ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਉੱਤਰ ਪ੍ਰਦੇਸ਼ ਵਿੱਚ ਕੁਸ਼ੀਨਗਰ ਇੰਟਰਨੈਸ਼ਨਲ ਏਅਰਪੋਰਟ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 20 OCT 2021 1:55PM by PIB Chandigarh

ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀਕੇਂਦਰ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਜੋਤਿਰਾਦਿਤਯ ਸਿੰਧੀਆ ਜੀਸ਼੍ਰੀ ਕਿਰਣ ਰਿਜਿਜੂ ਜੀਸ਼੍ਰੀ ਜੀ ਕਿਸ਼ਨ ਰੈੱਡੀ ਜੀਜਨਰਲ ਵੀ ਕੇ ਸਿੰਘ ਜੀਸ਼੍ਰੀ ਅਰਜੁਨ ਰਾਮ ਮੇਘਵਾਲ ਜੀਸ਼੍ਰੀ ਸ਼੍ਰੀਪਦ ਨਾਇਕ ਜੀਸ਼੍ਰੀਮਤੀ ਮੀਨਾਕਸ਼ੀ ਲੇਖੀ ਜੀਯੂਪੀ ਸਰਕਾਰ ਦੇ ਮੰਤਰੀ ਸ਼੍ਰੀ ਨੰਦ ਗੋਪਾਲ ਨੰਦੀ ਜੀਸੰਸਦ ਵਿੱਚ ਮੇਰੇ ਸਾਥੀ ਸ਼੍ਰੀ ਵਿਜੈ ਕੁਮਾਰ ਦੁਬੇ ਜੀਵਿਧਾਇਕ ਸ਼੍ਰੀ ਰਜਨੀਕਾਂਤ ਮਣੀ ਤ੍ਰਿਪਾਠੀ ਜੀਵਿਭਿੰਨ ਦੇਸ਼ਾਂ ਦੇ ਰਾਜਦੂਤ- ਡਿਪਲੋਮੈਟਹੋਰ ਜਨ ਪ੍ਰਤੀਨਿਧੀ ਗਣ,

ਭਾਈਓ ਅਤੇ ਭੈਣੋਂ!

ਭਾਰਤ, ਵਿਸ਼ਵ ਭਰ ਦੇ ਬੋਧੀ ਸਮਾਜ ਦੀ ਸ਼ਰਧਾ ਦਾ, ਆਸਥਾ ਦਾ, ਪ੍ਰੇਰਣਾ ਦਾ ਕੇਂਦਰ ਹੈ। ਅੱਜ ਕੁਸ਼ੀਨਗਰ ਇੰਟਰਨੈਸ਼ਨਲ ਏਅਰਪੋਰਟ ਦੀ ਇਹ ਸੁਵਿਧਾ, ਇੱਕ ਪ੍ਰਕਾਰ ਨਾਲ ਉਨ੍ਹਾਂ ਦੀ ਸ਼ਰਧਾ ਨੂੰ ਅਰਪਿਤ ਪੁਸ਼ਪਾਂਜਲੀ ਹੈ। ਭਗਵਾਨ ਬੁੱਧ ਦੇ ਗਿਆਨ ਤੋਂ ਲੈ ਕੇ ਮਹਾਪਰਿਨਿਰਵਾਣ ਤੱਕ ਦੀ ਸੰਪੂਰਨ ਯਾਤਰਾ ਦਾ ਸਾਖੀ ਇਹ ਖੇਤਰ ਅੱਜ ਸਿੱਧੇ ਦੁਨੀਆ ਨਾਲ ਜੁੜ ਗਿਆ ਹੈ। ਸ੍ਰੀਲੰਕਨ ਏਅਰਲਾਈਨਸ ਦੀ ਫਲਾਈਟ ਦਾ ਕੁਸ਼ੀਨਗਰ ਵਿੱਚ ਉਤਰਨਾ, ਇਸ ਪਵਿੱਤਰ ਭੂਮੀ ਨੂੰ ਨਮਨ ਕਰਨ ਦੀ ਤਰ੍ਹਾਂ ਹੈ। ਇਸ ਫਲਾਈਟ ਨਾਲ ਸ੍ਰੀਲੰਕਾ ਤੋਂ ਆਏ ਅਤਿਪੂਜਨੀਕ ਮਹਾਸੰਘ ਅਤੇ ਹੋਰ ਮਹਾਨੁਭਾਵ, ਅੱਜ ਕੁਸ਼ੀਨਗਰ ਬੜੇ ਮਾਣ ਦੇ ਨਾਲ ਤੁਹਾਡਾ ਸੁਆਗਤ ਕਰਦਾ ਹੈ। ਅੱਜ ਇੱਕ ਸੁਖਦ ਸੰਜੋਗ ਇਹ ਵੀ ਹੈ ਕਿ ਅੱਜ ਮਹਾਰਿਸ਼ੀ ਵਾਲਮਿਕੀ ਜੀ ਦੀ ਜਯੰਤੀ ਹੈ। ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੀ ਪ੍ਰੇਰਣਾ ਨਾਲ ਅੱਜ ਦੇਸ਼ ਸਭ ਦਾ ਸਾਥ ਲੈ ਕੇ, ਸਭ ਦੇ ਪ੍ਰਯਤਨ ਨਾਲ ਸਭ ਦਾ ਵਿਕਾਸ ਕਰ ਰਿਹਾ ਹੈ।

ਸਾਥੀਓ,

ਕੁਸ਼ੀਨਗਰ ਦਾ ਇਹ ਇੰਟਰਨੈਸ਼ਨਲ ਏਅਰਪੋਰਟ ਦਹਾਕਿਆਂ ਦੀਆਂ ਆਸ਼ਾਵਾਂ ਅਤੇ ਉਮੀਦਾਂ ਦਾ ਪਰਿਣਾਮ ਹੈ। ਮੇਰੀ ਖੁਸ਼ੀ ਅੱਜ ਦੋਹਰੀ ਹੈ। ਅਧਿਆਤਮਕ ਯਾਤਰਾ ਦੇ ਜਿਗਿਆਸੂ ਦੇ ਰੂਪ ਵਿੱਚ ਮਨ ਵਿੱਚ ਸੰਤੋਸ਼ ਦਾ ਭਾਵ ਹੈ ਅਤੇ ਪੂਰਵਾਂਚਲ ਖੇਤਰ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਵੀ ਇਹ ਇੱਕ ਕਮਿਟਮੈਂਟ ਦੇ ਪੂਰਾ ਹੋਣ ਦੀ ਘੜੀ ਵੀ ਹੈ। ਕੁਸ਼ੀਨਗਰ ਦੇ ਲੋਕਾਂ ਨੂੰ, ਯੂਪੀ ਦੇ ਲੋਕਾਂ ਨੂੰ, ਪੂਰਵਾਂਚਲ-ਪੂਰਬੀ ਭਾਰਤ ਦੇ ਲੋਕਾਂ ਨੂੰ, ਦੁਨੀਆ ਭਰ ਵਿੱਚ ਭਗਵਾਨ ਬੁੱਧ ਦੇ ਅਨੁਯਾਈਆਂ ਨੂੰ, ਕੁਸ਼ੀਨਗਰ ਇੰਟਰਨੈਸ਼ਨਲ ਏਅਰਪੋਰਟ ਦੇ ਲਈ ਬਹੁਤ-ਬਹੁਤ ਵਧਾਈ।

ਸਾਥੀਓ,

ਭਗਵਾਨ ਬੁੱਧ ਨਾਲ ਜੁੜੇ ਸਥਾਨਾਂ ਨੂੰ ਵਿਕਸਿਤ ਕਰਨ ਦੇ ਲਈ, ਬਿਹਤਰ ਕਨੈਕਟੀਵਿਟੀ ਦੇ ਲਈ, ਸ਼ਰਧਾਲੂਆਂ ਦੀਆਂ ਸੁਵਿਧਾਵਾਂ ਦੇ ਨਿਰਮਾਣ ‘ਤੇ ਭਾਰਤ ਦੁਆਰਾ ਅੱਜ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਕੁਸ਼ੀਨਗਰ ਦਾ ਵਿਕਾਸ, ਯੂਪੀ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਵਿੱਚ ਹੈ। ਭਗਵਾਨ ਬੁੱਧ ਦੀ ਜਨਮ ਸਥਲੀ ਲੁੰਬਿਨੀ ਇੱਥੋਂ ਬਹੁਤ ਦੂਰ ਨਹੀਂ ਹੈ। ਹੁਣੇ ਜਯੋਤਿਰਾਦਿਤਯ ਜੀ ਨੇ ਇਸ ਦਾ ਕਾਫੀ ਵਰਣਨ ਕੀਤਾ ਹੈ, ਲੇਕਿਨ ਫਿਰ ਵੀ ਮੈਂ ਉਸ ਦਾ ਪੁਨਰਾਵਰਤਨ ਇਸ ਲਈ ਕਰਨਾ ਚਾਹੁੰਦਾ ਹਾਂ ਕਿ ਦੇਸ਼ ਦੇ ਹਰ ਕੋਨੇ ਵਿੱਚ ਇਸ ਖੇਤਰ ਦਾ ਇਹ ਸੈਂਟਰ ਪੁਆਇੰਟ ਕਿਵੇਂ ਹੈ ਇਹ ਅਸੀਂ ਅਸਾਨੀ ਨਾਲ ਸਮਝ ਪਾਏ। ਕਪਿਲਵਸਤੂ ਵੀ ਪਾਸ ਹੀ ਹੈ। ਭਗਵਾਨ ਬੁੱਧ ਨੇ ਜਿੱਥੇ ਪਹਿਲਾ ਉਪਦੇਸ਼ ਦਿੱਤਾ, ਉਹ ਸਾਰਨਾਥ ਦੀ ਭੂਮੀ ਵੀ ਸੌ-ਢਾਈ ਸੌ ਕਿਲੋਮੀਟਰ ਦੇ ਦਾਇਰੇ ਵਿੱਚ ਹੈ। ਜਿੱਥੇ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ, ਉਹ ਬੋਧਗਯਾ ਵੀ ਕੁਝ ਹੀ ਘੰਟਿਆਂ ਦੀ ਦੂਰੀ ‘ਤੇ ਹੈ। ਅਜਿਹੇ ਵਿੱਚ ਇਹ ਖੇਤਰ ਸਿਰਫ਼ ਭਾਰਤ ਦੇ ਹੀ ਬੁੱਧ ਅਨੁਯਾਈਆਂ ਦੇ ਲਈ ਹੀ ਨਹੀਂ ਬਲਕਿ ਸ੍ਰੀਲੰਕਾ, ਥਾਈਲੈਂਡ, ਸਿੰਗਾਪੁਰ, ਲਾਓਸ, ਕੰਬੋਡੀਆ, ਜਪਾਨ, ਕੋਰੀਆ ਜਿਹੇ ਅਨੇਕ ਦੇਸ਼ਾਂ ਦੇ ਨਾਗਰਿਕਾਂ ਦੇ ਲਈ ਵੀ ਇੱਕ ਬਹੁਤ ਬੜਾ ਸ਼ਰਧਾ ਦਾ ਅਤੇ ਆਕਰਸ਼ਣ ਕੇਂਦਰ ਬਣਨ ਜਾ ਰਿਹਾ ਹੈ।

ਭਾਈਓ ਅਤੇ ਭੈਣੋਂ,

ਕੁਸ਼ੀਨਗਰ ਇੰਟਰਨੈਸ਼ਨਲ ਏਅਰਪੋਰਟ ਸਿਰਫ਼ ਏਅਰ ਕਨੈਕਟਿਵਿਟੀ ਦਾ ਹੀ ਇੱਕ ਮਾਧਿਅਮ ਨਹੀਂ ਬਣੇਗਾ, ਬਲਕਿ ਇਸ ਦੇ ਬਣਨ ਨਾਲ ਕਿਸਾਨ ਹੋਣ, ਪਸ਼ੂਪਾਲਕ ਹੋਣ, ਦੁਕਾਨਦਾਰ ਹੋਣ, ਸ਼੍ਰਮਿਕ ਹੋਣ, ਇੱਥੋਂ ਦੇ ਉੱਦਮੀ ਹੋਣ, ਸਭ ਨੂੰ ਇਸ ਦਾ ਸਿੱਧਾ-ਸਿੱਧਾ ਲਾਭ ਮਿਲਦਾ ਹੀ ਹੈ। ਇਸ ਨਾਲ ਵਪਾਰ-ਕਾਰੋਬਾਰ ਦਾ ਇੱਕ ਪੂਰਾ ਈਕੋਸਿਸਟਮ ਇੱਥੇ ਵਿਕਸਿਤ ਹੋਵੇਗਾ। ਸਭ ਤੋਂ ਜਿਆਦਾ ਲਾਭ ਇੱਥੋਂ ਦੇ ਟੂਰਿਜ਼ਮ ਨੂੰ, ਟ੍ਰੈਵਲ-ਟੈਕਸੀ ਵਾਲਿਆਂ ਨੂੰ, ਹੋਟਲ-ਰੈਸਟੋਰੈਂਟ ਜਿਹੇ ਛੋਟੇ-ਮੋਟੇ ਬਿਜ਼ਨਸ ਵਾਲਿਆਂ ਨੂੰ ਵੀ ਹੋਣ ਵਾਲਾ ਹੈ। ਇਸ ਨਾਲ ਇਸ ਖੇਤਰ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਵੀ ਅਨੇਕ ਨਵੇਂ ਅਵਸਰ ਬਣਨਗੇ।

ਭਾਈਓ ਅਤੇ ਭੈਣੋਂ,

ਟੂਰਿਜ਼ਮ ਦਾ ਕੋਈ ਵੀ ਸਰੂਪ ਹੋਵੇ, ਆਸਥਾ ਦੇ ਲਈ ਜਾਂ ਆਨੰਦ ਦੇ ਲਈ, ਆਧੁਨਿਕ ਇਨਫ੍ਰਾਸਟ੍ਰਕਚਰ ਇਸ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਉਸ ਦੀ ਪੂਰਵ ਸ਼ਰਤ ਹੈ ਇਨਫ੍ਰਾਸਟ੍ਰਕਚਰ- ਰੇਲ, ਰੋਡ, ਏਅਰਵੇਜ਼, ਵਾਟਰਵੇਜ਼ ਦਾ, ਇਨਫ੍ਰਾਸਟ੍ਰਕਚਰ ਦਾ ਇਹ ਪੂਰਾ ਸਕਟ੍ਰਚਰ, ਉਸ ਦੇ ਨਾਲ-ਨਾਲ ਹੋਟਲ-ਹੌਸਪਿਟਲ ਅਤੇ ਇੰਟਰਨੈੱਟ-ਮੋਬਾਈਲ ਕਨੈਕਟੀਵਿਟੀ ਦਾ, ਇਨਫ੍ਰਾਸਟ੍ਰਕਚਰ-ਸਫ਼ਾਈ ਵਿਵਸਥਾ ਦਾ, ਸੀਵੇਜ ਟ੍ਰੀਟਮੈਂਟ ਪਲਾਂਟ ਦਾ, ਇਹ ਵੀ ਆਪਣੇ ਆਪ ਵਿੱਚ ਉਹੀ ਇਨਫ੍ਰਾਸਟ੍ਰਕਚਰ ਹੈ- ਸਾਫ਼ ਵਾਤਾਵਰਣ ਸੁਨਿਸ਼ਚਿਤ ਕਰਨ ਵਾਲੀ ਰੀ-ਨਿਊਏਬਲ ਐਨਰਜੀ ਦਾ, ਇਹ ਸਭ ਆਪਸ ਵਿੱਚ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਕਿਤੇ ਵੀ ਟੂਰਿਜ਼ਮ ਵਧਾਉਣ ਦੇ ਲਈ ਇਨ੍ਹਾਂ ਸਾਰਿਆਂ ‘ਤੇ ਇਕੱਠੇ ਕੰਮ ਕਰਨਾ ਜ਼ਰੂਰੀ ਹੈ ਅਤੇ ਅੱਜ 21ਵੀਂ ਸਦੀ ਦਾ ਭਾਰਤ ਇਸੇ ਅਪ੍ਰੋਚ ਦੇ ਨਾਲ ਅੱਗੇ ਵਧ ਰਿਹਾ ਹੈ। ਟੂਰਿਜ਼ਮ ਦੇ ਖੇਤਰ ਵਿੱਚ ਹੁਣ ਇੱਕ ਨਵਾਂ ਪਹਿਲੂ ਵੀ ਜੁੜ ਗਿਆ ਹੈ, vaccination ਦੀ ਭਾਰਤ ਦੀ ਤੇਜ਼ ਗਤੀ ਨਾਲ ਪ੍ਰਗਤੀ ਦੁਨੀਆ ਦੇ ਲਈ ਵਿਸ਼ਵਾਸ ਪੈਦਾ ਕਰੇਗੀਅਗਰ ਟੂਰਿਸਟ ਦੇ ਰੂਪ ਵਿੱਚ ਭਾਰਤ ਜਾਣਾ ਹੈਕਿਸੇ ਕੰਮਕਾਜ ਤੋਂ ਭਾਰਤ ਜਾਣਾ ਹੈ ਤਾਂ ਭਾਰਤ ਵਿਆਪਕ ਰੂਪ ਨਾਲ vaccinated ਹੈਅਤੇ ਇਸ ਲਈ vaccinated country ਦੇ ਨਾਤੇ ਵੀ ਦੁਨੀਆ ਦੇ ਟੂਰਿਸਟਾਂ ਦੇ ਲਈ ਇੱਕ ਆਸਵੰਦ ਵਿਵਸਥਾਇਹ ਵੀ ਉਨ੍ਹਾਂ ਦੇ ਲਈ ਇੱਕ ਕਾਰਨ ਬਣ ਸਕਦਾ ਹੈਇਸ ਵਿੱਚ ਵੀ ਬੀਤੇ ਵਰ੍ਹਿਆਂ ਵਿੱਚ ਏਅਰ ਕਨੈਕਟੀਵਿਟੀ ਨੂੰ ਦੇਸ਼ ਦੇ ਉਨ੍ਹਾਂ ਲੋਕਾਂ ਤੱਕਉਨ੍ਹਾਂ ਖੇਤਰਾਂ ਤੱਕ ਪਹੁੰਚਾਉਣ ‘ਤੇ ਜ਼ੋਰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਕਦੇ ਇਸ ਬਾਰੇ ਸੋਚਿਆ ਵੀ ਨਹੀਂ ਸੀ।

ਇਸੇ ਲਕਸ਼ ਦੇ ਨਾਲ ਸ਼ੁਰੂ ਕੀਤੀ ਗਈ ਉਡਾਨ ਯੋਜਨਾ ਨੂੰ 4 ਸਾਲ ਪੂਰੇ ਹੋਣ ਆ ਰਹੇ ਹਨ।  ਉਡਾਨ ਯੋਜਨਾ  ਦੇ ਤਹਿਤ ਬੀਤੇ ਸਾਲਾਂ ਵਿੱਚ 900 ਤੋਂ ਅਧਿਕ ਨਵੇਂ ਰੂਟਸ ਨੂੰ ਸਵੀਕ੍ਰਿਤੀ ਦਿੱਤੀ ਜਾ ਚੁੱਕੀ ਹੈ,  ਇਨ੍ਹਾਂ ਵਿਚੋਂ 350 ਤੋਂ ਅਧਿਕ ਤੇ ਹਵਾਈ ਸੇਵਾ ਸ਼ੁਰੂ ਵੀ ਹੋ ਚੁੱਕੀ ਹੈ। 50 ਤੋਂ ਅਧਿਕ ਨਵੇਂ ਏਅਰਪੋਰਟ ਜਾਂ ਜੋ ਪਹਿਲਾਂ ਸੇਵਾ ਵਿੱਚ ਨਹੀਂ ਸਨ,  ਉਨ੍ਹਾਂ ਨੂੰ ਚਾਲੂ ਕੀਤਾ ਜਾ ਚੁੱਕਿਆ ਹੈ।  ਆਉਣ ਵਾਲੇ 3-4 ਸਾਲਾਂ ਵਿੱਚ ਕੋਸ਼ਿਸ਼ ਇਹ ਹੈ ਕਿ ਦੇਸ਼ ਵਿੱਚ 200 ਤੋਂ ਅਧਿਕ ਏਅਰਪੋਰਟ,  ਹੈਲੀਪੋਰਟਸ ਅਤੇ ਸੀ-ਪਲੇਨ ਦੀ ਸੇਵਾ ਦੇਣ ਵਾਲੇ ਵਾਟਰਡ੍ਰੋਮ ਦਾ ਨੈੱਟਵਰਕ ਦੇਸ਼ ਵਿੱਚ ਤਿਆਰ ਹੋਵੇ  ਤੁਸੀਂ ਅਤੇ ਅਸੀਂ ਇਸ ਬਾਤ ਦੇ ਸਾਖੀ ਹਾਂ ਕਿ ਵਧਦੀਆਂ ਹੋਈਆਂ ਇਨ੍ਹਾਂ ਸੁਵਿਧਾਵਾਂ ਦੇ ਦਰਮਿਆਨ ਹੁਣ ਏਅਰਪੋਰਟਸ ਤੇ ਭਾਰਤ ਦਾ ਸਾਧਾਰਣ ਮਾਨਵੀ ਜ਼ਿਆਦਾ ਦਿਖਣ ਲਗਿਆ ਹੈ  ਮੱਧ ਵਰਗ ਦੇ ਜ਼ਿਆਦਾ ਤੋਂ ਜ਼ਿਆਦਾ ਲੋਕ ਹੁਣ ਹਵਾਈ ਸੇਵਾ ਦਾ ਲਾਭ ਲੈਣ ਲਗੇ ਹਨ  ਉਡਾਨ ਯੋਜਨਾ ਦੇ ਤਹਿਤ ਇੱਥੇ ਉੱਤਰ ਪ੍ਰਦੇਸ਼ ਵਿੱਚ ਵੀ ਕਨੈਕਟੀਵਿਟੀ ਲਗਾਤਾਰ ਵਧ ਰਹੀ ਹੈ। ਯੂਪੀ ਵਿੱਚ 8 ਏਅਰਪੋਰਟਸ ਤੋਂ ਫਲਾਈਟਸ ਚਾਲੂ ਹੋ ਚੁੱਕੀਆਂ ਹਨ। ਲਖਨਊ,  ਵਾਰਾਣਸੀ ਅਤੇ ਕੁਸ਼ੀਨਗਰ  ਦੇ ਬਾਅਦ ਜੇਵਰ ਵਿੱਚ ਵੀ ਇੰਟਰਨੈਸ਼ਨਲ ਏਅਰਪੋਰਟ ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ।  ਇਸ ਦੇ ਅਤਿਰਿਕਤ  ਅਯੁੱਧਿਆ,  ਅਲੀਗੜ੍ਹ,  ਆਜ਼ਮਗੜ੍ਹ,   ਚਿਤ੍ਰਕੂਟ,  ਮੁਰਾਦਾਬਾਦ ਅਤੇ ਸ਼੍ਰਾਵਸਤੀ ਵਿੱਚ ਵੀ ਨਵੇਂ ਏਅਰਪੋਰਟ ਤੇ ਕੰਮ ਚਲ ਰਿਹਾ ਹੈ।  ਯਾਨੀ ਇੱਕ ਪ੍ਰਕਾਰ ਨਾਲ ਯੂਪੀ  ਦੇ ਅਲੱਗ - ਅਲੱਗ ਅੰਚਲਾਂ ਵਿੱਚ ਹਵਾਈ ਮਾਰਗ ਜ਼ਰੀਏ ਕਨੈਕਟੀਵਿਟੀ,  ਬਹੁਤ ਜਲਦੀ,  ਬਹੁਤ ਮਜ਼ਬੂਤ ਹੋ ਜਾਵੇਗੀ।  ਮੈਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਅਗਲੇ ਕੁਝ ਸਪਤਾਹ ਵਿੱਚ ਦਿੱਲੀ ਅਤੇ ਕੁਸ਼ੀਨਗਰ  ਦੇ ਦਰਮਿਆਨ ਸਪਾਈਸਜੈੱਟ ਦੁਆਰਾ ਸਿੱਧੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ  ਅਤੇ ਜਯੋਤਿਰਾਦਿਤਯ ਜੀ  ਨੇ ਹੋਰ ਵੀ ਕੁਝ ਡੈਸਟੀਨੇਸ਼ਨ ਦੱਸ ਦਿੱਤੇ ਹਨ,  ਇਸ ਨਾਲ ਘਰੇਲੂ ਯਾਤਰੀਆਂ ਨੂੰ,  ਸ਼ਰਧਾਲੂਆਂ ਨੂੰ ਬਹੁਤ ਸੁਵਿਧਾ ਹੋਣ ਜਾ ਰਹੀ ਹੈ। 

 

ਸਾਥੀਓ, 

ਦੇਸ਼ ਦਾ ਏਵੀਏਸ਼ਨ ਸੈਕਟਰ ਪ੍ਰੋਫੈਸ਼ਨਲੀ ਚਲੇ,  ਸੁਵਿਧਾ ਅਤੇ ਸੁਰੱਖਿਆ ਨੂੰ ਪ੍ਰਾਥਮਿਕਤਾ ਮਿਲੇ,  ਇਸ ਦੇ ਲਈ ਹਾਲ ਵਿੱਚ ਏਅਰ ਇੰਡੀਆ ਨਾਲ ਜੁੜਿਆ ਬੜਾ ਕਦਮ  ਦੇਸ਼ ਨੇ ਉਠਾਇਆ ਹੈ।  ਇਹ ਕਦਮ   ਭਾਰਤ  ਦੇ ਏਵੀਏਸ਼ਨ ਸੈਕਟਰ ਨੂੰ ਨਵੀਂ ਊਰਜਾ ਦੇਵੇਗਾ।  ਅਜਿਹਾ ਹੀ ਇੱਕ ਬੜਾ ਰਿਫਾਰਮ ਡਿਫੈਂਸ ਏਅਰਸਪੇਸ ਨੂੰ civil use ਦੇ ਲਈ ਖੋਲ੍ਹਣ ਨਾਲ ਜੁੜਿਆ ਹੈ। ਇਸ ਫ਼ੈਸਲੇ ਨਾਲ ਬਹੁਤ ਸਾਰੇ ਏਅਰਰੂਟ ਤੇ ਹਵਾਈ ਯਾਤਰਾ ਦੀ ਦੂਰੀ ਘੱਟ ਹੋਈ ਹੈ,  ਸਮਾਂ ਘੱਟ ਹੋਇਆ ਹੈ  ਭਾਰਤ ਦੇ ਨੌਜਵਾਨਾਂ ਨੂੰ ਇੱਥੇ ਬਿਹਤਰ ਟ੍ਰੇਨਿੰਗ ਮਿਲੇ,   ਇਸ ਦੇ ਲਈ ਦੇਸ਼  ਦੇ 5 ਏਅਰਪੋਰਟਸ ਵਿੱਚ 8 ਨਵੀਆਂ ਫਲਾਇੰਗ ਅਕੈਡਮੀਜ਼ ਸਥਾਪਿਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ।  ਟ੍ਰੇਨਿੰਗ ਦੇ ਲਈ ਏਅਰਪੋਰਟ ਦੇ ਉਪਯੋਗ ਨਾਲ ਜੁੜੇ ਨਿਯਮਾਂ ਨੂੰ ਵੀ ਸਰਲ ਕੀਤਾ ਗਿਆ ਹੈ  ਭਾਰਤ ਦੁਆਰਾ ਹਾਲ ਵਿੱਚ ਬਣਾਈ ਗਈ ਡ੍ਰੋਨ ਨੀਤੀ ਵੀ ਦੇਸ਼ ਵਿੱਚ ਖੇਤੀਬਾੜੀ ਤੋਂ ਲੈ ਕੇ ਸਿਹਤ ਤੱਕ,  ਡਿਜ਼ਾਸਟਰ ਮੈਨੇਜਮੇਂਟ ਤੋਂ ਲੈ ਕੇ ਡਿਫੈਂਸ ਤੱਕ,  ਜੀਵਨ ਨੂੰ ਬਦਲਣ ਵਾਲੀ ਹੈ  ਡ੍ਰੋਨ ਦੀ ਮੈਨੂਫੈਕਚਰਿੰਗ ਤੋਂ ਲੈ ਕੇ ਡ੍ਰੋਨ ਫਲਾਇੰਗ ਨਾਲ ਜੁੜਿਆ ਟ੍ਰੇਂਡ ਮੈਨਪਾਵਰ ਤਿਆਰ ਕਰਨ ਦੇ ਲਈ ਹੁਣ ਭਾਰਤ ਵਿੱਚ ਪੂਰਾ ਇੱਕ ਈਕੋਸਿਸਟਮ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਸਾਰੀਆਂ ਯੋਜਨਾਵਾਂ,  ਸਾਰੀਆਂ ਨੀਤੀਆਂ, ਤੇਜ਼ੀ ਨਾਲ ਅੱਗੇ ਵਧਣ,  ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਏ,  ਇਸ ਦੇ ਲਈ ਹਾਲ ਹੀ ਵਿੱਚ ਪੀਐੱਮ ਗਤੀਸ਼ਕਤੀ-ਨੈਸ਼ਨਲ ਮਾਸਟਰ ਪਲਾਨ ਵੀ ਲਾਂਚ ਕੀਤਾ ਗਿਆ ਹੈ।  ਇਸ ਨਾਲ ਗਵਰਨੈਂਸ ਵਿੱਚ ਤਾਂ ਸੁਧਾਰ ਆਵੇਗਾ ਹੀ ਇਹ ਵੀ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਸੜਕ ਹੋਵੇ,  ਰੇਲ ਹੋਵੇ,  ਹਵਾਈ ਜਹਾਜ਼ ਹੋਵੇ,  ਇਹ ਇੱਕ ਦੂਸਰੇ ਨੂੰ ਸਪੋਰਟ ਕਰਨ,  ਇੱਕ ਦੂਸਰੇ ਦੀ ਸਮਰੱਥਾ ਵਧਾਉਣ ਭਾਰਤ ਵਿੱਚ ਹੋ ਰਹੇ ਇਨ੍ਹਾਂ ਨਿਰੰਤਰ reforms ਦਾ ਹੀ ਪਰਿਣਾਮ ਹੈ ਕਿ ਭਾਰਤੀ ਸਿਵਲ ਏਵੀਏਸ਼ਨ ਸੈਕਟਰ ਵਿੱਚ ਇੱਕ ਹਜ਼ਾਰ ਨਵੇਂ ਜਹਾਜ਼ ਜੁੜਨ ਦਾ ਅਨੁਮਾਨ ਲਗਾਇਆ ਗਿਆ ਹੈ। 

ਸਾਥੀਓ, 

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਭਾਰਤ ਦਾ ਏਵੀਏਸ਼ਨ ਸੈਕਟਰ ਰਾਸ਼ਟਰ ਦੀ ਗਤੀ ਅਤੇ ਰਾਸ਼ਟਰ ਦੀ ਪ੍ਰਗਤੀ ਦਾ ਪ੍ਰਤੀਕ ਬਣੇਗਾ,  ਉੱਤਰ ਪ੍ਰਦੇਸ਼ ਦੀ ਊਰਜਾ ਇਸ ਵਿੱਚ ਸ਼ਾਮਲ ਹੋਵੇਗੀ,  ਇਸੇ ਕਾਮਨਾ  ਦੇ ਨਾਲ ਇੱਕ ਵਾਰ ਫਿਰ ਤੋਂ ਇੰਟਰਨੈਸ਼ਨਲ ਏਅਰਪੋਰਟ ਦੇ ਲਈ ਮੈਂ ਆਪ  ਸਭ ਨੂੰ,  ਦੁਨੀਆ ਭਰ  ਦੇ ਬੁੱਧ ਧਰਮ ਦੇ ਅਨੁਯਾਈ ਦੇਸ਼ਾਂ  ਦੇ ਨਾਗਰਿਕਾਂ ਨੂੰ ਬਹੁਤ - ਬਹੁਤ ਵਧਾਈ ਦਿੰਦਾ ਹਾਂ,   ਇੱਥੋਂ ਮੈਂ ਦੇਸ਼ ਅਤੇ ਦੁਨੀਆ ਤੋਂ ਆਏ ਬੋਧੀ ਭਿਖਸ਼ੂਆਂ ਤੋਂ ਅਸ਼ੀਰਵਾਦ ਲੈਣ ਜਾਵਾਂਗਾ ਅਤੇ ਫਿਰ ਯੂਪੀ ਦੇ ਇਨਫ੍ਰਾਸਟ੍ਰਕਚਰ  ਦੇ ਅਨੇਕ ਹੋਰ ਪ੍ਰੋਜੈਕਟ ਦਾ ਲੋਕ-ਅਰਪਣ ਕਰਨ ਦਾ ਵੀ ਸੁਭਾਗ ਮਿਲੇਗਾ।  

ਫਿਰ ਇੱਕ ਵਾਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ! 

 

*** 

 

 

ਡੀਐੱਸ/ਏਕੇਜੇ/ਏਐੱਸ/ਏਕੇ


(Release ID: 1765321) Visitor Counter : 198