ਕਬਾਇਲੀ ਮਾਮਲੇ ਮੰਤਰਾਲਾ
ਪਦਮ ਵਿਭੂਸ਼ਣ ਡਾ. ਤੀਜਨ ਬਾਈ ਨੇ ਕਬਾਇਲੀ ਮਾਮਲੇ ਮੰਤਰਾਲਾ ਅਤੇ ਫੇਸਬੁਕ ਇੰਡੀਆ ਦੇ ‘ਗੋਲ’ ਪ੍ਰੋਗਰਾਮ ਦੇ ਮੇਂਟਰਸ ਅਤੇ ਮੇਂਟੀਜ ਨੂੰ ਪ੍ਰੇਰਿਤ ਕੀਤਾ
Posted On:
09 OCT 2021 4:02PM by PIB Chandigarh
ਪਦਮਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਡਾ. ਤੀਜਨ ਬਾਈ ਨੇ ਗੋਲ ਪ੍ਰੋਗਰਾਮ ‘ਤੇ ਪ੍ਰੇਰਣਾ ਮਾਸਟਰਕਲਾਸ ਦੇ ਹਿੱਸੇ ਦੇ ਰੂਪ ਵਿੱਚ 9 ਅਕਤੂਬਰ, 2021 ਨੂੰ ਇਸ ਪ੍ਰੋਗਰਾਮ ਦੇ ਮੇਂਟਰਸ ਅਤੇ ਮੇਂਟੀਜ ਨੂੰ ਸੰਬੋਧਨ ਕੀਤਾ।
ਇਸ ਪ੍ਰਸਿੱਧ ਪਾਂਡਵਾਨੀ ਲੋਕ ਗਾਇਕਾ ਨੇ ਆਪਣੇ ਬਚਪਨ ਦੀਆਂ ਕਹਾਣੀਆਂ, ਵੱਡੇ ਹੋਣ ਅਤੇ ਭਾਰਤ ਦੇ ਸਭ ਤੋਂ ਪ੍ਰਸਿੱਧ ਲੋਕ ਕਲਾਕਾਰਾਂ ਵਿੱਚੋਂ ਇੱਕ ਬਣਨ ਦੇ ਆਪਣੇ ਸੰਘਰਸ਼ਾਂ ਬਾਰੇ ਗੱਲ ਕੀਤੀ। ਡਾ. ਤੀਜਨ ਬਾਈ ਨੇ ਮਹਿਲਾ ਸਸ਼ਕਤੀਕਰਨ ‘ਤੇ ਵੀ ਵਿਸਤਾਰ ਨਾਲ ਗੱਲ ਕੀਤੀ ਅਤੇ ਲਿੰਗਕ ਭੂਮਿਕਾਵਾਂ ਨੂੰ ਟਾਲ-ਮਟੋਲ ਕਰਨ ਦੇ ਆਪਣੇ ਬਚਪਨ ਦੇ ਅਨੁਭਵ ਨੂੰ ਸਾਂਝਾ ਕੀਤਾ । ਗੋਲ ਪ੍ਰੋਗਰਾਮ ਦੇ ਮੇਂਟਰਸ ਨੂੰ ਆਪਣਾ ਮਾਰਗਦਰਸ਼ਨ ਪ੍ਰਦਾਨ ਕੀਤਾ।
ਤੀਜਨ ਬਾਈ ਨੇ ਜੀਵਨ ਵਿੱਚ ਸਫਲਤਾ ਲਈ ਪ੍ਰਤੀਬੱਧ ਰਹਿਣ ਲਈ ਆਪਣੇ ਟੀਚਿਆਂ ਅਤੇ ਰੁਚੀਆਂ ਦੇ ਪ੍ਰਤੀ ਸਮਰਪਿਤ ਰਹਿਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਪ੍ਰਾਇਮਸ ਪਾਰਟਨਰਸ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸਮੀਰ ਜੈਨ ਦੇ ਨਾਲ ਗੱਲਬਾਤ ਵਿੱਚ ਕਿਹਾ, "ਲੋਕ ਜੋ ਕਹਿੰਦੇ ਹਨ , ਉਸ ਤੋਂ ਵਿਚਲਿਤ ਨਾ ਹੋਵੋ। ਜੋ ਤੁਸੀਂ ਕਰਦੇ ਹੋ ਅਤੇ ਜੋ ਤੁਹਾਨੂੰ ਪਸੰਦ ਹੈ, ਉਸ ਦੇ ਲਈ ਪ੍ਰਤੀਬੱਧ ਰਹੋ।
ਗੋਲ ਪ੍ਰੋਗਰਾਮ ਦੇ ਤਹਿਤ ਪੰਦਰਵਾੜਾ ਪ੍ਰੇਰਣਾ ਮਾਸਟਰਕਲਾਸ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਦੇ ਰਾਹੀਂ ਪ੍ਰੇਰਕ ਵਿਅਕਤੀਤਵ ਵਾਲੇ ਲੋਕ ਇਸ ਮੰਚ ‘ਤੇ ਆਉਂਦੇ ਹਨ ਅਤੇ ਆਪਣੇ ਪ੍ਰੇਰਕ ਅਨੁਭਵਾਂ ਨੂੰ ਇਸ ਪ੍ਰੋਗਰਾਮ ਦੇ ਤਹਿਤ ਮੇਂਟਰਸ ਅਤੇ ਮੇਂਟੀਜ ਨੂੰ ਬਹੁਤ ਕੁੱਝ ਸਿੱਖਣ - ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ ।
ਕਬਾਇਲੀ ਮਾਮਲੇ ਮੰਤਰਾਲਾ ਅਤੇ ਫੇਸਬੁਕ ਇੰਡੀਆ ਦੁਆਰਾ ‘ਗੋਇੰਗ ਔਨਲਾਈਨ ਏਜ਼ ਲੀਡਰਸ (ਜੀਓਏਐੱਲ) ਪ੍ਰੋਗਰਾਮ ਦਾ ਉਦੇਸ਼ ਆਦਿਵਾਸੀ ਯੁਵਾਵਾਂ ਨੂੰ ਉਨ੍ਹਾਂ ਦੇ ਪੇਸ਼ੇਵਰ-ਆਰਥਿਕ ਉਤਥਾਨ ਨੂੰ ਕੌਸ਼ਲ ਵਿਕਾਸ ਦੇ ਜ਼ਰੀਏ ਗਤੀ ਦੇਣਾ ਹੈ। ਨਾਲ ਹੀ ਡਿਜੀਟਲ ਮੌਜ਼ੂਦਗੀ ਦਰਜ ਕਰਾਉਣ ‘ਤੇ ਵੀ ਇਸ ਪ੍ਰੋਗਰਾਮ ਦਾ ਖਾਸ ਧਿਆਨ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਅਗਲੇ ਪੰਜ ਸਾਲਾਂ ਵਿੱਚ 5,000 ਆਦਿਵਾਸੀ ਯੁਵਾਵਾਂ ਨੂੰ ਕੌਸ਼ਲ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ ਤਾਕਿ ਉਹ ਕਾਰੋਬਾਰ ਕਰਨ ਦੇ ਨਵੇਂ ਤਰੀਕੇ ਸਿੱਖਣ, ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੁੜਣ ਲਈ ਡਿਜੀਟਲ ਪਲੇਟਫਾਰਮ ਨੂੰ ਬਤੋਰ ਇੱਕ ਟੂਲ ਉਸ ਦੀ ਪੂਰੀ ਸਮਰੱਥਾ ਦੇ ਨਾਲ ਉਪਯੋਗ ਕਰ ਸਕਣ। ਇਹ ਆਦਿਵਾਸੀ ਯੁਵਾਵਾਂ ਨੂੰ ਡਿਜਿਟਲ ਮੋਡ ਰਾਹੀਂ ਮਸ਼ਵਰਾ ਪ੍ਰਦਾਨ ਕਰਨ ਲਈ ਡਿਜਾਇਨ ਕੀਤਾ ਗਿਆ ਹੈ ਅਤੇ ਆਦਿਵਾਸੀ ਯੁਵਾਵਾਂ ਦੀ ਛੁਪੀ ਪ੍ਰਤਿਭਾ ਦਾ ਪਤਾ ਲਗਾਉਣ ਦੇ ਇੱਕ ਮਾਧਿਅਮ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਇਹ ਉਨ੍ਹਾਂ ਦੇ ਵਿਅਕਤੀਗਤ ਵਿਕਾਸ ਵਿੱਚ ਮਦਦ ਕਰੇਗਾ ਅਤੇ ਨਾਲ ਹੀ ਉਨ੍ਹਾਂ ਦੇ ਸਮਾਜ ਦੇ ਸਰਵਵਿਆਪੀ ਉਤਥਾਨ ਵਿੱਚ ਯੋਗਦਾਨ ਦੇਵੇਗਾ।
ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਮੁੱਖ ਜਮਾਤਾਂ ਦੇ ਐਡੀਸ਼ਨਲ, ਪੰਦਰਵਾੜਾ ਮਾਹਰ ਸੈਸ਼ਨ ਆਯੋਜਿਤ ਕੀਤੇ ਜਾਂਦੇ ਹਨ ਜਿਸ ਵਿੱਚ ਕਈ ਖੇਤਰਾਂ ਦੇ ਪ੍ਰਤਿਸ਼ਠਿਤ ਨੇਤਾਵਾਂ ਅਤੇ ਮਾਹਰਾਂ ਨੂੰ ਇਸ ਪ੍ਰੋਗਰਾਮ ਦੇ ਮੇਂਟੀਜ ਦੇ ਨਾਲ ਗੱਲਬਾਤ ਕਰਨ ਅਤੇ ਵਿਅਕਤੀਗਤ ਅਤੇ ਵਿਵਸਾਇਕ ਅਨੁਭਵਾਂ ਦੇ ਮਾਧਿਅਮ ਰਾਹੀਂ ਉਨ੍ਹਾਂ ਦੇ ਵਿਕਾਸ ਦਾ ਮਾਰਗਦਰਸ਼ਨ ਕਰਨ ਲਈ ਬੁਲਾਇਆ ਜਾਂਦਾ ਹੈ ।
ਪਿਛਲੇ 2 ਮਹੀਨਿਆਂ ਵਿੱਚ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਸ਼੍ਰੀ ਬਾਇਚੁੰਗ ਭੂਟੀਆ ਦੁਆਰਾ ਇਸੇ ਤਰ੍ਹਾਂ ਦੇ ਪ੍ਰੇਰਣਾ ਸੈਸ਼ਨ ਲਏ ਗਏ ਹਨ ।
(ਸਾਬਕਾ ਭਾਰਤੀ ਫੁੱਟਬਾਲ ਟੀਮ ਕਪਤਾਨ ਬਾਇਚੁੰਗ ਭੂਟੀਆ ਦੇ ਨਾਲ ਐੱਕਪਰਟ ਮਾਸਟਰਕਲਾਸ)
ਫਰੰਟੀਅਰ ਮਾਰਕਿਟਸ ਦੀ ਸੰਸਥਾਪਕ ਅਤੇ ਸੀਈਓ ਸੁਸ਼੍ਰੀ ਅਜੈਤਾ ਸ਼ਾਹ ਉੱਦਮਤਾ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹਨ। ਟੀਚਰ ਡੇਅ ਦਿਨ ਦੇ ਮੌਕੇ ‘ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਡਿਪਟੀ ਸਕੱਤਰ ਸ਼੍ਰੀ ਲਕਸ਼ਮਣ ਸਿੰਘ ਮਰਕਾਮ ਨੇ ਸੈਸ਼ਨ ਦਾ ਸੰਚਾਲਨ ਕੀਤਾ। ਗੋਲ ਪ੍ਰੋਗਰਾਮ ਨੇ 18 ਸਤੰਬਰ, 2021 ਨੂੰ ਸ਼੍ਰੀ ਅਨੁਰਾਗ ਜੈਨ, ਸਹਿ-ਸੰਸਥਾਪਕ ਅਤੇ ਮੁੱਖ ਪਰਿਚਾਲਨ ਅਧਿਕਾਰੀ , ਕਾਰ ਵੇਖੋ ਦੇ ਨਾਲ ਇੱਕ ਕਾਰਪੋਰੇਟ ਮਾਸਟਰਕਲਾਸ ਦਾ ਵੀ ਆਯੋਜਨ ਕੀਤਾ ।
(ਫਰੰਟੀਅਰ ਮਾਰਕਿਟਸ ਦੀ ਸੰਸਥਾਪਕ ਅਤੇ ਸੀਈਓ ਸ਼੍ਰੀ ਅਜੈਤਾ ਸ਼ਾਹ ਦੇ ਨਾਲ ਐੱਕਪਰਟ ਮਾਸਟਰਕਲਾਸ )
( ਸ਼੍ਰੀ ਲਕਸ਼ਮਣ ਸਿੰਘ ਮਰਕਮ ਦੇ ਨਾਲ ਐੱਕਪਰਟ ਮਾਸਟਰਕਲਾਸ ਦੀ ਤਸਵੀਰ )
(ਸ਼੍ਰੀ ਅਨੁਰਾਗ ਜੈਨ ਦੇ ਨਾਲ ਕਾਰਪੋਰੇਟ ਮਾਸਟਰਕਲਾਸ ਦੀ ਤਸਵੀਰ )
*******
ਐੱਨਬੀ/ਓਏ
(Release ID: 1763066)
Visitor Counter : 208