ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਅਧਿਆਪਕਾਂ ਦਾ ਸਨਮਾਨ ਕਰਨਾ ਭਾਰਤੀ ਸੱਭਿਆਚਾਰ ਦੀ ਸ਼ਾਨਦਾਰ ਪਰੰਪਰਾ ਹੈ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਹੈਦਰਾਬਾਦ ਵਿੱਚ ਸ਼੍ਰੀ ਕੋਵੇਲਾ ਸੁਪ੍ਰਸੰਨਾਚਾਰੀਆ ਨੂੰ ਸ਼੍ਰੀ ਪੋਲੁਰੀ ਹਨੁਮੱਜਨਕਿਰਾਮਾ ਸਰਮਾ ਪੁਰਸਕਾਰ ਪ੍ਰਦਾਨ ਕੀਤਾ



ਤੇਲੰਗਾਨਾ ਸਾਰਸਵਥ ਪਰਿਸ਼ਦ ਵਿਖੇ ਦੋ ਕਿਤਾਬਾਂ ਰਿਲੀਜ਼ ਕੀਤੀਆਂ

Posted On: 13 OCT 2021 6:41PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਬੱਚਿਆਂ ਅਤੇ ਨੌਜਵਾਨਾਂ ਦੇ ਜੀਵਨ ਨੂੰ ਰੂਪ ਦੇਣ ਵਿੱਚ ਅਧਿਆਪਕਾਂ ਦੁਆਰਾ ਨਿਭਾਈ ਗਈ ਬੁਨਿਆਦੀ ਭੂਮਿਕਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤੀ ਸੱਭਿਆਚਾਰ ਹਮੇਸ਼ਾ ਗੁਰੂਆਂ ਦਾ ਆਦਰ ਅਤੇ ਸਤਿਕਾਰ ਕਰਦੀ ਹੈ।

ਉਪ ਰਾਸ਼ਟਰਪਤੀ ਦੇ ਅਧਿਆਪਕ, ਸ਼੍ਰੀ ਪੋਲੁਰੀ ਹਨੁਮੱਜਨਕਿਰਾਮਾ ਸਰਮਾ ਦੀ ਯਾਦ ਵਿੱਚ ਹੈਦਰਾਬਾਦ ਵਿੱਚ ਸ਼੍ਰੀ ਕੋਵੇਲਾ ਸੁਪ੍ਰਸੰਨਾਚਾਰੀਆ ਨੂੰ ਕਵਿਤਾ ਅਤੇ ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਇੱਕ ਪੁਰਸਕਾਰ ਪੇਸ਼ ਕਰਦੇ ਹੋਏ, ਸ਼੍ਰੀ ਨਾਇਡੂ ਨੇ ਮਰਹੂਮ ਸ਼੍ਰੀ ਹਨੁਮੱਜਨਕਿਰਾਮਾ ਸਰਮਾ ਸਮੇਤ ਆਪਣੇ ਮਾਰਗ ਦਰਸ਼ਕਾਂ ਨੂੰ ਭਰਪੂਰ ਸ਼ਰਧਾਂਜਲੀ ਭੇਟ ਕੀਤੀ।

ਸ਼੍ਰੀ ਨਾਇਡੂ ਨੇ ਤੇਲੁਗੂ ਸਾਹਿਤਕ ਆਲੋਚਨਾ ਵਿੱਚ ਇੱਕ ਨਵਾਂ ਰੁਝਾਨ ਪੇਸ਼ ਕਰਨ ਅਤੇ ਸਮਾਜ ਦੇ ਕੁਝ ਵਰਗਾਂ ਵਿੱਚ ਭੇਦਭਾਵ ਦੇ ਵਿਰੁੱਧ ਲੜਨ ਵਾਲੇ ਭਾਰਤੀ ਚਿੰਤਕਾਂ ਦੇ ਵਿਚਾਰਾਂ ਨੂੰ ਸ਼ਾਮਲ ਕਰਨ ਲਈ ਪੁਰਸਕਾਰ ਪ੍ਰਾਪਤਕਰਤਾ ਦੀ ਸ਼ਲਾਘਾ ਕੀਤੀ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਹਰ ਕਿਸੇ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਆਪਣੇ ਅਧਿਆਪਕਾਂ ਅਤੇ ਗੁਰੂਆਂ ਦੇ ਮਾਰਗਦਰਸ਼ਨ ਅਤੇ ਕਰੀਅਰ ਨੂੰ ਬਣਾਉਣ ਵਿੱਚ ਸਲਾਹ ਦੇਣ ਲਈ ਉਨ੍ਹਾਂ ਦੇ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ।

ਤੇਲੰਗਾਨਾ ਸਾਰਸਵਥ ਪਰਿਸ਼ਦ (Telangana Saraswatha Parishath) ਦੁਆਰਾ ਉਪ ਰਾਸ਼ਟਰਪਤੀ ਦੀ ਨਿਜੀ ਪਹਿਲਕਦਮੀ 'ਤੇ ਸਥਾਪਿਤ ਕੀਤਾ ਗਿਆ ਇਹ ਪੁਰਸਕਾਰ ਤੇਲੁਗੂ ਭਾਸ਼ਾ ਵਿੱਚ ਯੋਗਦਾਨ ਨੂੰ ਮਾਨਤਾ ਦੇਣ ਦਾ ਯਤਨ ਹੈ।

ਤੇਲੰਗਾਨਾ ਸਾਰਸਵਥ ਪਰਿਸ਼ਦ ਦੀ ਤੇਲੁਗੂ ਭਾਸ਼ਾ ਦੀ ਸੰਭਾਲ਼ ਅਤੇ ਪ੍ਰਚਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਦੁਹਰਾਇਆ ਕਿ ਸਿੱਖਿਆ ਦਾ ਮਾਧਿਅਮ ਪ੍ਰਾਇਮਰੀ ਸਕੂਲ ਜਾਂ ਹਾਈ ਸਕੂਲ ਤੱਕ ਮਾਤ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ, ਪ੍ਰਸ਼ਾਸਨ ਅਤੇ ਨਿਆਂਪਾਲਿਕਾ ਵਿੱਚ ਵੀ ਸਥਾਨਕ ਭਾਸ਼ਾ ਦੀ ਵਿਆਪਕ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਇਸ ਮੌਕੇ, ਉਪ ਰਾਸ਼ਟਰਪਤੀ ਨੇ ਦੋ ਪੁਸਤਕਾਂ - 'ਅੰਮ੍ਰਿਤਓਤਸਵ ਭਾਰਤੀ' ਅਤੇ 'ਸ੍ਰੀ ਦੇਵੁਲਾਪੱਲੀ ਰਾਮਾਨੁਜਾਰਾਓ' (‘Amritotsava Bharathi’ and ‘Sri Devulapalli Ramanujarao’) ਵੀ ਰਿਲੀਜ਼ ਕੀਤੀਆਂ।

ਤੇਲੰਗਾਨਾ ਸਾਰਸਵਥ ਪਰਿਸ਼ਦ ਦੇ ਪ੍ਰਧਾਨ ਆਚਾਰੀਆ ਯੇਲੁਰੀ ਸ਼ਿਵਰੈੱਡੀ, ਤੇਲੰਗਾਨਾ ਸਰਕਾਰ ਦੇ ਸਲਾਹਕਾਰ, ਡਾ. ਕੇ ਵੀ ਰਮਨਾਚਾਰੀ, ਤੇਲੰਗਾਨਾ ਸਾਰਸਵਥ ਪਰਿਸ਼ਦ ਦੇ ਜਨਰਲ ਸਕੱਤਰ ਸ਼੍ਰੀ ਜੇ ਚੇਨੱਈਆ ( Shri J. Chennayya), ਪੁਰਸਕਾਰ ਪ੍ਰਾਪਤਕਰਤਾ ਅਚਾਰੀਆ ਕੋਵੇਲਾ ਸੁਪ੍ਰਸੰਨਾਚਾਰੀਆ ਅਤੇ ਹੋਰ ਲੋਕ ਇਸ ਮੌਕੇ ਉੱਤੇ ਮੌਜੂਦ ਸਨ।

 

*****

 

ਐੱਮਐੱਸ/ਆਰਕੇ/ਡੀਪੀ


(Release ID: 1763769) Visitor Counter : 181


Read this release in: English , Urdu , Hindi , Tamil , Telugu