ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰੀ ਨੇ ਕੁਸ਼ੀਨਗਰ ਵਿੱਚ “ਬੁੱਧੀਸਟ ਸਰਕਿਟ ਵਿੱਚ ਟੂਰਿਜ਼ਮ –ਇੱਕ ਕਦਮ ਅੱਗੇ” ਵਿਸ਼ੇ ‘ਤੇ ਦੋ ਦਿਨਾਂ ਸੰਮੇਲਨ ਦਾ ਉਦਘਾਟਨ ਕੀਤਾ


ਰਾਸ਼ਟਰੀ ਟੂਰਿਜ਼ਮ ਨੀਤੀ ‘ਤੇ ਸਲਾਹ-ਮਸ਼ਵਰਾ ਚਲ ਰਿਹਾ ਹੈ ਅਤੇ ਬਹੁਤ ਹੀ ਜਲਦ ਇਸ ਨੂੰ ਅੰਤਿਮ ਰੂਪ ਦਿੱਤਾ ਜਾਏਗਾ: ਸ਼੍ਰੀ ਜੀ ਕਿਸ਼ਨ ਰੈੱਡੀ

Posted On: 20 OCT 2021 7:06PM by PIB Chandigarh

ਮੁੱਖ ਗੱਲਾਂ

  • ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ, ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ, ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੇਵਾਮੁਕਤ) ਸ਼੍ਰੀ ਵੀ ਕੇ ਸਿੰਘ ਅਤੇ ਸੱਭਿਆਚਾਰ ਰਾਜ ਮੰਤਰੀ ਸੁਸ਼੍ਰੀ ਮੀਨਾਕਸ਼ੀ ਲੇਖੀ ਵੀ ਇਸ ਅਵਸਰ ‘ਤੇ ਹਾਜ਼ਿਰ ਸਨ।

  • ਦੋ ਦਿਨਾਂ ਸੰਮੇਲਨ ਵਿੱਚ ਅਜਿਹੇ ਸੈਸ਼ਨ ਹੋਣਗੇ ਜੋ ਬੁੱਧੀਸਟ ਧਰਮ ਨੂੰ ਵਿਆਪਕ ਰੂਪ ਤੋਂ ਉਜਾਗਰ ਕਰਨਗੇ।  

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਦਘਾਟਨ ਦੇ ਮੌਕੇ ‘ਤੇ ਟੂਰਿਜ਼ਮ ਮੰਤਰਾਲੇ ਨੇ 20 ਅਤੇ 21 ਅਕਤੂਬਰ 2021 ਨੂੰ ਕੁਸ਼ੀਨਗਰ ਵਿੱਚ “ਬੁੱਧੀਸਟ ਸਰਕਿਟ ਵਿੱਚ ਟੂਰਿਜ਼ਮ –ਇੱਕ ਕਦਮ ਅੱਗੇ” ਵਿਸ਼ੇ ਤੋਂ ਦੋ ਦਿਨਾਂ ਸੰਮੇਲਨ ਦਾ ਆਯੋਜਨ ਕੀਤਾ ਹੈ। ਸੰਮੇਲਨ ਦਾ ਉਦਘਾਟਨ ਕੇਂਦਰੀ ਸੱਭਿਆਚਾਰ ਟੂਰਿਜ਼ਮ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਦੁਆਰਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤੀਆ ਸਿੰਧੀਆ ਸੱਭਿਆਚਾਰ ਰਾਜ ਮੰਤਰੀ ਸ਼੍ਰੀ 

ਅਰਜੁਨ ਰਾਮ ਮੇਘਵਾਲ, ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੇਵਾਮੁਕਤ) ਸ਼੍ਰੀ ਵੀ ਕੇ ਸਿੰਘ ਅਤੇ ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ ਸੁਸ਼੍ਰੀ ਮੀਨਾਕਸ਼ੀ ਲੇਖੀ ਦੀ ਗਰਿਮਾਮਈ ਹਾਜ਼ਰੀ ਵਿੱਚ ਕੀਤਾ। ਇਸ ਮੌਕੇ ‘ਤੇ ਸਕੱਤਰ ਸੈਰ-ਸਪਾਟਾ ਭਾਰਤ ਸਰਕਾਰ ਸ਼੍ਰੀ ਅਰਵਿੰਦ ਸਿੰਘ ਟੂਰਿਜ਼ਮ ਮੰਤਰਾਲੇ ਦੇ ਡਾਇਰੈਕਟਰ ਜਨਰਲ ਸ਼੍ਰੀ ਜੀ ਕੇ ਵੀ ਰਾਵ ਅਤੇ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਉਦਘਾਟਨ ਸੈਸ਼ਨ ਦੇ ਬਾਅਦ ਟੂਰਿਜ਼ਮ ਦੇ ਨਾਲ ਜੁੜੇ ਲੋਕਾਂ, ਮੀਡੀਆ ਆਦਿ ਦੇ ਨਾਲ ਇੱਕ ਸੰਵਾਦ ਸੈਸ਼ਨ ਆਯੋਜਿਤ ਕੀਤਾ ਗਿਆ ਜਿਸ ਦੇ ਪਰਿਣਾਮਸਵਰੂਪ ਟੂਰਿਜ਼ਮ ਨਾਲ ਜੁੜੇ ਲੋਕਾਂ ਦੇ ਨਾਲ-ਨਾਲ ਮੰਤਰੀਆਂ ਨੂੰ ਵੀ ਕਈ ਬਹੁਮੁੱਲ ਸੁਝਾਅ ਸਾਹਮਣੇ ਆਏ।

 

C:\Users\Punjabi\Downloads\unnamed (9).jpg

 

 

ਆਪਣੇ ਸੰਬੋਧਨ ਦੇ ਦੌਰਾਨ ਟੂਰਿਜ਼ਮ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕੁਸ਼ੀਨਗਰ, ਸਰਾਵਸਤੀ ਅਤੇ ਕਪਿਲਵਸਤੂ ਦੇ ਆਸਪਾਸ ਬੁੱਧੀਸਟ ਸਰਕਿਟ ਦੇ ਬਾਰੇ ਵਿੱਚ ਦੱਸਿਆ ਜਿਸ ਨੂੰ ਸਵਦੇਸ਼ ਦਰਸ਼ਨ ਯੋਜਨਾ ਦੇ ਇੱਕ ਹਿੱਸੇ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੇਸ਼ ਦੇ ਹੋਰ ਹਿੱਸਿਆਂ ਜਿਵੇਂ ਮੱਧ ਪ੍ਰਦੇਸ਼, ਬਿਹਾਰ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ ਸ਼ੁਰੂ ਕੀਤੀ ਗਈ ਕਈ ਬੁੱਧੀਸਟ ਸਰਕਿਟ ਪ੍ਰੋਜੈਕਟਾਂ ਦੇ ਬਾਰੇ ਵਿੱਚ ਵੀ ਦੱਸਿਆ ਜੋ ਜਲਦ ਹੀ ਪੂਰਾ ਹੋਣੇ ਵਾਲਾ ਹੈ। ਕੇਂਦਰੀ ਮੰਤਰੀ ਨੇ ਭਾਰਤ ਵਿੱਚ ਤਿੱਬਤੀ ਅਧਿਐਨ ਕੇਂਦਰੀ ਯੂਨੀਵਰਸਿਟੀ, ਸਾਰਨਾਥ, ਬੁੱਧੀਸਟ ਅਧਿਐਨ ਕੇਂਦਰੀ ਸੰਸਥਾਨ, ਲੇਹ, ਨਵ ਨਾਲੰਦਾ ਮਹਾਵਿਹਾਰ, ਨਾਲੰਦਾ, ਬਿਹਾਰ ਅਤੇ ਕੇਂਦਰੀ ਹਿਮਾਲਈ ਸੱਭਿਆਚਾਰ ਅਧਿਐਨ ਸੰਸਥਾਨ, ਅਰੁਣਾਚਲ ਪ੍ਰਦੇਸ਼ ਜਿਵੇਂ ਵੱਖ-ਵੱਖ ਖਾਸ ਸੰਸਥਾਨਾਂ ਦੇ ਜ਼ਰੀਏ ਬੁੱਧੀਸਟ ਧਰਮ ‘ਤੇ ਕੋਰਸਾਂ ਦੇ ਵਿਕਾਸ ਲਈ ਦਿੱਤੀ ਜਾ ਰਹੀ ਉੱਚ ਪ੍ਰਾਥਮਿਕਤਾ ਦੇ ਬਾਰੇ ਵਿੱਚ ਵੀ ਦੱਸਿਆ ।

 

 

C:\Users\Punjabi\Downloads\unnamed (10).jpg

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤੇ ਗਏ ਯਤਨਾਂ ਦੇ ਬਾਰੇ ਵਿੱਚ ਚਰਚਾ ਕਰਦੇ ਹੋਏ ਸ਼੍ਰੀ ਰੈੱਡੀ ਨੇ ਕਿਹਾ ਸਾਡੇ ਪ੍ਰਧਾਨ ਮੰਤਰੀ ਨੇ ਬੁੱਧੀਸਟ ਦੇਸ਼ਾਂ ਦੇ ਨਾਲ ਭਾਰਤ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਇਸ ਨੂੰ ਆਪਣੇ ਕਰੱਤਵ (ਧਰਮ) ਦੇ ਰੂਪ ਵਿੱਚ ਲਿਆ ਹੈ ਅਤੇ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ ਜੋ ਭਗਵਾਨ ਬੁੱਧੀ ਨਾਲ ਜੁੜੇ ਇਸ ਪੂਜਨੀਏ ਸਥਾਨ ਦੀ ਯਾਤਰਾ ਕਰਨ ਲਈ ਦੁਨੀਆ ਭਰ ਦੇ ਬੋਧੀ ਭਿਕਸ਼ੂਆਂ ਅਤੇ ਤੀਰਥ ਯਾਤਰੀਆਂ ਨੂੰ ਸੁਵਿਧਾ ਪ੍ਰਦਾਨ ਕਰੇਗਾ। 

 

C:\Users\Punjabi\Downloads\unnamed (11).jpg

ਸ਼੍ਰੀ ਰੈੱਡੀ ਨੇ ਕਿਹਾ ਕਿ ਟੂਰਿਜ਼ਮ ਦਾ ਖੇਤਰ ਉਨ੍ਹਾਂ ਖੇਤਰਾਂ ਵਿੱਚੋਂ ਇੱਕ ਹੈ ਜੋ ਕੋਵਿਡ ਮਹਾਮਾਰੀ ਨਾਲ ਸਭ ਤੋਂ ਪਹਿਲੇ ਅਤੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ। ਹਾਲਾਂਕਿ, ਵਿਸ਼ੇਸ਼ ਰੂਪ ਤੋਂ ਪਹਾੜੀ ਰਾਜਾਂ ਵਿੱਚ ਪੁਨਰ ਉਦਾਰ ਦੇ ਸੰਕੇਤ ਬਹੁਤ ਉਤਸਾਹਜਨਕ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਟੂਰਿਜ਼ਮ ਮੰਤਰਾਲੇ ਨੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਅਧਿਕ ਪਹਿਲਾਂ ‘ਤੇ ਧਿਆਨ ਕੇਂਦ੍ਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੀ ਰੈੱਡੀ ਨੇ ਕਿਹਾ ਕਿ ਸੈਰ-ਸਪਾਟਾ ਹਿਤਧਾਰਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇੱਕ ਲੋਨ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ ਅਤੇ ਉਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।

ਜਿਸ ਦੇ ਤਹਿਤ ਮਾਨਤਾ ਪ੍ਰਾਪਤ ਟੂਰ ਆਪਰੇਟਰ 10 ਲੱਖ ਰੁਪਏ ਤੱਕ ਦੇ ਲੋਨ ਲਈ ਪਾਤਰ ਹਨ। ਮਾਨਤਾ ਪ੍ਰਾਪਤ ਗਾਈਡ (ਖੇਤਰੀ ਪੱਧਰ ਦੇ ਗਾਈਡ ਦੇ ਨਾਲ-ਨਾਲ ਰਾਜ ਸਰਕਾਰ ਦੁਆਰਾ ਮਨਜ਼ੂਰ ਗਾਈਡ) ਵੀ ਇਸ ਯੋਜਨਾ ਦੇ ਤਹਿਤ ਇੱਕ ਲੱਖ ਰੁਪਏ ਦੇ ਲੋਨ ਲਈ ਪਾਤਰ ਹੋਣਗੇ। ਸ਼੍ਰੀ ਰੈੱਡੀ ਨੇ ਇਹ ਵੀ ਦੱਸਿਆ ਕਿ ਇੱਕ ਵਿਆਪਕ ਰਾਸ਼ਟਰੀ ਟੂਰਿਜ਼ਮ ਨੀਤੀ ‘ਤੇ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਜਲਦ ਹੀ ਅੰਤਿਮ ਰੂਪ ਦਿੱਤਾ ਜਾਏਗਾ। ਉਨ੍ਹਾਂ ਨੇ ਟੂਰਿਜ਼ਮ ਹਿਤਧਾਰਕਾਂ ਨੂੰ ਸਮੁੱਚੇ ਤੌਰ 'ਤੇ ਮੰਜ਼ਿਲ ਦੇ ਰੂਪ ਵਿੱਚ ਭਾਰਤ ਦੀ ਬ੍ਰਾਂਡ ਇਮੇਜ ਸਥਾਪਿਤ ਕਰਨ ਵਿੱਚ ਹਿੱਸਾ ਲੈਣ ਲਈ ਪ੍ਰੋਤਸਾਹਿਤ ਕੀਤਾ।

 

C:\Users\Punjabi\Downloads\unnamed (13).jpg

 

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜਯੋਤਿਰਾਦਿੱਤੀਆ ਐੱਮ. ਸਿੰਧੀਆ ਨੇ ਦੇਸ਼ ਦੀ ਅਰਥਵਿਵਸਥਾ ਨੂੰ ਫਿਰ ਤੋਂ ਪਟਰੀ ‘ਤੇ ਲਿਆਉਣ ਵਿੱਚ ਸ਼ਹਿਰੀ ਹਵਾਬਾਜ਼ੀ ਵਿਭਾਗ ਅਤੇ ਟੂਰਿਜ਼ਮ ਵਿਭਾਗ ਦੇ ਮਹੱਤਵ ਦੇ ਬਾਰੇ ਵਿੱਚ ਚਰਚਾ ਕੀਤੀ। ਸ਼੍ਰੀ ਸਿੰਧੀਆ ਨੇ ਸਮਾਜ ਦੇ ਹਰ ਵਰਗ ਲਈ ਆਰਸੀਐੱਸ ਉਡਾਨ ਜਿਹੀਆਂ ਯੋਜਨਾਵਾਂ ਦੇ ਰਾਹੀਂ ਉਡਾਨ ਕਨੈਕਟਿਵਿਟੀ ਜਿਹੀਆਂ ਸੁਵਿਧਾਵਾਂ ਦੇ ਸਮਾਨ ਵੰਡ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੱਤਾ।  ਸ਼੍ਰੀ ਸਿੰਧੀਆ ਨੇ ਇਸ ਤੱਥ ਦੇ ਬਾਰੇ ਵਿੱਚ ਅੰਕੜਾ ਪ੍ਰਮਾਣ ਵੀ ਦਿੱਤਾ ਕਿ ਨਾਗਰਿਕ ਹਵਾਬਾਜ਼ੀ ਅਤੇ ਟੂਰਿਜ਼ਮ ਵਿਭਾਗ ਵਿੱਚ ਰੋਜ਼ਗਾਰ ਗੁਣਕ ਪ੍ਰਭਾਵ ਅਧਿਕ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਛੋਟੇ ਮੰਜ਼ਿਲ ਤੱਕ ਹਵਾਬਾਜ਼ੀ ਦੀ ਬਿਹਤਰ ਪਹੁੰਚ ਨੂੰ ਆਸਾਨ ਬਣਾਉਣ ਲਈ ਇੱਕ ਅਭਿਯਾਨ ਚਲਾ ਰਿਹਾ ਹੈ।

ਭਾਰਤ ਵਿੱਚ ਭਗਵਾਨ ਬੁੱਧ ਦੇ ਜੀਵਨ ਨਾਲ ਜੁੜੇ ਕਈ ਮਹੱਤਵਪੂਰਨ ਸਥਾਨਾਂ ਦੇ ਨਾਲ ਇੱਕ ਖੁਸ਼ਹਾਲ ਪ੍ਰਾਚੀਨ ਬੁੱਧੀਸਟ ਵਿਰਾਸਤ ਹੈ। ਬੁੱਧ ਦੀ ਭੂਮੀ-ਭਾਰਤ ਵਿੱਚ ਦੁਨੀਆ ਭਰ ਦੇ ਬੋਧੀ ਪੈਰੋਕਾਰ/ਵਿਦਵਾਨਾਂ ਨੂੰ ਅਕਰਸ਼ਿਤ ਕਰਨ ਦੀ ਜਬਰਦਸਤ ਸਮਰੱਥਾ ਹੈ। ਭਾਰਤੀ ਬੁੱਧੀਸਟ ਵਿਰਾਸਤ ਦੁਨੀਆ ਭਰ ਵਿੱਚ ਬੁੱਧ ਧਰਮ ਦੇ ਪੈਰੋਕਾਰਾਂ ਲਈ ਬਹੁਤ ਹਿਤਕਾਰੀ ਹਨ। ਕੁਸ਼ੀਨਗਰ ਬੁੱਧੀਸਟ ਧਰਮ ਦੇ ਪੈਰੋਕਾਰ ਲਈ ਪ੍ਰਮੁੱਖ ਤੀਰਥ ਸਥਾਨਾਂ ਵਿੱਚੋਂ ਇੱਕ ਹੈ।

ਭਗਵਾਨ ਬੁੱਧ ਨੇ ਕੁਸ਼ੀਨਗਰ ਵਿੱਚ ਮਹਾਪਰਿਨਿਰਵਾਣ ਪ੍ਰਾਪਤ ਕੀਤਾ ਜੋ ਭਾਰਤ ਦੇ ਸਭ ਤੋਂ ਮਹੱਤਵਪੂਰਨ ਪੁਰਾਤੱਤਵ ਸਥਾਨਾਂ ਵਿੱਚੋਂ ਇੱਕ ਹੈ। ਕੁਸ਼ੀਨਗਰ ਵਿੱਚ ਪ੍ਰਮੁੱਖ ਸੈਲਾਨੀ ਆਕਰਸ਼ਣ ਵਿੱਚ ਬੁੱਧੀਸਟ ਲਈ ਸਭ ਤੋਂ ਪਵਿੱਤਰ ਮੰਦਿਰਾਂ ਵਿੱਚੋਂ ਇੱਕ ਪ੍ਰਾਚੀਨ ਮਹਾਪਰਿਨਿਰਵਾਣ ਮੰਦਿਰ, ਰਾਮਭਰ ਸਤੂਪ, ਕੁਸ਼ੀਨਗਰ ਮਿਊਜ਼ੀਅਮ, ਸੂਰਜ ਮੰਦਿਰ, ਨਿਰਵਾਣ ਸਤੂਪ, ਮਠ ਕੁਆਰ ਤੀਰਥ, ਵਾਟ ਥਾਈ ਮੰਦਿਰ, ਚੀਨੀ ਮੰਦਿਰ, ਜਾਪਾਨੀ ਮੰਦਿਰ ਆਦਿ ਸ਼ਾਮਿਲ ਹਨ।

ਕੁਸ਼ੀਨਗਰ ਵਿੱਚ ਪੂਰੀ ਤਰ੍ਹਾਂ ਸੰਚਾਲਿਤ ਅੰਤਰਰਾਸ਼ਟਰੀ ਹਵਾਈ ਅੱਡਾ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਬੁੱਧੀਸਟ ਦੇਸ਼ਾਂ ਨਾਲ ਤੀਰਥਯਾਤਰਾ ਨੂੰ ਵੀ ਹੁਲਾਰਾ ਦੇਵੇਗਾ ਕਿਉਂਕਿ ਵੱਡੀ ਸੰਖਿਆ ਵਿੱਚ ਭਗਵਾਨ ਬੁੱਧ ਦੇ ਅਨੁਯਾਈ ਬੁੱਧ ਦੇ ਨਿਰਵਾਣ ਸਥਾਨ (ਉਹ ਸਥਾਨ ਜਿੱਥੇ ਬੁੱਧ ਨੇ ਅੰਤਿਮ ਸਾਹ ਲਇਆ ਸੀ) ਦੇ ਰੂਪ ਵਿੱਚ ਮਸ਼ਹੂਰ ਇਸ ਮਹੱਤਵਪੂਰਨ ਸਥਾਨ ਦੀ ਯਾਤਰਾ ਕਰਨ ਵਿੱਚ ਆਸਾਨ ਹੋਵੇਗਾ। ਇਸ ਉਨੰਤ ਹਵਾਈ ਅੱਡੇ ਦੇ ਸੰਚਾਲਤ  ਹੋਣੇ ਅਤੇ ਅੰਤਰਰਾਸ਼ਟਰੀ ਉਡਾਨਾਂ ਨੂੰ ਸੰਭਾਲਣ ਲਈ ਤਿਆਰ ਹੋਣ ਦੇ ਬਾਅਦ ਕੁਸ਼ੀਨਗਰ ਲਈ ਟੂਰਿਜ਼ਮ ਦੇ ਅਵਸਰਾਂ ਵਿੱਚ ਕਾਫੀ ਵਾਧਾ ਹੋਣ ਦੀ ਉਮੀਦ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਬੁੱਧੀਸਟ ਤੀਰਥਯਾਤਰਾ ਸਰਕਿਟ ਨੂੰ ਤੇਜ਼ੀ ਨਾਲ ਹੁਲਾਰਾ ਦੇਣ ਦੇ ਇਲਾਵਾ ਇਹ ਖੇਤਰ ਵਿੱਚ ਸੈਰ ਸਪਾਟਾ ਅਤੇ ਪ੍ਰਾਹੁਣਚਾਰੀ ਵਿੱਚ ਵਾਧਾ ਕਰੇਗਾ, ਵਿਸ਼ੇਸ਼ ਰੂਪ ਤੋਂ ਸ਼੍ਰੀਲੰਕਾ, ਜਾਪਾਨ, ਤਾਈਵਾਨ, ਦੱਖਣੀ ਕੋਰੀਆ, ਚੀਨ ਅਤੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਸਿਖਰ ਚੋਟੀ ਦੀਆਂ ਸੇਵਾਵਾਂ ਸੁਲਭ ਹੋਵੇਗੀ। 

 

C:\Users\Punjabi\Downloads\unnamed (12).jpg

 

ਇਸ ਖੇਤਰ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਦੇ ਇਲਾਵਾ ਕੁਸ਼ੀਨਗਰ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਵਿਸ਼ਵ ਪੱਧਰ ਬੁੱਧੀਸਟ ਸਰਕਿਟ ਦੇ ਬੁਨਿਆਦੀ ਢਾਂਚੇ ਨੂੰ ਵਧਾਏਗਾ ਅਤੇ ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸੇ ਦੇ ਵਿਕਾਸ ਵਿੱਚ ਕਾਫੀ ਯੋਗਦਾਨ ਕਰੇਗਾ, ਜਿਸ ਵਿੱਚ ਭਗਵਾਨ ਬੁੱਧ ਨਾਲ ਸੰਬੰਧਿਤ ਸਭ ਤੋਂ ਮਹੱਤਵਪੂਰਨ ਸਥਾਨ ਹੋਵੇਗਾ। ਮੰਤਰਾਲੇ ਦੇ ਅਤੁੱਲਯ ਭਾਰਤ ਸੈਲਾਨੀ ਸੁਵਿਧਾ ਪ੍ਰੋਗਰਾਮ ਦੇ ਨਾਲ  ਸੈਲਾਨੀਆਂ ਨੂੰ ਉਨ੍ਹਾਂ ਦੇ ਯਾਤਰਾ ਅਨੁਭਵ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਉੱਚ ਯੋਗਤਾ ਵਾਲਾ ਇੱਕ ਵੱਡਾ ਕਾਰਜਬਲ ਵੀ ਤਿਆਰ ਕੀਤਾ ਜਾ ਰਿਹਾ ਹੈ।

ਟੂਰਿਜ਼ਮ ਮੰਤਰਾਲੇ ਸਵਦੇਸ਼ ਦਰਸ਼ਨ (ਐੱਸਡੀ) ਅਤੇ (ਪੀਆਰਏਐੱਸਐੱਚਏਡੀ) ਪ੍ਰਸਾਦ (ਤੀਰਥ ਯਾਤਰਾ ਕਾਇਆਪਲਟ ਅਤੇ ਅਧਿਆਤਮਿਕ, ਵਿਰਾਸਤ ਸੰਵਰਧਨ ਅਭਿਯਾਨ ‘ਤੇ ਰਾਸ਼ਟਰੀ ਮਿਸ਼ਨ) ਜਿਹੇ ਆਪਣੀ ਬੁਨਿਆਦੀ ਢਾਂਚੇ ਵਿਕਾਸ ਯੋਜਨਾਵਾਂ ਦੇ ਤਹਿਤ ਦੇਸ਼ ਭਰ ਦੇ ਟੂਰਿਜ਼ਮ ਸਥਾਨਾਂ ‘ਤੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਦਾ ਹੈ। ਟੂਰਿਜ਼ਮ ਮੰਤਰਾਲੇ ਨੇ ਆਪਣੀ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ 2014 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਵਿਸ਼ਿਆਂ ਦੇ ਤਹਿਤ 76 ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਹੈ। ਟੂਰਿਜ਼ਮ ਮੰਤਰਾਲੇ ਦੀ ਸਵਦੇਸ਼ ਦਰਸ਼ਨ ਯੋਜਨਾ ਦੇ ਬੁੱਧ ਵਿਸ਼ੇ ਦੇ ਤਹਿਤ ਕਈ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਗਈ ਹੈ। ਐੱਸਡੀ ਯੋਜਨਾ ਦੇ ਬੁੱਧੀਸਟ ਸਰਕਿਟ ਦੇ ਤਹਿਤ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਰਾਜਾਂ ਵਿੱਚ ਟੂਰਿਜ਼ਮ ਮੰਤਰਾਲੇ ਦੁਆਰਾ ਕਈ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਗਈ ਹੈ। ਪ੍ਰਸਾਦ ਯੋਜਨਾ ਦੇ ਤਹਿਤ ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਸਿੱਕਿਮ ਰਾਜਾਂ ਵਿੱਚ ਵੱਖ-ਵੱਖ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਗਈ ਹੈ।ਨਾਲ ਹੀ, ਟੂਰਿਜ਼ਮ ਮੰਤਰਾਲੇ ਨੇ ਆਈਕੋਨਿਕ ਟੂਰਿਸਟ ਸਥਾਨ ਵਿਕਾਸ ਯੋਜਨਾ ਦੇ ਤਹਿਤ ਇਨ੍ਹਾਂ ਸਥਾਨਾਂ ਦੇ ਆਸਪਾਸ ਸਮੁੱਚੇ ਤੌਰ 'ਤੇ ਵਿਕਾਸ ਲਈ ਵੱਖ-ਵੱਖ ਸਥਾਨਾਂ ਦੀ ਪਹਿਚਾਣ ਕੀਤੀ ਹੈ। ਇਨ੍ਹਾਂ ਸਥਾਨਾਂ ਵਿੱਚ ਤਿੰਨ ਪ੍ਰਮੁੱਖ ਬੋਧੀ ਕੇਂਦਰ ਅਜੰਤਾ (ਮਹਾਰਾਸ਼ਟਰ), ਏਲੋਰਾ(ਮਹਾਰਾਸ਼ਟਰ) ਅਤੇ ਬੋਧਗਯਾ(ਬਿਹਾਰ) ਸ਼ਾਮਿਲ ਹਨ। ਯੋਜਨਾ ਦੇ ਤਹਿਤ ਪਹਿਚਾਣੇ ਗਏ ਕਾਰਜਾਂ ਵਿੱਚ ਕਨੈਕਟਿਵਿਟੀ ਸੁਧਾਰ, ਮੁੱਖ ਟੂਰਿਜ਼ਮ ਉਤਪਾਦ, ਸਹਾਇਕ ਬੁਨਿਆਦੀ ਢਾਂਚਾ, ਸਮਰੱਥਾ ਨਿਰਮਾਣ ਅਤੇ ਕੌਸ਼ਲ ਵਿਕਾਸ, ਬ੍ਰਾਂਡਿੰਗ ਅਤੇ ਪ੍ਰਚਾਰ, ਡਿਜੀਟਲ ਦਖ਼ਲ ਆਦਿ ਸ਼ਾਮਿਲ ਹੈ।

ਕੁਸ਼ੀਨਗਰ ਅਤੇ ਪੂਰੇ ਬੁੱਧੀਸਟ ਸਰਕਿਟ ਦੀ ਖੁਸ਼ਹਾਲ ਵਿਰਾਸਤ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਨੂੰ ਉਜਾਗਰ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਟੂਰਿਜ਼ਮ ਮੰਤਰਾਲੇ ਨੇ “ਬੁੱਧੀਸਟ ਸਰਕਿਟ ਵਿੱਚ ਟੂਰਿਜ਼ਮ ਇੱਕ ਕਦਮ ਅੱਗੇ” ‘ਤੇ ਸੰਮੇਲਨ ਆਯੋਜਿਤ ਕੀਤਾ ਹੈ। ਦੋ ਦਿਨਾਂ ਸੰਮੇਲਨ ਵਿੱਚ ਸੈਸ਼ਨ ਹੋਣਗੇ ਜੋ ਬੁੱਧ ਧਰਮ ਨੂੰ ਵਿਆਪਕ ਰੂਪ ਤੋਂ ਉਜਾਗਰ ਕਰੇਗਾ ਅਤੇ ਟੂਰਿਜ਼ਮ ਹਿਤਧਾਰਕਾਂ, ਵਿਦਵਾਨਾਂ ਅਤੇ ਮੀਡੀਆ ਨੂੰ ਸੁਝਾਅ ਵੀ ਇੱਕਠੇ ਕਰੇਗਾ ਅਤੇ ਇਸ ਦਾ ਇਸਤੇਮਾਲ ਸਰਕਿਟ ਨੂੰ ਯਾਤਰੀਆਂ ਲਈ ਨਾ ਭੁੱਲਣਯੋਗ ਅਨੁਭਵ ਵਿੱਚ ਬਦਲਣ ਲਈ ਨਵੇਂ ਉਪਾਅ ਤੈਅ ਕਰਨ ਵਿੱਚ ਕੀਤਾ ਜਾਏਗਾ।

ਇਨ੍ਹਾਂ ਸਮੂਹਿਕ ਯਤਨਾਂ ਨਾਲ ਇਸ ਖੇਤਰ ਵਿੱਚ ਟੂਰਿਜ਼ਮ ਖੇਤਰ ਨੂੰ ਇੱਕ ਵੱਡਾ ਪ੍ਰੋਤਸਾਹਨ ਮਿਲਣ ਦੀ ਉਮੀਦ ਹੈ ਅਤੇ ਇਹ ਵੱਡੇ ਪੈਮਾਨੇ ‘ਤੇ ਪ੍ਰਤੱਖ ਅਤੇ ਅਪ੍ਰਤੱਖ ਰੂਪ ਤੋਂ ਰੋਜ਼ਗਾਰ ਪੈਦਾ ਕਰੇਗਾ।

 *******

ਐੱਨਬੀ/ਓਏ
 



(Release ID: 1765608) Visitor Counter : 142


Read this release in: Tamil , English , Urdu , Hindi