ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਗੁਜਰਾਤ ਦੇ ਕਿਸਾਨ ਦੁਆਰਾ ਸਾਂਝੀ ਕੀਤੀ ਗਈ ਸਵਦੇਸ਼ੀ ਜਾਣਕਾਰੀ ਡੇਅਰੀ ਪਸ਼ੂਆਂ ਦੀ ਬਿਮਾਰੀ ਮਾਸਟੀਟਿਸ ਦਾ ਮੁਕਾਬਲਾ ਕਰ ਸਕਦੀ ਹੈ
Posted On:
20 OCT 2021 3:43PM by PIB Chandigarh
ਗੁਜਰਾਤ ਦੇ ਇੱਕ ਕਿਸਾਨ ਦੁਆਰਾ ਸਾਂਝੀ ਕੀਤੀ ਗਈ ਸਵਦੇਸ਼ੀ ਗਿਆਨ ਪ੍ਰਣਾਲੀ ਦੀ ਵਰਤੋਂ ਕਰਦਿਆਂ, ਡੇਅਰੀ ਪਸ਼ੂਆਂ ਦੀ ਛੂਤ ਦੀ ਬਿਮਾਰੀ ਮਾਸਟਿਟਿਸ (Mastitis) ਦੇ ਇਲਾਜ ਲਈ ਇੱਕ ਪੌਲੀ-ਹਰਬਲ ਅਤੇ ਲਾਗਤ-ਪ੍ਰਭਾਵੀ ਦਵਾਈ ਵਿਕਸਿਤ ਕੀਤੀ ਗਈ ਹੈ।
ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ (ਐੱਨਆਈਐੱਫ) ਦੁਆਰਾ ਵਿਕਸਿਤ ਕੀਤੀ ਗਈ ਮਸਤੀਰਕ ਜੈੱਲ (Mastirak Gel) ਨਾਮਕ ਦਵਾਈ ਨੂੰ ਉਦਯੋਗ ਦੇ ਸਹਿਭਾਗੀ ਰਾਕੇਸ਼ ਫਾਰਮਾਸਿਊਟੀਕਲ ਦੁਆਰਾ ਵਪਾਰਕ ਰੂਪ ਦਿੱਤਾ ਗਿਆ ਹੈ। ਇਹ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਵੈਟਰਨਰੀ ਦਵਾਈਆਂ ਦੀ ਸਪਲਾਈ ਕਰਨ ਵਾਲੇ ਮੈਡੀਕਲ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ।
ਮਾਸਟੀਟਿਸ ਇੱਕ ਆਮ ਛੂਤ ਵਾਲੀ ਬਿਮਾਰੀ ਹੈ, ਜੋ ਕਿ ਦੁੱਧ ਦੀ ਗੁਣਵੱਤਾ ਵਿੱਚ ਗਿਰਾਵਟ ਦੇ ਕਾਰਨ ਫਾਰਮ ਦੀ ਉਤਪਾਦਕਤਾ ਨੂੰ ਪ੍ਰਭਾਵਿਤ ਕਰਦੀ ਹੈ, ਇਸ ਤਰ੍ਹਾਂ ਆਮਦਨੀ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੀ ਹੈ।
ਐਂਟੀਬਾਇਓਟਿਕਸ ਨਾਲ ਸੰਕਰਮਿਤ ਜਾਨਵਰਾਂ ਦਾ ਇਲਾਜ ਜਨਤਕ ਸਿਹਤ ਲਈ ਖਤਰਾ ਹੈ।
ਸਵਦੇਸ਼ੀ ਗਿਆਨ ਪ੍ਰਣਾਲੀਆਂ ਵਧੇਰੇ ਸਥਾਈ ਵਿਕਲਪ ਪੇਸ਼ ਕਰ ਸਕਦੀਆਂ ਹਨ, ਅਤੇ ਇਨ੍ਹਾਂ ਦਵਾਈਆਂ ਨੂੰ ਸਿਹਤ ਸੰਭਾਲ ਪ੍ਰਣਾਲੀ ਵਿੱਚ ਜੋੜਨ ਲਈ ਉਨ੍ਹਾਂ ਦਾ ਵਿਗਿਆਨਕ ਮੁਲਾਂਕਣ ਜ਼ਰੂਰੀ ਹੈ। ਐਂਟੀਬਾਇਓਟਿਕ ਥੈਰੇਪੀ ਦੀ ਘੱਟ ਤੋਂ ਘੱਟ ਵਰਤੋਂ ਦੇ ਨਾਲ ਮਾਸਟਿਟਿਸ ਦੇ ਪ੍ਰਬੰਧਨ ਲਈ ਟੈਕਨੋਲੋਜੀਆਂ ਅਤੇ ਉਤਪਾਦਾਂ ਦੇ ਵਿਕਾਸ ਵਿੱਚ ਨਿਰੰਤਰ ਵਿਸਤਾਰ ਦੀ ਜ਼ਰੂਰਤ ਹੈ।
ਇਸ ਮੰਤਵ ਲਈ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਿਆਰੀ ਸੰਸਥਾ, ਐੱਨਆਈਐੱਫ, ਜੋ ਕਿ ਕਿਸਾਨਾਂ ਦੇ ਗਿਆਨ ਦੇ ਅਧਾਰ ‘ਤੇ ਸਵਦੇਸ਼ੀ ਤਕਨੀਕਾਂ ਨੂੰ ਮੁੜ ਸੁਰਜੀਤ ਕਰਦੀ ਹੈ, ਨੇ ਗੁਜਰਾਤ ਦੇ ਇੱਕ ਕਿਸਾਨ ਦੁਆਰਾ ਪਸ਼ੂਆਂ ਵਿੱਚ ਮਾਸਟਿਟਿਸ ਦੀ ਬਿਮਾਰੀ ਦੇ ਨਿਯੰਤਰਣ ਲਈ ਸਾਂਝੀ ਕੀਤੀ ਵਿਲੱਖਣ ਜੜੀ-ਬੂਟੀਆਂ ਦੀ ਇਸ ਕੰਪੋਜ਼ੀਸ਼ਨ ਦੀ ਸ਼ਨਾਖਤ ਕੀਤੀ ਹੈ। ਦੁਧਾਰੂ ਪਸ਼ੂਆਂ ਦੇ ਥਣ ਦੀ ਪ੍ਰਭਾਵਿਤ ਸਤਹ 'ਤੇ ਸਤਹੀ ਉਪਯੋਗ ਲਈ ਇੱਕ ਜੈੱਲ ਵਿਕਸਿਤ ਕੀਤਾ ਗਿਆ ਹੈ ਅਤੇ ਸ਼੍ਰੀ ਬੇਚਾਰਭਾਈ ਸਮਤਭਾਈ ਦੇਵਗਨੀਆ ਦੁਆਰਾ ਸਾਂਝੀ ਕੀਤੀ ਗਈ ਇਸ ਕੰਪੋਜ਼ੀਸ਼ਨ ਲਈ ਇੱਕ ਪੇਟੈਂਟ ਦਾਇਰ ਕੀਤਾ ਗਿਆ ਹੈ।
ਇਹ ਪਾਇਆ ਗਿਆ ਕਿ ਦਵਾਈ ਸੋਮੈਟਿਕ ਸੈੱਲ ਕਾਊਂਟ (ਐੱਸਸੀਸੀ) ਨੂੰ ਘੱਟ ਤੋਂ ਘੱਟ ਕਰ ਸਕਦੀ ਹੈ ਅਤੇ ਦੁਧਾਰੂ ਪਸ਼ੂਆਂ ਦੀ ਸਿਹਤ ਵਿੱਚ ਸੁਧਾਰ ਕਰ ਸਕਦੀ ਹੈ। ਸੋਮੈਟਿਕ ਸੈੱਲ ਕਾਊਂਟ ਵਿਸ਼ਵ ਪੱਧਰ ‘ਤੇ ਮੰਨਿਆ ਗਿਆ ਇੱਕ ਪੈਰਾਮੀਟਰ ਹੈ ਅਤੇ ਦੁੱਧ ਵਿੱਚ ਐੱਸਸੀਸੀ ਨੂੰ ਮਿਆਰੀ ਸੀਮਾ ਤੱਕ ਘਟਾਉਣ ਦੇ ਪ੍ਰਯਤਨ ਕੀਤੇ ਜਾ ਰਹੇ ਹਨ। ਪੌਲੀਹਰਬਲ ਦਵਾਈ ਲੇਵੇ ਲਈ ਨੁਕਸਾਨਦੇਹ ਸੋਜਸ਼ ਨੂੰ ਘਟਾਉਂਦੀ ਹੈ। ਸਵਦੇਸ਼ੀ ਗਿਆਨ ਪ੍ਰਣਾਲੀ ਦੇ ਇਸ ਮਹੱਤਵਪੂਰਨ ਵਿਸ਼ਲੇਸ਼ਣ ਨੇ ਉਦਯੋਗ ਦੇ ਸਹਿਯੋਗੀ ਰਾਕੇਸ਼ ਫਾਰਮਾਸਿਊਟੀਕਲਜ਼ ਦੀ ਸਹਾਇਤਾ ਨਾਲ ਮੁੱਲ-ਵਰਧਕ ਵਪਾਰਕ ਉਤਪਾਦ ਮਸਤਿਰਕ ਨੂੰ ਵਿਕਸਿਤ ਕਰਨ ਵਿੱਚ ਅਗਵਾਈ ਕੀਤੀ ਜੋ ਇਸ ਵੇਲੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਦਵਾਈ ਦਾ ਨਿਰਮਾਣ ਅਤੇ ਵੰਡ ਕਰ ਰਹੀ ਹੈ।
ਦੇਸ਼ ਦੇ ਅੱਠ ਸੂਬਿਆਂ - ਗੁਜਰਾਤ, ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਕੇਰਲਾ, ਕਰਨਾਟਕ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦੇ ਡੇਅਰੀ ਮਾਲਕਾਂ ਨੇ ਮਸਤੀਰਕ-ਐਂਟੀਮਾਸਟੀਟਿਸ ਹਰਬਲ ਦਵਾਈ ਨੂੰ ਅਪਣਾਅ ਕੇ ਲਾਭ ਪ੍ਰਾਪਤ ਕੀਤਾ ਹੈ। ਇਸਨੇ ਐਂਟੀਬਾਇਓਟਿਕਸ ਦੀ ਵਰਤੋਂ ਘਟਾ ਦਿੱਤੀ ਹੈ ਅਤੇ ਬਿਮਾਰੀ ਦੇ ਲਾਗਤ-ਪ੍ਰਭਾਵੀ ਪ੍ਰਬੰਧਨ ਵਿੱਚ ਸਹਾਇਤਾ ਕੀਤੀ ਹੈ।
ਵਧੇਰੇ ਜਾਣਕਾਰੀ ਲਈ, ਤੁਸ਼ਾਰ ਗਰਗ (tusharg@nifindia.org) ਨਾਲ ਸੰਪਰਕ ਕਰੋ
********
ਐੱਸਐੱਨਸੀ / ਆਰਆਰ
(Release ID: 1765490)
Visitor Counter : 187