ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸਕਿੱਲ ਇੰਡੀਆ 4 ਅਕਤੂਬਰ ਨੂੰ ਰਾਸ਼ਟਰੀ ਅਪਰੇਂਟਿਸਸ਼ਿਪ ਮੇਲਾ ਆਯੋਜਿਤ ਕਰੇਗਾ


ਇੱਕ ਲੱਖ ਨੂੰ ਅਪਰੇਂਟਿਸਸ਼ਿਪ ਦੀ ਸਿਖਲਾਈ ਦੇਣ ਦਾ ਟੀਚਾ
ਦੇਸ਼ ਵਿੱਚ 400 ਤੋਂ ਅਧਿਕ ਸਥਾਨਾਂ ‘ਤੇ ਮੇਲਿਆਂ ਦਾ ਹੋਵੇਗਾ ਆਯੋਜਨ
30 ਤੋਂ ਅਧਿਕ ਸੈਕਟਰਾਂ ਵਿੱਚ 2000 ਤੋਂ ਅਧਿਕ ਕੰਪਨੀਆਂ/ਸੰਸਥਾਨਾਂ ਦੀ ਭਾਗੀਦਾਰੀ
500 ਤੋਂ ਜ਼ਿਆਦਾ ਟ੍ਰੇਡ ਵਿੱਚ ਹੋਣਗੀਆਂ ਭਰਤੀਆਂ (ਨਾਮਦਗ ਅਤੇ ਵਿਕਲਪਿਤ)
5ਵੀਂ ਤੋਂ 12ਵੀਂ ਤੱਕ ਦੇ ਪਾਸ ਵਿਦਿਆਰਥੀ, ਕੌਸ਼ਲ ਟ੍ਰੇਨਿੰਗ ਪ੍ਰਮਾਣ ਪੱਤਰ ਧਾਰਕ, ਆਈਟੀ ਆਈ ਵਿਦਿਆਰਥੀ, ਡਿਪਲੋਮਾ ਧਾਰਕ ਅਤੇ ਗ੍ਰੈਜੂਏਟ ਐਪਲੀਕੇਸ਼ਨ ਕਰਨ ਦੇ ਪਾਤਰ ਹਨ

Posted On: 02 OCT 2021 6:15PM by PIB Chandigarh

ਕੌਸ਼ਲ ਭਾਰਤ ਮਿਸ਼ਨ ਟ੍ਰੇਨਿੰਗ ਡਾਇਰੈਕਟਰ ਜਨਰਲ (ਡੀਜੀਟੀ) ਅਤੇ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (ਐੱਨਐੱਸਡੀਸੀ) ਦੇ ਸਹਿਯੋਗ ਨਾਲ 4 ਅਕਤੂਬਰ 2021 ਨੂੰ ਦੇਸ਼ ਭਰ ਵਿੱਚ 400 ਤੋਂ ਅਧਿਕ ਸਥਾਨਾਂ ਤੇ ਇੱਕ ਦਿਵਸ ਰਾਸ਼ਟਰੀ ਅਪਰੇਂਟਿਸਸ਼ਿਪ ਮੇਲੇ ਦਾ ਆਯੋਜਨ ਕਰ ਰਿਹਾ ਹੈ।

ਇਸ ਪਹਿਲ ਦੇ ਤਹਿਤ, ਲਗਭਗ ਇੱਕ ਲੱਖ ਅਪਰੇਂਟਿਸ ਦੀ ਭਰਤੀ ਕਰਕੇ ਰੋਜਗਾਰਦਾਤਾਵਾਂ ਨਿਯੁਕਤਾਵਾਂ ਦੀ ਮਦਦ ਕਰਨਾ ਸਹੀ ਪ੍ਰਤਿਭਾ ਦਾ ਇਸਤੇਮਾਲ ਕਰਨ ਵਿੱਚ ਸਹਾਇਤਾ ਕਰਨਾ ਅਤੇ ਟ੍ਰੇਨਿੰਗ ਅਤੇ ਵਿਵਹਾਰਿਕ ਕੌਸ਼ਲ ਪ੍ਰਦਾਨ ਕਰਕੇ ਇਸ ਨੂੰ ਹੋਰ ਵਿਕਸਿਤ ਕਰਨਾ ਹੈ।  ਇਸ ਅਭਿਯਾਨ ਵਿੱਚ ਪਾਵਰ, ਰਿਟੇਲ, ਟੈਲੀਕਾਮ, ਆਈਟੀ/ਆਈਟੀਈਐੱਸ, ਇਲੈਕਟ੍ਰੋਨਿਕ, ਆਟੋਮੋਟਿਵ ਜਿਹੇ 30 ਤੋਂ ਅਧਿਕ ਸੈਕਟਰ ਤੋਂ ਕੰਮ ਕਰ ਰਹੇ 2000 ਤੋਂ ਅਧਿਕ ਸੰਗਠਨਾਂ ਦੇ ਹਿੱਸਾ ਲੈਣ ਦੀ ਉਮੀਂਦ ਹੈ। ਇਸ ਦੇ ਤਹਿਤ ਇੱਛੁਕ ਯੁਵਾਵਾਂ ਨੂੰ ਵੇਲਡਰ, ਇਲੈਕਟ੍ਰੀਸ਼ਿਅਨ, ਹਾਊਸਕੀਪਰ, ਬਿਊਟੀਸ਼ਿਯਨ, ਮੈਕੇਨਿਕ ਆਦਿ ਸਹਿਤ 500 ਤੋਂ ਅਧਿਕ ਟ੍ਰੇਡਾਂ ਵਿੱਚ ਸ਼ਾਮਿਲ ਹੋਣ ਅਤੇ ਚੋਣ ਕਰਵਾਉਣ ਦਾ ਮੌਕਾ ਮਿਲੇਗਾ।

5ਵੀਂ ਤੋਂ 12ਵੀਂ  ਪਾਸ ਵਿਦਿਆਰਥੀ, ਕੌਸ਼ਲ ਟ੍ਰੇਨਿੰਗ ਪ੍ਰਮਾਣ ਪੱਤਰ ਧਾਰਕ, ਆਈਟੀਆਈ ਵਿਦਿਆਰਥੀ ਡਿਪਲੋਮਾ ਧਾਰਕ ਅਤੇ ਗ੍ਰੈਜੂਏਟ ਅਪ੍ਰੇਂਟਿਸਸ਼ਿਪ ਮੇਲੇ ਵਿੱਚ ਆਵੇਦਨ ਕਰਨ ਦੇ ਲਈ ਪਾਤਰ ਹਨ। ਉਮੀਦਵਾਰਾਂ ਨੂੰ ਆਪਣੇ ਰਿਜਿਊਮੇ ਦੀਆਂ ਤਿੰਨ ਕਾਪੀਆਂ , ਸਾਰਿਆਂ ਮਾਰਕਸ਼ੀਟ ਅਤੇ ਪ੍ਰਮਾਣ ਪੱਤਰ ਦੀਆਂ ਤਿੰਨ ਕਾਪੀਆਂ (5ਵੀਂ ਤੋਂ 12ਵੀਂ ਪਾਸ ਤੱਕ, ਕੌਸ਼ਲ ਟ੍ਰੇਨਿੰਗ ਪ੍ਰਮਾਣ ਪੱਤਰ ਗ੍ਰੈਜੂਏਟ (ਬੀਏ, ਬੀ.ਕਾਮ, ਬੀ ਐੱਸਸੀ, ਆਦਿ) ਫੋਟੋ ਆਈਡੀ ਅਧਾਰ ਕਾਰਡ ਡ੍ਰਾਈਵਿੰਗ ਲਾਈਸੈਂਸ ਆਦਿ ਹੋਰ ਤਿੰਨ ਪਾਸਪੋਰਟ ਸਾਈਜ ਦੇ ਫੋਟੋ ਨਿਰਧਾਰਿਤ ਸਥਾਨ ਤੇ ਲਿਆਉਣੀ ਹੋਵੇਗੀ।

 ਮੇਲਾ ਕਿੱਥੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਦੂਜੇ ਵੇਰਵਿਆਂ ਲਈ ਉਮੀਦਵਾਰ ਲਿੰਕ https://dgt.gov.in/appmela/  ‘ਤੇ ਕਲਿੱਕ ਕਰ ਜਾਣਕਾਰੀ ਲੈ ਸਕਦੇ ਹਨ।

 15 ਜੁਲਾਈ 2015 ਨੂੰ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ ਕੌਸ਼ਲ ਵਿਕਾਸ ਅਤੇ ਉੱਦਮਤਾ ਦੀ ਰਾਸ਼ਟਰੀ ਨੀਤੀ, 2015 ਵਿੱਚ ਅਪਰੇਂਟਿਸਸ਼ਿਪ ਨੂੰ ਉਚਿਤ ਮਾਨਦੇਯ ਦੇ ਨਾਲ ਕੁਸ਼ਲ ਕਾਰਜਬਲ ਨੂੰ ਲਾਭਕਾਰੀ ਰੋਜਗਾਰ ਪ੍ਰਦਾਨ ਕਰਨ ਦੇ ਸਾਧਨ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ। ਐੱਮਐੱਸਡੀਈ ਨੇ ਦੇਸ਼ ਵਿੱਚ ਉੱਦਮਾਂ ਦੁਆਰਾ ਕੰਮ ‘ਤੇ ਰੱਖੇਗੇ ਅਪਰੇਂਟਿਸ ਦੀ ਸੰਖਿਆ ਵਧਾਉਣ ਲਈ ਵੀ ਕਈ ਯਤਨ ਕੀਤੇ ਹਨ। ਇਸ ਦਾ ਉਦੇਸ਼ ਕੁਸ਼ਲ ਕਾਰਜਬਲ ਦੀ ਸਪਲਾਈ ਅਤੇ ਮੰਗ ਵਿੱਚ ਅੰਤਰ ਨੂੰ ਦੂਰ ਕਰਨਾ ਹੈ। ਅਤੇ ਸਿਖਲਾਈ ਪ੍ਰਾਪਤ ਕਰਕੇ ਨੌਕਰੀ ਅਤੇ ਰੋਜ਼ਗਾਰ ਦੇ ਬਿਹਤਰ ਅਵਸਰ ਹਾਸਲ ਕਰਕੇ ਭਾਰਤੀ ਯੁਵਾਵਾਂ ਦੀ ਉਮੀਦਾ ਨੂੰ ਪੂਰਾ ਕਰਨਾ ਹੈ।

 ਸੰਭਾਵਿਤ ਆਵੇਦਕਾਂ ਨੂੰ ਅਪ੍ਰੇਟਿਸਸ਼ਿਪ ਮੇਲੇ ਵਿੱਚ ਹਿੱਸਾ ਲੈਣ ਤੋਂ ਕਈ ਲਾਭ ਪ੍ਰਾਪਤ ਹੋਣਗੇ। ਉਨ੍ਹਾਂ ਦੇ ਕੋਲ ਮੌਕੇ ‘ਤੇ ਅਪ੍ਰੇਂਟਿਸ ਦੀ ਪੇਸ਼ਕਸ਼ ਕਰਨ ਅਤੇ ਉਦਯੋਗਾਂ ਵਿੱਚ ਸਿੱਧੇ ਕੰਮ ਕਰਨ ਦਾ ਇੱਕ ਵੱਡਾ ਮੌਕਾ ਮਿਲੇਗਾ। ਇਸ ਦੇ ਬਾਅਦ, ਉਨ੍ਹਾਂ ਨੇ ਨਵੇਂ ਕੌਸ਼ਲ ਵਿਕਸਿਤ ਕਰਨ ਦੇ ਲਈ ਸਰਕਾਰੀ ਮਾਨਕਾਂ ਦੇ ਅਨੁਸਾਰ ਮਾਸਿਕ ਵਜੀਫਾ ਮਿਲੇਗਾ ਯਾਨੀ ਸਿਖਣ ਦੇ ਦੌਰਾਨ ਕਮਾਉਣ ਦਾ ਮੌਕਾ ਵੀ ਹੈ। ਉਮੀਦਵਾਰਾਂ ਨੂੰ ਰਾਸ਼ਟਰੀ ਵਿਵਸਾਇਕ ਸਿੱਖਿਆ ਅਤੇ ਟ੍ਰੇਨਿੰਗ ਪਰਿਸ਼ਦ (ਐੱਨਸੀਵੀਈਟੀ) ਦੁਆਰਾ ਮਾਨਤਾ ਪ੍ਰਾਪਤ ਪ੍ਰਮਾਣ ਪਾਤਰ ਮਿਲੇਗਾ, ਜਿਸ ਤੋਂ ਟ੍ਰੇਨਿੰਗ ਦੇ ਬਾਅਦ ਉਨ੍ਹਾਂ ਦੇ ਰੋਜ਼ਗਾਰ ਦੀ ਸੰਭਾਵਨਾ ਵਧ ਜਾਏਗੀ।

 ਅਪਰੇਂਟਿਸਸ਼ਿਪ ਮੇਲਿਆਂ ਵਿੱਚ ਹਿੱਸਾ ਲੈਣ ਵਾਲੇ ਸੰਸਥਾਨਾਂ ਨੂੰ ਇੱਕ ਆਮ ਮੰਚ ‘ਤੇ ਸੰਭਾਵਿਤ ਅਪਰੇਂਟਿੰਗ ਨਾਲ ਮਿਲਣ ਅਤੇ ਮੌਕੇ ‘ਤੇ ਹੀ ਉਮੀਦਵਾਰਾਂ ਦਾ ਚੋਣ ਕਰਨ ਦਾ ਮੌਕਾ ਮਿਲੇਗਾ। ਇਸ ਦੇ ਇਲਾਵਾ ਇਸ ਮੇਲੇ ਵਿੱਚ ਅਜਿਹੇ ਛੋਟੇ ਉਦਯੋਗ, ਜਿਨ੍ਹਾਂ ਵਿੱਚ ਘੱਟ ਤੋਂ ਘੱਟ ਚਾਰ ਕਰਮਚਾਰੀ ਕੰਮ ਕਰਦੇ ਹਨ ਉਹ ਵੀ ਹਿੱਸਾ ਲੈ ਸਕਣਗੇ ਅਤੇ ਅਪਰੇਂਟਿਸ ਨੂੰ ਰੱਖ ਸਕਣਗੇ। ਇਹ ਸਿਖਲਾਈ ਅਪਰੇਂਟਿਸ ਐਕਟ 1961 ਦੇ ਤਹਿਤ ਹੋ ਰਿਹਾ ਹੈ ਅਤੇ ਰਾਸ਼ਟਰੀ ਅਪਰੇਂਟਿਸ ਪ੍ਰੋਤਸਾਹਨ ਯੋਜਨਾ ਦੇ ਸਹਿਯੋਗ ਨਾਲ ਆਯੋਜਿਤ ਹੋ ਰਿਹਾ ਹੈ।

 ਨਾਮਜ਼ਦ ਟ੍ਰੇਡਾਂ ਵਿੱਚ ਡੀਜੀਟੀ ਅਧੀਨ ਕੋਰਸ  ਦੇ ਅਨੁਸਾਰ ਟ੍ਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ। ਅਤੇ ਇੱਕ ਅਪਰੇਂਟਿਸ ਨੂੰ ਉਦਯੋਗ ਅਤੇ ਵਜੀਫੇ ਦੁਆਰਾ ਨੌਕਰੀ ਦੀ ਟ੍ਰੇਨਿੰਗ ਪ੍ਰਾਪਤ ਹੁੰਦੀ ਹੈ। ਸਿਖਲਾਈ  ਦੇ ਅੰਤ ਵਿੱਚ ਅਪਰੇਂਟਿਸ ਦਾ ਮੁਲਾਂਕਨ ਉਦਯੋਗ ਅਤੇ ਡੀਜੀਟੀ ਦੁਆਰਾ ਸੰਯੁਕਤ ਰੂਪ ਤੋਂ ਕੀਤਾ ਜਾਂਦਾ ਹੈ।  ਅਪਰੇਂਟਿਸ ਦੁਆਰਾ ਟ੍ਰੇਨਿੰਗ ਪੂਰਾ ਕਰਨ  ਦੇ ਬਾਅਦ ,  ਰਾਸ਼ਟਰੀ ਅਪਰੇਂਟਿਸ ਪ੍ਰਮਾਣ ਪੱਤਰ  (ਐੱਨਏਸੀ )  ਲਈ ਸੰਪੂਰਣ ਭਾਰਤੀ ਵਪਾਰ ਪ੍ਰੀਖਿਆ (ਏਆਈਟੀਟੀ)  ਦੇ ਰਾਹੀਂ ਇੱਕ ਸਾਲ ਵਿੱਚ ਦੋ ਵਾਰ ਮੁਲਾਂਕਨ ਕੀਤਾ ਜਾਂਦਾ ਹੈ ।  ਏਆਈਟੀਟੀ ਉਦਯੋਗ ਅਤੇ ਡੀਜੀਟੀ ਦੁਆਰਾ ਕੀਤਾ ਗਿਆ ਕੌਸ਼ਲ ਅਧਾਰਿਤ ਲੇਖਾ ਜੋਖਾ ਹੈ ਅਤੇ ਇਸ ਵਿੱਚ ਸਫਲ ਹੋਣ ਲਈ ਲਗਾਤਾਰ ਅਭਿਯਾਸ ,  ਇੱਛਾ ਸ਼ਕਤੀ ਅਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ ।

 ਅਪਰੇਂਟਿਸ ਟ੍ਰੇਨਿੰਗ ਨੂੰ ਪ੍ਰਤਿਸ਼ਠਾਨਾਂ ਵਿੱਚ ਮੌਜੂਦਾ ਟ੍ਰੇਨਿੰਗ ਸੁਵਿਧਾ ਦਾ ਇਸਤੇਮਾਲ ਕਰਕੇ  ਜਨਸ਼ਕਤੀ ਨੂੰ ਉਦਯੋਗਾਂ ਲਈ ਵਿਕਸਿਤ ਕਰਨ ਦੀ ਇੱਕ ਮਹੱਤਵਪੂਰਣ ਯੋਜਨਾ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ।  ਇਹ ਪ੍ਰੋਗਰਾਮ ,  ਕੌਸ਼ਲ ਵਿਕਾਸ ਅਤੇ ਉਦੱਮਤਾ  ਦੇ 22 ਰੀਜਨਲ  ਡਾਇਰੈਕਟੋਰੇਟ ਅਤੇ ਦੇਸ਼ ਭਰ ਵਿੱਚ 36 ਰਾਜ ਅਪਰੇਂਟਿਸ ਸਲਾਹਕਾਰਾਂ  ਦੇ ਰਾਹੀਂ ਕੀਤਾ ਜਾਂਦਾ ਹੈ ।  ਸਾਰੇ 36 ਰਾਜ ਸਰਕਾਰਾਂ ਅਪਰੇਂਟਿਸ ਐਕਟ 1961  ਦੇ ਤਹਿਤ ਸਿਖਿਆਰਥਿਆਂ ਦੀ ਨਿਯੁਕਤੀ ਲਈ ਆਪਣੇ ਰਾਜ ਦੇ ਹਰ ਇੱਕ ਜ਼ਿਲ੍ਹੇ / ਖੇਤਰ ਵਿੱਚ 04 ਅਕਤੂਬਰ ,  2021 ਨੂੰ ਅਪਰੇਂਟਿਸ ਮੇਲੇ ਆਯੋਜਿਤ ਕਰਨਗੀਆਂ ।  ਇਹ ਮੰਗ ਅਧਾਰਿਤ ਸੁਵਿਧਾ ਦੀ ਸਥਾਪਨਾ ਲਈ ਅਪਰੇਂਟਿਸ ਦੀ ਨਿਯੁਕਤੀ ਲਈ ਇੱਕ ਉੱਤਮ ਮੌਕੇ ਪ੍ਰਦਾਨ ਕਰੇਗਾ।  ਉਦਯੋਗਾਂ ਵਿੱਚ ਨੌਕਰੀ ਕਰ ਰਹੇ ਲੋਕਾਂ  ਦੇ ਸੰਪਰਕ ਵਿੱਚ ਆਉਣ ਲਈ ਅਪਰੇਂਟਿੰਸ ਨੂੰ ਮੌਕੇ ਦੇਣ  ਦੇ ਨਾਲ - ਨਾਲ ਉਤਪਾਦਕਤਾ ਵੀ ਵਧੇਗੀ ।

 ਐੱਮਐੱਸਡੀਈ ਨੇ ਦੇਸ਼ ਵਿੱਚ ਅਪਰੇਂਟਿਸ ਟ੍ਰੇਨਿੰਗ ਵਿੱਚ ਜਿਆਦਾ ਤੋਂ ਜਿਆਦਾ ਭਾਗੀਦਾਰੀ ਵਧਾਉਣ ਲਈ ਅਪਰੇਂਟਿਸ ਨਿਯਮਾਂ ਵਿੱਚ ਮਹੱਤਵਪੂਰਣ ਸੁਧਾਰ ਕੀਤੇ ਹਨ ।  ਇਸ ਸੁਧਾਰਾਂ ਵਿੱਚ ਸ਼ਾਮਿਲ ਹਨ :

 

  • ਅਪਰੇਂਟਿਸ ਨੂੰ ਨਿਯੁਕਤ ਕਰਨ ਦੀ ਅਧਿਕਤਮ ਸੀਮਾ 10% ਤੋਂ ਵਧਾਕੇ 15% ਕੀਤੀ ਗਈ

  • ਪ੍ਰਤਿਸ਼ਠਾਨਾਂ ਲਈ ਅਪਰੇਂਟਿਸ ਨੂੰ ਨਿਯੁਕਤ ਕਰਨ ਦੀ ਲੋੜ ਦੀ ਸੀਮਾ 40 ਤੋਂ ਘਟਾ ਕੇ 30 ਕਰ ਦਿੱਤੀ ਗਈ ਹੈ।

  • ਪਹਿਲੇ ਸਾਲ ਲਈ ਵਜੀਫੇ ਦਾ ਭੁਗਤਾਨ, ਘੱਟੋ ਘੱਟ ਵੇਤਨ ਨਾਲ ਜੁੜਨ ਦੇ ਬਜਾਏ ਫਿਕਸ ਕੀਤਾ ਗਿਆ ਹੈ। ਦੂਜੇ ਅਤੇ ਤੀਜੇ ਸਾਲਾ ਦੇ ਲਈ ਵਜੀਫੇ ਵਿੱਚ 10%ਤੋਂ 15% ਦਾ ਵਾਧਾ ਕੀਤਾ ਜਾਵੇਗਾ। 

  • ਵਿਕਲਪਿਕ ਵਪਾਰ ਲਈ ਅਪਰੇਂਟਿਸ ਟ੍ਰੇਨਿੰਗ ਦੀ ਅਵਧੀ 6 ਮਹੀਨੇ ਤੋਂ 36 ਮਹੀਨੇ ਤੱਕ ਹੋ ਸਕਦੀ ਹੈ।

  • ਉਦਯੋਗ ਦੇ ਕੋਲ ਆਪਣੇ ਅਨੁਸਾਰ ਅਪਰੇਂਟਿਸ ਟ੍ਰੇਨਿੰਗ ਨੂੰ ਡਿਜਾਇਨ ਅਤੇ ਲਾਗੂਕਰਨ ਦਾ ਵਿਕਲਪ ਹੈ।

  • ਰਾਸ਼ਟਰੀ ਅਪਰੇਂਟਿਸ ਪ੍ਰੋਤਸਾਹਨ ਯੋਜਨਾ (ਐੱਨਏਪੀਐੱਸ) ਦੇ ਤਹਿਤ, ਸੰਸਥਾਨਾਂ/ਉਦੋਯਗ ਅਪਰੇਂਟਿਸ ਨੂੰ ਦਿੱਤਾ ਗਏ ਵਜੀਫੇ ਦੀ 25% ਤੱਕ ਰਾਸ਼ੀ ਦੀ ਪ੍ਰਤਿਪੂਰਤੀ (ਰਿਇਬਸਰਮੈਂਟ)ਪ੍ਰਾਪਤ ਕਰ ਸਕਣਗੇ।

*****


ਐੱਮਜੇਪੀਐੱਸ/ਏਕੇ



(Release ID: 1760919) Visitor Counter : 136


Read this release in: English , Urdu , Hindi , Tamil