ਬਿਜਲੀ ਮੰਤਰਾਲਾ
ਥਰਮਲ ਪਾਵਰ ਪਲਾਂਟਾਂ ਵਿੱਚ ਕੋਲਾ ਸਟਾਕ ਦੀ ਸਥਿਤੀ ‘ਤੇ ਬਿਜਲੀ ਮੰਤਰਾਲੇ ਦਾ ਬਿਆਨ
प्रविष्टि तिथि:
05 OCT 2021 8:13PM by PIB Chandigarh
ਅਗਸਤ 2021 ਤੋਂ ਬਿਜਲੀ ਦੀ ਮੰਗ ਵਿੱਚ ਵਾਧਾ ਵੇਖਿਆ ਜਾ ਰਿਹਾ ਹੈ। ਅਗਸਤ 2021 ਵਿੱਚ ਬਿਜਲੀ ਦੀ ਖਪਤ 124 ਬਿਲੀਅਨ ਯੂਨਿਟ ( ਬੀਯੂ ) ਸੀ ਜਦੋਂ ਕਿ ਅਗਸਤ 2019 ਵਿੱਚ ( ਕੋਵਿਡ ਮਿਆਦ ਤੋਂ ਪਹਿਲਾਂ) ਖਪਤ 106 ਬੀਯੂ ਸੀ। ਇਹ ਲਗਭਗ 18-20 ਫ਼ੀਸਦੀ ਦਾ ਵਾਧਾ ਹੈ। ਬਿਜਲੀ ਦੀ ਮੰਗ ਵਿੱਚ ਤੇਜ਼ੀ ਦਾ ਇਹ ਟ੍ਰੇਂਡ ਜਾਰੀ ਹੈ ਅਤੇ 4 ਅਕਤੂਬਰ 2021 ਨੂੰ ਬਿਜਲੀ ਦੀ ਮੰਗ 1,74,000 ਮੈਗਾਵਾਟ ਸੀ ਜੋ ਪਿਛਲੇ ਸਾਲ ਇਸੇ ਦਿਨ ਦੀ ਤੁਲਣਾ ਵਿੱਚ 15000 ਮੈਗਾਵਾਟ ਅਧਿਕ ਸੀ ।
ਮੰਗ ਵਿੱਚ ਵਾਧਾ ਇੱਕ ਸਕਾਰਾਤਮਕ ਸੰਕੇਤ ਹੈ। ਇਹ ਦਰਸਾਉਂਦਾ ਹੈ ਕਿ ਅਰਥਵਿਵਸਥਾ ਵੱਧ ਰਹੀ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ ‘ਸੌਭਾਗਯ’ ਪ੍ਰੋਗਰਾਮ ਦੇ ਤਹਿਤ 28 ਮਿਲੀਅਨ ਤੋਂ ਅਧਿਕ ਘਰਾਂ ਨੂੰ ਬਿਜਲੀ ਨਾਲ ਜੋੜਿਆ ਗਿਆ ਸੀ ਅਤੇ ਇਹ ਸਾਰੇ ਨਵੇਂ ਉਪਭੋਗਤਾ ਪੰਖੇ , ਕੂਲਰ , ਟੀਵੀ ਆਦਿ ਵਰਗੇ ਉਪਕਰਨ ਖਰੀਦ ਰਹੇ ਹਨ ।
ਅਗਸਤ ਅਤੇ ਸਤੰਬਰ 2021 ਦੇ ਮਹੀਨਿਆਂ ਵਿੱਚ ਕੋਲੇ ਵਾਲੇ ਖੇਤਰਾਂ ਵਿੱਚ ਲਗਾਤਾਰ ਬਾਰਿਸ਼ ਹੋਈ ਸੀ ਜਿਸ ਦੇ ਨਾਲ ਇਸ ਮਿਆਦ ਵਿੱਚ ਕੋਲਾ ਖਦਾਨਾਂ ਤੋਂ ਘੱਟ ਕੋਲਾ ਬਾਹਰ ਗਿਆ। ਹਾਲਾਂਕਿ , ਡਿਸਪੈਚ ਨੇ ਫਿਰ ਤੋਂ ਗਤੀ ਫੜ੍ਹ ਲਈ ਹੈ। 4 ਅਕਤੂਬਰ 2021 ਨੂੰ ਕੁੱਲ 263 ਰੇਕਸ ਡਿਸਪੈਚ ਹੋਏ ਜੋ 3 ਅਕਤੂਬਰ 2021 ਦੀ ਤੁਲਣਾ ਵਿੱਚ 15 ਰੇਕਸ ਜ਼ਿਆਦਾ ਹੈ । ਇਹ ਉਮੀਦ ਜਤਾਈ ਜਾ ਰਹੀ ਹੈ ਕਿ ਕੋਲ ਲਾਈਨ ਤੋਂ ਡਿਸਪੈਚ ਵਿੱਚ ਹੋਰ ਵਾਧਾ ਹੋਵੇਗਾ ।
ਬਿਜਲੀ ਪਲਾਂਟਾਂ ਵਿੱਚ ਕੋਲੇ ਦਾ ਔਸਤ ਸਟਾਕ 3 ਅਕਤੂਬਰ 2021 ਨੂੰ ਲਗਭਗ ਚਾਰ ਦਿਨਾਂ ਲਈ ਸੀ। ਹਾਲਾਂਕਿ, ਇਹ ਇੱਕ ਰੋਲਿੰਗ ਸਟਾਕ ਹੈ , ਕੋਲਾ ਖਦਾਨਾਂ ਤੋਂ ਥਰਮਲ ਪਾਵਰ ਪਲਾਂਟ ਤੱਕ ਹਰ ਦਿਨ ਰੇਕ ਰਾਹੀਂ ਕੋਲਾ ਭੇਜਿਆ ਜਾਂਦਾ ਹੈ ।
ਕੋਲੇ ਦੇ ਸਟਾਕ ਦਾ ਪ੍ਰਬੰਧਨ ਕਰਨ ਅਤੇ ਕੋਲੇ ਦੀ ਸਮਾਨ ਵੰਡ ਨੂੰ ਸੁਨਿਸ਼ਚਿਤ ਕਰਨ ਲਈ ਬਿਜਲੀ ਮੰਤਰਾਲੇ ਨੇ 27 ਅਗਸਤ 2021 ਨੂੰ ਇੱਕ ਕੋਰ ਮੈਨੇਜਮੇਂਟ ਟੀਮ (ਸੀਐੱਮਟੀ) ਦਾ ਗਠਨ ਕੀਤਾ ਸੀ। ਇਸ ਵਿੱਚ ਐੱਮਓਪੀ , ਸੀਈਓ , ਪੋਸੋਕੋ , ਰੇਲਵੇ ਅਤੇ ਕੋਲ ਇੰਡੀਆ ਲਿਮਿਟੇਡ (ਸੀਆਈਐੱਲ) ਦੇ ਪ੍ਰਤਿਨਿਧੀ ਸ਼ਾਮਿਲ ਸਨ। ਸੀਐੱਮਟੀ ਦੈਨਿਕ ਅਧਾਰ ‘ਤੇ ਕੋਲੇ ਦੇ ਸਟਾਕ ਦੀ ਬਾਰੀਕੀ ਨਾਲ ਨਿਗਰਾਨੀ ਅਤੇ ਪ੍ਰਬੰਧਨ ਕਰ ਰਿਹਾ ਹੈ ਅਤੇ ਬਿਜਲੀ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਵਿੱਚ ਸੁਧਾਰ ਲਈ ਕੋਲ ਇੰਡੀਆ ਅਤੇ ਰੇਲਵੇ ਦੇ ਨਾਲ ਫੋਲੋਅਪ ਕਾਰਵਾਈ ਸੁਨਿਸ਼ਚਿਤ ਕਰ ਰਿਹਾ ਹੈ ।
************
ਐੱਮਵੀ/ਆਈਜੀ
(रिलीज़ आईडी: 1761570)
आगंतुक पटल : 190