ਸੈਰ ਸਪਾਟਾ ਮੰਤਰਾਲਾ
ਸੈਰ-ਸਪਾਟਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੇ ਬੁੱਧੀਸ਼ਟ ਟੂਰਿਜ਼ਮ ਦੀਆਂ ਸੰਭਾਵਨਾਵਾਂ ਦਾ ਲਾਭ ਲੈਣ ਵਿੱਚ ਮਦਦ ਲਈ ਅੱਜ ਨਵੀਂ ਦਿੱਲੀ ਤੋਂ ਬੁੱਧੀਸ਼ਟ ਸਰਕਿਟ ਟ੍ਰੇਨ ਫੈਮ ਟੂਰ ਨੂੰ ਹਰੀ ਝੰਡੀ ਦਿਖਾਈ
Posted On:
04 OCT 2021 8:25PM by PIB Chandigarh
ਸੈਰ-ਸਪਾਟਾ ਅਤੇ ਰੱਖਿਆ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੇ ਅੱਜ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਬੁੱਧੀਸ਼ਟ ਸਰਕਿਟ ਸਪੇਸ਼ਲ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਬੁੱਧੀਸ਼ਟ ਟੂਰਿਜ਼ਮ ਵਿੱਚ ਮੌਜੂਦ ਸੰਭਾਵਨਾਵਾਂ ਦਾ ਲਾਭ ਚੁੱਕਣ ਲਈ ਸੈਰ-ਸਪਾਟਾ ਮੰਤਰਾਲਾ ਨੇ 4 ਅਕਤੂਬਰ ਤੋਂ 8 ਅਕਤੂਬਰ 2021 ਦੇ ਦੌਰਾਨ ਬੁੱਧੀਸਟ ਸਰਕਿਟ ਟ੍ਰੇਨ ਫੈਮ ਟੂਰ ਐਂਡ ਕਾਨਫਰੰਸ ਦਾ ਆਯੋਜਨ ਕੀਤਾ ਹੈ। ਇਸ ਸਮਾਰੋਹ ਵਿੱਚ ਸੈਰ-ਸਪਾਟਾ ਮੰਤਰਾਲੇ ਅਤੇ ਆਈਆਰਸੀਟੀਸੀ ਦੇ ਸੀਨੀਅਰ ਅਧਿਕਾਰੀਆਂ ਅਤੇ ਉਦਯੋਗ ਦੇ ਹੋਰ ਹਿਤਧਾਰਕਾਂ ਨੇ ਹਿੱਸਾ ਲਿਆ। ਆਈਆਰਸੀਟੀਸੀ ਦੇ ਅਧਿਕਾਰੀਆਂ ਨੇ ਬੜੇ ਉਤਸ਼ਾਹ ਦੇ ਨਾਲ ਮਹਿਮਾਨਾਂ ਦਾ ਸੁਆਗਤ ਕੀਤਾ।
ਸੈਰ-ਸਪਾਟਾ ਅਤੇ ਰੱਖਿਆ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੇ ‘ਬੁੱਧੀਸਟ ਸਰਕਿਟ ਟ੍ਰੇਨ ਫੈਮ ਟੂਰ ਐਂਡ ਕਾਨਫਰੰਸ’ ਨੂੰ ਰਵਾਨਾ ਕਰਨ ਤੋਂ ਪਹਿਲਾਂ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ‘ਤੇ ਮੀਡਿਆ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਗਲੋਬਲ ਡੈਸ਼ਟੀਨੇਸ਼ਨ ਤੋਂ ਪਹਿਲਾਂ ਇੰਡੀਆ ਡੈਸ਼ਟੀਨੇਸ਼ਨ ਦੀ ਯਾਤਰਾ ਕਰਨ ਦੇ ਮਹੱਤਵ ‘ਤੇ ਚਾਨਣਾ ਪਾਇਆ । ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਬੁੱਧੀਸਟ ਸਰਕਿਟ ਟੂਰਿਸਟ ਟ੍ਰੇਨ ਵਰਗੀ ਮਹਾਨ ਵਿਰਾਸਤ ਹੈ ਜੋ ਬਿਹਾਰ ਵਿੱਚ ਗਯਾ (ਬੋਧਗਯਾ) ਰਾਜਗੀਰ (ਨਾਲੰਦਾ) ਦੇ ਨਾਲ-ਨਾਲ ਉੱਤਰ ਪ੍ਰਦੇਸ਼ ਵਿੱਚ ਸਾਰਨਾਥ (ਵਾਰਾਣਸੀ) ਜਿਵੇਂ ਮੰਜ਼ਿਲਾਂ ਨੂੰ ਕਵਰ ਕਰਦੀ ਹੈ । ਮੰਤਰੀ ਨੇ ਦੇਖੋ ਅਪਨਾ ਦੇਸ਼ ਅਭਿਯਾਨ ਦੀ ਸੱਚੀ ਭਾਵਨਾ ਨੂੰ ਸਮਾਹਿਤ ਕਰਦੇ ਹੋਏ ਘਰੇਲੂ ਸੈਰ-ਸਪਾਟਾ ਦੇ ਮਹੱਤਵ ‘ਤੇ ਧਿਆਨ ਕੇਂਦ੍ਰਿਤ ਕੀਤਾ ।
ਫੈਮ ਟੂਰ ਦਿੱਲੀ ਤੋਂ ਦਿੱਲੀ ਤੱਕ ਹੈ ਜਿਸ ਵਿੱਚ ਪ੍ਰਮੁੱਖ ਬੁੱਧੀਸ਼ਟ ਸਥਾਨਾਂ ਦੀ ਯਾਤਰਾ ਅਤੇ ਬੋਧਗਯਾ ਅਤੇ ਵਾਰਾਣਸੀ ਵਿੱਚ ਸੰਮੇਲਨਾਂ ਨੂੰ ਕਵਰ ਕਰਨਾ ਸ਼ਾਮਿਲ ਹਨ। ਇਸ ਪ੍ਰੋਗਰਾਮ ਵਿੱਚ ਟੂਰ ਓਪਰੇਟਰਾਂ, ਹੋਟਲ ਕਾਰੋਬਾਰੀਆਂ, ਮੀਡਿਆ ਅਤੇ ਸੈਰ-ਸਪਾਟਾ ਮੰਤਰਾਲਾ ਅਤੇ ਰਾਜ ਸਰਕਾਰਾਂ ਦੇ ਅਧਿਕਾਰੀਆਂ ਸਹਿਤ ਲਗਭਗ 125 ਪ੍ਰਤੀਨਿਧੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ । ਇਸ ਦੇ ਇਲਾਵਾ ਲਗਭਗ 100 ਸਥਾਨਿਕ ਟੂਰ ਓਪਰੇਟਰ ਅਤੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਸੇਵਾ ਖੇਤਰ ਦੇ ਹੋਰ ਹਿਤਧਾਰਕ ਵੀ ਇਸ ਸਰਕਿਟ ਵਿੱਚ ਸੈਰ-ਸਪਾਟਾ ਦੇ ਵਿਕਾਸ ਅਤੇ ਪ੍ਰਚਾਰ ਦੇ ਸੰਬੰਧ ਵਿੱਚ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਕਰਨ ਲਈ ਬੋਧਗਯਾ ਅਤੇ ਵਾਰਾਣਸੀ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ ।
ਵੱਖ-ਵੱਖ ਕੇਂਦਰੀ ਮੰਤਰਾਲੇ ਅਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਦੇ ਸਹਿਯੋਗ ਨਾਲ ਸੈਰ-ਸਪਾਟਾ ਮੰਤਰਾਲਾ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਮੌਜੂਦ ਬੁੱਧੀਸ਼ਟ ਸਥਾਨਾਂ ਦਰਮਿਆਨ ਇੱਕ ਬੁੱਧੀਸਟ ਸਰਕਿਟ ਵਿਕਸਿਤ ਕਰ ਰਿਹਾ ਹੈ। ਬੁੱਧੀਸ਼ਟ ਸਰਕਿਟ ਦੇ ਤਹਿਤ ਵਿਕਾਸ ਦੇ ਪ੍ਰਮੁੱਖ ਕਾਰਜ ਖੇਤਰ ਹਨ ਕਨੈਕਟਿਵਿਟੀ, ਬੁਨਿਆਦੀ ਢਾਂਚਾ ਅਤੇ ਲੌਜੀਸਟਿਕਸ, ਸਾਂਸਕ੍ਰਿਤੀਕ ਖੋਜ, ਵਿਰਾਸਤ ਅਤੇ ਸਿੱਖਿਆ, ਜਨ ਜਾਗਰੂਕਤਾ, ਸੰਚਾਰ ਅਤੇ ਆਊਟਰੀਚ। ਉਪਰੋਕਤ ਕਾਰਜ ਖੇਤਰਾਂ ਦੇ ਤਹਿਤ ਕੀਤੇ ਜਾ ਰਹੇ ਪ੍ਰਮੁੱਖ ਹਸਤਕਸ਼ੇਪਾਂ ਵਿੱਚ ਕੁਸ਼ੀਨਗਰ ਅਤੇ ਸ਼੍ਰਾਵਸਤੀ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਿਆਂ ਦਾ ਵਿਕਾਸ , ਬੁੱਧੀਸ਼ਟ ਸਥਾਨਾਂ ਨੂੰ ਜੋੜਨ ਵਾਲੇ ਆਰਸੀਐੱਸ ਉਡਾਨ ਮਾਰਗਾਂ ਦਾ ਪਰਿਚਾਲਨ ਗਿਆ
ਰੇਲਵੇ ਸਟੇਸ਼ਨ ਦਾ ਵਿਕਾਸ ਬੁੱਧੀਸ਼ਟ ਸਥਾਨਾਂ ਨੂੰ ਜੋੜਨ ਵਾਲੇ ਰਾਸ਼ਟਰੀ ਅਤੇ ਰਾਜ ਰਾਜਮਾਰਗਾਂ ਦਾ ਨਿਰਮਾਣ ਪ੍ਰਤਿਸ਼ਿਠਤ ਅਤੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਬੋਧਗਯਾ ਦਾ ਵਿਕਾਸ , ਬੁੱਧੀਸ਼ਟ ਸਥਾਨਾਂ ‘ਤੇ ਮਿਊਜੀਅਮ ਅਤੇ ਵਿਰਾਸਤ ਕੇਂਦਰ ਦਾ ਵਿਕਾਸ ਬੁੱਧੀਸ਼ਟ ਤਿੱਬਤੀ ਸੰਸਥਾਨਾਂ ਵਿੱਚ ਪਾਂਡੁਲਿਪੀਆਂ ਦਾ ਡਿਜਿਟਲੀਕਰਨ ਅਤੇ ਸੁਰੱਖਿਆ ਬੁੱਧੀਸ਼ਟ ਧਰਮ ‘ਤੇ ਕੋਰਸਾਂ ਦਾ ਵਿਕਾਸ ਆਦਿ ਸ਼ਾਮਿਲ ਹਨ। ਜਨ ਜਾਗਰੂਕਤਾ , ਸੰਚਾਰ ਅਤੇ ਆਊਟਰੀਚ ਦੇ ਤਹਿਤ ਭਾਰਤ ਵਿੱਚ ਮੌਜੂਦ ਬੁੱਧੀਸ਼ਟ ਸਥਾਨਾਂ ਅਤੇ ਵਿਰਾਸਤ ਦੇ ਪ੍ਰਚਾਰ ਲਈ ਯੋਜਨਾ ਬਣਾਈ ਗਈ ਹੈ। ਇਸ ਵਿੱਚ ਰਾਸ਼ਟਰੀ ਅਜਾਇਬ-ਘਰ ਵਿੱਚ ਸਾਂਝਾ ਬੁੱਧੀਸ਼ਟ ਵਿਰਾਸਤ ‘ਤੇ ਵਰਚੁਅਲ ਗੈਲਰੀ ਦਾ ਵਿਕਾਸ ਘਟਨਾਵਾਂ ਦਾ ਸਾਲਾਨਾ ਕੈਲੇਂਡਰ ਤਿਆਰ ਕਰਨਾ ਸਬੰਧਤ ਪ੍ਰਮੁੱਖ ਬਜ਼ਾਰਾਂ ਵਿੱਚ ਬੁੱਧੀਸ਼ਟ ਮੀਡਿਆ ਅਭਿਯਾਨ , ਬੁੱਧੀਸ਼ਟ ਸੰਮੇਲਨ ਆਦਿ ਸ਼ਾਮਿਲ ਹਨ।
*******
ਐੱਨਬੀ/ਓਏ
(Release ID: 1761141)