ਭਾਸ਼ਣ ਵਿੱਚਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸਪਸ਼ਟ ਕੀਤਾ ਕਿ ਬੌਧ ਸੰਘਾਂ ਦੇ ਬਹੁਤ ਸਾਰੇ ਨਿਯਮ ਮੌਜੂਦਾ ਸੰਸਦੀ ਪ੍ਰਣਾਲੀ ਵਿੱਚ ਵੀ ਮੌਜੂਦ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਬਿਹਾਰ ਪ੍ਰਤਿਭਾਸ਼ਾਲੀ ਲੋਕਾਂ ਦੀ ਧਰਤੀ ਰਿਹਾ ਹੈ। ਇਸ ਧਰਤੀ ਉੱਤੇ ਨਾਲੰਦਾਵਿਕਰਮਸ਼ਿਲਾ ਅਤੇ ਓਦਾਂਤਾਪੁਰੀ ਜਿਹੇ ਵਿਸ਼ਵ ਪੱਧਰੀ ਸਿੱਖਿਆ ਕੇਂਦਰਾਂਆਰੀਆਭੱਟ ਜਿਹੇ ਵਿਗਿਆਨੀਚਾਣਕਯ ਜਿਹੇ ਨੀਤੀ ਨਿਰਮਾਤਾ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਦੁਆਰਾ ਇੱਕ ਮਹਾਨ ਪਰੰਪਰਾ ਸਥਾਪਿਤ ਕੀਤੀ ਗਈ ਸੀ ਜਿਸ ਨੇ ਪੂਰੇ ਦੇਸ਼ ਦਾ ਮਾਣ ਵਧਾਇਆ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕਾਂ ਕੋਲ ਸਮ੍ਰਿੱਧ ਵਿਰਾਸਤ ਹੈ ਅਤੇ ਹੁਣ ਇਸ ਨੂੰ ਅੱਗੇ ਲਿਜਾਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।

ਭਾਰਤ ਦੇ ਸੰਵਿਧਾਨ ਦੇ ਨਿਰਮਾਣ ਵਿੱਚ ਬਿਹਾਰ ਦੇ ਲੋਕਾਂ ਦੁਆਰਾ ਪਾਏ ਗਏ ਯੋਗਦਾਨ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਸੰਵਿਧਾਨ ਸਭਾ ਦੁਆਰਾ ਸਾਡੇ ਆਧੁਨਿਕ ਲੋਕਤੰਤਰ ਦਾ ਨਵਾਂ ਅਧਿਆਇ ਸਿਰਜਿਆ ਜਾ ਰਿਹਾ ਸੀਤਦ ਬਿਹਾਰ ਦੀਆਂ ਸ਼ਖ਼ਸੀਅਤਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਸੰਵਿਧਾਨ ਸਭਾ ਦੇ ਸਭ ਤੋਂ ਸੀਨੀਅਰ ਮੈਂਬਰ ਡਾ. ਸਚਿਦਾਨੰਦ ਸਿਨਹਾ ਨੂੰ ਅੰਤ੍ਰਿਮ ਪ੍ਰਧਾਨ ਵਜੋਂ ਨਾਮਜ਼ਦ ਕੀਤਾ ਗਿਆ ਅਤੇ 11 ਦਸੰਬਰ1946 ਨੂੰ ਡਾ. ਰਾਜੇਂਦਰ ਪ੍ਰਸਾਦ ਨੂੰ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਚੁਣਿਆ ਗਿਆ। ਬਿਹਾਰ ਦੀਆਂ ਹੋਰ ਸ਼ਖ਼ਸੀਅਤਾਂ ਜਿਨ੍ਹਾਂ ਨੇ ਸੰਵਿਧਾਨ ਸਭਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਉਨ੍ਹਾਂ ਵਿੱਚ ਸ਼੍ਰੀ ਅਨੁਗ੍ਰਹ ਨਾਰਾਇਣ ਸਿਨਹਾਸ਼੍ਰੀ ਕ੍ਰਿਸ਼ਨ ਸਿਨਹਾਦਰਭੰਗਾ ਦੇ ਮਹਾਰਾਜਾ ਕਾਮੇਸ਼ਵਰ ਸਿੰਘਸ਼੍ਰੀ ਜਗਤ ਨਰਾਇਣ ਲਾਲਸ਼੍ਰੀ ਸ਼ਿਆਮ ਨੰਦਨ ਸਹਾਏਸ਼੍ਰੀ ਸੱਤਿਆਨਾਰਾਇਣ ਸਿਨਹਾਸ਼੍ਰੀ ਜੈਪਾਲ ਸਿੰਘਬਾਬੂ ਜਗਜੀਵਨ ਰਾਮਸ਼੍ਰੀ ਰਾਮ ਨਾਰਾਇਣ ਸਿੰਘ ਅਤੇ ਸ਼੍ਰੀ ਬ੍ਰਜੇਸ਼ਵਰ ਪ੍ਰਸਾਦ ਵੀ ਸ਼ਾਮਲ ਸਨ। ਰਾਸ਼ਟਰਪਤੀ ਨੇ ਕਿਹਾ ਕਿ ਸਮਾਜਿਕ ਅਤੇ ਆਰਥਿਕ ਨਿਆਂਆਜ਼ਾਦੀਸਮਾਨਤਾ ਅਤੇ ਸਦਭਾਵਨਾ ਦੀ ਬੁਨਿਆਦ 'ਤੇ ਉਸਾਰਿਆ ਗਿਆ ਸਾਡਾ ਲੋਕਤੰਤਰਪ੍ਰਾਚੀਨ ਬਿਹਾਰ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਆਧੁਨਿਕ ਢਾਂਚੇ ਵਿੱਚ ਧਾਰਨ ਕਰਕੇ ਪ੍ਰਫੁੱਲਤ ਹੋ ਰਿਹਾ ਹੈ। ਇਸ ਦਾ ਕ੍ਰੈਡਿਟ ਬਿਹਾਰ ਦੇ ਲੋਕਾਂ ਅਤੇ ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਜਾਂਦਾ ਹੈ।

ਬਿਹਾਰ ਵਿੱਚ ਸ਼ਰਾਬ ਦੀ ਵਿਕਰੀ ਅਤੇ ਖਪਤ 'ਤੇ ਪਾਬੰਦੀ ਬਾਰੇ ਬੋਲਦਿਆਂਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਰਾਜਪਾਲ ਸਿਨਹਾ ਨੇ 1921 ਦੀ ਵਿਧਾਨ ਸਭਾ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਨਸ਼ੀਲੇ ਪਦਾਰਥਾਂ ਜਾਂ ਸ਼ਰਾਬ ਦੇ ਉਤਪਾਦਨ ਅਤੇ ਵਿਕਰੀ 'ਤੇ ਪਾਬੰਦੀ ਲਗਾਉਣ ਲਈ ਇੱਕ ਨਿਸ਼ਚਿਤ ਨੀਤੀ ਹੋਣੀ ਚਾਹੀਦੀ ਹੈ। ਸਾਡੇ ਸੰਵਿਧਾਨ ਵਿੱਚਪਬਲਿਕ ਹੈਲਥ ਨੂੰ ਬਿਹਤਰ ਬਣਾਉਣ ਲਈ ਰਾਜ ਦੇ ਫਰਜ਼ ਦਾ ਸਪਸ਼ਟ ਰੂਪ ਵਿੱਚ 'ਰਾਜ ਨੀਤੀ ਦੇ ਨਿਰਦੇਸ਼ਕ ਸਿਧਾਂਤਦੇ ਅਧੀਨ ਜ਼ਿਕਰ ਕੀਤਾ ਗਿਆ ਹੈ। ਇਸ ਡਿਊਟੀ ਵਿੱਚ ਸ਼ਰਾਬ ਅਤੇ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਦਾਰਥਾਂ ਦੀ ਵਰਤੋਂ ਦੀ ਮਨਾਹੀ ਵੀ ਸ਼ਾਮਲ ਹੈ। ਗਾਂਧੀ ਜੀ ਦੇ ਸਿਧਾਂਤਾਂ 'ਤੇ ਅਧਾਰਿਤ ਇਸ ਸੰਵਿਧਾਨਕ ਧਾਰਾ ਨੂੰ ਕਾਨੂੰਨ ਦਾ ਦਰਜਾ ਦੇ ਕੇਬਿਹਾਰ ਵਿਧਾਨ ਸਭਾ ਨੇ ਜਨ ਸਿਹਤ ਅਤੇ ਸਮਾਜ ਦੇ ਹਿਤ ਵਿੱਚਖ਼ਾਸ ਕਰਕੇ ਕਮਜ਼ੋਰ ਵਰਗਾਂ ਦੀਆਂ ਮਹਿਲਾਵਾਂ ਦੇ ਪੱਖ ਵਿੱਚ ਬਹੁਤ ਵਧੀਆ ਕਦਮ ਉਠਾਇਆ ਹੈ।

ਬਿਹਾਰ ਵਿਧਾਨ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਬਿਹਾਰ ਦੇ ਲੋਕ ਖੁਦ ਨੂੰ ਆਪਣੀ ਕਿਸਮਤ ਦੇ ਨਿਰਮਾਤਾ ਸਮਝਦੇ ਹਨ। ਰਾਸ਼ਟਰਪਤੀ ਨੇ ਉਮੀਦ ਪ੍ਰਗਟ ਕੀਤੀ ਕਿ ਸਾਰੇ ਵਿਧਾਇਕ ਆਪਣੇ ਆਚਰਣ ਅਤੇ ਕੰਮਾਂ ਨਾਲ ਲੋਕਾਂ ਦੀਆਂ ਇੱਛਾਵਾਂ ਨੂੰ ਹਕੀਕਤ ਦਾ ਰੂਪ ਦੇਣ ਦਾ ਪ੍ਰਯਤਨ ਕਰਨਗੇ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਬਿਹਾਰ ਵਿਧਾਨ ਸਭਾ ਦੇ ਮੈਂਬਰਾਂ ਨੇ ਬਿਹਾਰ ਰਾਜ ਨੂੰ ਸਮਾਜਿਕ ਸਮੱਸਿਆਵਾਂ ਤੋਂ ਮੁਕਤ ਬਣਾਉਣ ਲਈ ਇੱਕ ਸੰਕਲਪ ਅਭਿਯਾਨ ਸ਼ੁਰੂ ਕੀਤਾ ਹੈ ਜੋ ਕਿ ਮੁਬਾਰਕ ਹੈ ਅਤੇ ਸਤਿਕਾਰ ਨਾਲ ਦੇਖਿਆ ਜਾਂਦਾ ਹੈ। ਉਨ੍ਹਾਂ ਕਾਮਨਾ ਕੀਤੀ ਕਿ ਸਾਰੇ ਵਿਧਾਇਕ ਇਸ ਸਦਨ ਵਿੱਚ ਲਏ ਗਏ ਸੰਕਲਪਾਂ ਨੂੰ ਲਾਗੂ ਕਰਨ ਅਤੇ ਬਿਹਾਰ ਨੂੰ ਇੱਕ ਪੜ੍ਹੇ-ਲਿਖੇਸਭਿਆਚਾਰਕ ਅਤੇ ਵਿਕਸਿਤ ਰਾਜ ਵਜੋਂ ਸਥਾਪਿਤ ਕਰਨ ਲਈ ਨਿਰੰਤਰ ਪ੍ਰਯਤਨ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਯਤਨਾਂ ਦੇ ਬਲ 'ਤੇਬਿਹਾਰ ਸਾਲ 2047 ਭਾਵ ਭਾਰਤ ਦੀ ਆਜ਼ਾਦੀ ਦੇ ਸ਼ਤਾਬਦੀ ਵਰ੍ਹੇ ਤੱਕ 'ਮਨੁੱਖੀ ਵਿਕਾਸਦੇ ਮਾਪਦੰਡਾਂ 'ਤੇ ਮੋਹਰੀ ਸੂਬਾ ਬਣ ਸਕਣ ਦੇ ਸਮਰੱਥ ਹੋਵੇਗਾ। ਇਸ ਤਰ੍ਹਾਂ ਰਾਜ ਵਿਧਾਨ ਸਭਾ ਦੇ ਸ਼ਤਾਬਦੀ ਵਰ੍ਹੇ ਦਾ ਇਹ ਜਸ਼ਨ ਸਹੀ ਅਰਥਾਂ ਵਿੱਚ ਸਾਰਥਕ ਸਿੱਧ ਹੋਵੇਗਾ।

ਦੀਵਾਲੀ ਅਤੇ ਛੱਠ ਪੂਜਾ ਦੀਆਂ ਆਪਣੀਆਂ ਅਗਾਊਂ ਸ਼ੁਭਕਾਮਨਾਵਾਂ ਦਿੰਦਿਆਂ, ਰਾਸ਼ਟਰਪਤੀ ਨੇ ਕਿਹਾ ਕਿ ਛੱਠ ਪੂਜਾ ਹੁਣ ਇੱਕ ਆਲਮੀ ਤਿਉਹਾਰ ਬਣ ਗਈ ਹੈ। ਨਵਾਦਾ ਤੋਂ ਨਿਊਜਰਸੀ ਅਤੇ ਬੇਗੂਸਰਾਏ ਤੋਂ ਬੌਸਟਨ ਤੱਕ ਛੱਠ ਮਈਆ ਦੀ ਵੱਡੀ ਪੱਧਰ 'ਤੇ ਪੂਜਾ ਕੀਤੀ ਜਾਂਦੀ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਬਿਹਾਰ ਦੇ ਸੱਭਿਆਚਾਰ ਨਾਲ ਜੁੜੇ ਮਿਹਨਤੀ ਲੋਕਾਂ ਨੇ ਵਿਸ਼ਵ ਮੰਚ 'ਤੇ ਆਪਣੀ ਜਗ੍ਹਾ ਬਣਾਈ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਸੇ ਤਰ੍ਹਾਂ ਬਿਹਾਰ ਦੇ ਪ੍ਰਤਿਭਾਸ਼ਾਲੀ ਅਤੇ ਮਿਹਨਤੀ ਲੋਕ ਸਥਾਨਕ ਵਿਕਾਸ ਦੇ ਸਾਰੇ ਪਹਿਲੂਆਂ ਵਿੱਚ ਸਫ਼ਲਤਾ ਦੇ ਨਵੇਂ ਮਾਪਦੰਡ ਕਾਇਮ ਕਰਨਗੇ।

ਰਾਸ਼ਟਰਪਤੀ ਦਾ ਹਿੰਦੀ ਵਿੱਚ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ

 ********

 ਡੀਐੱਸ/ਐੱਸਐੱਚ



(Release ID: 1765613) Visitor Counter : 191