ਕੋਲਾ ਮੰਤਰਾਲਾ
ਕੋਇਲਾ ਮੰਤਰਾਲਾ ਨੇ ਪ੍ਰਾਜੈਕਟ ਨੂੰ ਲਾਗੂ ਕਰਨ ਵਿੱਚ ਬੈਂਚ ਮਾਰਕਿੰਗ ਸਮੇਂ ਸੀਮਾ ਦੀ ਸਮੀਖਿਆ ਲਈ ਇੱਕ ਕਮੇਟੀ ਦਾ ਗਠਨ ਕੀਤਾ
Posted On:
01 OCT 2021 3:49PM by PIB Chandigarh
ਕੋਇਲਾ ਮੰਤਰਾਲਾ ਨੇ ਸੰਯੁਕਤ ਸਕੱਤਰ ਤੇ ਵਿੱਤੀ ਸਲਾਹਕਾਰ ਦੀ ਪ੍ਰਧਾਨਗੀ ਤਹਿਤ ਇੱਕ ਕਮੇਟੀ ਦਾ ਗਠਨ ਕੀਤਾ ਹੈ । ਜਿਸ ਵਿੱਚ ਐਂਟੀ ਪੀ ਸੀ , ਆਈ ਓ ਸੀ ਐੱਲ , ਪੀ ਜੀ ਸੀ ਆਈ ਐੱਲ ਅਤੇ ਡਾਇਰੈਕਟਰ (ਟੀ) , ਈ ਸੀ ਐੱਲ ਨੂੰ ਮੈਂਬਰ ਸਕੱਤਰ ਵਜੋਂ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਬੈਂਚ ਮਾਰਕਿੰਗ ਦੀ ਸਮਾਂ ਸੀਮਾ ਅਤੇ ਸਮੀਖਿਆ ਲਈ ਸ਼ਾਮਲ ਕੀਤਾ ਗਿਆ ਹੈ । ਲਾਗੂ ਕਰਨ ਵਿੱਚ ਸੀ ਆਈ ਐੱਲ , ਤੇ ਇਸ ਦੀਆਂ ਛੋਟੀਆਂ ਇਕਾਈਆਂ ਤੇ ਹੋਰ ਪੀ ਐੱਸ ਯੂ ਦੇ 300 ਕਰੋੜ ਤੋਂ ਵੱਧ ਵੈਲਿਯੂ ਵਾਲੇ ਟੈਂਡਰ ਜਾਰੀ ਕਰਨ ਦੀ ਪ੍ਰਕਿਰਿਆ ਦੁਆਰਾ ਟੈਂਡਰਾਂ ਦਾ ਨਰਿੱਖਣ ਕਰਨਾ ਸ਼ਾਮਲ ਹੈ ।
ਉੱਪਰ ਦੱਸੀ ਗਈ ਕਮੇਟੀ ਨੂੰ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਸਮੇਂ ਸੀਮਾ ਸਥਾਪਿਤ ਕਰਨ ਅਤੇ ਜਾਰੀ ਕੀਤੇ ਜਾਣ ਵਾਲੇ ਟੈਂਡਰਾਂ ਤੋਂ ਪਹਿਲਾਂ ਕੀ ਕਾਨੂੰਨੀ ਕਲੀਅਰੈਂਸ ਲਈਆਂ ਗਈਆਂ ਹਨ , ਦੇ ਸੁਝਾਅ ਦੇ ਮੱਦੇਨਜ਼ਰ ਗਠਿਤ ਕੀਤਾ ਗਿਆ ਹੈ ।
**************
ਐੱਮ ਵੀ / ਆਰ ਕੇ ਪੀ
(Release ID: 1760193)
Visitor Counter : 170