ਘੱਟ ਗਿਣਤੀ ਮਾਮਲੇ ਮੰਤਰਾਲਾ
ਘੱਟ ਗਿਣਤੀ ਮਾਮਲੇ ਮੰਤਰਾਲਾ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਦੁਸ਼ਟ ਤਾਕਤਾਂ ਨੂੰ ਜੰਮੂ ਤੇ ਕਸ਼ਮੀਰ ਵਿੱਚ ਅਮਨ ਤੇ ਖੁਸ਼ਹਾਲੀ ਦੇ ਮਾਹੌਲ ਨੂੰ ਹਾਈਜੈਕ ਕਰਨ ਲਈ ਉਹਨਾਂ ਦੇ ਨਾਪਾਕ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ
ਕਈ ਦਹਾਕਿਆਂ ਪਿੱਛੋਂ ਜੰਮੂ ਤੇ ਕਸ਼ਮੀਰ , ਲੱਦਾਖ਼ ਪਾਰਦਰਸ਼ੀ ਲੋਕਤੰਤਰਿਕ ਅਤੇ ਵਿਕਾਸ ਪ੍ਰਕਿਰਿਆ ਦਾ ਬਰਾਬਰ ਭਾਈਵਾਲ ਬਣਿਆ ਹੈ : ਨਕਵੀ
Posted On:
07 OCT 2021 4:13PM by PIB Chandigarh
ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਦੁਸ਼ਟ ਤਾਕਤਾਂ ਨੂੰ ਅੱਤਵਾਦ ਅਤੇ ਹਿੰਸਾ ਰਾਹੀਂ ਜੰਮੂ ਤੇ ਕਸ਼ਮੀਰ ਵਿੱਚ ਅਮਨ ਤੇ ਖੁਸ਼ਹਾਲੀ ਦੇ ਮਾਹੌਲ ਨੂੰ ਹਾਈਜੈਕ ਕਰਨ ਲਈ ਉਹਨਾਂ ਦੇ ਨਾਪਾਕ ਮਨਸੂਬਿਆਂ ਵਿੱਚ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ ।
ਅੱਜ ਜੰਮੂ ਕਸ਼ਮੀਰ ਦੇ ਬਡਗਾਮ ਵਿੱਚ ਨੀਂਹ ਪੱਥਰ ਰੱਖਣ / ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਕਰਨ ਲਈ ਕੀਤੇ ਗਏ ਵੱਖ ਵੱਖ ਪ੍ਰੋਗਰਾਮਾਂ ਵਿੱਚ ਸੰਬੋਧਨ ਕਰਦਿਆਂ ਸ਼੍ਰੀ ਨਕਵੀ ਨੇ ਕਿਹਾ ਕਿ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਦੇ ਦੋਸ਼ੀਆਂ ਨੂੰ ਖ਼ਤਮ ਕੀਤਾ ਜਾਵੇਗਾ ।
ਸ਼੍ਰੀ ਨਕਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ "ਪਰਿਕਰਮਾ ਰਾਜਨੀਤੀ" ਨੂੰ "ਸੰਪੂਰਨ ਕਾਰਗੁਜ਼ਾਰੀ" ਨਾਲ ਬਦਲ ਦਿੱਤਾ ਹੈ । ਇਸ ਨੇ ਇਹ ਯਕੀਨੀ ਬਣਾਇਆ ਹੈ ਕਿ ਜੰਮੂ ਅਤੇ ਕਸ਼ਮੀਰ , ਲੱਦਾਖ਼ ਵੀ ਅੱਤਵਾਦ ਅਤੇ ਵੱਖਵਾਦ ਦੀ ਬਿਮਾਰੀ ਦੀਆਂ ਜੜਾਂ ਖ਼ਤਮ ਕਰਕੇ ਖੁਸ਼ਹਾਲੀ ਦੇ ਰਸਤੇ ਤੇ ਅੱਗੇ ਵਧਣ ।
ਮੰਤਰੀ ਨੇ ਕਿਹਾ ਕਿ ਸਰਕਾਰ ਨੇ "ਭ੍ਰਿਸ਼ਟਾਚਾਰ ਦੀ ਜੁੰਢਲੀ" ਨੂੰ ਦਿੱਲੀ ਦੇ ਸ਼ਕਤੀ ਗਲਿਆਰਿਆਂ ਚੋਂ ਖ਼ਤਮ ਕਰ ਦਿੱਤਾ ਹੈ ਤੇ ਹੁਣ ਸਰਕਾਰ ਨੇ ਜੰਮੂ ਕਸ਼ਮੀਰ ਨੂੰ "ਕਬੀਲੇ ਦੀ ਕ੍ਰਪਸ਼ਨ" ਤੋਂ ਮੁਕਤ ਕਰ ਦਿੱਤਾ ਹੈ । ਜੰਮੂ—ਕਸ਼ਮੀਰ , ਲੱਦਾਖ਼ "ਵੰਸ਼ਵਾਦ ਦੇ ਜਾਲ" ਨੂੰ ਖ਼ਤਮ ਕਰਕੇ ਵਿਕਾਸ ਦੇ ਰਸਤੇ ਤੇ ਅੱਗੇ ਵੱਧ ਰਹੇ ਹਨ । ਕਈ ਦਹਾਕਿਆਂ ਪਿੱਛੋਂ ਜੰਮੂ ਤੇ ਕਸ਼ਮੀਰ , ਲੱਦਾਖ਼ ਪਾਰਦਰਸ਼ੀ ਲੋਕਤੰਤਰਿਕ ਅਤੇ ਵਿਕਾਸ ਪ੍ਰਕਿਰਿਆ ਦਾ ਬਰਾਬਰ ਭਾਈਵਾਲ ਬਣਿਆ ਹੈ ।
ਉਹਨਾਂ ਕਿਹਾ ਕਿ ਆਰਟੀਕਲ 370 ਖ਼ਤਮ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਅਤੇ ਲੇਹ — ਕਾਰਗਿਲ ਦੇ ਵਪਾਰ , ਖੇਤੀ , ਰੋਜ਼ਗਾਰ , ਸੱਭਿਆਚਾਰ , ਭੂਮੀ ਅਤੇ ਜਾਇਦਾਦ ਸੰਬੰਧੀ ਲੋਕਾਂ ਦੇ ਹੱਕਾਂ ਨੂੰ ਪੂਰਨ ਸੰਵਿਧਾਨਿਕ ਸੁਰੱਖਿਆ ਦੇ ਕੇ ਸੁਰੱਖਿਅਤ ਕੀਤਾ ਗਿਆ ਹੈ ।
ਸ਼੍ਰੀ ਨਕਵੀ ਨੇ ਕਿਹਾ ਕਿ ਜੋਜ਼ੀਲਾ ਸੁਰੰਗ ਜੰਮੂ—ਕਸ਼ਮੀਰ ਅਤੇ ਲੱਦਾਖ਼ ਵਿਚਾਲੇ ਸਭ ਮੌਸਮਾਂ ਲਈ ਸੰਪਰਕ ਮੁਹੱਈਆ ਕਰੇਗੀ । ਲੱਦਾਖ਼ ਵਿੱਚ ਸਿੰਧੂ ਸੈਂਟਰਲ ਯੁਨੀਵਰਸਿਟੀ 750 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੀ ਜਾ ਰਹੀ ਹੈ ਅਤੇ ਯੁਨੀਵਰਸਿਟੀ ਖੇਤਰ ਵਿੱਚ ਮਿਆਰੀ ਉੱਚ ਸਿੱਖਿਆ ਅਤੇ ਭੌਤਿਕ ਵਿਕਾਸ ਨੂੰ ਯਕੀਨੀ ਬਣਾਏਗੀ ।
ਸ਼੍ਰੀ ਨਕਵੀ ਨੇ ਕਿਹਾ ਕਿ ਸਰਕਾਰ ਜੰਮੂ—ਕਸ਼ਮੀਰ , ਲੱਦਾਖ ਦੇ ਵਿਆਪਕ ਵਿਕਾਸ ਲਈ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ । ਜੰਮੂ—ਕਸ਼ਮੀਰ ਤੇ ਲੱਦਾਖ਼ ਦੇ ਲੋਕਾਂ ਨੂੰ "ਆਯੁਸ਼ਮਾਨ ਭਾਰਤ" , "ਜਨਧਨ ਯੋਜਨਾ" , "ਉਜਵੱਲ ਯੋਜਨਾ" , "ਸਵੱਛ ਭਾਰਤ ਅਭਿਆਨ" , "ਮੁਦਰਾ ਯੋਜਨਾ" ਅਤੇ ਘਰ ਤੇ ਬਿਜਲੀ ਮੁਹੱਈਆ ਕਰਨ ਵਾਲੀਆਂ ਸਕੀਮਾਂ ਵਰਗੀਆਂ ਸਰਕਾਰ ਦੀਆਂ ਭਲਾਈ ਸਕੀਮਾਂ ਤੋਂ ਵੱਡਾ ਫਾਇਦਾ ਹੋਇਆ ਹੈ ।
ਬਡਗਾਮ ਦੇ ਦੌਰੇ ਦੌਰਾਨ ਸ਼੍ਰੀ ਨਕਵੀ ਨੇ ਦੂਧਪੱਥਰੀ ਵਿੱਚ ਟੀ—20 ਟੂਰਿਸਟ ਅਕੋਮੋਡੇਸ਼ਨ ਅਤੇ ਪਾਰਕਿੰਗ ਖੇਤਰ ਦਾ ਉਦਘਾਟਨ ਕੀਤਾ , ਪੰਚਾਇਤ ਪ੍ਰਤੀਨਿਧੀਆਂ , ਲੋਕਾਂ ਦੇ ਪ੍ਰਤੀਨਿਧੀਆਂ , ਸਿੱਖਿਆ , ਸਿਹਤ , ਸਮਾਜ ਅਤੇ ਸੱਭਿਆਚਾਰਕ ਖੇਤਰਾਂ ਤੋਂ ਟੈਂਜਰ ਵਿੱਚ ਗੱਲਬਾਤ ਕੀਤੀ । ਗੁੱਜਰ—ਬੱਕਰਵਾਦ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ । ਉਹਨਾਂ ਨੇ ਯੁਗਬੁਗ ਵਿੱਚ ਸੇਬ ਅਤੇ ਅਖ਼ਰੋਟ ਬਾਗ਼ਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਅਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕੀਤੀ । ਬਡਗਾਮ ਦੇ ਜਿ਼ਲ੍ਹਾ ਵੈਟਨਰੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਅਤੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ ਲਈ ਸੀਨੀਅਰ ਪ੍ਰਬੰਧਕ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ । ਉਹਨਾਂ ਨੇ ਵੱਖ ਵੱਖ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰ ਅਤੇ ਚੈੱਕ ਵੀ ਵੰਡੇ ।
****************
ਐੱਨ. ਏ ਓ / (ਐੱਮ ਓ ਐੱਮ ਏ ਰਿਲੀਜ਼)
(Release ID: 1761932)
Visitor Counter : 143