ਬਿਜਲੀ ਮੰਤਰਾਲਾ
ਥਰਮਲ ਪਾਵਰ ਪਲਾਂਟਾਂ ਵਿੱਚ ਕੋਲੇ ਦੇ ਭੰਡਾਰ ਦੀ ਸਥਿਤੀ ਬਾਰੇ ਬਿਜਲੀ ਮੰਤਰਾਲੇ ਦਾ ਬਿਆਨ
Posted On:
09 OCT 2021 9:52PM by PIB Chandigarh
ਕੋਲਾ ਮੰਤਰਾਲੇ ਦੀ ਅਗਵਾਈ ਵਾਲਾ ਇੱਕ ਅੰਤਰ-ਮੰਤਰਾਲਾ ਉਪ-ਸਮੂਹ ਹਫ਼ਤੇ ਵਿੱਚ ਦੋ ਵਾਰ ਕੋਲੇ ਦੇ ਭੰਡਾਰ ਦੀ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਕੋਲੇ ਦੇ ਭੰਡਾਰ ਦਾ ਪ੍ਰਬੰਧਨ ਕਰਨ ਅਤੇ ਕੋਲੇ ਦੀ ਬਰਾਬਰੀ ਨਾਲ ਵੰਡ ਨੂੰ ਯਕੀਨੀ ਬਣਾਉਣ ਲਈ, ਬਿਜਲੀ ਮੰਤਰਾਲੇ ਨੇ 27.08.2021 ਨੂੰ ਇੱਕ ਕੋਰ ਮੈਨੇਜਮੈਂਟ ਟੀਮ (ਸੀਐੱਮਟੀ) ਦਾ ਗਠਨ ਕੀਤਾ ਜਿਸ ਵਿੱਚ ਐੱਮਓਪੀ, ਸੀਈਏ, ਪੋਸਕੋ, ਰੇਲਵੇ ਅਤੇ ਕੋਲ ਇੰਡੀਆ ਲਿਮਟਿਡ (ਸੀਆਈਐੱਲ) ਦੇ ਪ੍ਰਤੀਨਿਧ ਸ਼ਾਮਲ ਸਨ ਜੋ ਰੋਜ਼ਾਨਾ ਅਧਾਰ 'ਤੇ ਕੋਲੇ ਦੇ ਭੰਡਾਰਾਂ ਦੀ ਨੇੜਿਓਂ ਨਿਗਰਾਨੀ ਅਤੇ ਪ੍ਰਬੰਧਨ ਕਰ ਰਹੀ ਹੈ ਅਤੇ ਬਿਜਲੀ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਨੂੰ ਬਿਹਤਰ ਬਣਾਉਣ ਲਈ ਸੀਆਈਐੱਲ, ਰੇਲਵੇ ਨਾਲ ਅਗਲੀ ਕਾਰਵਾਈ ਨੂੰ ਯਕੀਨੀ ਬਣਾ ਰਹੀ ਹੈ।
ਸੀਐੱਮਟੀ ਨੇ 9 ਅਕਤੂਬਰ, 2021 ਨੂੰ ਹੋਈ ਆਪਣੀ ਮੀਟਿੰਗ ਵਿੱਚ ਸਥਿਤੀ ਦੀ ਸਮੀਖਿਆ ਕੀਤੀ। ਇਹ ਨੋਟ ਕੀਤਾ ਗਿਆ ਕਿ 7 ਅਕਤੂਬਰ, 2021 ਨੂੰ ਕੋਲ ਇੰਡੀਆ ਲਿਮਟਿਡ (ਸੀਆਈਐੱਲ) ਦੁਆਰਾ ਕੋਲੇ ਦਾ ਕੁੱਲ ਡਿਸਪੈਚ 1.501 ਮੀਟਰਕ ਟਨ ਹੋਇਆ ਜਿਸ ਨਾਲ ਖਪਤ ਅਤੇ ਅਸਲ ਸਪਲਾਈ ਦਰਮਿਆਨ ਅੰਤਰ ਘੱਟ ਗਿਆ ਹੈ। ਕੋਲਾ ਮੰਤਰਾਲੇ ਅਤੇ ਸੀਆਈਐੱਲ ਨੇ ਭਰੋਸਾ ਦਿਵਾਇਆ ਹੈ ਕਿ ਉਹ ਅਗਲੇ ਤਿੰਨ ਦਿਨਾਂ ਵਿੱਚ ਬਿਜਲੀ ਖੇਤਰ ਨੂੰ 1.6 ਐੱਮਟੀ ਪ੍ਰਤੀ ਦਿਨ ਕੋਲਾ ਭੇਜਣ ਅਤੇ ਇਸ ਤੋਂ ਬਾਅਦ 1.7 ਐੱਮਟੀ ਪ੍ਰਤੀ ਦਿਨ ਤੱਕ ਵਧਾਉਣ ਲਈ ਸਰਬੋਤਮ ਪ੍ਰਯਤਨ ਕਰ ਰਹੇ ਹਨ। ਇਸ ਨਾਲ ਨੇੜਲੇ ਭਵਿੱਖ ਵਿੱਚ ਪਾਵਰ ਪਲਾਂਟ ਵਿੱਚ ਕੋਲੇ ਦੇ ਭੰਡਾਰ ਦੀ ਹੌਲੀ ਹੌਲੀ ਸਿਰਜਣਾ ਕਰਨ ਵਿੱਚ ਮਦਦ ਮਿਲੇਗੀ। ਕੋਲੇ ਦੀ ਸਪਲਾਈ ਦੇ ਨਾਲ ਨਾਲ, ਬਿਜਲੀ ਦੀ ਸਥਿਤੀ ਵਿੱਚ ਵੀ ਸੁਧਾਰ ਹੋਣ ਦੀ ਸੰਭਾਵਨਾ ਹੈ।
ਪਾਵਰ ਪਲਾਂਟ ਵਿੱਚ ਕੋਲੇ ਦੇ ਭੰਡਾਰ ਦੇ ਖਤਮ ਹੋਣ ਦੇ ਚਾਰ ਕਾਰਨ ਹਨ - ਅਰਥਵਿਵਸਥਾ ਦੀ ਮੁੜ ਸੁਰਜੀਤ ਹੋਣ ਕਾਰਨ ਬਿਜਲੀ ਦੀ ਮੰਗ ਵਿੱਚ ਬੇਮਿਸਾਲ ਵਾਧਾ; ਕੋਲਾ ਖਾਨ ਖੇਤਰਾਂ ਵਿੱਚ ਸਤੰਬਰ, 2021 ਦੌਰਾਨ ਭਾਰੀ ਮੀਂਹ ਪੈਣ ਕਾਰਨ ਕੋਲਾ ਉਤਪਾਦਨ ਦੇ ਨਾਲ ਨਾਲ ਖਾਣਾਂ ਤੋਂ ਕੋਲੇ ਦੀ ਰਵਾਨਗੀ 'ਤੇ ਮਾੜਾ ਅਸਰ ਪਿਆ; ਆਯਾਤ ਕੀਤੇ ਕੋਲੇ ਦੀਆਂ ਕੀਮਤਾਂ ਵਿੱਚ ਬੇਮਿਸਾਲ ਉੱਚ ਪੱਧਰ ਦੇ ਵਾਧੇ ਕਾਰਨ, ਆਯਾਤ ਕੀਤੇ ਕੋਲੇ ‘ਤੇ ਅਧਾਰਿਤ ਬਿਜਲੀ ਪਲਾਂਟਾਂ ਤੋਂ ਬਿਜਲੀ ਉਤਪਾਦਨ ਵਿੱਚ ਭਾਰੀ ਕਮੀ ਆਈ ਜਿਸ ਨਾਲ ਘਰੇਲੂ ਕੋਲੇ 'ਤੇ ਨਿਰਭਰਤਾ ਵਧੀ; ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਲੋੜੀਂਦੇ ਕੋਲੇ ਦੇ ਭੰਡਾਰਾਂ ਦਾ ਨਿਰਮਾਣ ਨਾ ਕਰਨਾ। ਕੁਝ ਰਾਜਾਂ ਜਿਵੇਂ ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਯੂਪੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀਆਂ ਕੋਲਾ ਕੰਪਨੀਆਂ ਦੇ ਭਾਰੀ ਬਕਾਏ ਦੇ ਵਿਰਾਸਤੀ ਮੁੱਦੇ ਵੀ ਹਨ।
ਕੋਵਿਡ ਦੀ ਦੂਜੀ ਲਹਿਰ ਤੋਂ ਬਾਅਦ ਅਰਥਵਿਵਸਥਾ ਦੇ ਮੁੜ ਸੁਰਜੀਤ ਹੋਣ ਦੇ ਕਾਰਨ ਬਿਜਲੀ ਦੀ ਮੰਗ ਅਤੇ ਖਪਤ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਬਿਜਲੀ ਦੀ ਰੋਜ਼ਾਨਾ ਖਪਤ 4 ਬਿਲੀਅਨ ਯੂਨਿਟ ਪ੍ਰਤੀ ਦਿਨ ਤੋਂ ਪਾਰ ਹੋ ਗਈ ਹੈਅਤੇ 65% ਤੋਂ 70% ਦੀ ਮੰਗ ਸਿਰਫ਼ ਕੋਲੇ ਨਾਲ ਚਲਣ ਵਾਲੇ ਬਿਜਲੀ ਉਤਪਾਦਨ ਦੁਆਰਾ ਪੂਰੀ ਕੀਤੀ ਜਾ ਰਹੀ ਹੈ, ਜਿਸ ਨਾਲ ਕੋਲੇ 'ਤੇ ਨਿਰਭਰਤਾ ਵਧਦੀ ਜਾ ਰਹੀ ਹੈ। ਅਗਸਤ-ਸਤੰਬਰ ਦੀ ਅਵਧੀ ਦੌਰਾਨ ਬਿਜਲੀ ਦੀ ਖਪਤ 2019 (ਆਮ ਗੈਰ ਕੋਵਿਡ ਸਾਲ) ਵਿੱਚ 106.6 ਬੀਯੂ ਪ੍ਰਤੀ ਮਹੀਨਾ ਤੋਂ ਵਧ ਕੇ 2021 ਵਿੱਚ 124.2 ਬੀਯੂ ਪ੍ਰਤੀ ਮਹੀਨਾ ਹੋ ਗਈ ਹੈ। ਇਸ ਸਮੇਂ ਦੌਰਾਨ ਕੋਲਾ ਅਧਾਰਿਤ ਉਤਪਾਦਨ ਦਾ ਹਿੱਸਾ ਵੀ 2019 ਵਿੱਚ 61.91% ਤੋਂ ਵਧ ਕੇ 2021 ਵਿੱਚ 66.35% ਹੋ ਗਿਆ ਹੈ। ਨਤੀਜੇ ਵਜੋਂ, ਅਗਸਤ-ਸਤੰਬਰ, 2021 ਦੇ ਮਹੀਨੇ ਵਿੱਚ ਕੋਲੇ ਦੀ ਕੁੱਲ ਖਪਤ ਵਿੱਚ 2019 ਦੀ ਇਸੇ ਅਵਧੀ ਦੇ ਮੁਕਾਬਲੇ 18% ਦਾ ਵਾਧਾ ਹੋਇਆ ਹੈ।
ਇੰਡੋਨੇਸ਼ੀਆਈ ਕੋਲੇ ਦੀ ਆਯਾਤ ਕੀਤੀ ਗਈ ਕੋਲੇ ਦੀ ਕੀਮਤ ਮਾਰਚ -2021 ਵਿੱਚ 60 ਡਾਲਰ/ਟਨ ਤੋਂ ਵੱਧ ਕੇ 5000 ਗਾਰ (ਕੁੱਲ ਪ੍ਰਾਪਤ) ਕੋਲੇ ਦੇ 160 ਡਾਲਰ/ਟਨ (ਸਤੰਬਰ/ਅਕਤੂਬਰ, 2021 ਵਿੱਚ) ਹੋ ਗਈ। ਆਯਾਤ ਵਿਕਲਪ ਅਤੇ ਆਯਾਤ ਕੀਤੇ ਕੋਲੇ ਦੀਆਂ ਕੀਮਤਾਂ ਵਧਣ ਕਾਰਨ 2019-20 ਦੀ ਤੁਲਨਾ ਵਿੱਚ ਕੋਲੇ ਦੀ ਦਰਾਮਦ ਘਟੀ ਹੈ। ਆਯਾਤ ਕੀਤੇ ਕੋਲੇ ਦੀ ਕਮੀ ਬਦਲੇ ਬਿਜਲੀ ਉਤਪਾਦਨ ਲਈ ਘਰੇਲੂ ਕੋਲੇ ਦੁਆਰਾ ਭਰਪਾਈ ਕੀਤੀ ਜਾਂਦੀ ਹੈ, ਜੋ ਘਰੇਲੂ ਕੋਲੇ ਦੀ ਮੰਗ ਨੂੰ ਹੋਰ ਵਧਾਉਂਦੀ ਹੈ। 2019 ਦੀ ਤੁਲਨਾ ਵਿੱਚ, ਆਯਾਤ ਕੀਤੇ ਕੋਲੇ ਤੋਂ ਬਿਜਲੀ ਉਤਪਾਦਨ ਵਿੱਚ 43.6% ਦੀ ਕਮੀ ਆਈ ਹੈ ਜਿਸ ਕਾਰਨ ਅਪ੍ਰੈਲ-ਸਤੰਬਰ, 2021 ਦੌਰਾਨ 17.4 ਐੱਮਟੀ ਘਰੇਲੂ ਕੋਲੇ ਦੀ ਅਤਿਰਿਕਤ ਮੰਗ ਹੋਈ।
ਬਿਜਲੀ ਮੰਤਰਾਲੇ ਨੇ ਬਿਜਲੀ ਗਰਿੱਡ ਵਿੱਚ ਲੋੜਾਂ ਅਨੁਸਾਰ ਜਨਰੇਟਿੰਗ ਸਟੇਸ਼ਨਾਂ ਦੀ ਸਰਬੋਤਮ ਵਰਤੋਂ ਲਈ 8 ਅਕਤੂਬਰ, 2021 ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ ਨਿਰਦੇਸ਼ ਆਯਾਤ ਕੀਤੇ ਕੋਲਾ ਅਧਾਰਿਤ ਪਲਾਂਟ (ਲੋੜੀਂਦਾ ਕੋਲਾ ਹੋਣ ‘ਤੇ) ਨੂੰ ਚਲਾਉਣ ਅਤੇ ਘਰੇਲੂ ਕੋਇਲੇ 'ਤੇ ਬੋਝ ਨੂੰ ਘੱਟ ਕਰਨ ਦੇ ਯੋਗ ਬਣਾਉਣਗੇ।
********
ਐੱਮਵੀ/ਆਈਜੀ
(Release ID: 1762798)
Visitor Counter : 240