ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਹਵਾ ਗੁਣਵਤਾ ਪ੍ਰਬੰਧਨ ਬਾਰੇ ਕਮਿਸ਼ਨ ਨੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਧੂੜ ਨੂੰ ਘੱਟ ਕਰਨ ਦੀ ਨਿਗਰਾਨੀ ਕਰਨ ਦੇ ਉਪਾਵਾਂ ਲਈ ਇੱਕ ਮਜ਼ਬੂਤ ਆਨਲਾਈਨ ਢੰਗ ਤਰੀਕਾ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਹੈ
ਹਰਿਆਣਾ , ਯੂ ਪੀ , ਰਾਜਸਥਾਨ ਦੀਆਂ ਸੂਬਾ ਸਰਕਾਰਾਂ ਅਤੇ ਜੀ ਐੱਨ ਸੀ ਟੀ ਡੀ ਨੂੰ ਪ੍ਰਾਜੈਕਟ ਤਜਵੀਜ਼ ਕਰਨ ਵਾਲਿਆਂ ਦੁਆਰਾ ਧੂੜ ਨੂੰ ਘੱਟ ਕਰਨ ਲਈ ਉਪਾਵਾਂ ਦੀ ਨਿਗਰਾਨੀ ਪਾਲਣਾ ਲਈ “ਵੈੱਬ ਪੋਰਟਲ” ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਹਨ
ਐੱਨ ਸੀ ਆਰ ਦੇ ਸ਼ਹਿਰੀ ਸਥਾਨਕ ਇਕਾਈਆਂ ਤਹਿਤ ਸਾਰੇ ਪ੍ਰਾਜੈਕਟਾਂ ਨੂੰ ਵੈੱਬ ਪੋਰਟਲ ਤੇ ਪੰਜੀਕ੍ਰਿਤ ਕਰਨਾ ਲਾਜ਼ਮੀ ਹੈ
ਧੂੜ ਘਟਾਉਣ ਦੇ ਉਪਾਵਾਂ ਦੀ ਪ੍ਰਭਾਵੀ ਨਿਗਰਾਨੀ ਲਈ ਵੈੱਬ ਪੋਰਟਲ ਵਿੱਚ ਰਿਮੋਟ ਕਨੈਕਟਿਵੀਟੀ ਦੁਆਰਾ ਵੀਡੀਓ ਫੈਂਸਿੰਗ ਦੀ ਵਿਵਸਥਾ ਸ਼ਾਮਲ ਕਰਨੀ ਹੋਵੇਗੀ
ਪ੍ਰਾਜੈਕਟ ਤਜਵੀਜ਼ ਕਰਨ ਵਾਲਿਆਂ ਨੂੰ ਪ੍ਰਾਜੈਕਟ ਸਥਾਨਾਂ ਤੇ ਭਰੋਸੇ ਯੋਗ ਅਤੇ ਘੱਟ ਕੀਮਤੀ ਪੀ ਐੱਮ 2.5 ਅਤੇ ਪੀ ਐੱਮ 10 ਸੈਂਸਰਜ਼ ਲਗਾਉਣੇ ਹੋਣਗੇ
Posted On:
01 OCT 2021 1:31PM by PIB Chandigarh
ਰਾਸ਼ਟਰੀ ਰਾਜਧਾਨੀ ਖੇਤਰ (ਐੱਨ ਸੀ ਆਰ) ਵਿੱਚ ਨਿਰਮਾਣ ਅਤੇ ਢਾਉਣ ਗਤੀਵਿਧੀਆਂ (ਸੀ ਅਤੇ ਡੀ) ਤੋਂ ਪੈਦਾ ਹੋਣ ਵਾਲੇ ਹਵਾ ਪ੍ਰਦੁਸ਼ਨ ਪੱਧਰ ਨੂੰ ਘੱਟ ਕਰਨ ਅਤੇ ਕਾਬੂ ਪਾਉਣ ਦੇ ਇਰਾਦੇ ਨਾਲ , ਹਵਾ ਗੁਣਵਤਾ ਅਤੇ ਪ੍ਰਬੰਧਨ ਬਾਰੇ ਕਮਿਸ਼ਨ (ਸੀ ਏ ਕਿਉ ਐੱਮ) ਸਮੇਂ ਸਮੇਂ ਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਨਿਰਮਾਣ ਅਤੇ ਢਾਉਣ ਵਾਲੀਆਂ ਥਾਵਾਂ ਉੱਪਰ ਧੂੜ ਘਟਾਉਣ ਲਈ ਉਪਰਾਲਿਆਂ ਲਈ ਸਮੇਂ ਸਮੇਂ ਤੇ ਸਮੀਖਿਆ ਤੇ ਪਾਲਣਾ ਕਰੇਗਾ । ਹਰਿਆਣਾ , ਯੂ ਪੀ , ਰਾਜਸਥਾਨ ਦੀਆਂ ਸੂਬਾ ਸਰਕਾਰਾਂ ਅਤੇ ਜੀ ਐੱਨ ਸੀ ਟੀ ਡੀ ਨੂੰ ਪ੍ਰਾਜੈਕਟ ਤਜਵੀਜ਼ ਕਰਨ ਵਾਲਿਆਂ ਦੁਆਰਾ ਧੂੜ ਨੂੰ ਘੱਟ ਕਰਨ ਲਈ ਉਪਾਵਾਂ ਦੀ ਨਿਗਰਾਨੀ ਪਾਲਣਾ ਲਈ "ਵੈੱਬ ਪੋਰਟਲ" ਸਥਾਪਿਤ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ।
ਨਿਰਮਾਣ ਅਤੇ ਢਾਉਣ ਰਹਿੰਦ ਖੂਹੰਦ ਪ੍ਰਬੰਧਨ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਧੂੜ ਘੱਟ ਕਰਨ ਲਈ ਉਪਾਵਾਂ ਦੀ ਨਿਗਰਾਨੀ ਲਈ ਇੱਕ ਮਜ਼ਬੂਤ ਆਨਲਾਈਨ ਢੰਗ ਤਰੀਕਾ ਸ਼ੁਰੂ ਕਰਨਾ ਇੱਕ ਜ਼ਰੂਰੀ ਲੋੜ ਹੈ । ਸੀ ਏ ਕਿਉ ਐੱਮ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਪ੍ਰਾਜੈਕਟ (ਪਲਾਟ ਏਰੀਏ ਤੇ ਬਰਾਬਰ ਜਾਂ 500 ਵਰਗ ਮੀਟਰ ਤੋਂ ਵੱਧ) ਦੇ ਨਿਰਮਾਣ ਅਤੇ ਢਾਉਣ ਵਾਲੇ ਐੱਨ ਸੀ ਆਰ ਵਿੱਚ ਸ਼ਹਿਰੀ ਸਥਾਨਕ ਇਕਾਈਆਂ ਦੇ ਖੇਤਰੀ ਅਧਿਕਾਰ ਤਹਿਤ ਆਉਣ ਵਾਲਿਆਂ ਨੂੰ ਵੈੱਬ ਪੋਰਟਲ ਤੇ ਪੰਜੀਕ੍ਰਿਤ ਕਰਨਾ ਲਾਜ਼ਮੀ ਹੋਵੇਗਾ । ਇਸ ਤੋਂ ਇਲਾਵਾ ਪ੍ਰਾਜੈਕਟ ਤਜਵੀਜ਼ ਕਰਨ ਵਾਲਿਆਂ ਦੁਆਰਾ ਧੂੜ ਨੂੰ ਘਟਾਉਣ ਲਈ ਉਪਾਵਾਂ ਦੀ ਪਾਲਣਾ ਦੀ ਪ੍ਰਭਾਵਸ਼ਾਲੀ ਤੇ 24 ਘੰਟੇ ਨਿਗਰਾਨੀ ਲਈ ਵੈੱਬ ਪੋਰਟਲ ਵਿੱਚ ਰਿਮੋਟ ਕਨੈਕਟੀਵਿਟੀ ਤਕਨਾਲੋਜੀ ਨਾਲ ਲੈਸ ਵੀਡੀਓ ਫੈਂਸਿੰਗ ਲਈ ਵਿਵਸਥਾ ਕਰਨੀ ਹੋਵੇਗੀ । ਇਸ ਤੋਂ ਅੱਗੇ ਪ੍ਰਾਜੈਕਟ ਤਜਵੀਜ਼ ਕਰਨ ਵਾਲਿਆਂ ਲਈ ਭਰੋਸੇਯੋਗ ਤੇ ਘੱਟ ਕੀਮਤੀ ਪੀ ਐੱਮ 2.5 ਅਤੇ ਪੀ ਐੱਮ 10 ਸੈਂਸਰਜ਼ ਸੀ ਅਤੇ ਡੀ ਪ੍ਰਾਜੈਕਟ ਥਾਵਾਂ ਤੇ ਲਗਾਉਣ ਦੀ ਲੋੜ ਹੈ ।
ਤਕਨਾਲੋਜੀ ਬਦਲਾਅ ਨਾ ਕੇਵਲ ਪ੍ਰਾਜੈਕਟ ਤਜਵੀਜ਼ ਕਰਨ ਵਾਲਿਆਂ ਨੂੰ ਸਵੈ ਆਡਿਟ ਅਤੇ ਨਿਰਧਾਰਿਤ ਧੂੜ ਨੂੰ ਕਾਬੂ ਕਰਨ ਵਾਲੇ ਉਪਾਵਾਂ ਦੀ ਪਾਲਣਾ ਨੂੰ ਪ੍ਰਮਾਣਿਤ ਕਰਨ ਵਿੱਚ ਮਦਦ ਕਰੇਗਾ , ਬਲਕਿ ਸੀ ਅਤੇ ਡੀ ਥਾਵਾਂ ਤੇ ਧੂੜ ਨੂੰ ਕਾਬੂ ਕਰਨ ਦੇ ਉਪਾਵਾਂ ਦੀ ਨਿਗਰਾਨੀ ਨੂੰ ਮਜ਼ਬੂਤ ਵੀ ਕਰੇਗਾ । ਪ੍ਰਾਜੈਕਟ ਤਜਵੀਜ਼ ਕਰਨ ਵਾਲਿਆਂ ਤੋਂ ਇਹ ਵੀ ਆਸ ਕੀਤੀ ਜਾਂਦੀ ਹੈ ਕਿ ਉਹ ਪੰਦਰਵਾੜਾ ਅਧਾਰਿਤ ਇੱਕ ਸਵੈ ਐਲਾਨਨਾਮਾ ਅਪਲੋਡ ਕਰਨ । ਇਸ ਤੋਂ ਅੱਗੇ ਦਿੱਲੀ ਪ੍ਰਦੂਸ਼ਨ ਕੰਟਰੋਲ ਕਮੇਟੀ (ਡੀ ਪੀ ਸੀ ਸੀ) ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਹੋਰ ਸੂਬਾ ਪ੍ਰਦੂਸ਼ਨ ਕੰਟਰੋਲ ਬੋਰਡਾਂ ਨੂੰ ਪ੍ਰਾਜੈਕਟ ਤਜਵੀਜ਼ ਕਰਨ ਵਾਲਿਆਂ ਦੁਆਰਾ ਧੂੜ ਘੱਟ ਕਰਨ ਵਾਲੇ ਉਪਾਵਾਂ ਦੀ ਸਖ਼ਤੀ ਨਾਲ ਨਿਗਰਾਨੀ ਤੇ ਪਾਲਣਾ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ ।
ਇੱਕ ਸੰਪੂਰਨ ਚੈੱਕ ਸੂਚੀ ਇਸ ਆਨਲਾਈਨ ਢੰਗ ਤਰੀਕੇ ਦੁਆਰਾ ਐੱਨ ਸੀ ਆਰ ਵਿੱਚ ਧੂੜ ਘੱਟ ਕਰਨ ਦੇ ਉਪਾਵਾਂ ਦੀ ਨਿਗਰਾਨੀ ਪਾਲਣਾ ਦਾ ਅਧਾਰ ਹੋਵੇਗੀ । ਧੂੜ ਕੰਟਰੋਲ/ਘੱਟ ਕਰਨ ਦੇ ਉਪਾਵਾਂ ਦੀ ਸੂਚੀ ਵਿੱਚ ਐਂਟੀ ਸਮੋਗ ਗੰਨਜ਼ ਦੀ ਵਰਤੋਂ , ਵਾਟਰ ਪਿਲਜ਼ , ਵਾਟਰ ਕੈਨਨਜ਼ , ਹੋਜ਼ , ਫਾਇਰ ਹਾਈਡਰੈਂਟਸ , ਸਪਰਿੰਕੁਲਰਜ਼ ਆਦਿ ਦੀ ਵਰਤੋਂ ਸ਼ਾਮਲ ਹੈ । ਪ੍ਰਾਜੈਕਟ ਥਾਵਾਂ ਤੇ ਤਜਵੀਜ਼ ਕਰਤਾਵਾਂ ਵੱਲੋਂ ਭਰੋਸੇ ਯੋਗ ਅਤੇ ਕਫਾਇਤੀ ਪੀ ਐੱਮ 2.5 ਅਤੇ ਪੀ ਐੱਮ 10 ਸੈਂਸਰਜ਼ ਲਗਾਉਣਾ ਲਾਜ਼ਮੀ ਹੈ ਅਤੇ ਉਹਨਾਂ ਨੂੰ ਸੀ ਪੀ ਸੀ ਬੀ , ਸੂਬਾ ਏਜੰਸੀਆਂ ਦੇ ਨਾਲ ਸੰਬੰਧਿਤ ਪ੍ਰਸ਼ਾਸਕੀ ਵਿਭਾਗਾਂ ਲਈ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਪਹੁੰਚ ਯੋਗ ਬਣਾਉਣ ਲਈ ਲਾਈਵ ਡੈਸ਼ਬੋਰਡ ਨਾਲ ਪਲੇਟਫਾਰਮ ਤੇ ਲਿੰਕ ਕਰਨਾ ਹੋਵੇਗਾ ।
***********************
ਜੀ ਕੇ
(Release ID: 1760196)
Visitor Counter : 167