ਉਪ ਰਾਸ਼ਟਰਪਤੀ ਸਕੱਤਰੇਤ

ਭਾਰਤ ਦਾ ਵਿਕਾਸ ਉੱਤਰ–ਪੂਰਬੀ ਖੇਤਰ ਦੇ ਵਿਕਾਸ ਬਿਨਾ ਅਧੂਰਾ ਹੈ: ਉਪ ਰਾਸ਼ਟਰਪਤੀ


ਸਾਡੇ ਮਹਾਨ ਰਾਸ਼ਟਰ ਦੀ ਭਵਿੱਖ ‘ਚ ਪ੍ਰਗਤੀ ਸਾਡੇ ਯੋਗ ਵਿਗਿਆਨੀਆਂ ਦੇ ਹੱਥ ‘ਚ ਹੈ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਭਾਰਤ ਨੂੰ ਇੱਕ ਵਾਰ ਫਿਰ ‘ਵਿਸ਼ਵ–ਗੁਰੂ’ ਬਣਾਉਣ ਲਈ ਵਿਗਿਆਨਕ ਭਾਈਚਾਰੇ ਨੂੰ ਅਪੀਲ ਕੀਤੀ



ਉਪ ਰਾਸ਼ਟਰਪਤੀ ਨੇ ਇੰਫਾਲ ‘ਚ ‘ਇੰਸਟੀਟਿਊਟ ਆਵ੍ ਬਾਇਓਰੀਸੋਰਸਜ਼ ਐਂਡ ਸਸਟੇਨੇਬਲ ਡਿਵੈਲਪਮੈਂਟ’ (ਆਈਬੀਐੱਸਡੀ) ਵਿਖੇ ਫਾਈਟੋ–ਫਾਰਮਾਸਿਊਟੀਕਲ ਲੈਬ ਸੁਵਿਧਾ ਦਾ ਉਦਘਾਟਨ ਕੀਤਾ



ਉੱਤਰ–ਪੂਰਬੀ ਖੇਤਜਰ ਦੇ ਫਾਈਟੋ–ਫਾਰਮਾਸਿਊਟੀਕਲ ਮਿਸ਼ਨ ਨੂੰ ਉਤਸ਼ਾਹਿਤ ਕਰਨ ਲਈ ਆਈਬੀਐੱਸਡੀ ਦੀ ਸ਼ਲਾਘਾ



ਇਹ ਮਿਸ਼ਨ ਕੋਵਿਡ–19 ਜਿਹੇ ਰੋਗਾਂ ਨਾਲ ਲੜਨ ‘ਚ ਵੈਕਲਪਿਕ ਹਰਬ ਦਵਾਈਆਂ ਦੇ ਵਿਕਾਸ ‘ਚ ਸਹਾਇਤਾ ਦੇਵੇਗਾ: ਉਪ ਰਾਸ਼ਟਰਪਤੀ



ਸ਼੍ਰੀ ਨਾਇਡੂ ਨੇ ਮਿਸ਼ਨ ਕੋਵਿਡ–19 ਵਿਰੁੱਧ ਜੰਗ ‘ਚ ਆਈਬੀਐੱਸਡੀ ਦੀ ਭੂਮਿਕਾ ਲਈ ਸ਼ੁਭਕਾਮਨਾਵਾਂ ਦਿੱਤੀਆਂ



ਉਪ ਰਾਸ਼ਟਰਪਤੀ ਨੇ ਪਿੰਡ ਵਾਸੀਆਂ ਨੂੰ ਵਿਕਾਸ ਯੋਜਨਾਵਾਂ ਬਾਰੇ ਸਥਾਨਕ ਭਾਸ਼ਾ ‘ਚ ਜਾਣਕਾਰੀ ਮੁਹੱਈਆ ਕਰਵਾਉਣ ਦਾ ਸੱਦਾ ਦਿੱਤਾ

Posted On: 05 OCT 2021 6:34PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਰਾਸ਼ਟਰਨਿਰਮਾਣ ਚ ਭਾਰਤੀ ਵਿਗਿਆਨਕ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ, ਕਿਹਾ ਕਿ ਸਾਡੇ ਦੇਸ਼ ਦੀ ਭਵਿੱਖ ਦੀ ਪ੍ਰਗਤੀ ਸਾਡੇ ਯੋਗ ਵਿਗਿਆਨੀਆਂ ਦੇ ਹੱਥ ਚ ਹੈ। ਉਨ੍ਹਾਂ ਭਾਰਤ ਨੂੰ ਇੱਕ ਵਾਰ ਫਿਰ ਵਿਸ਼ਵਗੁਰੂ’ ਬਣਾਉਣ ਲਈ ਖੋਜਕਾਰਾਂ ਤੇ ਵਿਗਿਆਨੀਆਂ ਨੂੰ ਹੋਰ ਅਹਿਮ ਸਮੂਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਵੀ ਅਪੀਲ ਕੀਤੀ।

ਅੱਜ ਇੰਫਾਲ ਚ ਇੰਸਟੀਟਿਊਟ ਆਵ੍ ਬਾਇਓਰੀਸੋਰਸਜ਼ ਐਂਡ ਸਸਟੇਨੇਬਲ ਡਿਵੈਲਪਮੈਂਟ’ (ਆਈਬੀਐੱਸਡੀ – IBSD) ਵੱਲੋਂ ਆਯੋਜਿਤ ਭਾਰਤ ਦੇ ਉੱਤਰਪੂਰਬੀ ਖੇਤਰ ਦੇ ਜੈਵਿਕਸਰੋਤਾਂ ਤੋਂ ਜੈਵਿਕਅਰਥਵਿਵਸਥਾ’ ਵਿਸ਼ੇ ਤੇ ਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਵਿਚਾਰ ਪ੍ਰਗਟਾਇਆ ਕਿ ਕਿਸੇ ਪ੍ਰਗਤੀਸ਼ੀਲ ਰਾਸ਼ਟਰ ਲਈ ਤਰਕਪੂਰਨ ਸੋਚਣੀ ਤੇ ਵਿਗਿਆਨਕ ਸੁਭਾਅ ਹੀ ਪ੍ਰਮੁੱਖ ਆਧਾਰ ਹੁੰਦੇ ਹਨ। ਉਨ੍ਹਾਂ ਉੱਥੇ ਮੌਜੂਦ ਵਿਗਿਆਨੀਆਂ ਨੂੰ ਕਿਹਾ,‘ਦੇਸ਼ ਦੇ ਸਰਬਪੱਖੀ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਵਿਵਹਾਰਕ ਵਿਗਿਆਨਕ ਗਿਆਨ ਨੂੰ ਲਾਗੂ ਕਰਨ ਲਈ ਲੋੜੀਂਦੀ ਸਿੱਖਿਆਸਿਖਲਾਈਫੋਕਸ ਤੇ ਅਨੁਸ਼ਾਸਨ ਦੀ ਲੋੜ ਹੁੰਦੀ ਹੈ ਤੇ ਤੁਹਾਡੇ ਚ ਇਹ ਗੁਣ ਮੌਜੂਦ ਹਨ।

ਆਪਣੇ ਨੁਕਤੇ ਤੇ ਜ਼ੋਰ ਦਿੰਦਿਆਂ ਕਿ ਭਾਰਤ ਦਾ ਵਿਕਾਸ ਉੱਤਰਪੂਰਬੀ ਖੇਤਰ ਦੇ ਵਿਕਾਸ ਤੋਂ ਬਿਨਾ ਅਧੂਰਾ ਹੈਉਪ ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰ ਸਰਕਾਰ ਉੱਤਰਪੂਰਬੀ ਖੇਤਰ ਦੇ ਸਰਬਪੱਖੀ ਵਿਕਾਸ ਵਾਸਤੇ ਇੱਕ ਬਹੁਪਸਾਰੀ ਪਹੁੰਚ ਅਪਣਾ ਕੇ ਇਸ ਨੂੰ ਤਰਜੀਹ ਦਿੰਦੀ ਰਹੀ ਹੈ। ਉਨ੍ਹਾਂ ਸਾਰੇ ਰਾਜਾਂ ਨੂੰ ਵਿਕਾਸ ਤੇ ਖ਼ੁਸ਼ਹਾਲੀ ਲਈ ਟੀਮ ਇੰਡੀਆ’ ਦੀ ਸੱਚੀ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ। ਇਹ ਦੁਹਰਾਉਂਦਿਆਂ ਕਿ ਪ੍ਰਗਤੀ ਲਈ ਸ਼ਾਂਤੀ ਅਗਾਊਂ ਸ਼ਰਤ ਹੈਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਾ ਦੇ ਮਾਮਲੇ ਚ ਕਦੇ ਕੋਈ ਸਮਝੌਤਾ ਨਹੀਂ ਹੋ ਸਕਦਾ।

ਪਾਰਦਰਸ਼ਤਾ ਤੇ ਭ੍ਰਿਸ਼ਟਾਚਾਰ ਤੋਂ ਮੁਕਤ ਸ਼ਾਸਨ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਗ਼ਰੀਬਾਂ ਲਈ ਰੱਖੇ ਫ਼ੰਡ ਉਨ੍ਹਾਂ ਤੱਕ ਪੁੱਜਣੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਹੋਰ ਕੰਮਾਂ ਲਈ ਵਰਤਣਾ ਜਾਂ ਉਨ੍ਹਾਂ ਦਾ ਖ਼ਾਤਮਾ ਨਹੀਂ ਕਰਨਾ ਨਹੀਂ ਚਾਹੀਦਾ। ਪ੍ਰਸ਼ਾਸਨ ਚ ਮਾਤਭਾਸ਼ਾ ਦੀ ਵਰਤੋਂ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਸਥਾਨਕ ਭਾਸ਼ਾ ਵਿੱਚ ਪਿੰਡਾਂ ਦੇ ਵਾਸੀਆਂ ਨੂੰ ਵਿਕਾਸ ਯੋਜਨਾ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਦਾ ਸੱਦਾ ਦਿੱਤਾ।

ਇਸ ਮੌਕੇ ਉਪ ਰਾਸ਼ਟਰਪਤੀ ਨੇ ਇੰਸਟੀਟਿਊਟ ਆਵ੍ ਬਾਇਓਰੀਸੋਰਸਜ਼ ਐਂਡ ਸਸਟੇਨੇਬਲ ਡਿਵੈਲਪਮੈਂਟ’ (ਆਈਬੀਐੱਸਡੀ – IBSD) ‘ਚ ਫਾਈਟੋਫਾਰਮਾਸਿਊਟੀਕਲ ਲੈਬ ਸੁਵਿਧਾ ਦਾ ਉਦਘਾਟਨ ਕੀਤਾ। ਇਹ ਨੋਟ ਕਰਦਿਆਂ ਕਿ ਉੱਤਰਪੂਰਬੀ ਖੇਤਰ ਅਨੇਕ ਈਕੋਸਿਸਟਮਜ਼ ਨਾਲ ਭਰਪੂਰ ਹੋਣ ਕਾਰਨ ਇਹ ਇੱਕ ਜੈਵਿਕਵਿਵਿਧਤਾ ਦਾ ਪ੍ਰਮੁੱਖ ਸਥਾਨ ਹੈਸ਼੍ਰੀ ਨਾਇਡੂ ਨੇ ਆਧੁਨਿਕ ਜੈਵਿਕਟੈਕਨੋਲੋਜੀਕਲ ਟੂਲਸ ਦੀ ਵਰਤੋਂ ਕਰਦੇ ਹੋਏ ਟਿਕਾਊ ਵਿਕਾਸ ਹਿਤ ਇਸ ਖੇਤਰ ਦੇ ਜੈਵਿਕਸਰੋਤਾਂ ਦੀ ਵਿਵਸਥਾ ਕਰਨ ਵਾਸਤੇ IBSD ਦੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਇਸ ਗੱਲ 'ਤੇ ਵੀ ਖੁਸ਼ੀ ਪ੍ਰਗਟਾਈ ਕਿ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਅਧੀਨ ਆਈਐੱਸਬੀਡੀਉੱਤਰ-ਪੂਰਬੀ ਖੇਤਰ ਦੇ ਫਾਈਟੋ-ਫਾਰਮਾਸਿਊਟੀਕਲ ਮਿਸ਼ਨ ਨੂੰ ਉਤਸ਼ਾਹਿਤ ਕਰ ਰਿਹਾ ਹੈ। ਮਿਸ਼ਨਜਿਸਦਾ ਉਦੇਸ਼ ਰਵਾਇਤੀ ਸਿਹਤ ਸੰਭਾਲ਼ ਪ੍ਰਥਾਵਾਂ ਦੇ ਦਸਤਾਵੇਜ਼ੀਕਰਨਵਿਗਿਆਨਕ ਪ੍ਰਮਾਣਿਕਤਾ ਅਤੇ ਮੁੱਲਾਂਕਣ ਨੂੰ ਉਤਸ਼ਾਹਿਤ ਕਰਨਾ ਹੈਇੱਕ ਮਹੱਤਵਪੂਰਨ ਕਦਮ ਹੈ ਅਤੇ ਉੱਤਰ-ਪੂਰਬ ਦੇ ਵਿਸ਼ਾਲ ਪੌਦਿਆਂ ਦੇ ਸਰੋਤਾਂ ਅਤੇ ਵਿਭਿੰਨ ਰਵਾਇਤੀ ਸਿਹਤ ਸੰਭਾਲ਼ ਅਭਿਆਸਾਂ ਦੇ ਸੰਦਰਭ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਆਈਐੱਸਬੀਡੀ ਹੋਰਨਾਂ ਦਵਾਈਆਂ ਦੇ ਨਾਲ ਨਾਲ ਜੜੀਆਂਬੂਟੀਆਂ ਦੇ ਚਿਕਿਤਸਕ ਉਤਪਾਦਾਂ ਜਿਵੇਂ ਕਿ ਆਯੁਸ਼ ਦਵਾਈਆਂਫਾਈਟੋ-ਫਾਰਮਾਸਿਊਟੀਕਲਸ ਅਤੇ ਨਿਊਟ੍ਰਾਸਿਊਟੀਕਲਸ ਦੇ ਵਿਕਾਸ ਦੇ ਆਧਾਰ ਤੇ ਸਟਾਰਟ-ਅੱਪਸ ਦੇ ਪ੍ਰਚਾਰ ਤੇ ਵੀ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਇਹ ਸੱਚਮੁੱਚ ਸਮੇਂ ਦੀ ਲੋੜ ਹੈ।

ਇਹ ਨੋਟ ਕਰਦਿਆਂ ਕਿ ਫਾਈਟੋ-ਫਾਰਮਾਸਿਊਟੀਕਲ ਮਿਸ਼ਨ ਮੁੱਖ ਤੌਰ ਤੇ ਐਂਟੀਵਾਇਰਲਐਂਟੀ-ਬੈਕਟੀਰੀਅਲਐਂਟੀ-ਫੰਗਲ ਅਤੇ ਕੀੜੇ-ਮਕੌੜਿਆਂ ਦੇ ਇਲਾਜ ਦੇ ਖੇਤਰਾਂ 'ਤੇ ਧਿਆਨ ਕੇਂਦ੍ਰਿਤ ਕਰੇਗਾਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਰਵਾਇਤੀ ਸਿਹਤ ਸੰਭਾਲ਼ ਅਭਿਆਸਾਂ ਨੂੰ ਪ੍ਰਸਿੱਧ ਬਣਾਉਣ ਵਿੱਚ ਸਹਾਇਤਾ ਕਰੇਗਾ ਅਤੇ ਕੋਵਿਡ-19 ਜਿਹੀਆਂ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਹਰਬਲ ਦਵਾਈਆਂ ਨੂੰ ਪ੍ਰਭਾਵਸ਼ਾਲੀ ਵਿਕਲਪ ਵਜੋਂ ਵਿਕਸਿਤ ਕਰਨ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਕਿਹਾ,"ਮੈਨੂੰ ਯਕੀਨ ਹੈ ਕਿ ਇਸ ਪ੍ਰੋਗਰਾਮ ਅਧੀਨ ਉੱਚ ਮਿਆਰੀ ਅਸਥਿਰ ਕਿਸਮ ਦੇ ਤੇਲ ਉਤਪਾਦਕ ਪਲਾਂਟਾਂ ਨੂੰ ਨਿਸ਼ਾਨਾ ਬਣਾਉਣ ਦਾ ਕਦਮ ਵਧੇਰੇ ਕਿਸਾਨਾਂ ਨੂੰ ਇਸ ਖੇਤਰ ਦੇ ਸੁਗੰਧਤ ਪੌਦਿਆਂ ਦੀ ਵਪਾਰਕ ਕਾਸ਼ਤ ਵੱਲ ਆਕਰਸ਼ਿਤ ਕਰੇਗਾ।"

ਉਪ ਰਾਸ਼ਟਰਪਤੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਥਾਨਕ ਜੈਵਿਕ-ਸਰੋਤਾਂ ਨਾਲ ਉਤਪਾਦਾਂਪ੍ਰਕਿਰਿਆਵਾਂ ਤੇ ਟੈਕਨੋਲੋਜੀਆਂ ਦੇ ਵਿਕਾਸ ਵਿੱਚ ਪਰਿਵਰਤਨਸ਼ੀਲ ਪਹੁੰਚ ਉਨ੍ਹਾਂ ਰਵਾਇਤੀ ਗਿਆਨ-ਅਧਾਰਿਤ ਉਪਚਾਰਕ ਏਜੰਟਾਂ ਦੇ ਵਿਕਾਸ ਵਿੱਚ ਸਹਾਇਤਾ ਕਰੇਗੀਜੋ ਇਸ ਖੇਤਰ ਦੇ ਸਮਾਜਿਕਆਰਥਿਕ ਵਿਕਾਸ ਦੇ ਨਾਲਨਾਲ ਰਵਾਇਤੀ ਸਿਹਤ ਸੰਭਾਲ਼ ਪ੍ਰੈਕਟੀਸ਼ਨਰਾਂ ਨੂੰ ਲਾਭ ਪਹੁੰਚਾਉਣ ਵਿੱਚ ਸਹਾਇਤਾ ਕਰਨਗੇ। ਉਨ੍ਹਾਂ ਨੇ ਉੱਤਰ ਪੂਰਬੀ ਖੇਤਰ ਵਿੱਚ ਭੋਜਨ ਅਤੇ ਪਾਣੀ ਦੇ ਮਿਆਰੀ ਮਾਪਦੰਡਾਂ ਨੂੰ ਯਕੀਨੀ ਬਣਾਉਣ ਵਿੱਚ ਆਈਬੀਐੱਸਡੀ ਦੀਆਂ ਪਹਿਲਾਂ ਦੀ ਵੀ ਸ਼ਲਾਘਾ ਕੀਤੀ।

ਇਸ ਮੌਕੇਉਪ ਰਾਸ਼ਟਰਪਤੀ ਨੇ ਸੰਸਥਾ ਵਿੱਚ ਹਾਲ ਹੀ ਵਿੱਚ ਸਥਾਪਿਤ ਇੰਡੀਅਨ ਸਾਰਸ-ਕੋਵ-ਜੀਨੋਮਿਕਸ ਕੰਸੋਰਸ਼ੀਅਮ (ਇਨਸੈਕੋਗ – INSACOG) ਸੁਵਿਧਾ ਦਾ ਵੀ ਦੌਰਾ ਕੀਤਾ। ਕੋਵਿਡ-19 ਮਹਾਮਾਰੀ ਦੀ ਚੁਣੌਤੀ ਦਾ ਮੁਕਾਬਲਾ ਕਰਨ ਵਿੱਚ ਆਈਬੀਐੱਸਡੀ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂਸ਼੍ਰੀ ਨਾਇਡੂ ਨੇ ਇਨਸੈਕੋਗ ਨੈੱਟਵਰਕ ਨੂੰ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮਾਰਕਰ ਕਿਹਾ। ਇਹ ਨੋਟ ਕੀਤਾ ਜਾ ਸਕਦਾ ਹੈ ਕਿ ਇਸ ਨੈੱਟਵਰਕ ਰਾਹੀਂ ਦੇਸ਼ ਭਰ ਵਿੱਚ ਸਾਰਸ-ਕੋਵ -ਵਾਇਰਸ ਦੇ ਸਮੁੱਚੇ ਜੀਨੋਮ ਕ੍ਰਮ ਨਾਲ ਇਹ ਸਮਝਣ ਵਿੱਚ ਸਹਾਇਤਾ ਮਿਲ ਸਕਦੀ ਹੈ ਕਿ ਵਾਇਰਸ ਕਿਵੇਂ ਫੈਲਦਾ ਹੈ ਅਤੇ ਕਿਵੇਂ ਵਿਕਸਿਤ ਹੁੰਦਾ ਹੈ। ਸਾਰਸ ਕੋਵ–2 ਪਾਜ਼ਿਟਿਵ ਨਮੂਨਿਆਂ ਨੂੰ ਕ੍ਰਮਬੱਧ ਕਰਨ ਲਈ ਆਈਬੀਐੱਸਡੀ ਦੀਆਂ ਸ਼ਾਨਦਾਰ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਮਣੀਪੁਰ ਚ ਇਹ ਸੀਕੁਐਂਸਿੰਗ ਪ੍ਰਯੋਗਸ਼ਾਲਾ ਨਵੇਂ ਕੋਰੋਨਾਵਾਇਰਸ ਵਿਰੁੱਧ ਸਾਡੀ ਸਮੂਹਿਕ ਜੰਗ ਵਿੱਚ ਇੱਕ ਵੱਡੀ ਪੁਲਾਂਘ ਹੈ। ਉਨ੍ਹਾਂ ਨੇ ਆਈਬੀਐੱਸਡੀ ਦੇ ਡਾਇਰੈਕਟਰ ਪ੍ਰੋਫੈਸਰ ਪੁਲੋਕ ਕੁਮਾਰ ਮੁਖਰਜੀ ਨੂੰ ਇਸ ਸਬੰਧ ਵਿੱਚ ਉਨ੍ਹਾਂ ਦੇ ਯਤਨਾਂ ਲਈ ਵਧਾਈ ਦਿੱਤੀ।

ਸ਼੍ਰੀ ਨਾਇਡੂ ਨੇ ਆਈਬੀਐੱਸਡੀ ਦੇ ਅਨੇਕ ਆਊਟਰੀਚ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਖੋਜ ਦੇ ਨਤੀਜੇ ਇਸ ਖੇਤਰ ਦੇ ਆਮ ਲੋਕਾਂ ਤੱਕ ਪਹੁੰਚਣ।

ਆਪਣੇ ਸੰਬੋਧਨ ਵਿੱਚਉਪ ਰਾਸ਼ਟਰਪਤੀ ਨੇ ਮਣੀਪੁਰ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਖੇਤਰ ਵਿੱਚ ਵਿਕਾਸ ਨੂੰ ਤੇਜ਼ ਕਰਨ ਲਈ ਸਿਹਤਸਿੱਖਿਆਖੇਤੀਬਾੜੀਸੰਚਾਰ ਅਤੇ ਸੰਪਰਕ ਜਿਹੇ ਅਹਿਮ ਖੇਤਰਾਂ 'ਤੇ ਧਿਆਨ ਦੇਵੇ। ਉਨ੍ਹਾਂ ਨੇ ਰਾਜ ਨੂੰ ਨੌਜਵਾਨਾਂ ਨੂੰ ਵੱਖ-ਵੱਖ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵੀ ਕਿਹਾ।

ਮਣੀਪੁਰ ਦੇ ਰਾਜਪਾਲਸ਼੍ਰੀ ਲਾ ਗਣੇਸ਼ਨਮਣੀਪੁਰ ਦੇ ਮੁੱਖ ਮੰਤਰੀਸ਼੍ਰੀ ਐੱਨ. ਬੀਰੇਨ ਸਿੰਘਮਣੀਪੁਰ ਦੇ ਮੁੱਖ ਸਕੱਤਰ ਡਾ. ਰਾਜੇਸ਼ ਕੁਮਾਰਆਈਬੀਐੱਸਡੀ ਦੇ ਡਾਇਰੈਕਟਰ ਪ੍ਰੋ. ਪੁਲੋਕ ਕੁਮਾਰ ਮੁਖਰਜੀਆਈਬੀਐੱਸਡੀ ਦੇ ਵਿਗਿਆਨੀ ਅਤੇ ਸਟਾਫ਼ ਨੇ ਸ਼ਮੂਲੀਅਤ ਕੀਤੀ।

 

 

 **********

ਐੱਮਐੱਸ/ਆਰਕੇ/ਡੀਪੀ



(Release ID: 1761299) Visitor Counter : 162