ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਕਿਹਾ ਕਿ ‘ਸਾਨੂੰ ਸਾਡੀਆਂ ਨਦੀਆਂ ਨੂੰ ਤਤਕਾਲਤਾ ਦੀ ਭਾਵਨਾ ਦੇ ਨਾਲ ਬਚਾਉਣਾ ਪਵੇਗਾ’


ਉਪ ਰਾਸ਼ਟਰਪਤੀ ਨੇ ਭਾਰਤੀ ਨਦੀਆਂ ਨੂੰ ਪੁਨਰ-ਜੀਵਿਤ ਕਰਨ ਦੇ ਲਈ ਇੱਕ ਰਾਸ਼ਟਰੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ



ਸਕੂਲਾਂ ਦੇ ਸਿਲੇਬਸ ਵਿੱਚ ਪਾਣੀ ਨੂੰ ਬਚਾਉਣ ਦੇ ਬਾਰੇ ਪਾਠ ਸ਼ਾਮਲ ਹੋਣੇ ਚਾਹੀਦੇ ਹਨ: ਸ਼੍ਰੀ ਨਾਇਡੂ



ਉਪ ਰਾਸ਼ਟਰਪਤੀ ਨੇ ਗੁਵਾਹਾਟੀ ਵਿੱਚ ਬ੍ਰਹਮਪੁੱਤਰ ਨਦੀ ਵਿਰਾਸਤ ਅਤੇ ਸੱਭਿਆਚਾਰਕ ਕੇਂਦਰ ਦਾ ਉਦਘਾਟਨ ਕੀਤਾ



ਇਸ ਵਿਰਾਸਤ ਕੇਂਦਰ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਇਹ ਸੁਝਾਅ ਦਿੱਤਾ ਕਿ ਹੋਰ ਸੱਭਿਆਚਾਰਕ ਸਥਾਨਾਂ ’ਤੇ ਵੀ ਲੋਕਾਂ ਦੇ ਲਈ ਹਰੇ-ਭਰੇ ਅਤੇ ਸਿਹਤਮੰਦ ਸਥਾਨ ਬਣਾਏ ਜਾਣੇ ਚਾਹੀਦੇ ਹਨ

Posted On: 03 OCT 2021 1:02PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਦੇਸ਼ ਦੀਆਂ ਨਦੀਆਂ ਨੂੰ ਪੁਨਰ-ਜੀਵਿਤ ਕਰਨ ਦੇ ਲਈ ਇੱਕ ਸ਼ਕਤੀਸ਼ਾਲੀ ਰਾਸ਼ਟਰੀ ਅਭਿਯਾਨ ਚਲਾਉਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਸੁਝਾਅ ਦਿੱਤਾ ਕਿ ਸਾਨੂੰ ਸਾਡੀਆਂ ਨਦੀਆਂ ਨੂੰ ਤਤਕਾਲਤਾ ਦੀ ਭਾਵਨਾ ਦੇ ਨਾਲ ਬਚਾਉਣਾ ਪਵੇਗਾ

ਇਹ ਜ਼ਿਕਰ ਕਰਦੇ ਹੋਏ ਕਿ ਭਾਰਤ ਵਿੱਚ ਨਦੀਆਂ ਨੂੰ ਸਦਾ ਹੀ ਆਪਣੀ ਜੀਵਨ ਨੂੰ ਮੁੜ ਸੁਰਜੀਤ ਕਰਨ ਵਾਲੀ ਸ਼ਕਤੀ ਦੇ ਲਈ ਸਨਮਾਨਿਤ ਕੀਤਾ ਗਿਆ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਵੱਧਦੇ ਹੋਏ ਸ਼ਹਿਰੀਕਰਣ ਅਤੇ ਉਦਯੋਗੀਕਰਨ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨਦੀਆਂ ਅਤੇ ਹੋਰ ਪਾਣੀ ਦੇ ਸਰੋਤਾਂ ਵਿੱਚ ਪ੍ਰਦੂਸ਼ਣ ਨੂੰ ਵਧਾਵਾ ਮਿਲਿਆ ਹੈ। ਅਤੀਤ ਵਿੱਚ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਨੇਕਾਂ ਜਲ ਸਰੋਤ ਹੋਇਆ ਕਰਦੇ ਸੀ। ਆਧੁਨਿਕੀਕਰਣ ਦੀ ਭਾਲ ਅਤੇ ਲਾਲਚ ਤੋਂ ਪ੍ਰੇਰਿਤ ਹੋ ਕੇ ਮਨੁੱਖ ਨੇ ਕੁਦਰਤੀ ਈਕੋਸਿਸਟਮ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਅਨੇਕਾਂ ਸਥਾਨਾਂ ’ਤੇ ਇਹ ਪਾਣੀ ਦੇ ਸਰੋਤ ਜਾਂ ਤਾਂ ਲਗਭਗ ਖ਼ਤਮ ਹੋ ਗਏ ਹਨ ਜਾਂ ਉਨ੍ਹਾਂ’ਤੇ ਕਬਜ਼ਾ ਕਰ ਲਿਆ ਗਿਆ ਹੈ

 

 

ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ਪੂਰਬ-ਉੱਤਰ ਦੇ ਦੌਰੇ ’ਤੇ ਅੱਜ ਗੁਵਾਹਾਟੀ ਪਹੁੰਚੇ ਅਤੇ ਉਨ੍ਹਾਂ ਨੇ ਬ੍ਰਹਮਪੁੱਤਰ ਨਦੀ ਦੇ ਤੱਟ ’ਤੇ ਵਿਰਾਸਤ ਅਤੇ ਸੱਭਿਆਚਾਰ ਕੇਂਦਰ ਦਾ ਉਦਘਾਟਨ ਕਰਕੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਇਸ ਸੱਭਿਆਚਾਰਕ ਕੇਂਦਰ ਦੇ ਮਿਊਜ਼ੀਅਮ ਦਾ ਵੀ ਦੌਰਾ ਕੀਤਾ ਅਤੇ ਇਸ ਮੌਕੇ ’ਤੇ ਇੱਕ ਕੌਫੀ-ਟੇਬਲ ਪੁਸਤਕ ‘ਫਾਰਏਵਰ ਗੁਵਾਹਾਟੀ’ ਨੂੰ ਜਾਰੀ ਕੀਤਾ

ਬਾਅਦ ਵਿੱਚ ਇੱਕ ਫੇਸਬੁੱਕ ਪੋਸਟ ਵਿੱਚ ਸ਼੍ਰੀ ਨਾਇਡੂ ਨੇ ਅਸਾਮ ਅਤੇ ਬ੍ਰਹਮਪੁੱਤਰ ਨਦੀ ਦੀ ਯਾਤਰਾ ਦੇ ਆਪਣੇ ਤਜ਼ਰਬੇ ਨੂੰ ਨਾਭੁੱਲਣਯੋਗ ਦੱਸਿਆ। ਉਨ੍ਹਾਂ ਨੇ ਲਿਖਿਆ ਹੈ ਕਿ ਉਹ ਬ੍ਰਹਮਪੁੱਤਰ ਨਦੀ ਦੀ ਕੁਦਰਤੀ ਸੁੰਦਰਤਾ ਨੂੰ ਦੇਖ ਕੇ ਅਚੰਭੇ ਵਿੱਚ ਰਹਿ ਗਏ। ਉਨ੍ਹਾਂ ਨੇ ਇੱਕ ਸ਼ਾਨਦਾਰ ਨਦੀ ਦੇ ਕਿਨਾਰੇ ਬਣੇ ਸ਼ਾਨਦਾਰ ਬਗੀਚੇ ਵਿੱਚੋਂ ਨਦੀ ਦਾ ਦ੍ਰਿਸ਼ ਦੇਖਿਆ। ਮੈਂ ਇਸ ਦ੍ਰਿਸ਼ ਨੂੰ ਲੰਬੇ ਸਮੇਂ ਤੱਕ ਯਾਦ ਰੱਖਾਂਗਾ। ਉਨ੍ਹਾਂ ਨੇ ਕਿਹਾ ਕਿ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੀ ਇਹ ਮਹਾਨ ਨਦੀ ਇਸ ਖੇਤਰ ਦੇ ਸੱਭਿਆਚਾਰ ਅਤੇ ਇਤਿਹਾਸਿਕ ਦਾ ਇੱਕ ਅਭਿੰਨ ਅੰਗ ਹੈ

 

https://twitter.com/VPSecretariat/status/1444563864918450176

 

ਨਦੀਆਂ ਦੇ ਮਹੱਤਵ ਅਤੇ ਉਨ੍ਹਾਂ ਦੇ ਬਚਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਨਾਇਡੂ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਹ ਸੁਝਾਅ ਦਿੱਤਾ ਕਿ ਸਕੂਲ ਦੇ ਸਿਲੇਬਸ ਵਿੱਚ ਪਾਣੀ ਨੂੰ ਬਚਾਉਣ ਦੇ ਮਹੱਤਵ ਬਾਰੇ ਪਾਠ ਸ਼ਾਮਿਲ ਕੀਤੇ ਜਾਣ। ਉਨ੍ਹਾਂ ਨੇ ਇਹ ਸੁਝਾਅ ਵੀ ਦਿੱਤਾ ਕਿ ਸਕੂਲਾਂ ਨੂੰ ਛੋਟੀ ਉਮਰ ਦੇ ਬੱਚਿਆਂ ਦੇ ਲਈ ਕੁਦਰਤੀ ਕੈਂਪ ਆਯੋਜਿਤ ਕਰਨੇ ਚਾਹੀਦੇ ਹਨ ਤਾਕਿ ਵਿਸ਼ੇਸ਼ ਰੂਪ ਨਾਲ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਬੱਚੇ ਕੁਦਰਤ ਦੀ ਸੁੰਦਰਤਾ ਨੂੰ ਦੇਖਣ ਅਤੇ ਉਸ ਦਾ ਆਨੰਦ ਲੈਣ।

ਉਪ ਰਾਸ਼ਟਰਪਤੀ ਨੇ ਉਸ ਪਹਾੜੀ ਦੀ ਵਿਰਾਸਤ ਦਾ ਬਿਆਨ ਕੀਤਾ ਜਿੱਥੇ ਇਹ ਵਿਰਾਸਤ ਕੇਂਦਰ ਅਹੋਮ ਸਾਮਰਾਜ ਦੇ ਸ਼ਕਤੀਸ਼ਾਲੀ ਬੋਰਫੁਕਨ, ਲਚਿਤ ਬੋਰਫੁਕਨਦੇ ਆਧਾਰ ਕੈਂਪ ਦੇ ਰੂਪ ਵਿੱਚ ਸਥਿਤ ਹੈ। ਆਪਣੀ ਯਾਤਰਾ ਦੇ ਦੌਰਾਨ, ਸ਼੍ਰੀ ਨਾਇਡੂ ਨੇ ਇਸ ਕੇਂਦਰ ਦੇ ਕਈ ਹਿੱਸਿਆਂ ਜਿਵੇਂ ਕਿ ਆਰਟ ਗੈਲਰੀ,‘ਲਾਈਫ ਅਲੌਂਗ ਦੀ ਰਿਵਰ’ ਵਿਸ਼ੇ ਦੇ ਨਾਲ ਕੇਂਦਰੀ ਹਾਲ ਅਤੇ ਪ੍ਰਸਿੱਧ ਮਾਸਕ, ਪੈਨਲ ਪੇਂਟਿੰਗ ਅਤੇ ਹੋਰ ਕਲਾਕ੍ਰਿਤੀਆਂ ਨਾਲ ਭਰੀ ਹੋਈ ‘ਮਾਜੁਲੀ ਕਾਰਨਰ’ ਦਾ ਵੀ ਦੌਰਾ ਕੀਤਾ

ਸ਼੍ਰੀ ਨਾਇਡੂ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਵਿਰਾਸਤੀ ਕੈਂਪਸ ਸਿਰਫ਼ ਪੈਦਲ ਚਲਣ ਵਾਲੇ ਯਾਤਰੀਆਂ ਦੇ ਲਈ ਹੈ ਅਤੇ ਇਸ ਜਗ੍ਹਾ ਦੀ ਸ਼ਾਂਤੀ ਬਣਾਈ ਰੱਖਣ ਦੇ ਲਈ ਇੱਥੇ ਵਾਹਨਾਂ ਦੇ ਆਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਦੇਸ਼ ਭਰ ਦੇ ਹੋਰ ਵਿਰਾਸਤੀ ਕੇਂਦਰਾਂ ਨੂੰ ਵੀ ਇਸ ਤਰ੍ਹਾਂ ਦੀ ਹਰੇ-ਭਰੇ ਅਤੇ ਸਿਹਤਮੰਦ ਅਭਿਆਸਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਆਉਣ ਵਾਲਿਆਂ ਦੇ ਲਈ ਪੈਦਲ ਅਤੇ ਸਾਇਕਲ ਰਸਤਿਆਂ ਦਾ ਨਿਰਮਾਣ ਕਰਨਾ ਚਾਹੀਦਾ ਹੈ 

 

*************

ਐੱਮਐੱਸ/ ਆਰਕੇ/ ਡੀਪੀ


(Release ID: 1760655) Visitor Counter : 204