ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਜੇਐੱਨਸੀਏਐੱਸਆਰ ਵਿਗਿਆਨਕ ਨੇ ਅਲਜ਼ਾਈਮਰ’ਜ਼ ਤੇ ਫੇਫੜੇ ਦੇ ਕੈਂਸਰ ਦੇ ਇਲਾਜ ਲਈ ਨਵੀਂਆਂ ਖੋਜਾਂ ਕਰ ਕੇ ਜਿੱਤਿਆ ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ

Posted On: 04 OCT 2021 3:28PM by PIB Chandigarh

ਭਾਰਤ ਸਰਕਾਰ ਅਧੀਨ ਆਉਂਦੇ ਇੱਕ ਖ਼ੁਦਮੁਖਤਿਆਰ ਸੰਸਥਾਨ ‘ਜਵਾਹਰਲਾਲ ਨਹਿਰੂ ਸੈਂਟਰ ਫ਼ਾਰ ਐਡਵਾਂਸਡ ਸਾਇੰਟੀਫ਼ਿਕ ਰਿਸਰਚ’ (JNCASR) ਦੇ ਪ੍ਰੋਫ਼ੈਸਰ ਟੀ. ਗੋਵਿੰਦਾਰਾਜੂ ਨੇ ਆਪਣੀਆਂ ਨਿਵੇਕਲੀਆਂ ਧਾਰਨਾਵਾਂ ਤੇ ਖੋਜਾਂ ਲਈ ਵੱਕਾਰੀ ‘ਵਿਗਿਆਨ ਤੇ ਟੈਕਨੋਲੋਜੀ ਲਈ ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ – 2021’ ਹਾਸਲ ਕੀਤਾ ਹੈ, ਉਨ੍ਹਾਂ ਦੀਆਂ ਖੋਜਾਂ ਵਿੱਚ ਹੋਰ ਸਿਹਤ ਸਮੱਸਿਆਵਾਂ ਤੋਂ ਇਲਾਵਾ ਅਲਜ਼ਾਈਮਰ’ਜ਼ ਅਤੇ ਫੇਫੜਿਆਂ ਦੇ ਕੈਂਸਰ ਰੋਗ ਦੇ ਡਾਇਓਗਨੌਸਿਸ ਤੇ ਇਲਾਜ ਦੀਆਂ ਮਹੱਤਵਪੂਰਣ ਸੰਭਾਵਨਾਵਾਂ ਮੌਜੂਦ ਹਨ। ਛੋਟੇ ਮੌਲੀਕਿਊਲਜ਼, ਪੈਪਟਾਈਡਜ਼ ਤੇ ਕੁਦਰਤੀ ਉਤਪਾਦਾਂ ਉੱਤੇ ਡਾਇਓਗਨੌਸਟਿਕਸ ਤੇ ਥੈਰਾਪਿਊਟਿਕਸ ਦੋਵੇਂ ਮਾਮਲਿਆਂ ’ਚ ਉਨ੍ਹਾਂ ਦਾ ਨਵੀਨ ਕਿਸਮ ਦਾ ਕੰਮ ਵਿਅਕਤੀਗਤ ਦਵਾਈ ਸੁਝਾਉਂਦਾ ਹੈ।

ਬੰਗਲੌਰ ਦੇ ਦਿਹਾਤੀ ਜ਼ਿਲ੍ਹੇ ਦੇ ਦੂਰ–ਦੁਰਾਡੇ ਦੇ ਪਿੰਡ ਦੇ ਜੰਮਪਲ਼ ਪ੍ਰੋ. ਗੋਵਿੰਦਰਾਜੂ ਨੇ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਨਿਊਰੋ–ਜੈਨਰੇਟਿਵ ਰੋਗਾਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਸੀ, ਜਦੋਂ ਉਨ੍ਹਾਂ ਮਾਨਸਿਕ ਰੋਗਾਂ ਨਾਲ ਜੂਝਦੇ ਰੋਗੀਆਂ ਦਾ ਸੰਵੇਦਨਹੀਣ ਤਰੀਕੇ ਨਾਲ ਇਲਾਜ ਕਰਦਿਆਂ ਵੇਖਿਆ, ਇਸੇ ਕਾਰਣ ਨੇ ਉਨ੍ਹਾਂ ਵੱਲੋਂ ਆਪਣੇ ਖੋਜ ਦਾ ਇਹ ਖੇਤਰ ਚੁਣਨ ’ਚ ਵੱਡੀ ਭੂਮਿਕਾ ਨਿਭਾਈ।

ਉਨ੍ਹਾਂ ਚੇਤੇ ਕਰਦਿਆਂ ਦੱਸਿਆ,‘ਮੈਂ ਜਦੋਂ ਛੋਟਾ ਹੁੰਦਾ ਸਾਂ, ਤਦ ਬਜ਼ੁਰਗਾਂ ਬਾਰੇ ਆਮ ਤੌਰ ’ਤੇ ਇਹੋ ਧਾਰਨਾ ਪਾਈ ਜਾਂਦੀ ਸੀ ਕਿ ਉਨ੍ਹਾਂ ਨੂੰ ਤਾਂ ਮਾਨਸਿਕ ਰੋਗ ਹੋ ਹੀ ਜਾਂਦੇ ਹਨ, ਇਸੇ ਲਈ ਅਜਿਹੇ ਮਰੀਜ਼ਾਂ ਨੂੰ ਅੱਖੋਂ ਪ੍ਰੋਖੇ ਹੀ ਕੀਤਾ ਜਾਂਦਾ ਸੀ ਤੇ ਉਨ੍ਹਾਂ ਦਾ ਕੋਈ ਇਲਾਜ ਕਰਵਾਉਣ ਤੋਂ ਵੀ ਮਨ੍ਹਾ ਕਰ ਦਿੱਤਾ ਜਾਂਦਾ ਸੀ। ਨਿਰਾਸ਼ਾਜਨਕ ਗੱਲ ਹੈ ਕਿ ਮੇਂ ਜਦੋਂ ਵੱਡੇ ਸ਼ਹਿਰਾਂ ’ਚ ਆਪਣੀ ਉਚੇਰੀ ਸਿੱਖਿਆ ਹਾਸਲ ਕਰ ਰਿਹਾ ਸਾਂ, ਤਦ ਵੀ ਮੈਂ ਮਰੀਜ਼ਾਂ ਨਾਲ ਉਹੋ ਜਿਹਾ ਹੀ ਵਿਵਹਾਰ ਵੇਖਿਆ। ਇਨ੍ਹਾਂ ਗੱਲਾਂ ਨੇ ਹੀ ਮੈਨੂੰ ਨਿਊਰੋ–ਸਾਇੰਸਜ਼ ਦੀ ਖੋਜ ਕਰਨ ਲਈ ਪ੍ਰੇਰਿਤ ਕੀਤਾ, ਜਦੋਂ ਮੈਂ ਆਪਣਾ ਆਜ਼ਾਦਾਨਾ ਖੋਜ ਕਰੀਅਰ ਸ਼ੁਰੂ ਕੀਤਾ।’

ਸੀਐੱਸਆਈਆਰ–ਐੱਨਸੀਐੱਲ (CSIR-NCL) ਤੋਂ ਪੀ–ਐੱਚ.ਡੀ. ਅਤੇ ਅਮਰੀਕਾ ਤੇ ਜਰਮਨੀ ਦੇ ਪ੍ਰਮੁੱਖ ਖੋਜ ਸੰਸਥਾਨਾਂ ਵਿੱਚ ਡੌਕਟਰੇਟ ਮੁਕੰਮਲ ਕਰਨ ਅਤੇ ਬਾਅਦ ਦੀ ਫ਼ੈਲੋਸ਼ਿਪ ਵੇਲੇ ਪ੍ਰੋ. ਗੋਵਿੰਦਾਰਾਜੂ ਦੀ ਖੋਜ ਬਾਇਓ–ਆਰਗੈਨਿਕ ਅਤੇ ਕੈਮੀਕਲ ਬਾਇਓਲੋਜੀ ਉੱਤੇ ਕੇਂਦ੍ਰਿਤ ਰਹੀ ਤੇ ਉਨ੍ਹਾਂ ਮਨੁੱਖੀ ਸਿਹਤ – ਨਿਊਰੋ–ਡੀਜੈਨਰੇਟਿਵ ਰੋਗਾਂ ਤੇ ਕੈਂਸਰ ਨਾਲ ਸਬੰਧਤ ਅਣਸੁਲਝੀਆਂ ਸਮੱਸਿਆਵਾਂ ਹੱਲ ਕਰਨ ਧਿਆਨ ਦਿੱਤਾ।

ਪਿਛਲੇ 10 ਸਾਲਾਂ ਦੌਰਾਨ ਪ੍ਰੋ. ਗੋਵਿੰਦਾਰਾਜੂ ਦੀਆਂ ਅਣਥੱਕ ਖੋਜ ਕੋਸ਼ਿਸ਼ਾਂ ਦਾ ਲਾਭ ਇਸ ਵਰ੍ਹੇ ਪਹਿਲਾਂ ਮਿਲਣ ਲੱਗ ਪਿਆ ਸੀ। ਉਨ੍ਹਾਂ ਇੱਕ ਨਿਵੇਕਲੇ ਡ੍ਰੱਗ ਕੈਂਡੀਡੇਟ ਮੌਲੀਕਿਊਲ [TGR63] ਦੀ ਖੋਜ ਕੀਤੀ, ਜੋ ਅਲਜ਼ਾਈਮਰ’ਜ਼ ਰੋਗ ਕਾਰਣ ਦਿਮਾਗ਼ ’ਚ Amyloid ਨਾਂਅ ਦੇ ਬਣਨ ਵਾਲੇ ਜ਼ਹਿਰੀਲੇ ਪ੍ਰੋਟੀਨ ਦੀਆਂ ਵਧਦੀਆਂ ਪ੍ਰਜਾਤੀਆਂ ਦਾ ਬੋਝ ਪ੍ਰਭਾਵਸ਼ਾਲੀ ਨਾਲ ਘਟਾ ਦਿੰਦਾ ਹੈ ਤੇ ਉਹ ਪਸ਼ੂ ਮਾੱਡਲਾਂ ਵਿੱਚ ਸਾਹਮਣੇ ਦਿਸਦੀ ਕਮੀ ਨੂੰ ਪਲਟ ਦਿੰਦਾ ਹੈ। ਇੱਕ ਫ਼ਾਰਮਾਸਿਊਟੀਕਲ ਕੰਪਨੀ ਨੇ ਕਲੀਨੀਕਲ ਪ੍ਰੀਖਣਾਂ ਲਈ ਇਸ ਮੌਲੀਕਿਊਲ ਨੂੰ ਚੁੱਕਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮਨੁੱਖਾਂ ਵਿੱਚ ਅਲਜ਼ਾਈਮਰ’ਜ਼ ਰੋਗ ਦਾ ਇਲਾਜ ਕਰਨ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਹੋ ਸਕਦੀ ਹੈ।

ਮੌਲੀਕਿਊਲਰ ਟੂਲਜ਼ ਉੱਤੇ ਉਨ੍ਹਾਂ ਦੇ ਮੋਹਰੀ ਕਿਸਮ ਦੇ ਕੰਮ ਨੇ ਅਲਜ਼ਾਈਮਰ’ਜ਼ ਰੋਗ ਨੂੰ ਚੁਣਿਆ ਤੇ ਉਸ ਨੂੰ ਨਿਊਰੋ–ਡੀਜੈਨਰੇਟਿਵ ਰੋਗਾਂ ਤੋਂ ਨਿਖੇੜਿਆ। ਪ੍ਰੋ. ਗੋਵਿੰਦਾਰਾਜੂ ਨੇ ਅਲਜ਼ਾਈਮਰ’ਜ਼ ਰੋਗ ਦਾ ਛੇਤੀ ਪਤਾ ਲਾਉਣ ਲਈ NIR, PET ਅਤੇ ਰੈਟਿਨਾ–ਆਧਾਰਤ ਪਲੈਟਫ਼ਾਰਮਜ਼ ਵਿਕਸਤ ਕਰਨ ਲਈ ਇੱਕ ਕੰਪਨੀ – ਵੀਐੱਨਆਈਆਰ ਬਾਇਓਟੈਕਨੋਲੋਜੀ ਪ੍ਰਾਈਵੇਟ ਲਿਮਿਟੇਡ (VNIR Biotechnologies Pvt Ltd (https://vnir.life/)-) ਵੀ ਸਥਾਪਤ ਕੀਤੀ ਹੈ। ਚਾਰ–ਸਾਲਾਂ ਤੋਂ ਚੱਲ ਰਹੀ ਇਸ ਕੰਪਨੀ ਨੂੰ ਭਾਰਤ ਦੀਆਂ ਬੇਹੱਦ ਸੰਭਾਵਨਾਵਾਂ ਨਾਲ ਭਰਪੂਰ ਬਾਇਓਟੈੱਕ ਕੰਪਨੀਆਂ ’ਚੋਂ ਇੱਕ ਵਜੋਂ ਮਾਨਤਾ ਮਿਲੀ ਹੈ ਤੇ ਇਸ ਨੂੰ ਕੌਮਾਂਤਰੀ ਮੀਡੀਆ ਨੇ ਵੀ ਇਸ ਬਾਰੇ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤਾ ਹੈ।

ਪ੍ਰੋ. ਗੋਵਿੰਦਾਰਾਜੂ ਨੇ ਵਿਸਥਾਰਪੂਰਬਕ ਜਾਦਕਾਰੀ ਦਿੰਦਿਆਂ ਦੱਸਿਆ,‘ਮੈਂ ਮਨੁੱਖੀ ਸਿਹਤ ਨਾਲ ਸਬੰਧਤ ਖੇਤਰ ਵਿੱਚ ਕਿਸੇ ਅਣਛੋਹੇ ਰਾਹ ਉੱਤੇ ਚੱਲਣ ਦਾ ਇੱਛੁਕ ਸਾਂ। ਸੱਚਾਈ ਇਹ ਹੈ ਕਿ ਅਲਜ਼ਾਈਮਰ’ਜ਼ ਵਰਗੇ ਨਿਊਰੋ–ਰੋਗਾਂ ਦਾ ਛੇਤੀ ਪਹਿਲੇ ਪੜਾਵਾਂ ਉੱਤੇ ਪਤਾ ਲਾਉਣ ਤੇ ਇਲਾਜ ਕਰਨ ਦੀਆਂ ਕੋਈ ਪ੍ਰਭਾਵਸ਼ਾਲੀ ਵਿਧੀਆਂ ਨਹੀਂ ਸਨ; ਇਸੇ ਲਈ ਮੈਂ ਇਹ ਖੇਤਰ ਚੁਣਿਆ। ਮੈਨੂੰ ਆਸ ਹੈ ਕਿ ਮੇਰੇ ਯੋਗਦਾਨਾਂ ਤੇ ਖੋਜ ਨਾਲ ਛੇਤੀ ਡਾਇਓਗਨੋਸਿਸ ਤੇ ਇਲਾਜ ਲਈ ਰਾਹ ਪੱਧਰਾ ਹੋਵੇਗਾ।’

ਅਲਜ਼ਾਈਮਰ’ਜ਼ ਰੋਗ ਅਤੇ ਕੈਂਸਰ ਵਿਚਕਾਰਲੇ ਸਬੰਧਾਂ ਨੂੰ ਸਮਝਣ ਵਿੱਚ ਉਨ੍ਹਾਂ ਦੀ ਦਿਲਚਸਪੀ ਦੇ ਨਤੀਜੇ ਵਜੋਂ ਫੇਫੜਿਆਂ ਦੇ ਕੈਂਸਰ ਲਈ ਪਹਿਲੇ ਛੋਟੇ ਅਣੂ ਭਾਵ ਮੌਲੀਕਿਊਲ-ਅਧਾਰਤ ਡਰੱਗ ਕੈਂਡੀਡੇਟ (ਟੀਜੀਪੀ 18) ਦੀ ਖੋਜ ਹੋਈ, ਜੋ ਛੇਤੀ ਪਤਾ ਲਾਉਣ ਅਤੇ ਇਲਾਜ ਦੀਆਂ ਮੁਸ਼ਕਲ ਕਿਸਮਾਂ ਵਿੱਚੋਂ ਇੱਕ ਹੈ। ਦਿਲਚਸਪ ਗੱਲ ਇਹ ਹੈ ਕਿ, ਇਹ ਮੌਲੀਕਿਊਲ ਡਾਇਗਨੌਸਟਿਕ ਟੂਲ ਵਜੋਂ ਵੀ ਕੰਮ ਕਰ ਸਕਦਾ ਹੈ ਅਤੇ ਵਿਸ਼ਵ ਪੱਧਰ 'ਤੇ ਉਨ੍ਹਾਂ ਕੁਝ ਮੌਲੀਕਿਊਲਜ਼ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ "ਥੈਰੇਨੋਸਟਿਕ" (ਡਾਇਗਨੌਸਟਿਕ ਥੈਰੇਪੀ) ਉਮੀਦਵਾਰ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਪ੍ਰੋ. ਗੋਵਿੰਦਾਰਾਜੂ ਇਸ 'ਤੇ ਟ੍ਰਾਂਸਲੇਸ਼ਨਲ ਯਤਨਾਂ ਨੂੰ ਅੱਗੇ ਵਧਾ ਰਹੇ ਹਨ।

ਰੇਸ਼ਮ ਤੋਂ ਪ੍ਰਾਪਤ ਫਾਰਮੂਲੇਸ਼ਨਾਂ 'ਤੇ ਉਨ੍ਹਾਂ ਦੀ ਖੋਜ ਦਾ ਮਨੁੱਖੀ ਸਿਹਤ 'ਤੇ ਦੂਰਅੰਦੇਸ਼ ਪ੍ਰਭਾਵ ਪੈਂਦਾ ਹੈ, ਜਿਸ ਵਿੱਚ ਨਿਯੰਤਰਿਤ ਇਨਸੁਲਿਨ ਡਿਲੀਵਰੀ, ਸ਼ੂਗਰ ਦੇ ਜ਼ਖ਼ਮ ਦਾ ਇਲਾਜ, ਪਿੰਜਰ ਦੀਆਂ ਮਾਸਪੇਸ਼ੀਆਂ ਤੋਂ ਲੈ ਕੇ ਸਟੈਮ ਸੈੱਲ ਅਧਾਰਤ ਨਿਊਰੋਨਲ ਟਿਸ਼ੂ ਇੰਜੀਨੀਅਰਿੰਗ ਅਲਜ਼ਾਈਮਰ’ਜ਼ ਰੋਗ ਦੇ ਇਲਾਜ ਲਈ ਸ਼ਾਮਲ ਹਨ। ਇਹ ਰੇਸ਼ਮ-ਅਧਾਰਤ ਨਵੀਨਤਾਵਾਂ ਸੈਰੀਕਲਚਰ ਉਦਯੋਗ ਅਤੇ ਕਿਸਾਨਾਂ ਲਈ ਲਾਹੇਵੰਦ ਹੋ ਸਕਦੀਆਂ ਹਨ।

ਫੰਕਸ਼ਨਲ ਐਮਾਇਲਾਇਡਜ਼ 'ਤੇ ਪ੍ਰੋ. ਗੋਵਿੰਦਾਰਾਜੂ ਦੇ ਬੁਨਿਆਦੀ ਪੱਧਰ ਦੇ ਕੰਮ ਨੇ ਮੌਲੀਕਿਊਲਰ ਆਰਕੀਟੈਕਟੋਨਿਕਸ ਦੀ ਧਾਰਨਾ ਨੂੰ ਪ੍ਰੇਰਿਤ ਕੀਤਾ, ਜੋ ਅਣੂਆਂ ਦੇ ਖੇਤਰਾਂ ਅਤੇ ਨੈਨੋ-ਸਕੇਲ ਦੇ ਅਣੂ ਆਰਕੀਟੈਕਚਰ ਨੂੰ ਕਾਰਜਸ਼ੀਲ ਬਾਇਓਮੈਟੀਰੀਅਲਜ਼ ਨਾਲ ਜੋੜਦਾ ਹੈ।

ਅਮਰੀਕਾ, ਯੂਰਪ, ਆਸਟ੍ਰੇਲੀਆ ਅਤੇ ਜਾਪਾਨ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਫੈਕਲਟੀ ਦਾ ਦੌਰਾ ਕਰਨ ਤੋਂ ਇਲਾਵਾ ਪ੍ਰੋ. ਗੋਵਿੰਦਾਰਾਜੂ ਦਿਹਾਤੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਉਤਸ਼ਾਹੀ ਹਨ ਅਤੇ ਆਊਟਰੀਚ ਪਹਿਲਕਦਮੀਆਂ ਵਿੱਚ ਸ਼ਾਮਲ ਹੋਏ ਹਨ। ਉਹ ਕਰਨਾਟਕ ਅਤੇ ਹੋਰ ਰਾਜਾਂ ਦੇ ਸਕੂਲੀ ਬੱਚਿਆਂ ਵਿੱਚ ਮਾਨਸਿਕ ਬਿਮਾਰੀ ਬਾਰੇ ਜਾਗਰੂਕਤਾ ਵੀ ਪੈਦਾ ਕਰ ਰਹੇ ਹਨ। 

Description: A person in a white shirtDescription automatically generated with medium confidence

 

*****

ਐੱਸਐੱਨਸੀ / ਆਰਆਰ


(Release ID: 1760920) Visitor Counter : 179


Read this release in: English , Hindi , Tamil