ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਅੰਟਾਰਕਟਿਕ ਵਾਤਾਵਰਣ ਵਿੱਚ ਕਾਰਬਨ ਨਿਕਾਸੀ ਵਿੱਚ ਕਮੀ ਲਿਆਉਣ ਲਈ ਪ੍ਰਤੀਬੱਧ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ


ਡਾ. ਜਿਤੇਂਦਰ ਸਿੰਘ ਨੇ ਵਰਚੁਅਲੀ ਅੰਟਾਰਕਟਿਕ ਸੰਧੀ ਦੇ ਵਾਤਾਵਰਣਿਕ ਸੁਰੱਖਿਆ ‘ਤੇ ਪ੍ਰੋਟੋਕਾਲ (ਮੈਡ੍ਰਿਡ ਪ੍ਰੋਟੋਕਾਲ) ‘ਤੇ ਹਸਤਾਖਰ ਦੀ 30ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਿਤ ਕੀਤਾ

Posted On: 04 OCT 2021 6:31PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ  (ਸੁਤੰਤਰ ਚਾਰਜ),  ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ),  ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ,  ਪੈਨਸ਼ਨਾਂ,  ਪ੍ਰਮਾਣੁ ਊਰਜਾ ਅਤੇ ਪੁਲਾੜ ਰਾਜ ਮੰਤਰੀ  ਡਾ. ਜਿਤੇਂਦਰ ਸਿੰਘ ਨੇ ਅੱਜ ਅੰਟਾਰਕਟਿਕ ਸੰਧੀ ਦੇ ਵਾਤਾਵਰਣਿਕ ਸੁਰੱਖਿਆ ‘ਤੇ ਮੈਡ੍ਰਿਡ ਪ੍ਰੋਟੋਕਾਲ ‘ਤੇ ਹਸਤਾਖਰ ਦੀ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਿਤ ਕੀਤਾ । 

ਇਸ ਸੰਮੇਲਨ ਵਿੱਚ ਵਰਚੁਅਲ ਰੂਪ ਨਾਲ ਮੇਜ਼ਬਾਨ ਦੇਸ਼ ਸਪੇਨ ਦੇ ਪ੍ਰਧਾਨ ਮੰਤਰੀ ਸ਼੍ਰੀ ਪੇਡਰੋ ਸਾਂਚੇਜ,  ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਸ਼੍ਰੀ ਜੈਕਿੰਡਾ ਆਰਡਰਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਸਕਾੱਟ ਮੋਰਿਸਨ, ਪ੍ਰੋਟੋਕਾਲ ‘ਤੇ ਹਸਤਾਖਰ ਕਰਨ ਵਾਲੇ ਕਈ ਦੇਸ਼ਾਂ ਦੇ ਮੰਤਰੀਆਂ ਅਤੇ ਪ੍ਰਤੀਨਿਧੀਆਂ ਨੇ ਭਾਗ ਲਿਆ ।  

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਅੰਟਾਰਕਟਿਕ ਵਾਤਾਵਰਣਿਕ ਵਿੱਚ ਕਾਰਬਨ ਨਿਕਾਸੀ ਵਿੱਚ ਕਮੀ ਲਿਆਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ,  ਭਾਰਤ ਨੇ ਪਹਿਲਾਂ ਹੀ ਵਾਯੂ ਊਰਜਾ ਉਤਪਾਦਨ ਦੀ ਵਿਹਾਰਿਕਤਾ ਦੇ ਨਾਲ ਪ੍ਰਯੋਗ ਕਰਕੇ ਹਰਿਤ ਊਰਜਾ ਪਹਿਲ ਨੂੰ ਅਪਣਾਇਆ ਹੈ ਅਤੇ ਪ੍ਰਯੋਗਿਕ ਅਧਾਰ ‘ਤੇ ਵਾਯੂ ਊਰਜਾ ਜੇਨੇਰੇਟਰ  (ਡਬਲਿਊਈਜੀ)  ਦੇ ਮੱਧਮ ਉਤਪਾਦਨ ਨੂੰ ਸੰਸਥਾਪਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੰਟਾਰਕਟਿਕ ਵਿੱਚ ਕਾਰਬਨ ਨਿਕਾਸੀ ਨੂੰ ਘੱਟ ਕਰਨ ਲਈ ਭਾਰਤੀ ਸਟੇਸ਼ਨ ਲਈ ਕੰਬਾਈਂਡ ਹੀਟ ਅਤੇ ਪਾਵਰ  (ਸੀਐੱਚਪੀ) ਦਾ ਚੋਣ ਵੀ ਵਾਤਾਵਰਣ ਦੀ ਸੁਰੱਖਿਆ ਦੇ ਭਾਰਤ ਦੇ ਸੰਕਲਪ ਨੂੰ ਹੁਲਾਰਾ ਦਿੰਦਾ ਹੈ । 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਵਾਤਾਵਰਣ ਸੁਰੱਖਿਆ ਕਮੇਟੀ (ਸੀਈਪੀ) ਦੇ ਵਿਕਾਸਸ਼ੀਲ ਜਲਵਾਯੂ ਪ੍ਰਤਿਕਿਰਿਆ ਪ੍ਰੋਗਰਾਮ ਵਿੱਚ ਵੀ ਯੋਗਦਾਨ ਦੇਣ ਲਈ ਉਤਸੁਕ ਹੈ। ਉਨ੍ਹਾਂ ਨੇ ਕਿਹਾ ਕਿ ਪੋਲਰ ਮਹਾਂਸਾਗਰਾਂ ਦੁਆਰਾ ਜਲਵਾਯੂ ਪ੍ਰੇਰਿਤ ਕਾਰਬਨ ਡਾਈਆਕਸਾਈਡ (ਸੀਓ 2)  ਦੇ ਤੇਜ਼ ਹੋਣ ਨਾਲ ਤੇਜ਼ਾਬੀਕਰਨ ਪੈਦਾ ਹੁੰਦਾ ਹੈ ਜੋ ਸਮੁੰਦਰੀ ਵਾਤਾਵਰਣ ਅਤੇ ਈਕੋਸਿਸਟਮ ਨੂੰ ਨਸ਼ਟ ਕਰ ਦਿੰਦਾ ਹੈ ,  ਜਿਸ ਦੇ ਨਾਲ ਹੌਲੀ - ਹੌਲੀ ਮੱਛੀ ਪਾਲਣ ਪ੍ਰਭਾਵਿਤ ਹੁੰਦਾ ਹੈ ਅਤੇ ਅੰਤ ਵਿੱਚ ਇਹ ਵਿਨਾਸ਼ਕਾਰੀ ਬਾਇਓਮ ਸ਼ਿਫਟ ਨੂੰ ਪ੍ਰੋਤਸਾਹਿਤ ਕਰਦਾ ਹੈ ਜੋ ਅਗਲੇ 30 ਸਾਲਾਂ ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਮੰਤਰੀ ਨੇ ਦੁਹਰਾਇਆ ਕਿ ਭਾਰਤ ਨੂੰ ਵੀ ਸੰਭਾਵਿਤ ਮੁੱਦਿਆਂ ਦੇ ਰੂਪ ਵਿੱਚ ਟੂਰਿਜ਼ਮ ਵਿਕਾਸ ਅਤੇ ਗ਼ੈਰ ਕਾਨੂੰਨੀ ਬਿਨਾ ਸੂਚਿਤ ਅਤੇ ਅਨਿਯੰਤ੍ਰਿਤ (ਆਈਯੂਯੀ)  ਫਿਸ਼ਿੰਗ ਦਾ ਅਨੁਮਾਨ ਹੈ । 

ਡਾ. ਜਿਤੇਂਦਰ ਸਿੰਘ  ਨੇ ਕਿਹਾ ਕਿ ਭਾਰਤ ਅੰਟਾਰਕਟਿਕ ਵਾਤਾਵਰਣ ਅਤੇ ਉਸ ‘ਤੇ ਨਿਰਭਰ ਅਤੇ ਜੁੜੇ ਈਕੋਸਿਸਟਮ ਦੀ ਵਿਆਪਕ ਸੁਰੱਖਿਆ ਅਤੇ ਅੰਟਾਰਕਟਿਕ ਨੂੰ ਸ਼ਾਂਤੀ ਅਤੇ ਵਿਗਿਆਨ ਲਈ ਸਮਰਪਿਤ ਕੁਦਰਤੀ ਰਿਜਰਵ ਦੇ ਰੂਪ ਵਿੱਚ ਨਾਮਜ਼ਦ ਕਰਨ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵੀ ਅੰਟਾਰਕਟਿਕ ਸੰਧੀ  ਦੇ ਵਾਤਾਵਰਣਿਕ ਸੁਰੱਖਿਆ ‘ਤੇ ਪ੍ਰੋਟੋਕਾਲ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਫਿਰ ਤੋਂ ਦੁਹਰਾਉਂਦਾ ਹੈ ਅਤੇ ਇਸ ਸਮੇਂ ਨਿਮਨਲਿਖਿਤ ਦਾਅਵਾ ਕਰਦਾ ਹੈ : 

1 .  ਭਾਰਤੀ ਅੰਟਾਰਕਟਿਕ ਪ੍ਰੋਗਰਾਮ ਵਿੱਚ ਏਟੀਸੀਐੱਮ ਵਿੱਚ ਅਪਣਾਏ ਗਏ ਸਾਰੇ ਫੈਸਲਿਆਂ,  ਸੰਕਲਪਾਂ ਅਤੇ ਉਪਾਵਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰੇਗਾ । 

2 .  ਭਾਰਤ ਦੇ ਦੋਨਾਂ ਅੰਟਾਰਕਟਿਕ ਖੋਜ ਕੇਂਦਰਾਂ - ਮੈਤਰੀ ਅਤੇ ਭਾਰਤੀ  ਵਿੱਚ ਸੌਰ ਪੈਨਲ ਅਤੇ ਵਾਯੂ ਊਰਜਾ ਜੇਨਰੇਟਰਾਂ ਵਰਗੀਆਂ ਹਰਿਤ ਵਿਕਲਪਿਕ ਊਰਜਾ ਪ੍ਰਣਾਲੀ ਦਾ ਉਪਯੋਗ ਕਰੇਗਾ,  ਜੈਵਿਕ ਬਾਲਣ ਦੇ ਉਪਯੋਗ ਵਿੱਚ ਕਮੀ ਲਿਆਏਗਾ ਅਤੇ ਕੇਂਦਰ ਨੂੰ ਵਿਕਲਪਿਕ ਹਰਿਤ ਊਰਜਾ ਦੇ ਦੁਆਰਾ ਹੁਨਰਮੰਦ ਬਣਾਵੇਗਾ । 

3.  ਬਹੁਤ ਲੋੜ ਹੋਣ ‘ਤੇ ਹੀ ਵਾਹਨਾਂ ਅਤੇ ਮਸ਼ੀਨਰੀ ਦਾ ਉਪਯੋਗ ਕਰਨ ਦੇ ਦੁਆਰਾ ਕਾਰਬਨ ਫੁਟਪ੍ਰਿੰਟ ਵਿੱਚ ਕਮੀ ਲਿਆਏਗਾ

4 .   ਅੰਟਾਰਕਟਿਕ ਵਿੱਚ ਮਾਨਵ ਸੰਸਾਧਨਾਂ ,  ਸਮੱਗਰੀਆਂ ਅਤੇ ਮਸ਼ੀਨਾਂ ਨੂੰ ਭੇਜਣ ਲਈ ਸਾਂਝਾ ਸਪਲਾਈ ਜਹਾਜ਼ਾਂ ਦਾ ਉਪਯੋਗ ਕਰੇਗਾ

5.  ਕਿਸੇ ਮਾਧਿਅਮ ਦੇ ਦੁਆਰਾ ਜਾਂ ਵੈਕਟਰ ਟ੍ਰਾਂਸਫਰ ਰਾਹੀਂ ਅੰਟਾਰਕਟਿਕ ਵਿੱਚ ਗ਼ੈਰ- ਸਥਾਨਕ ਪ੍ਰਜਾਤੀਆਂ ਦੇ ਪ੍ਰਵੇਸ਼ ਨੂੰ ਨਿਯੰਤ੍ਰਿਤ ਕਰੇਗਾ। 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ,  ‘‘ਅਸੀਂ ਮੈਡ੍ਰਿਡ ਪ੍ਰੋਟੋਕਾਲ ‘ਤੇ ਹਸਤਾਖਰ ਅਤੇ ਲਾਗੂਕਰਨ ਨੂੰ ਅਪਣਾਉਣ ਦੇ 30 ਸਾਲ ਪੂਰੇ ਕਰ ਲਏ ਹਨ ਜੋ ਅੰਟਾਰਕਟਿਕ ਦੇ ਵਾਤਾਵਰਣਿਕ ਅਤੇ ਇਸ ‘ਤੇ ਨਿਰਭਰ ਈਕੋਪ੍ਰਣਾਲੀਆਂ ਨੂੰ ਸੁਰੱਖਿਅਤ ਕਰਨ ਦੀ ਸਾਡੀ ਪ੍ਰਤੀਬੱਧਤਾ ਦੁਹਰਾਉਂਦਾ ਹੈ। ‘ਉਨ੍ਹਾਂ ਨੇ ਕਿਹਾ ਕਿ ਮੈਡ੍ਰਿਡ ਪ੍ਰੋਟੋਕਾਲ ਦੇ ਪ੍ਰਤੀ 42 ਦੇਸ਼ਾਂ ਦੁਆਰਾ ਮੈਡ੍ਰਿਡ ਪ੍ਰੋਟੋਕਾਲ ‘ਤੇ ਹਸਤਾਖਰ ਅਤੇ ਲਾਗੂਕਰਨ ਅੰਟਾਰਕਟਿਕ ਦੇ ਵਾਤਾਵਰਣ ਦੀ ਠੋਸ ਸੁਰੱਖਿਆ ਨਾਲ ਜੁੜੀ ਇੱਕ ਜ਼ਿਕਰਯੋਗ ਉਪਲੱਬਧੀ ਹੈ ਅਤੇ ਭਾਰਤ ਨੇ 1998 ਵਿੱਚ ਇਸ ‘ ਪ੍ਰੋਟੋਕਾਲ ‘ਤੇ ਹਸਤਾਖਰ ਕਰਨ ‘ਤੇ ਖੁਦ ਨੂੰ ਗੌਰਵਾਂਵਿਤ ਮਹਿਸੂਸ ਕੀਤਾ। 

ਮੰਤਰੀ ਨੇ ਇਸ ਸਫਲ ਬੈਠਕ ਅਤੇ ਸੰਮੇਲਨ ਦਾ ਆਯੋਜਨ ਕਰਨ ਅਤੇ ਅੰਟਾਰਕਟਿਕ ਦੇ ਵਾਤਾਵਰਣ ਦੀ ਸੁਰੱਖਿਆ ਕਰਨ ਦੀ ਦਿਸ਼ਾ ਵਿੱਚ ਸਾਡੀ ਪ੍ਰਤੀਬੱਧਤਾ ਨੂੰ ਚਿੰਨ੍ਹਤ ਕਰਨ ਲਈ ਮੌਕਾ ਉਪਲੱਬਧ ਕਰਾਉਣ ਲਈ ਸਪੇਨ ਨੂੰ ਵਧਾਈ ਦਿੱਤੀ । 

ਭਾਰਤ ਨੇ 19 ਅਗਸਤ 1983 ਵਿੱਚ ਅੰਟਾਰਕਟਿਕ ਸੰਧੀ ‘ਤੇ ਹਸਤਾਖਰ ਕੀਤੇ ਸੀ ਅਤੇ ਇਸ ਦੇ ਤੁਰੰਤ ਬਾਅਦ 12 ਸਤੰਬਰ 1983 ਨੂੰ ਸਲਾਹਕਾਰੀ ਦਾ ਦਰਜਾ ਪ੍ਰਾਪਤ ਕਰ ਲਿਆ। ਮੈਡ੍ਰਿਡ ਪ੍ਰੋਟੋਕਾਲ ‘ਤੇ ਭਾਰਤ ਨੇ ਹਸਤਾਖਰ ਕੀਤੇ ਜੋ 14 ਜਨਵਰੀ ,  1998 ਤੋਂ ਪ੍ਰਭਾਵੀ ਹੋਏ ।  ਭਾਰਤ ਅੰਟਾਰਕਟਿਕ ਸੰਧੀ  ਦੇ 29  ਸਲਾਹਕਾਰੀ ਧਿਰਾਂ ਵਿੱਚੋਂ ਇੱਕ ਹੈ।  ਭਾਰਤ ਰਾਸ਼ਟਰੀ ਅੰਟਾਰਕਟਿਕ ਪ੍ਰੋਗਰਾਮ ਦੇ ਪ੍ਰਬੰਧਕਾਂ ਦੀ ਪਰਿਸ਼ਦ  ( ਕੌਮਨੈਪ )  ਅਤੇ ਅੰਟਾਰਕਟਿਕ ਖੋਜ ਕਮੇਟੀ  ( ਐੱਸਸੀਏਆਰ )  ਦਾ ਵੀ ਮੈਂਬਰ ਹੈ।  ਇਹ ਸਾਰੇ ਪ੍ਰਤੀਨਿਧੀਤਵ ਅੰਟਾਰਕਟਿਕ ਖੋਜ ਵਿੱਚ ਸ਼ਾਮਿਲ ਦੇਸ਼ਾਂ  ਦੇ ਵਿੱਚ ਭਾਰਤ ਦੀ ਜ਼ਿਕਰਯੋਗ ਸਥਿਤੀ ਨੂੰ ਪ੍ਰਦਰਸ਼ਿਤ ਕਰਦੇ ਹਨ । 

ਭਾਰਤ ਦੇ ਦੋ ਸਰਗਰਮ ਖੋਜ ਕੇਂਦਰ ਹਨ - ਅੰਟਾਰਕਟਿਕ  ਦੇ ਸ਼ਿਰਮਾਕਰ ਹਿਲਸ ਵਿੱਚ ਮੈਤਰੀ  ( 1989 ਵਿੱਚ ਕਮੀਸ਼ਨ ਹੋਇਆ)  ਅਤੇ ਲਾਰਸਮੈਨ ਹਿਲਸ ਵਿੱਚ ਭਾਰਤੀ  (  2012 ਵਿੱਚ ਕਮੀਸ਼ਨ ਹੋਇਆ)।  ਭਾਰਤ ਨੇ ਹੁਣ ਤੱਕ ਅੰਟਾਰਕਟਿਕ ਵਿੱਚ 40 ਸਾਲਾਨਾ ਵਿਗਿਆਨਿਕ ਅਭਿਆਨਾਂ ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ।  ਆਰਕਟੀਕ  ਦੇ ਸਵਾਲਬਰਡ  ਦੇ ਐੱਨਵਾਈ - ਐਲੇਸੁੰਡ ਵਿੱਚ ਹਿਮਾਦਰੀ ਕੇਂਦਰ  ਦੇ ਨਾਲ ਭਾਰਤ ਹੁਣ ਉਨ੍ਹਾਂ ਕੁਝ ਪ੍ਰਮੁੱਖ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ  ਦੇ ਕੋਲ ਪੋਲਰ ਰੀਜ਼ਨਲ  ਦੇ ਅੰਦਰ ਕਈ ਖੋਜ ਕੇਂਦਰ ਹਨ । 

ਵਾਤਾਵਰਣਿਕ ਸੁਰੱਖਿਆ ‘ਤੇ ਪ੍ਰੋਟੋਕਾਲ ਦੀ ਅੰਟਾਰਕਟਿਕ ਸੰਧੀ ‘ਤੇ 4 ਅਕਤੂਬਰ,  1991 ਨੂੰ ਮੈਡ੍ਰਿਡ ਵਿੱਚ ਹਸਤਾਖਰ ਕੀਤੇ ਗਏ ਅਤੇ ਇਹ 1998 ਤੋਂ ਪ੍ਰਭਾਵੀ ਹੋਇਆ।  ਇਹ ਅੰਟਾਰਕਟਿਕ ਨੂੰ ‘ ਸ਼ਾਂਤੀ ਅਤੇ ਵਿਗਿਆਨ ਲਈ ਸਮਰਪਿਤ ਇੱਕ ਕੁਦਰਤੀ ਰਿਜਰਵ‘  ਦੇ ਰੂਪ ਵਿੱਚ ਨਾਮਜ਼ਦ ਕਰਦਾ ਹੈ ।

 

<><><><><>

ਐੱਸਐੱਨਸੀ/ਆਰਆਰ(Release ID: 1761255) Visitor Counter : 164


Read this release in: English , Urdu , Hindi , Telugu