ਰਾਸ਼ਟਰਪਤੀ ਸਕੱਤਰੇਤ

ਗਾਂਧੀ ਜਯੰਤੀ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਦਾ ਸੰਦੇਸ਼

Posted On: 01 OCT 2021 5:21PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਗਾਂਧੀ ਜਯੰਤੀ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਦੇ ਨਾਮ ਸੰਦੇਸ਼ ਜਾਰੀ ਕੀਤਾ ਹੈ। ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ, 

“ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 152ਵੀਂ ਵਰ੍ਹੇਗੰਢ ਦੇ ਅਵਸਰ ‘ਤੇ, ਮੈਂ ਇੱਕ ਮਹਾਨ ਰਾਸ਼ਟਰ ਦੀ ਤਰਫ਼ੋਂ ਉਨ੍ਹਾਂ ਨੂੰ ਸ਼ਰਧਾ -ਸੁਮਨ ਅਰਪਿਤ ਕਰਦਾ ਹਾਂ।

ਵਿਸ਼ਵ ਵਿੱਚ ਗਾਂਧੀ ਜੀ ਉਨ੍ਹਾਂ ਦੇ  ਅਹਿੰਸਾਤਮਕ ਅੰਦੋਲਨ ਦੇ  ਲਈ ਵਿਸ਼ਵ ਵਿੱਚ ਵਿਸ਼ੇਸ਼ ਕਰਕੇ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦਾ ਜਨਮ ਦਿਨ ਅਹਿੰਸਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਗਾਂਧੀ ਜੀ ਕਹਿੰਦੇ ਸਨ ਕਿ ਅਹਿੰਸਾ ਇੱਕ ਦਰਸ਼ਨ, ਇੱਕ ਸਿਧਾਂਤ ਅਤੇ ਇੱਕ ਅਨੁਭਵ ਹੈ ਜਿਸ ਦੇ ਅਧਾਰ ‘ਤੇ ਸਮਾਜ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸਵਰਾਜ ਪ੍ਰਾਪਤੀ, ਸਮਾਜ ਤੋਂ ਛੂਤ -ਛਾਤ ਨੂੰ ਦੂਰ ਕਰਨ, ਹੋਰ ਸਮਾਜਿਕ ਬੁਰਾਈਆਂ ਨੂੰ ਮਿਟਾਉਣ, ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਅਤੇ ਮਹਿਲਾ ਸਸ਼ਕਤੀਕਰਣ ਆਦਿ ਦੇ ਲਈ ਵੀ ਪੁਰਜ਼ੋਰ ਪ੍ਰਯਤਨ ਕੀਤੇ।

ਗਾਂਧੀ ਜਯੰਤੀ ਸਾਰੇ ਭਾਰਤੀਆਂ ਦੇ ਲਈ ਵਿਸ਼ੇਸ ਦਿਨ ਹੈ। ਇਹ ਸਾਡੇ ਲਈ ਗਾਂਧੀ ਜੀ ਦੇ ਸੰਘਰਸ਼ ਅਤੇ ਤਿਆਗ ਨੂੰ ਯਾਦ ਕਰਨ ਦਾ ਅਵਸਰ ਹੈ। ਇਸ ਅਵਸਰ ‘ਤੇ ਸਾਨੂੰ ਇਹ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਅਸੀਂ ਸਭ ਦੇਸ਼ਵਾਸੀਆਂ ਦੀ ਖੁਸ਼ਹਾਲੀ ਅਤੇ  ਭਾਰਤ ਦੇ ਵਿਕਾਸ ਦੇ ਆਪਣੇ ਸੰਕਲਪ ਨੂੰ ਅੱਗੇ ਲੈਕੇ ਵਧਦੇ ਰਹਾਂਗੇ ।

ਆਓ, ਅਸੀਂ ਪ੍ਰਣ ਕਰੀਏ ਕਿ ਅਸੀਂ ਉਨ੍ਹਾਂ ਦੀ ਸਿੱਖਿਆਵਾਂ, ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਦੀ ਪਾਲਣਾ ਕਰਦੇ ਹੋਏ ਭਾਰਤ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣ ਦੀ ਦਿਸ਼ਾ ਵਿੱਚ ਪ੍ਰਯਤਨਸ਼ੀਲ ਰਹਾਂਗੇ।”

 

ਰਾਸ਼ਟਰਪਤੀ ਦਾ ਭਾਸ਼ਣ ਹਿੰਦੀ ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ

 

 

 **********

ਡੀਐੱਸ/ਬੀਐੱਮ



(Release ID: 1760308) Visitor Counter : 178