ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫੇਡ ਵਨ ਧਨ ਯੋਜਨਾ ਦੇ ਲਾਗੂਕਰਨ ਲਈ ਜੰਮੂ ਅਤੇ ਕਸ਼ਮੀਰ ਸਰਕਾਰ ਦੇ ਨਾਲ ਇੱਕ ਸਹਿਮਤੀ ਪੱਤਰ (ਐਮਓਯੂ) ‘ਤੇ ਹਸਤਾਖਰ ਕਰਨਗੇ

Posted On: 07 OCT 2021 5:54PM by PIB Chandigarh

ਕਬਾਇਲੀ ਸਮੁਦਾਏ (ਵਨਵਾਸੀਆਂ ਅਤੇ ਕਾਰੀਗਰਾਂ ਦੋਨਾਂ) ਦੀ ਆਜੀਵਿਕਾ ਵਿੱਚ ਸੁਧਾਰ ਲਿਆਉਣ ਅਤੇ ਕਬਾਇਲੀ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਆਪਣੇ ਮਿਸ਼ਨ ਦੇ ਇੱਕ ਹਿੱਸੇ ਦੇ ਰੂਪ ਵਿੱਚ ਟ੍ਰਾਈਫੇਡ ਕਈ ਪ੍ਰੋਗਰਾਮਾਂ ਅਤੇ ਪਹਿਲਾਂ ‘ਤੇ ਘੱਟ ਰਿਹਾ ਹੈ। ਅਜਿਹੀ ਹੀ ਇੱਕ ਪਹਿਲ ਵਨ ਧਨ ਪ੍ਰੋਗਰਾਮ ਹੈ ਜਿਸ ਦੇ ਜ਼ਰੀਏ ਟ੍ਰਾਈਫੇਡ ਲਘੂ ਵਨੋਪਜ ਅਤੇ ਵਨਾਂ ‘ਤੇ ਨਿਰਭਰ ਕਬਾਇਲੀ ਜਨਸੰਖਿਆ ਵਾਲੇ 25 ਰਾਜਾਂ ਅਤੇ 307 ਜ਼ਿਲ੍ਹਿਆਂ ਵਿੱਚ ਅਗਵਾਈ ਕਰ ਰਿਹਾ ਹੈ।

ਟ੍ਰਾਈਫੇਡ ਜੰਮੂ ਅਤੇ ਕਸ਼ਮੀਰ ਸਰਕਾਰ ਜਲਦ ਹੀ ਵਨ ਧਨ ਯੋਜਨਾ ਦੇ ਲਾਗੂਕਰਨ ਅਤੇ ਖੇਤਰ ਵਿੱਚ ਕਬਾਇਲੀ ਉੱਦਮ ਨੂੰ ਹੁਲਾਰਾ ਦੇਣ ਲਈ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕਰਨ ਵਾਲੇ ਹਨ। 2011 ਦੀ ਜਨਗਣਨਾ ਦੇ ਅਨੁਸਾਰ ਜੰਮੂ ਅਤੇ ਕਸ਼ਮੀਰ ਦੀ ਕੁੱਲ ਜਨਸੰਖਿਆ ਦਾ 11.91% ਹਿੱਸਾ ਅਨੁਸੂਚਿਤ ਕਬਾਇਲੀ ਦਾ ਹੈ। ਜੰਮੂ ਅਤੇ ਕਸ਼ਮੀਰ ਵਿੱਚ ਕੁਪਵਾੜਾ, ਬਾਰਾਮੁਲਾ, ਬੜਗਾਮ, ਰਜੌਰੀ, ਉਧਮਪੁਰ ਅਤੇ ਕਠੂਆ ਕਬਾਇਲੀ ਬਹੁਲ ਜ਼ਿਲ੍ਹਿਆਂ ਵਿੱਚ ਸ਼ਾਮਿਲ ਹਨ। ਜ਼ਿਆਦਾਤਰ ਕਬਾਇਲੀ ਖੇਤਰਾਂ ਵਿੱਚ ਘਨੇ ਜੰਗਲ ਅਤੇ ਪਹਾੜੀਆਂ ਹਨ, ਜੋ ਲੋੜੀਂਦਾ ਮਾਤਰਾ ਵਿੱਚ ਐੱਮਐੱਫਪੀ (ਲਘੂ ਵਨੋਪਜ) ਦੀ ਉਪਲੱਬਧਤਾ ਵੀ ਪ੍ਰਦਾਨ ਕਰਦੀ ਹੈ। ਇਸ ਦੇ ਇਲਾਵਾ ਇਹ ਘਾਟੀ ਕਲਾ ਅਤੇ ਸ਼ਿਲਪ ਵਿੱਚ ਆਪਣੀ ਖੁਸ਼ਹਾਲੀ ਲਈ ਵੀ ਜਾਣੀ ਜਾਂਦੀ ਹੈ। ਇਸ ਖੇਤਰ ਵਿੱਚ ਰਹਿਣ ਵਾਲੇ ਕਬਾਇਲੀ ਬਜ਼ਾਰ ਤੱਕ ਕਮੇਟੀ ਪਹੁੰਚ ਦੇ ਨਾਲ ਪਾਰੰਪਰਿਕ ਕਲਾਕ੍ਰਿਤੀਆਂ ਨੂੰ ਬਣਾਉਣ ਵਿੱਚ ਕੁਸ਼ਲ ਹਨ।

ਟ੍ਰਾਈਫੇਡ ਦੇ ਇਸ ਕਦਮ ਵਿੱਚ 1500 ਵੀਡੀਐੱਸਐੱਚਜੀ ਸਥਾਪਤ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ, ਜੋਕਿ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 30,000 ਕਬਾਇਲੀ ਸਮੁਦਾਏ ਦੇ ਸਟਾਰਟਅੱਪਸ ਦੇ ਵਿਕਾਸ ਵਿੱਚ ਯੋਗਦਾਨ ਕਰ ਸਕਦੇ ਹਨ। ਇਸ ਕਦਮ ਦਾ ਉਦੇਸ਼ ਕਬਾਇਲੀ ਸਮੁਦਾਏ ਦੇ ਮੌਜੂਦਾ ਕੌਸ਼ਲਾਂ ਨੂੰ ਉਨੰਤ ਕਰਨਾ ਅਤੇ ਉਨ੍ਹਾਂ ਵਿੱਚ ਉਦੱਮਤਾ ਸੰਬੰਧੀ ਕੌਸ਼ਲ ਨੂੰ ਵਿਕਸਿਤ ਕਰਨਾ ਅਤੇ ਉਨ੍ਹਾਂ ਦੀ ਉਪਜਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਨਾ ਹੈ। ਜੰਮੂ-ਕਸ਼ਮੀਰ ਦੇ ਕਬਾਇਲੀ ਕਾਰਜ ਸਕੱਤਰ ਸ਼੍ਰੀ ਸ਼ਾਹਿਦ ਇਕਬਾਲ ਚੌਧਰੀ ਦੁਆਰਾ 4 ਅਕਤੂਬਰ, 2021 ਨੂੰ ਟ੍ਰਾਈਫੇਡ ਦੇ ਪ੍ਰਧਾਨ ਕਾਰਜਕਲ ਦੇ ਦੌਰੇ ਦੇ ਨਾਲ ਇਸ ਯੋਜਨਾ ਨੂੰ ਗਤੀ ਪ੍ਰਦਾਨ ਕੀਤੀ ਗਈ ਹੈ। ਇਸ ਦੌਰੇ ਵਿੱਚ ਟ੍ਰਾਈਫੇਡ ਦੇ ਪ੍ਰਬੰਧ ਨਿਦੇਸ਼ਕ ਸ਼੍ਰੀ ਪ੍ਰਵੀਨ ਕ੍ਰਿਸ਼ਣ ਦੇ ਨਾਲ ਜੰਮੂ ਅਤੇ ਕਸ਼ਮੀਰ ਵਿੱਚ ਵਨ ਧਨ ਯੋਜਨਾ ਦੇ ਲਾਗੂਕਰਨ ਨਾਲ ਸੰਬੰਧਿਤ ਇੱਕ ਕਾਰਜ ਯੋਜਨਾ ਦੇ ਬਲਿਊ ਪ੍ਰਿੰਟ ‘ਤੇ ਸਲਾਹ-ਮਸ਼ਵਰਾ ਕੀਤਾ ਗਿਆ ਸੀ।

ਵਨ ਧਨ ਯੋਜਨਾ ਘੱਟੋ ਘੱਟ ਸਮਰਥਨ ਮੁੱਲ(ਐੱਮਐੱਸਪੀ) ਦੇ ਰਾਹੀਂ ਲਘੂ ਵਨੋਪਜ (ਐੱਮਐੱਫਪੀ) ਦੇ ਮਾਰਕਿਟਿੰਗ ਲਈ ਤੰਤਰ ਅਤੇ ਲਘੂ ਵਨੋਪਜ (ਐੱਮਐੱਫਪੀ) ਲਈ ਮੁੱਲ ਚੇਨ ਦਾ ਵਿਕਾਸ (ਐੱਮਐੱਫਪੀ ਦੇ ਲਈ ਐੱਮਐੱਸਪੀ ਯੋਜਨਾ) ਦਾ ਇੱਕ ਘਟਕ ਹੈ। ਇਸ ਯੋਜਨਾ ਦਾ ਬੁਨਿਆਦੀ ਮਾਡਲ ਕਬਾਇਲੀ ਸਮੁਦਾਏ ਦੇ ਮਾਲਕੀਅਤ ਵਾਲੇ ਵਨ ਧਨ ਵਿਕਾਸ ਕੇਂਦਰ ਸਮੂਹਾਂ (ਵੀਡੀਵੀਕੇਸੀ) ਨੂੰ ਮੱਖ ਰੂਪ ਤੋਂ ਵਨਾਂ ਤੋਂ ਘਿਰੇ ਕਬਾਇਲੀ ਜ਼ਿਲ੍ਹਿਆਂ ਵਿੱਚ ਸਥਾਪਿਤ ਕਰਨਾ ਹੈ ਜਿੱਥੇ ਇੱਕ ਵੀਡੀਵੀਕੇਸੀ ਸਮੂਹ ਵਿੱਚ 15 ਵਨ ਧਨ ਸਵੈ ਸਹਾਇਤਾ ਸਮੂਹ ਹੋਣਗੇ। ਇਨ੍ਹਾਂ ਵਨ ਧਨ ਸਵੈ ਸਹਾਇਤਾ ਸਮੂਹਾਂ ਵਿੱਚੋਂ ਹਰੇਕ ਵਿੱਚ 20 ਐੱਨਟੀਐੱਫਪੀ ਸੰਗ੍ਰਾਹਕ ਯਾਨੀ ਲਗਭਗ 300 ਲਾਭਾਰਥੀ ਤੱਕ ਸ਼ਾਮਿਲ ਹੋਣਗੇ।

ਇਸ ਪਹਿਲ ਦੇ ਰਾਹੀਂ, ਟ੍ਰਾਈਫੇਡ ਜੰਮੂ ਅਤੇ ਕਸ਼ਮੀਰ ਵਿੱਚ ਕਬਾਇਲੀ ਸਮੁਦਾਏ ਦੇ 2,50,000 ਲੋਕਾਂ ਨੂੰ ਸਿੱਧੇ ਲਾਭ ਪਹੁੰਚਾਏਗਾ। ਇਸ ਦੇ ਇਲਾਵਾ ਟ੍ਰਾਈਫੇਡ ਦਾ ਟੀਚਾ ਹਰੇਕ ਪਾਰਕ ਲਈ 10,000 ਕੁਲੈਕਟਰਾਂ ਦੇ ਨਾਲ 2 ਟ੍ਰਾਈਫੂਡ ਪਾਰਕ ਸਥਾਪਤ ਕਰਨਾ, ਘਾਟੀ ਵਿੱਚ 5 ਰਿਟੇਲ ਆਊਟਲੇਟ ਖੋਲ੍ਹਣਾ ਅਤੇ 1000 ਸਪਲਾਈ ਕਰਤਾਂ ਨੂੰ ਸੂਚੀਬੱਧ ਕਰਨਾ ਹੈ ਜਿਨ੍ਹਾਂ ਦੇ  ਉਤਪਾਦਾਂ ਨੂੰ ਟ੍ਰਾਈਬਸ ਇੰਡੀਆ ਲੜੀ ਦੇ ਰਿਟੇਲ ਆਉਟਲੇਟ ਦੇ ਰਾਹੀਂ www.tribesindia.com ‘ਤੇ ਔਨਲਾਈਨ ਵੇਚਿਆ ਜਾਏਗਾ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪਾਰੰਪਰਿਕ ਉਤਪਾਦ, ਵਿਦੇਸ਼ ਸਥਿਤ ਭਾਰਤੀ ਮਿਸ਼ਨਾਂ ਵਿੱਚ ਟ੍ਰਾਈਫੇਡ ਦੇ ਆਤਮਨਿਰਭਰ ਭਾਰਤ ਕਾਰਨਰ ਵਿੱਚ ਪ੍ਰਦਰਸ਼ਿਤ ਵਸਤੂਆਂ ਦਾ ਹਿੱਸਾ ਹੋਣਗੇ, ਜਿਨ੍ਹਾਂ ਵਿੱਚ ਜੰਮੂ ਅਤੇ ਕਸ਼ਮੀਰ ਦੇ ਇਨ੍ਹਾਂ ਕਬਾਇਲੀ ਹੈਂਡਲੂਮ ਅਤੇ ਹਸਤਸ਼ਿਲਪ ਨੂੰ ਗਲੋਬਲ ਪਹਿਚਾਣ ਮਿਲੇਗੀ।

ਖੇਤਰ ਦੇ ਕਬਾਇਲੀ ਸਮੁਦਾਏ ਦੇ ਸਰਵਪੱਖੀ ਕਲਿਆਣ ਵਿੱਚ ਮਦਦ ਕਰਨ ਵਾਲੇ ਕਬਾਇਲੀ ਵਿਕਾਸ ਕਾਰਜਾਂ ਦੇ ਬਿਹਤਰ ਪ੍ਰਦਰਸ਼ਨ ਲਈ ਟ੍ਰਾਈਫੇਡ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪੀਐੱਸਯੂ ਦੀ ਸਥਾਪਨਾ ਲਈ ਵੀ ਸੁਵਿਧਾਵਾਂ ਪ੍ਰਦਾਨ ਕਰਨਗੇ। ਲੇਹ ਅਤੇ ਲਦਾਖ ਵਿੱਚ ਵੀ ਇਸ ਤਰ੍ਹਾਂ ਦੇ ਯਤਨ ਸ਼ੁਰੂ ਕੀਤੇ ਗਏ ਹਨ ਅਤੇ ਟ੍ਰਾਈਫੇਡ ਦੀ ਇੱਕ ਟੀਮ ਅਗਲੇ ਹਫਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦੌਰਾ ਕਰਨਗੇ। ਤਾਕਿ ਵੈਲਿਊ ਐਡੀਸ਼ਨ ਨੂੰ ਪ੍ਰੋਤਸਾਹਿਤ ਕਰਨ ਕਬਾਇਲੀ ਸਮੁਦਾਏ ਦੇ ਪਾਰੰਪਰਿਕ ਗਿਆਨ ਅਤੇ ਕੌਸ਼ਲ ਨੂੰ ਅੰਤਰਰਾਸ਼ਟਰੀ ਬਜ਼ਾਰ ਨਾਲ ਜੋੜਨ ਲਈ ਜਮੀਨੀ ਪੱਧਰ ‘ਤੇ ਜ਼ਰੂਰੀ ਕਾਰਜ ਪੂਰੇ ਕੀਤੇ ਜਾ ਸਕਣ। ਮੁੱਲਵਰਧਨ ਦੇ ਬਾਅਦ ਬ੍ਰਾਂਡਿੰਗ ਅਤੇ ਪੈਕੇਜਿੰਗ ਦੇ ਰਾਹੀਂ ਉਤਪਾਦਾਂ ਦੀ ਅਧਿਕ ਵਿਕਰੀ ਹੋਵੇਗੀ। ਟ੍ਰਾਈਫੇਡ ਪਹਿਲ ਤੋ ਹੀ ਇਸ ਖੇਤਰ ਵਿੱਚ ਸੁੱਕੇ ਮੇਵੇ, ਪਸ਼ਮੀਨਾ, ਖੁਬਾਨੀ ਜੂਸ ਆਦਿ ਦੀ ਸਪਲਾਈ ਕਰ ਰਿਹਾ ਹੈ। ਯੋਜਨਾ ਵਿੱਚ ਇਸ ਖੇਤਰ ਦੇ ਸ਼ਾਮਿਲ ਹੋਣ ਦੇ ਨਾਲ, ਟ੍ਰਾਈਫੇਡ ਨੇ ਆਪਣੀ ਪਹਿਲ ਦੇ ਰਾਹੀਂ ਵੱਡੀ ਸੰਖਿਆ ਵਿੱਚ ਕਬਾਇਲੀ ਸਮੁਦਾਏ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ।        

ਐੱਮਐੱਫਪੀ ਲਈ ਐੱਮਐੱਸਪੀ ਅਤੇ ਵਨ ਧਨ ਯੋਜਨਾ ਜਿਵੇਂ ਪ੍ਰਮੁੱਖ ਯੋਜਨਾਵਾਂ ਦੇ ਰਾਹੀਂ ਟ੍ਰਾਈਫੇਡ, ਕਬਾਇਲੀ ਲੋਕਾਂ ਲਈ ਆਮਦਨ ਅਤੇ ਆਜੀਵਿਕਾ ਪੈਦਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖੇਗਾ।

 

********

ਐੱਨਬੀ/ਐੱਸਆਰਐੱਸ



(Release ID: 1762319) Visitor Counter : 126


Read this release in: English , Urdu , Hindi