ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਗਾਂਧੀ ਜਯੰਤੀ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ
प्रविष्टि तिथि:
01 OCT 2021 3:01PM by PIB Chandigarh
ਸ਼੍ਰੀ ਐੱਮ.ਵੈਂਕਈਆ ਨਾਇਡੂ ਨੇ ਗਾਂਧੀ ਜਯੰਤੀ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ ਹਨ।
ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਮੂਲ-ਪਾਠ ਨਿਮਨਲਿਖਤ ਹੈ –
“ਮੈਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਦੇ ਅਵਸਰ ‘ਤੇ ਆਪਣੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਮਹਾਤਮਾ ਗਾਂਧੀ ਨੇ ਵਿਸ਼ਵ ਨੂੰ ਅਨਿਆਂ ਦੇ ਖ਼ਿਲਾਫ਼ ਲੜਾਈ ਦਾ ਇੱਕ ਨਵਾਂ ਰਸਤਾ - ਸੱਚ ਅਤੇ ਅਹਿੰਸਾ ਦਾ ਰਸਤਾ ਦਿਖਾਇਆ ਅਤੇ ਮਾਨਵਤਾ ‘ਤੇ ਅਮਿਟ ਛਾਪ ਛੱਡੀ।
ਉਨ੍ਹਾਂ ਨੇ ਭਾਰਤ ਨੂੰ ਬਸਤੀਵਾਦੀ ਸ਼ਾਸਨ ਤੋਂ ਆਜ਼ਾਦ ਕਰਵਾਉਣ ਦੇ ਲਈ ਆਪਣੇ ਪ੍ਰਯਤਨਾਂ ਨੂੰ ਸੱਚ (ਸੱਤਿਆਗ੍ਰਹਿ) ਅਤੇ ਅਹਿੰਸਾ ਦੀਆਂ ਕਦਰਾਂ-ਕੀਮਤਾਂ ‘ਤੇ ਸਥਾਪਿਤ ਕੀਤਾ। 21ਵੀਂ ਸਦੀ ਵਿੱਚ ਵੀ ਉਹ ਸ਼ੋਸ਼ਿਤ ਦੇ ਹਿਮਾਇਤੀ ਅਤੇ ਪ੍ਰਤੀਨਿਧੀ ਬਣੇ ਹੋਏ ਹਨ।
ਗਾਂਧੀ ਜੀ ਨੇ ਆਪਣੇ ਵਿਅਕਤੀਗਤ ਜੀਵਨ ਨੂੰ ਉਦਾਹਰਣਸਰੂਪ ਪੇਸ਼ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਜੀਵਨ ਹੀ ਉਨ੍ਹਾਂ ਦਾ ਸੰਦੇਸ਼ ਹੈ। ਅਸੀਂ ਉਨ੍ਹਾਂ ਦੇ ਜੀਵਨ ਅਤੇ ਦਰਸ਼ਨ ਤੋਂ ਟਿਕਾਊ ਵਿਕਾਸ, ਆਤਮਨਿਰਭਰਤਾ, ਗ਼ਰੀਬਾਂ ਦੇ ਸਸ਼ਕਤੀਕਰਣ ਅਤੇ ‘ਗ੍ਰਾਮ ਸਵਰਾਜ’ ਦੀ ਪ੍ਰੇਰਣਾ ਲੈ ਸਕਦੇ ਹਾਂ। ਗਾਂਧੀ ਜੀ ਦੀ ਵਿਚਾਰਧਾਰਾ ਦੇ ਇਹ ਵਿਸ਼ੇ ਆਧੁਨਿਕ ਸਮੇਂ ਵਿੱਚ ਹੋਰ ਪ੍ਰਾਸੰਗਿਕ ਹੋ ਗਏ ਹਨ। ਉਨ੍ਹਾਂ ਦਾ ਜੀਵਨ ਦੇਸ਼ ਦੇ ਲਈ ਪ੍ਰਕਾਸ਼ ਦਾ ਸਰੋਤ ਬਣਿਆ ਹੋਇਆ ਹੈ ਜੋ ਸਾਡੇ ਰਾਸ਼ਟਰ ਦੀ ਪ੍ਰਗਤੀ ਵਿੱਚ ਸਾਡਾ ਮਾਰਗ-ਦਰਸ਼ਨ ਕਰ ਰਿਹਾ ਹੈ।
ਗਾਂਧੀ ਜੀ ਦਾ ਅਹਿੰਸਾ ਦਾ ਸਿਧਾਂਤ ਸਾਡੀ ਸ਼ਾਂਤੀ, ਸਦਭਾਵਨਾ ਅਤੇ ਸਰਬਵਿਆਪੀ ਭਾਈਚਾਰੇ ਦੀ ਸਾਂਝੀ ਖੋਜ ਵਿੱਚ ਸਾਡਾ ਅਤੇ ਬਾਕੀ ਵਿਸ਼ਵ ਦਾ ਮਾਰਗ-ਦਰਸ਼ਨ ਕਰਦਾ ਰਹੇਗਾ।
ਮੈਂ ਫਿਰ ਮਹਾਤਮਾ ਗਾਂਧੀ ਜਯੰਤੀ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਜੈ ਹਿੰਦ !”
*****
ਐੱਮਐੱਸ/ਆਰਕੇ/ਡੀਪੀ
(रिलीज़ आईडी: 1760316)
आगंतुक पटल : 146