ਬਿਜਲੀ ਮੰਤਰਾਲਾ

ਰਾਜਸਥਾਨ ਸੌਰ ਊਰਜਾ ਖੇਤਰ ਲਈ ਸੰਚਾਰ ਪ੍ਰਣਾਲੀ ਦੀ ਸ਼ੁਰੂਆਤ


ਰਾਜਸਥਾਨ ਵਿੱਚ ਸਭ ਤੋਂ ਵੱਡੀ ਅੰਤਰਰਾਸ਼ਟਰੀ ਟੀਬੀਸੀਬੀ ਪ੍ਰੋਜੈਕਟਾਂ ਵਿੱਚੋਂ ਇੱਕ ਦੀ ਸਥਾਪਨਾ

ਪਾਵਰਗ੍ਰਿਡ ਖੇਤੜੀ ਟ੍ਰਾਂਸਮਿਸ਼ਨ ਸਿਸਟਮ ਲਿਮਿਟੇਡ (ਪੀਕੇਟੀਐੱਸਐੱਲ) ਦੁਆਰਾ ਸ਼ੁਰੂ ਕੀਤੀ ਗਈ

Posted On: 07 OCT 2021 1:32PM by PIB Chandigarh

ਪਾਵਰ ਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ (ਪਾਵਰਗ੍ਰਿਡ) ਦੀ ਪੂਰੀ ਮਲਕੀਅਤ ਸਹਾਇਕ ਕੰਪਨੀ-ਪਾਵਰਗ੍ਰਿਡ ਖੇਤੜੀ ਟ੍ਰਾਂਸਮਿਸ਼ਨ ਸਿਸਟਮ ਲਿਮਿਟੇਡ (ਪੀਕੇਟੀਐੱਸਐੱਲ) ਨੇ 4 ਅਕਤੂਬਰ, 2021 ਨੂੰ ਰਾਜਸਥਾਨ ਸੌਰ ਊਰਜਾ ਖੇਤਰ (ਐੱਸਈਜੈੱਡ) ਪਾਰਟ-ਸੀ ਨਾਲ ਜੁੜੀ ਸੰਚਾਰ ਪ੍ਰਣਾਲੀ ਨੂੰ ਚਾਲੂ ਕੀਤਾ ਹੈ। ਇਹ ਰਾਜਸਥਾਨ ਰਾਜ ਵਿੱਚ ਸਥਾਪਿਤ ਸਭ ਤੋਂ ਵੱਡੀ ਅੰਤਰਰਾਸ਼ਟਰੀ ਟੈਰਿਫ ਅਧਾਰਿਤ ਮੁਕਾਬਲੇ ਬੋਲੀ (ਟੀਬੀਸੀਬੀ) ਵਾਲੇ ਪ੍ਰੋਜੈਕਟਾਂ ਵਿੱਚ ਸ਼ਾਮਿਲ ਹੈ।

ਸੰਚਾਰ ਪ੍ਰੋਜੈਕਟ ਵਿੱਚ ਖੇਤਰੀ (ਰਾਜਸਥਾਨ) ਵਿੱਚ ਇੱਕ ਨਵਾਂ 765 ਕੇਵੀ ਸਬ-ਸਟੇਸ਼ਨ ਸ਼ਾਮਿਲ ਹੈ ਅਤੇ 765 ਕੇਵੀ ਡਬਲ ਸਰਕਿਟ ਟ੍ਰਾਂਸਮਿਸ਼ਨ ਲਾਈਨ ਦੇ ਰਾਹੀਂ ਦੇਸ਼ ਦੀ ਰਾਜਧਾਨੀ ਝਟਿਕਾਰਾ (ਦਿੱਲੀ) ਨਾਲ ਜੁੜਨ ਦੇ ਨਾਲ-ਨਾਲ 400 ਕੇਵੀ ਡਬਲ ਸਰਕਿਟ ਟ੍ਰਾਂਸਮਿਸ਼ਨ ਲਾਈਨ ਦੇ ਰਾਹੀਂ ਸੀਕਰ (ਰਾਜਸਥਾਨ) ਨੂੰ ਵੀ ਜੋੜਦਾ ਹੈ।

ਪੀਕੇਟੀਐੱਸਐੱਲ ਪ੍ਰਣਾਲੀ ਦੇ ਚਾਲੂ ਹੋਣ ਨਾਲ ਰਾਜਸਥਾਨ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਕਸ਼ੈ ਊਰਜਾ ਦੇ ਤਬਾਦਲਾ ਦੀ ਸੁਵਿਧਾ ਹੋਵੇਗੀ। ਇਹ ਉਦਯੋਗਾਂ,ਘਰਾਂ ਅਤੇ ਕਾਰੋਬਾਰ ਨੂੰ ਲਾਭ ਪਹੁੰਚਾਏਗਾ ਜਿਸ ਵਿੱਚ ਰਾਜਸਥਾਨ ਸਹਿਤ ਦੇਸ਼ ਦੇ ਅਰਥਿਕ ਵਿਕਾਸ ਨੂੰ ਸਮੁੱਚੇ ਤੌਰ ‘ਤੇ ਹੁਲਾਰਾ ਮਿਲੇਗਾ। ਇਹ 2030 ਤੱਕ 450 ਗੀਗਾਵਾਟ ਅਕਸ਼ੈ ਊਰਜਾ ਦਾ ਟੀਚਾ ਪ੍ਰਾਪਤ ਕਰਨ ਦੇ ਭਾਰਤ ਸਰਕਾਰ ਦੇ ਸੁਪਨੇ ਦੇ ਅਨੁਰੂਪ, ਨਵਿਆਉਣਯੋਗ ਊਰਜਾ ਦਾ ਲਾਭ ਪ੍ਰਾਪਤ ਕਰਨ ਲਈ ਸੰਚਾਰ ਬੁਨਿਆਦੀ ਢਾਂਚੇ ਨੂੰ ਵਧਾਏਗਾ, ਜਿਸ ਨਾਲ ਜੈਵਿਕ ਈਂਧਨ ‘ਤੇ ਨਿਰਭਰਤਾ ਘੱਟ ਹੋਵੇਗੀ। 

ਇਸ ਮਹੱਤਵਪੂਰਨ ਸੰਚਾਰ ਪ੍ਰੋਜੈਕਟਾਂ ਨੂੰ ਚਾਲੂ ਕਰਨ ਨਾਲ ਜੀਵਨ ਅਧਿਕ ਆਸਾਨ ਹੋਵੇਗਾ ਅਤੇ ਨਾਲ ਹੀ ਦੇਸ਼ ਭਰ ਵਿੱਚ ਗੁਣਵੱਤਾਪੂਰਨ ਅਤੇ ਵਿਸ਼ਵਾਸ ਹਰਿਤ ਊਰਜਾ ਦੀ ਸਪਲਾਈ ਦੇ ਰਾਹੀਂ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਗਤੀਵਿਧੀਆਂ ਨੂੰ ਬਲ ਮਿਲੇਗਾ। 

ਪਾਵਰਗ੍ਰਿਡ ਵਿੱਚ ਵਰਤਮਾਨ ਵਿੱਚ 263 ਸਬ-ਸਟੇਸ਼ਨ ਹਨ, ਜਿਸ ਵਿੱਚ 1,72,000 ਸੀਕੇਐੱਮ ਅਤੇ 4,47,000 ਐੱਮਵੀਏ ਤੋਂ ਅਧਿਕ ਟ੍ਰਾਂਸਫਰਮੇਸ਼ਨ ਦੀ ਸਮਰੱਥਾ ਹੈ। ਨਵੀਨਤਮ ਤਕਨੀਕੀ ਉਪਕਰਣਾਂ ਅਤੇ ਤਕਨੀਕਾਂ ਨੂੰ ਅਪਣਾਉਣ, ਸਵੈਚਾਲਕ ਅਤੇ ਡਿਜੀਟਲ ਸਮਾਧਾਨਾਂ ਦੇ ਉਨੰਤ ਉਪਯੋਗ ਦੇ ਨਾਲ, ਪਾਵਰਗ੍ਰਿਡ ਔਸਤ ਟ੍ਰਾਂਸਮਿਸ਼ਨ ਸਿਸਟਮ ਦੀ ਉਪਲੱਬਧਤਾ ਨੂੰ 99% ਤੋਂ ਅਧਿਕ ਬਣਾਏ ਰੱਖਣ ਵਿੱਚ ਸਮਰੱਥ ਰਿਹਾ ਹੈ।

***************

ਐੱਮਵੀ/ਆਈਜੀ



(Release ID: 1761941) Visitor Counter : 164


Read this release in: English , Urdu , Hindi , Tamil