ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਆਜਾਦੀ ਕਾ ਅੰਮ੍ਰਿਤ ਮਹੋਤਸਵ: ਓਐੱਨਜੀਸੀ ਨੇ ਤੇਲ ਕੱਢਣ ਦੀਆਂ ਜਗ੍ਹਾਵਾਂ ‘ਤੇ ਵਿਦਿਆਰਥੀਆਂ ਦੇ ਲਈ ਅਧਿਐਨ ਜਾਰੀ ਰੱਖਿਆ
Posted On:
20 OCT 2021 5:22PM by PIB Chandigarh
ਆਜਾਦੀ ਕਾ ਅੰਮ੍ਰਿਤ ਮਹੋਤਸਵ-ਭਾਰਤ ਦੀ ਆਜਾਦੀ ਦੇ 75 ਸਾਲ ਦਾ ਜਸ਼ਨ ਮਨਾਉਣ ਦੇ ਕ੍ਰਮ ਵਿੱਚ ਤੇਲ ਅਤੇ ਕੁਦਰਤੀ ਗੈਸ ਨਿਗਮ ਲਿਮਿਟੇਡ (ਓਐੱਨਜੀਸੀ) ਨੇ ਆਪਣੇ ਚਾਰ ਕਾਰਜ ਸਥਾਨਾਂ ‘ਤੇ ਵਿਦਿਆਰਥੀਆਂ ਲਈ ਖੇਤਰ ਦੇ ਦੌਰਿਆਂ ਦਾ ਆਯੋਜਨ ਕੀਤਾ। ਗੁਜਰਾਤ ਦੇ ਅੰਕਲੇਸ਼ਵਰ ਅਸੇਟ ਨੇ 5-6 ਅਕਤੂਬਰ ਦੇ ਦੌਰਾਨ ਕੇਂਦਰੀ ਵਿਦਿਆਲਯ ਦੇ ਵਿਦਿਆਰਥੀਆਂ ਦੇ ਲਈ ਤੇਲ ਪ੍ਰਤਿਸ਼ਠਾਨਾਂ ਅਤੇ ਰਿਗ ਦਾ ਅਧਿਐਨ ਦੌਰਾ ਕਰਾਇਆ। ਵਿਦਿਆਰਥੀਆਂ ਨੂੰ ਚਾਰ ਬੈਚਾਂ ਵਿੱਚ ਵੰਡਿਆ ਗਿਆ ਸੀ। ਹਰੇਕ ਦਿਨ ਦੋ ਬੈਂਚਾਂ ਨੇ ਅੰਕਲੇਸ਼ਵਰ ਦੇ ਸੈਂਟਰਲ ਟੈਂਕ ਫਾਰਮ ਅਤੇ ਵੋਕ-ਓਵਰ ਰਿਗ ਦਾ ਦੌਰਾ ਕੀਤਾ। ਵਿਦਿਆਰਥੀਆਂ ਨੂੰ ਇਨ੍ਹਾਂ ਖੇਤਰਾਂ ਤੋਂ ਤੇਲ ਉਤਪਾਦਨ ਦੀ ਤਕਨੀਕ ਬਾਰੇ ਜਾਣਕਾਰੀ ਦਿੱਤੀ ਗਈ।
ਸੈਂਟਰਲ ਟੈਂਕ ਦਾ ਫਾਰਮ ਦਾ ਦੌਰਾ
ਅਗਰਤਲਾ ਵਿੱਚ ਓਐੱਨਜੀਸੀ ਕਾਲੋਨੀ ਵਿੱਚ ਕੇਂਦਰੀ ਵਿਦਿਆਲਯ ਦੇ ਲਗਭਗ 60 ਵਿਦਿਆਰਥੀਆਂ ਨੇ 7 ਅਕਤੂਬਰ ਨੂੰ ਉੱਥੇ ਤੇਲ ਕੱਢਣ ਦੀਆਂ ਜਗ੍ਹਾਵਾਂ ਦਾ ਦੌਰਾ ਕੀਤਾ। ਤੇਲ ਕੱਢਣ ਦੇ ਸਥਾਨ ‘ਤੇ, ਵਿਦਿਆਰਥੀਆਂ ਨੂੰ ਓਐੱਨਜੀਸੀ ਅਤੇ ਉਸ ਦੇ ਊਰਜਾ ਕਾਰੋਬਾਰ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਬਾਅਦ ਵਿੱਚ, ਵਿਦਿਆਰਥੀਆਂ ਨੂੰ ਤੇਲ ਕੱਢਣ ਦੇ ਸਥਾਨਾਂ ਅਤੇ ਇਸ ਦੇ ਪ੍ਰਮੁੱਖ ਬਿੰਦੂਆਂ ਜਿਵੇਂ ਕ੍ਰਿਸਮਸ ਟ੍ਰੀ, ਪ੍ਰੋਸੈੱਸ ਏਰੀਆ ਅਤੇ ਡਿਹਾਈਡ੍ਰੇਸ਼ਨ ਯੂਨਿਟ ਅਤੇ ਮੈਨੀਫੋਲਡ ਏਰੀਆ ਦਾ ਵਿਸਤ੍ਰਿਤ ਵਰਨਣ ਦਿੱਤਾ ਗਿਆ।
ਵਿਦਿਆਰਥੀਆਂ ਦਾ ਤ੍ਰਿਪੁਰਾ ਅਸੇਟ੍ਸ ਆਇਲ ਇਨਸਟਾਲੇਸ਼ਨ ਦਾ ਅਧਿਐਨ ਦੌਰਾ
ਉਪਰਲੇ ਅਸਾਮ ਵਿੱਚ ਓਐੱਨਜੀਸੀ ਦੇ ਕਾਰਜ ਸਥਾਨਾਂ ਨੇ ਕਾਲਜ ਦੇ ਵਿਦਿਆਰਥੀਆਂ ਦੇ ਲਈ ਬੋਰਹੋਲਾ ਵਿੱਚ ਤੇਲ ਪ੍ਰਤਿਸ਼ਠਾਨਾਂ ਦੀ ਇੱਕ ਦਿਨਾਂ ਅਧਿਐਨ ਯਾਤਰਾ ਦਾ ਆਯੋਜਨ ਕੀਤਾ। 4-8 ਅਕਤੂਬਰ 2021 ਦੇ ਦੌਰਾਨ ਪ੍ਰਤੀਦਿਨ 20 ਵਿਦਿਆਰਥੀਆਂ ਦੇ ਸਮੂਹ ਵਿੱਚ ਬੋਰਹੋਲਾ ਵਿੱਚ ਤੇਲ ਪ੍ਰਤਿਸ਼ਠਾਨਾਂ ਦਾ ਦੌਰਾ ਕਰਨ ਦੀ ਵਿਵਸਥਾ ਕੀਤੀ ਗਈ ਸੀ। ਜੋਰਹਾਟ ਇੰਜੀਨੀਅਰਿੰਗ ਕਾਲਜ ਦੇ ਸੱਠ ਵਿਦਿਆਰਥੀ, ਵੇਲਸ ਇੰਸਟੀਟਿਊਟ ਆਵ੍ ਇੰਜਨੀਅਰਿੰਗ ਐਂਡ ਟੈਕਨੋਲੋਜੀ ਦੇ ਐੱਚਆਰਐੱਚ ਪ੍ਰਿੰਸ ਦੇ 20 ਵਿਦਿਆਰਥੀਆਂ ਅਤੇ ਜੇਬੀ ਕਾਲਜ ਦੇ 20 ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ।
ਓਐੱਨਜੀਸੀ ਦੀ ਸੀਨੀਅਰ ਪ੍ਰਬੰਧਕ ਨੇ ਅਧਿਐਨ ਦੌਰੇ ਨੂੰ ਰਵਾਨਾ ਕੀਤਾ
ਜੋਰਹਾਟ ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀ ਬੋਰਹਾਲਾ ਆਇਲ ਇਨਸਟਾਲੇਸ਼ਨ ‘ਤੇ
ਅਸਾਮ ਅਸੇਟ ਨੇ ਸੁਰੱਖਿਆ ਮਾਪਦੰਡਾਂ ਦਾ ਪਾਲਣ ਕਰਦੇ ਹੋਏ 8 ਅਕਤੂਬਰ 2021 ਨੂੰ ਕੇਂਦਰੀ ਵਿਦਿਆਲਯ, ਸ਼ਿਵਸਾਗਰ (ਕਲਾਸ 11ਵੀਂ ਅਤੇ 12ਵੀਂ) ਦੇ 100 ਵਿਦਿਆਰਥੀਆਂ ਦੇ 25-25 ਦੇ ਚਾਰ ਸਮੂਹਾਂ ਵਿੱਚ ਓਐੱਨਜੀਸੀ ਉਤਪਾਦਨ ਪ੍ਰਤਿਸ਼ਠਾਨਾਂ ਅਤੇ ਗੇਲੇਕੀ ਫੀਲਡ ਵਿੱਚ ਡ੍ਰਿਲਿੰਗ ਰਿਗ ਦੀ ਅਧਿਐਨ ਯਾਤਰਾ ਦੀ ਵਿਵਸਥਾ ਕੀਤੀ। ਉਪਕਰਨ ਦੇ ਨਾਲ ਕਾਰਜਾਂ ਦੀ ਬੁਨਿਆਦੀ ਜਾਣਕਾਰੀ ਦੇਣ ਦੇ ਲਈ ਹਰੇਕ ਡ੍ਰਿਲ ਸਾਈਟ ਅਤੇ ਜੀਜੀਐੱਸ ਤੋਂ ਮੈਂਟਰਸ ਨੂੰ ਨਾਮਜ਼ਦ ਕੀਤਾ ਗਿਆ ਸੀ।
ਗੇਲੇਕੀ ਆਇਓ ਫੀਲਡ ਵਿੱਚ ਓਐੱਨਜੀਸੀ ਡ੍ਰਿਲਿੰਗ ਰਿਗ ਵਿੱਚ ਅਧਿਐਨ ਦਲ ਦੀ ਬ੍ਰੀਫਿੰਗ
ਇਸ ਤੋਂ ਪਹਿਲਾਂ, 9 ਅਕਤੂਬਰ 2021 ਨੂੰ, ਓਐੱਨਜੀਸੀ ਨੇ ਰਾਜਮੁੰਦਰੀ ਦੇ ਗੋਦਾਵਰੀ ਇੰਸਟੀਟਿਊਟ ਆਵ੍ ਇੰਜਨੀਅਰਿੰਗ ਐਂਡ ਟੈਕਨੋਲੋਜੀ (ਜੀਆਈਈਟੀ) ਤੋਂ ਲਗਭਗ 25 ਵਿਦਿਆਰਥੀਆਂ ਦੇ ਪੰਜ ਸਮੂਹਾਂ ਦੇ ਲਈ ਟਾਟੀਪਾਕਾ ਵਿੱਚ ਆਪਣੀ ਮਿਨੀ ਰਿਫਾਈਨਰੀ ਅਤੇ ਕੇਸਨਪੱਲੀ ਵਿੱਚ ਗੈਸ ਕਲੇਕਟਿੰਗ ਸਟੇਸ਼ਨ ਦੇ ਲਈ ਦੌਰਾ ਆਯੋਜਿਤ ਕੀਤਾ। ਸਤੰਬਰ ਵਿੱਚ, ਓਐੱਨਜੀਸੀ ਨੇ ਕੇਂਦਰੀ ਵਿਦਿਆਲਾ ਅਤੇ ਇੰਜਨੀਅਰਿੰਗ ਕਾਲਜਾਂ ਦੇ ਪੰਜ ਵਿਦਿਆਰਥੀ ਸਮੂਹ ਦੇ ਲਈ ਖੇਤਰੀ ਦੌਰਿਆਂ ਦਾ ਆਯੋਜਨ ਕੀਤਾ ਸੀ। ਮਹਾਰਤਨ ਦੇ ਪੰਜ ਤੇਲ ਖੇਤਰ ਸਥਾਨਾਂ-ਅਹਿਮਦਾਬਾਦ, ਮੇਹਸਾਣਾ, ਅੰਕਲੇਸ਼ਵਰ, ਖੰਭਾਤ ਅਤੇ ਕਾਵੇਰੀ ਵਿੱਚ 1 ਤੋਂ 15 ਸਤੰਬਰ ਦੇ ਦੌਰਾਨ ਅਧਿਐਨ ਦੌਰਿਆਂ ਦਾ ਆਯੋਜਨ ਕੀਤਾ ਗਿਆ।
ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਓਐੱਨਜੀਸੀ ਦੇ ਕਈ ਤੇਲ-ਖੇਤਰ ਸੰਚਾਲਨ ਬਾਰੇ ਪੂਰੀ ਜਾਣਕਾਰੀ ਪ੍ਰਦਾਨ ਕਰਨਾ ਹੈ, ਤਾਕਿ ਉਭਰਦੇ ਹੋਏ ਇੰਜੀਨੀਅਰਾਂ ਦੇ ਵਿੱਚ ਰਾਸ਼ਟਰ ਨਿਰਮਾਣ ਦੇ ਯਤਨਾਂ ਦੇ ਲਈ ਇੱਕ ਜੁਨੂਨ ਪੈਦਾ ਕੀਤਾ ਜਾ ਸਕੇ। ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੇ ਲਈ ਸਾਰੇ ਐੱਸਓਪੀ ਅਤੇ ਪ੍ਰੋਟੋਕੌਲ ਦਾ ਪਾਲਣ ਕਰਦੇ ਹੋਏ ਸਾਰੇ ਅਧਿਐਨ ਦੌਰੇ ਆਯੋਜਿਤ ਕੀਤੇ ਜਾਂਦੇ ਹਨ।
ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐੱਮਓਪੀਐੱਨਜੀ) ਦੇ ਤੱਤਵਾਵਧਾਨ ਵਿੱਚ, ਓਐੱਨਜੀਸੀ ਸਤੰਬਰ 2021 ਤੋਂ ਜਨਵਰੀ 2022 ਦੇ ਦੌਰਾਨ ‘ਆਜਾਦੀ ਕਾ ਅੰਮ੍ਰਿਤ ਮਹੋਤਸਵ’ (ਏਕੇਏਐੱਮ) ਤਹਿਤ 25 ਸਮੂਹਾਂ ਦੇ ਅਧਿਐਨ ਦੌਰਿਆਂ ਦਾ ਆਯੋਜਨ ਕਰ ਰਿਹਾ ਹੈ, ਜਿਸ ਵਿੱਚ ਹਰੇਕ ਸਮੂਹ ਵਿੱਚ ਲਗਭਗ 100 ਵਿਦਿਆਰਥੀ ਸ਼ਾਮਿਲ ਹਨ। ਇਸ ਏਕੇਏਐੱਮ ਤਹਿਤ, ਓਐੱਨਜੀਸੀ ਦੇਸ਼ ਦੇ ਸਵਦੇਸ਼ੀ ਹਸਤਸ਼ਿਲਪ ਖੇਤਰ ਨੂੰ ਹੁਲਾਰਾ ਦੇਣ ਦੇ ਲਈ ਕਈ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ ਹੋਰ ਤੇਲ ਜਨਤਕ ਉਪਕ੍ਰਮਾਂ ਦੇ ਨਾਲ ਵੀ ਸਹਿਯੋਗ ਕਰ ਰਿਹਾ ਹੈ। ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਤਹਿਤ ਕੇਂਦਰ ਦੇ ਜਨਤਕ ਉੱਦਮ 15 ਅਗਸਤ 2022 ਤੱਕ ਦੇਸ਼ ਭਰ ਵਿੱਚ 75 ਵੱਖ-ਵੱਖ ਹਸਤਸ਼ਿਲਪ ਪ੍ਰੋਜੈਕਟ ਸ਼ੁਰੂ ਕਰਨਗੇ। ਇਨ੍ਹਾਂ ਵਿੱਚ ਓਐੱਨਜੀਸੀ ਨੇ ਮੋਹਰੀ ਭੂਮਿਕਾ ਨਿਭਾਈ ਹੈ ਅਤੇ 15 ਪ੍ਰੋਜੈਕਟਾਂ ਵਿੱਚ ਸਹਿਯੋਗ ਕਰ ਰਿਹਾ ਹੈ।
**************
ਵਾਈਬੀ
(Release ID: 1765609)
Visitor Counter : 155