ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰੀ ਕੁਸ਼ੀਨਗਰ ਵਿੱਚ 20 ਅਤੇ 21 ਅਕਤੂਬਰ ਨੂੰ “ਬੁੱਧੀਸ਼ਟ ਸਰਕਿਟ ਵਿੱਚ ਟੂਰਿਜ਼ਮ ਅੱਗੇ ਦੀ ਰਾਹ” ਸੰਮੇਲਨ ਨੂੰ ਸੰਬੋਧਿਤ ਕਰਨਗੇ
ਟੂਰਿਜ਼ਮ ਮੰਤਰਾਲੇ ਦੁਆਰਾ ਵਿਸ਼ੇਸ਼ ਰੂਪ ਤੋਂ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਦਘਾਟਨ ਦੇ ਬਾਅਦ ਕੁਸ਼ੀਨਗਰ ਖੇਤਰ ਵਿੱਚ ਟੂਰਿਜ਼ਮ ਨੂੰ ਪ੍ਰੋਤਸਾਹਨ ਦੇਣ ਲਈ ਸੰਮੇਲਨ ਦਾ ਆਯੋਜਨ ਕੀਤਾ ਗਿਆ ਹੈ
प्रविष्टि तिथि:
19 OCT 2021 5:52PM by PIB Chandigarh
ਮੁੱਖ ਬਿੰਦੂ
-
ਕੇਂਦਰੀ ਸੰਸਕ੍ਰਿਤੀ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਸੰਮੇਲਨ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਨਗੇ
-
ਦੋ ਦਿਨਾਂ ਸੰਮੇਨਲ ਵਿੱਚ ਕਈ ਸੈਸ਼ਨ ਹੋਣਗੇ, ਜਿਨ੍ਹਾਂ ਵਿੱਚ ਬੁੱਧੀਸ਼ਟ ਸਰਕਿਟ ਅਤੇ ਬੁੱਧੀਸ਼ਟ ਟੂਰਿਜ਼ਮ ਨੂੰ ਰੇਖਾਂਕਿਤ ਕੀਤਾ ਜਾਏਗਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਅਕਤੂਬਰ, 2021 ਨੂੰ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਸ਼ੁਭਾਰੰਭ ਕਰਨਗੇ। ਕੋਲੰਬੋ, ਸ਼੍ਰੀਲੰਕਾ ਤੋਂ ਆਉਣ ਵਾਲੀ ਪਹਿਲੀ ਉਡਾਨ 123 ਮੰਨੇ-ਪ੍ਰਮੰਨੇ ਲੋਕਾਂ, ਬੋਧੀ ਭਿਕਸ਼ੂਆਂ ਅਤੇ ਪੈਰੋਕਾਰ ਨੂੰ ਲੈ ਕੇ ਕੁਸ਼ੀਨਗਰ ਹਵਾਈ ਅੱਡੇ ‘ਤੇ ਉਤਰਨਗੇ। ਇਸ ਪ੍ਰੋਗਰਾਮ ਦੇ ਬਾਅਦ ਸੈਰ-ਸਪਾਟਾ ਮੰਤਰਾਲੇ 20 ਅਕਤੂਬਰ, 2021 ਨੂੰ ਦੁਪਹਿਰ 3.00 ਵਜੇ ਤੋਂ 21 ਅਕਤੂਬਰ ਨੂੰ ਸਵੇਰੇ 10.00 ਤੱਕ ਕੁਸ਼ੀਨਗਰ ਵਿੱਚ ਹੋਟਲ ਰਾਇਲ ਰੇਜੀਡੇਂਸੀ ਵਿੱਚ ਇੱਕ ਸੰਮੇਲਨ “ਬੁੱਧੀਸ਼ਟ ਸਰਕਿਟ ਵਿੱਚ ਟੂਰਿਜ਼ਮ ਅੱਗੇ ਦੀ ਰਾਹ” ਦਾ ਆਯੋਜਨ ਕਰਨਗੇ। ਕੇਂਦਰੀ ਸੰਸਕ੍ਰਿਤੀ ਅਤੇ ਸੈਰ-ਸਪਾਟਾ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਸੰਮੇਲਨ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਨਗੇ। ਦੋ ਦਿਨਾਂ ਸੰਮੇਲਨ ਵਿੱਚ ਕਈ ਸੈਸ਼ਨ ਹੋਣਗੇ, ਜਿਨ੍ਹਾਂ ਵਿੱਚ ਵਿਸ਼ੇਸ਼ ਰੂਪ ਤੋਂ ਕੁਸ਼ੀਨਗਰ ਵਿੱਚ ਨਵੇਂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸ਼ੁਭਾਰੰਭ ਦੇ ਸੰਦਰਭ ਵਿੱਚ ਬੁੱਧੀਸ਼ਟ ਸਰਕਿਟ ਅਤੇ ਸੈਰ-ਸਪਾਟੇ ਨੂੰ ਰੇਖਾਂਕਿਤ ਕੀਤਾ ਜਾਏਗਾ। ਸੰਮੇਲਨ ਵਿੱਚ ਸੈਰ-ਸਪਾਟਾ ਖੇਤਰ ਦੇ ਹਿਤਧਾਰਕਾਂ, ਵਿਦਿਆਰਥੀਆਂ, ਮੀਡੀਆ ਆਦਿ ਦੇ ਹਿੱਸੇ ਲੈਣ ਦੀ ਸੰਭਾਵਨਾ ਹੈ।
ਭਾਰਤ ਵਿੱਚ ਭਗਵਾਨ ਬੁੱਧ ਦੇ ਜੀਵਨ ਨਾਲ ਜੁੜੇ ਕਈ ਮਹੱਤਵਪੂਰਨ ਸਥਾਨਾਂ ਦੇ ਨਾਲ ਇੱਕ ਖੁਸ਼ਹਾਲ ਬੁੱਧੀ ਵਿਰਾਸਤ ਹੈ। ਬੁੱਧੀਸ਼ਟ ਟੂਰਿਜ਼ਮ ਵਿੱਚ ਦੁਨੀਆ ਭਰ ਵਿੱਚ ਭਾਰਤ-ਬੁੱਧ ਦੀ ਧਰਤੀ ਵੱਲੋਂ ਬੋਧੀ ਪੈਰੋਕਾਰ ਨੂੰ ਆਕਰਸ਼ਿਤ ਕਰਨ ਦੀ ਵਿਆਪਕ ਸਮਰੱਥਾ ਹੈ। ਭਾਰਤ ਬੁੱਧੀਸ਼ਟ ਵਿਰਾਸਤ ਵਿੱਚ ਦੁਨੀਆ ਭਰ ਦੇ ਬੋਧੀ ਪੈਰੋਕਾਰ ਦੀ ਖਾਸੀ ਦਿਲਚਸਪੀ ਹੈ।
ਕੁਸ਼ੀਨਗਰ ਦੁਨੀਆ ਭਰ ਦੇ ਬੋਧੀ ਪੈਰੋਕਾਰ ਲਈ ਪ੍ਰਮੁੱਖ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਭਗਵਾਨ ਬੁੱਧ ਨੂੰ ਕੁਸ਼ੀਨਗਰ ਵਿੱਚ ਮਹਾਪਰਿਨਿਰਵਾਣ ਪ੍ਰਾਪਤ ਹੋਇਆ ਹੈ। ਇਹ ਭਾਰਤ ਦੇ ਸਭ ਤੋਂ ਮਹੱਤਵਪੂਰਨ ਪੁਰਾਤੱਤਵ ਸਥਾਨਾਂ ਵਿੱਚੋਂ ਇੱਕ ਹੈ। ਕੁਸ਼ੀਨਗਰ ਵਿੱਚ ਸੈਰ-ਸਪਾਟਾ ਸਥਾਨਾਂ ਵਿੱਚ ਪ੍ਰਾਚੀਨ ਮਹਾਪਰਿਨਿਰਵਾਣ ਮੰਦਿਰ-ਬੁੱਧੀਸ਼ਟ ਦੇ ਸਭ ਤੋਂ ਪਵਿੱਤਰ ਮੰਦਿਰਾਂ ਵਿੱਚੋਂ ਇੱਕ, ਰਾਮਭਰ ਸਤੂਪ, ਕੁਸ਼ੀਨਗਰ ਮਿਊਜ਼ੀਅਮ, ਸੂਰਜ ਮੰਦਿਰ, ਨਿਰਵਾਣ ਸਤੂਪ, ਮਠ ਕੁਆਰ ਅਸਥਾਨ, ਵਾਟ ਥਾਈ ਮੰਦਿਰ, ਚੀਨੀ ਮੰਦਿਰ, ਜਾਪਾਨੀ ਮੰਦਿਰ ਸ਼ਾਮਿਲ ਹਨ।
ਬੁੱਧੀਸ਼ਟ ਧਰਮ ਨੇ ਕਈ ਪ੍ਰਮੁੱਖ ਏਸ਼ਿਆਈ ਸਹਿਯੋਗੀਆਂ ਦੇ ਨਾਲ ਹੀ ਅਰੁਣਾਚਲ ਪ੍ਰਦੇਸ਼, ਲੱਦਾਖ ਅਤੇ ਸਿੱਕਿਮ ਜਿਹੇ ਭਾਰਤ ਦੇ ਰਣਨੀਤਿਕ ਸਥਿਤੀ ਵਾਲੇ ਸੀਮਾਵਰਤੀ ਖੇਤਰਾਂ ਦੇ ਸਮਾਜਿਕ-ਸੱਭਿਆਚਾਰ ਅਤੇ ਰਣਨੀਤਿਕ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਪ੍ਰਕਾਰ, ਬੋਧੀ ਧਰਮ ਸਿਰਫ ਇੱਕ ਤੀਰਥ ਯਾਤਰਾ , ਸੈਰ-ਸਪਾਟਾ ਜਾ ਆਰਥਿਕ ਹਿਤ ਨਹੀਂ ਹੈ ਬਲਕਿ ਇਸ ਦਾ ਭਾਰਤ ਦੇ ਲਈ ਕਾਫੀ ਭੂ-ਰਾਜਨੀਤਿਕ ਮਹੱਤਵ ਵੀ ਹੈ। ਮੰਨਿਆ ਜਾਂਦਾ ਹੈ ਕਿ ਦੁਨੀਆ ਦੇ ਲਗਭਗ 53.5 ਕਰੋੜ ਲੋਕ ਬੁੱਧੀ ਧਰਮ ਨੂੰ ਮੰਨਦੇ ਹਨ।
ਜੋ ਦੁਨੀਆ ਦੀ ਕੁਲ ਆਬਾਦੀ ਦੇ 8 ਤੋਂ 10% ਦੇ ਦਰਮਿਆਨ ਹੋਣਗੇ। ਭਾਰਤ ਦੁਨੀਆ ਭਰ ਦੇ ਤੀਰਥ ਯਾਤਰੀਆਂ, ਭਿਕਸ਼ੂਆਂ ਅਤੇ ਬੋਧੀ ਧਰਮ ਦੇ ਅਧਿਐਨ ਲਈ ਵਿਦਿਆਰਥੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ ਅਤੇ ਸੈਰ-ਸਪਾਟੇ ਲਈ ਭਾਰਤ ਦੀ ਬੁੱਧੀਸ਼ਟ ਵਿਰਾਸਤ ਵਿੱਚ ਭਾਰੀ ਸੰਭਾਵਨਾਵਾਂ ਹਨ ਅਤੇ ਇਹ ਹੋਰ ਦੇਸ਼ਾਂ ਵਿਸ਼ੇਸ਼ ਰੂਪ ਤੋਂ ਬੁੱਧੀਸ਼ਟ ਦੇਸ਼ਾਂ ਦੇ ਨਾਲ ਸੰਬੰਧਾਂ ਵਿੱਚ ਮਜ਼ਬੂਤ ਲਿਆਉਣ ਦਾ ਸਾਧਨ ਹੈ।
ਖੇਤਰ ਵਿੱਚ ਟੂਰਿਜ਼ਮ ਨੂੰ ਪ੍ਰੋਤਸਾਹਤ ਦੇਣ ਦੇ ਇਲਾਵਾ, ਕੁਸ਼ੀਨਗਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੁੱਧੀਸ਼ਟ ਸਰਕਿਟ ਦਾ ਇੰਫ੍ਰਾਸਟ੍ਰਕਚਰ ਵਿਸ਼ਵ ਪੱਧਰੀ ਹੋ ਜਾਏਗਾ ਅਤੇ ਭਗਵਾਨ ਬੁੱਧ ਨਾਲ ਸੰਬੰਧਿਤ ਜਿਆਦਾਤਰ ਮਹੱਤਵਪੂਰਨ ਸਥਲ ਹੋਣ ਦੇ ਕਾਰਨ ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸੇ ਵਿੱਚ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ। ਮੰਤਰਾਲੇ ਦੇ ਅਤੁਲਯ ਭਾਰਤ ਸੈਰ-ਸਪਾਟਾ ਸੁਵਿਧਾਕਰਤਾ ਪ੍ਰਮਾਣ ਕਾਰਜਕ੍ਰਮ ਦੇ ਨਾਲ, ਸੈਰ-ਸਪਾਟਾ ਨੂੰ ਉਨ੍ਹੇਂ ਦੇ ਯਾਤਰਾ ਅਨੁਭਵ ਵਿੱਚ ਸੁਧਾਰ ਵਿੱਚ ਸਹਾਇਤਾ ਕਰਨ ਲਈ ਇੱਕ ਉੱਚ ਗੁਣਵੱਤਾ ਵਾਲੇ ਵਿਆਪਕ ਕਾਰਜਬਲ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਇਨ੍ਹਾਂ ਸਮੂਹਿਕ ਯਤਨਾਂ ਨਾਲ ਖੇਤਰ ਵਿੱਚ ਸੈਰ-ਸਪਾਟਾ ਖੇਤਰ ਨੂੰ ਵਿਆਪਕ ਪ੍ਰੋਤਸਾਹਨ ਮਿਲਣ ਦੀ ਉਮੀਦ ਹੈ ਅਤੇ ਇਸ ਤੋਂ ਵੱਡੇ ਪੱਧਰ ‘ਤੇ ਪ੍ਰਤੱਖ ਅਤੇ ਅਪ੍ਰਤੱਖ ਰੋਜਗਾਰ ਪੈਦਾ ਹੋਣਗੇ। ਵੱਖ-ਵੱਖ ਪ੍ਰੋਤਸਾਹਨ ਗਤੀਵਿਧੀਆਂ ਦੇ ਸੰਚਾਲਨ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ, ਸੈਰ-ਸਪਾਟਾ ਮੰਤਰਾਲੇ ਨੇ ਹਾਲ ਹੀ ਵਿੱਚ 4 ਅਕਤੂਬਰ ਤੋਂ 8 ਅਕਤੂਬਰ, 2021 ਤੱਕ ਬੁੱਧੀਸ਼ਟ ਸਰਕਿਟ ਟ੍ਰੇਨ ਐੱਫਏਐੱਮ ਅਤੇ ਸੰਮੇਲਨ ਦਾ ਆਯੋਜਨ ਕੀਤਾ, ਜਿਸ ਨਾਲ ਪੂਰੇ ਭਾਰਤ ਨੂੰ ਸੈਰ-ਸਪਾਟਾ ਉਦਯੋਗ ਦੇ ਹਿਤਧਾਰਕਾਂ ਅਤੇ ਮੀਡੀਆ ਨੇ ਹਿੱਸਾ ਲਿਆ ਸੀ।
ਮੰਤਰਾਲੇ ਸਮਰੱਥ ਵਿਕਾਸ ‘ਤੇ ਵੀ ਕੰਮ ਕਰ ਰਿਹਾ ਹੈ ਜਿਸ ਨਾਲ ਥਾਈ, ਜਾਪਾਨੀ, ਵਿਯਤਨਾਮੀ ਅਤੇ ਚੀਨੀ ਭਾਸ਼ਾਵਾਂ ਵਿੱਚ ਭਾਸ਼ਾਈ ਟੂਰਿਸਟ ਸੁਵਿਧਾ ਟ੍ਰੇਨਿੰਗ ਸ਼ਾਮਿਲ ਹੈ। ਸਾਲ 2018 ਅਤੇ 2020 ਦਰਮਿਆਨ ਇਨ੍ਹਾਂ ਭਾਸ਼ਾਵਾਂ ਵਿੱਚ 525 ਲੋਕਾਂ ਨੂੰ ਟ੍ਰੇਂਡ ਕੀਤਾ ਜਾ ਚੁੱਕਿਆ ਹੈ ਅਤੇ 2020 ਤੋਂ 2023 ਦਰਮਿਆਨ 600 ਹੋਰ ਨੂੰ ਟ੍ਰੇਨਿੰਗ ਦਿੱਤੀ ਜਾਏਗੀ। ਇਸ ਤੋਂ ਵਿਸ਼ੇਸ਼ ਰੂਪ ਤੋਂ ਮੁੱਖ ਬਜ਼ਾਰਾਂ ਤੋਂ ਆਉਣ ਵਾਲੇ ਬੁੱਧੀਸ਼ਟ ਟੂਰਿਸਟਾਂ ਦੇ ਨਾਲ ਭਾਸ਼ਾਈ ਜੁੜਾਅ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ।
ਵੱਖ-ਵੱਖ ਮੰਤਰਾਲੇ ਅਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੀ ਰਾਜ ਸਰਕਾਰਾਂ ਦੇ ਨਾਲ ਮਿਲਕੇ ਸੈਰ-ਸਪਾਟਾ ਮੰਤਰਾਲਾ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਬੁੱਧੀਸ਼ਟ ਸਥਾਨਾਂ ਲਈ ਬੁੱਧੀਸ਼ਟ ਸਰਕਿਟ ਵਿਕਸਿਤ ਕਰ ਰਿਹਾ ਹੈ। ਬੁੱਧੀਸ਼ਟ ਸਰਕਿਟ ਦੇ ਤਹਿਤ ਮੁੱਖ ਵਿਕਾਸ ਕਾਰਜਾਂ ਵਿੱਚ ਕਨੈਕਿਟਵਿਟੀ, ਇੰਫ੍ਰਾਸਟ੍ਰਕਚਰ ਅਤੇ ਲੌਜਿਸਟਿਕ, ਸਾਂਸਕ੍ਰਿਤਿਕ ਖੋਜ, ਵਿਰਾਸਤ ਅਤੇ ਸਿੱਖਿਆ, ਜਨ ਜਾਗਰੂਕਤਾ, ਸੰਚਾਰ ਅਤੇ ਪਹੁੰਚ ਸ਼ਾਮਿਲ ਹਨ।
ਟੂਰਿਜ਼ਮ ਮੰਤਰਾਲੇ ਆਪਣੀ ਇੰਫ੍ਰਾਸਟ੍ਰਕਚਰ ਵਿਕਾਸ ਯੋਜਨਾਵਾਂ ਜਿਵੇਂ ਸਵਦੇਸ਼ ਦਰਸ਼ਨ (ਐੱਸਡੀ) ਅਤੇ ਪ੍ਰਸਾਦ (ਨੈਸ਼ਨਲ ਮਿਸ਼ਨ ਔਨ ਪਿਲਗ੍ਰਿਮੇਜ ਰਿਜਯੁਵਨੇਸ਼ਨ ਐਂਡ ਸਿਪ੍ਰਚੁਅਲ, ਹੇਰਿਟੇਜ ਅਗਮੇਂਟੇਸ਼ਨ ਡ੍ਰਾਇਵ) ਦੇ ਤਹਿਤ ਦੇਸ਼ ਭਰ ਵਿੱਚ ਸੈਰ-ਸਪਾਟਾ ਸਥਾਨਾਂ ‘ਤੇ ਇੰਫ੍ਰਾਸਟ੍ਰਕਚਰ ਦਾ ਵਿਕਾਸ ਕਰਦਾ ਹੈ। ਦੋਨਾਂ ਯੋਜਨਾਵਾਂ ਦੇ ਤਹਿਤ ਪੂਰੇ ਭਾਰਤ ਵਿੱਚ ਬੁੱਧ ਧਰਮ ਨਾਲ ਸੰਬੰਧਿਤ ਸਥਾਨਾਂ ਵਿੱਚ ਵੱਖ-ਵੱਖ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਗਈ ਹੈ।
*******
ਐੱਨਬੀ/ਓਏ
(रिलीज़ आईडी: 1765240)
आगंतुक पटल : 165