ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav g20-india-2023

ਸਿਹਤ ਦੇਖਭਾਲ਼ ਸਿਰਫ਼ ਰੋਗ ਦੀ ਗ਼ੈਰ-ਮੌਜੂਦਗੀ ਨਹੀਂ ਹੈ; ਸਰੀਰਕ, ਮਾਨਸਿਕ ਅਤੇ ਅਧਿਆਤਮਕ ਤੰਦਰੁਸਤੀ ਨੂੰ ਸ਼ਾਮਲ ਕਰਕੇ ਸਿਹਤ ਬਾਰੇ ਸਮੁੱਚਾ ਦ੍ਰਿਸ਼ਟੀਕੋਣ ਅਪਣਾਓ- ਉਪ ਰਾਸ਼ਟਰਪਤੀ


ਸਿਹਤ ਸੂਚਕ ਅੰਕ ਨੂੰ ਹੋਰ ਬਿਹਤਰ ਬਣਾਉਣ ਲਈ ਕੇਂਦਰ ਅਤੇ ਰਾਜਾਂ ਨੂੰ ਟੀਮ ਇੰਡੀਆ ਦੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ- ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿਚਕਾਰ ਸਿਹਤ ਦੇ ਬੁਨਿਆਦੀ ਢਾਂਚੇ ਦੀਆਂ ਅਸਮਾਨਤਾਵਾਂ ਨੂੰ ਖਤਮ ਕਰਨ ਦਾ ਸੱਦਾ ਦਿੱਤਾ



ਤੰਦਰੁਸਤ ਜੀਵਨ-ਸ਼ੈਲੀ ਬਾਰੇ ਜਾਗਰੂਕਤਾ ਫੈਲਾਉਣ ਲਈ ਸਿਹਤ ਮਾਹਿਰਾਂ ਅਤੇ ਨੌਜਵਾਨਾਂ ਨੂੰ ਤਾਕੀਦ ਕੀਤੀ



ਨੌਜਵਾਨਾਂ ਨੂੰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਡਿਜੀਟਲ ਉਪਕਰਨਾਂ ਦੇ ਆਦੀ ਨਾ ਬਣਨ- ਉਪ ਰਾਸ਼ਟਰਪਤੀ

Posted On: 03 OCT 2021 12:00PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਸਿਹਤ ਦੇਖਭਾਲ਼ ਸਿਰਫ਼ ਰੋਗ ਦੀ ਗ਼ੈਰ-ਮੌਜੂਦਗੀ ਨਹੀਂ ਹੈ। ਉਨ੍ਹਾਂ ਨੇ ਸਿਹਤ ਬਾਰੇ ਅਜਿਹਾ ਸਮੁੱਚਾ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ ਜਿਸ ਵਿੱਚ ਸਰੀਰਕਮਾਨਸਿਕ ਅਤੇ ਅਧਿਆਤਮਕ ਕਲਿਆਣ ਸ਼ਾਮਲ ਹੈ ਅਤੇ ਜੋ ਕਿਸੇ ਵੀ ਵਿਅਕਤੀ ਨੂੰ ਉਸ ਦੀ ਪੂਰੀ ਸਮਰੱਥਾ ਤੱਕ ਪਹੁੰਚਾਉਣ ਦੇ ਯੋਗ ਬਣਾਉਂਦਾ ਹੈ।

ਐੱਨਡੀਟੀਵੀ ਦੇ ਬਣੇਗਾ ਸਵਸਥ ਭਾਰਤ (ਇੰਡੀਆ)’ ਪ੍ਰੋਗਰਾਮ ਦੇ ਨਵੇਂ ਸੰਸਕਰਣ ਲਈ ਇੱਕ ਵੀਡਿਓ ਸੰਦੇਸ਼ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਿਹਤ ਪ੍ਰਤੀ ਇਹ ਸਮੱਗਰ ਦ੍ਰਿਸ਼ਟੀਕੋਣ ਸਵਸਥ ਭਾਰਤ’ ਦਾ ਉਦੇਸ਼ ਹੈ ਜੋ ਅੰਤ ਵਿੱਚ ਸਪੰਨ ਭਾਰਤ’ ਜਾਂ ਖੁਸ਼ਹਾਲ ਭਾਰਤ ਵੱਲ ਲੈ ਜਾਵੇਗਾ।

ਅਜ਼ਾਦੀ ਦੇ ਬਾਅਦ ਦੇ ਸਿਹਤ ਸੂਚਕ ਅੰਕ ਵਿੱਚ ਆਏ ਮਹੱਤਵਪੂਰਨ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਨਾਇਡੂ ਨੇ ਕੇਂਦਰ ਅਤੇ ਰਾਜਾਂ ਦੇ ਸਿਹਤ ਸੂਚਕ ਅੰਕਾਂ ਵਿੱਚ ਹੋਰ ਜ਼ਿਆਦਾ ਸੁਧਾਰ ਕਰਨ ਲਈ ਨਵੇਂ ਜੋਸ਼ ਨਾਲ ਟੀਮ ਇੰਡੀਆ ਦੀ ਭਾਵਨਾ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ, ‘‘ਸਿਹਤ ਤੇ ਜਨਤਕ ਖਰਚ ਵਧਾਉਣ ਦੇ ਇਲਾਵਾ ਜਨਤਕ-ਨਿਜੀ ਭਾਈਵਾਲੀ ਜ਼ਰੀਏ ਵਿਭਿੰਨ ਪੱਧਰਾਂ ਤੇ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਦੀ ਵੀ ਜ਼ਰੂਰਤ ਹੈ।

ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿਚਕਾਰ ਸਿਹਤ ਦੇ ਬੁਨਿਆਦੀ ਢਾਂਚੇ ਵਿੱਚ ਅਸਮਾਨਤਾਵਾਂ ਨੂੰ ਖਤਮ ਕਰਨ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ,‘‘ਗ੍ਰਾਮੀਣ ਖੇਤਰਾਂ ਵਿੱਚ ਤੀਜੇ ਦਰਜੇ ਦੀ ਦੇਖਭਾਲ਼ ਲਿਆਉਂਦੇ ਸਮੇਂ ਲਾਜ਼ਮੀ ਹੈ ਕਿ ਅਸੀਂ ਬਿਹਤਰ ਸਿਹਤ ਨਤੀਜਿਆਂ ਲਈ ਆਪਣੀ ਮੁੱਢਲੀ ਸਿਹਤ ਦੇਖਭਾਲ਼ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰੀਏ।” ਉਨ੍ਹਾਂ ਨੇ ਸਰਕਾਰ ਦੀ ਪ੍ਰਮੁੱਖ ਯੋਜਨਾ ਆਯੂਸ਼ਮਾਨ ਭਾਰਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਲੱਖਾਂ ਗਰੀਬ ਪਰਿਵਾਰਾਂ ਲਈ ਸਿਹਤ ਭਰੋਸਾ’ ਲੈ ਕੇ ਆਈ ਹੈ।

ਭਾਰਤ ਵਿੱਚ ਗ਼ੈਰ-ਸੰਚਾਰੀ ਰੋਗਾਂ ਵਿੱਚ ਵਾਧੇ ਦੀ ਪਰੇਸ਼ਾਨ ਕਰਨ ਵਾਲੀ ਪ੍ਰਵਿਰਤੀ ਤੇ ਚਿੰਤਾ ਪ੍ਰਗਟਾਉਂਦੇ ਹੋਏ ਸ਼੍ਰੀ ਨਾਇਡੂ ਨੇ ਜੀਵਨਸ਼ੈਲੀ ਨਾਲ ਸਬੰਧਿਤ ਬਿਮਾਰੀਆਂ ਬਾਰੇ ਲੋਕਾਂ ਵਿੱਚ ਜ਼ਿਆਦਾ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਿਹਤ ਮਾਹਿਰਾਂ ਅਤੇ ਸੱਭਿਆਚਾਰਕ ਹਸਤੀਆਂ ਨੂੰ ਇਸ ਸਬੰਧ ਵਿੱਚ ਅੱਗੇ ਆਉਣ ਦੀ ਤਾਕੀਦ ਕੀਤੀ।

ਆਲਮੀ ਕੋਵਿਡ ਮਹਾਮਾਰੀ ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਮੈਡੀਕਲ ਅਤੇ ਪੈਰਾ ਮੈਡੀਕਲ ਸਹਿਯੋਗੀਆਂਸਵੱਛਤਾ ਕਰਮਚਾਰੀਆਂਪੁਲਿਸ ਅਤੇ ਮੀਡੀਆ ਕਰਮੀਆਂ ਸਮੇਤ ਸਾਰੇ ਮੋਹਰੀ ਕਤਾਰ ਦੇ ਕਾਰਜਕਰਤਾਵਾਂ ਦੀ ਮਹਾਮਾਰੀ ਨਾਲ ਲੜਨ ਅਤੇ ਲੋਕਾਂ ਦੀ ਸੇਵਾ ਕਰਨ ਵਿੱਚ ਉਨ੍ਹਾਂ ਵੱਲੋਂ ਪ੍ਰਦਰਸ਼ਿਤ ਅਸਾਧਾਰਣ ਲਚਕੀਲੇਪਣਸਾਹਸ ਅਤੇ ਬਲੀਦਾਨ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਨੇ ਸਾਨੂੰ ਇਹ ਵੀ ਯਾਦ ਦਿਵਾਇਆ ਹੈ ਕਿ ਸਾਡੀ ਸਿਹਤ ਇਸ ਗ੍ਰਹਿ ਦੀ ਸਿਹਤ ਨਾਲ ਜੁੜੀ ਹੋਈ ਹੈ ਅਤੇ ਮਨੁੱਖ ਨੂੰ ਆਪਣੇ ਸਵਾਰਥ ਲਈ ਕੁਦਰਤੀ ਈਕੋਸਿਸਟਮ ਵਿੱਚ ਦਖਲ ਕਰਨ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਸਿਹਤਇੱਕ ਗ੍ਰਹਿਇੱਕ ਭਵਿੱਖ’ ਹੀ ਅੱਗੇ ਦਾ ਰਸਤਾ ਹੈ।

ਇਹ ਦੇਖਦੇ ਹੋਏ ਕਿ ਸਾਡੀ ਲਗਭਗ 65 ਪ੍ਰਤੀਸ਼ਤ ਅਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈਉਨ੍ਹਾਂ ਨੇ ਨੌਜਵਾਨਾਂ ਨੂੰ ਯੋਗ ਜਾਂ ਸਾਈਕਲ ਚਲਾਉਣ ਅਤੇ ਸਿਹਤਮੰਦ ਭੋਜਨ ਖਾਣ ਜਿਹੀਆਂ ਨਿਯਮਿਤ ਸਰੀਰਕ ਗਤੀਵਿਧੀਆਂ ਕਰਕੇ ਸਿਹਤ ਅਤੇ ਅਨੁਸ਼ਾਸਿਤ ਜੀਵਨਸ਼ੈਲੀ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਡਿਜੀਟਲ ਉਪਕਰਣਾਂ ਦੇ ਆਦੀ ਹੋਣ ਤੋਂ ਬਚਣ।

ਸਿਹਤ ਅਤੇ ਕਲਿਆਣ ਦੇ ਮਹੱਤਵਪੂਰਨ ਮੁੱਦਿਆਂ ਤੇ ਜਨ ਜਾਗਰੂਕਤਾ ਵਿੱਚ ਸੁਧਾਰ ਲਈ ਸਮੇਂ ਤੇ ਅਤੇ ਮਹੱਤਵਪੂਰਨ ਪਹਿਲ ਲਈ ਐੱਨਡੀਟੀਵੀ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਇਸ ਪ੍ਰੋਗਰਾਮ ਦੀ ਸਫਲਤਾ ਦੀ ਕਾਮਨਾ ਕੀਤੀ।

 

 

 ***************

ਐੱਮਐੱਸ/ਆਰਕੇ/ਡੀਪੀ



(Release ID: 1760657) Visitor Counter : 201


Read this release in: English , Urdu , Hindi , Tamil