ਰੱਖਿਆ ਮੰਤਰਾਲਾ
azadi ka amrit mahotsav

ਏਅਰ ਮਾਰਸ਼ਲ ਅਮਿਤ ਦੇਵ ਏਵੀਐਸਐਮ ਵੀਐਸਐਮ ਏਡੀਸੀ ਨੇ ਪੱਛਮੀ ਹਵਾਈ ਕਮਾਨ ਦੀ ਕਮਾਂਡ ਸੰਭਾਲੀ

Posted On: 01 OCT 2021 4:40PM by PIB Chandigarh

ਏਅਰ ਮਾਰਸ਼ਲ ਅਮਿਤ ਦੇਵ ਏਵੀਐਸਐਮ ਵੀਐਸਐਮ ਏਡੀਸੀ ਨੇ 01 ਅਕਤੂਬਰ 21 ਨੂੰ ਪੱਛਮੀ ਏਅਰ ਕਮਾਨ ਦੇ ਏਅਰ ਅਫਸਰ ਕਮਾਂਡਿੰਗ ਇਨ ਚੀਫ (ਏਓਸੀ-ਇਨ-ਸੀ) ਦੀ ਨਿਯੁਕਤੀ ਸੰਭਾਲੀ। ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀਏਅਰ ਮਾਰਸ਼ਲ ਨੂੰ ਆਈਏਐਫ ਦੀ ਫਲਾਇੰਗ ਬ੍ਰਾਂਚ ਵਿੱਚ ਦਸੰਬਰ 1982 ਵਿੱਚ ਇੱਕ ਫਾਈਟਰ ਪਾਇਲਟ ਵਜੋਂ ਕਮਿਸ਼ਨ ਦਿੱਤਾ ਗਿਆ ਸੀ। ਫਾਈਟਰ ਸਟ੍ਰਾਈਕ ਲੀਡਰਏਅਰ ਅਫਸਰ ਕੋਲ ਆਈਏਐਫ ਦੀ ਇਨਵੈਂਟਰੀ ਵਿੱਚ ਵੱਖ-ਵੱਖ ਕਿਸਮਾਂ ਦੇ ਲੜਾਕੂ ਜਹਾਜ਼ਾਂ ਤੇ ਉਡਾਣ ਭਰਨ ਦਾ ਲਗਭਗ 2500 ਘੰਟਿਆਂ ਦਾ ਤਜਰਬਾ ਹੈ। 

ਭਾਰਤੀ ਹਵਾਈ ਸੈਨਾ ਵਿੱਚ ਤਕਰੀਬਨ ਉਨਤਾਲੀ ਸਾਲਾਂ ਦੀ ਸੇਵਾ ਦੇ ਦੌਰਾਨਏਅਰ ਅਫਸਰ ਨੇ ਕਈ ਮਹੱਤਵਪੂਰਨ ਕਮਾਂਡਾਂ ਸੰਭਾਲੀਆਂ ਅਤੇ ਸਟਾਫ ਨਿਯੁਕਤੀਆਂ ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਮਿਗ -21  ਸਕੁਐਡਰਨਫਰੰਟਲਾਈਨ ਏਅਰ ਬੇਸਏਅਰ ਡਿਫੈਂਸ ਡਾਇਰੈਕਸ਼ਨ ਸੈਂਟਰ ਅਤੇ ਆਪਰੇਸ਼ਨਲ ਫਾਈਟਰ ਬੇਸ ਦੀ ਕਮਾਨ ਸੰਭਾਲੀ ਹੈ। ਉਨ੍ਹਾਂ ਨੇ ਏਅਰ ਹੈੱਡਕੁਆਰਟਰ ਵਿਖੇ ਅਸਿਸਟੈਂਟ ਚੀਫ ਆਫ਼ ਏਅਰ ਸਟਾਫ (ਇੰਸਪੈਕਸ਼ਨ)ਡਾਇਰੈਕਟਰ ਜਨਰਲ ਏਅਰ ਆਪਰੇਸ਼ਨਸ ਅਤੇ ਚਾਰਜ ਪਰਸੋਨਲ ਵਿੱਚ ਏਅਰ ਅਫਸਰ ਦੀਆਂ ਨਿਯੁਕਤੀਆਂ ਸੰਭਾਲੀਆਂ ਹਨ। ਮੌਜੂਦਾ ਨਿਯੁਕਤੀ ਨੂੰ ਸੰਭਾਲਣ ਤੋਂ ਪਹਿਲਾਂ,  ਉਹ ਏਓਸੀ-ਇਨ-ਸੀ ਪੂਰਬੀ ਏਅਰ ਕਮਾਨ ਦੀ ਨਿਯੁਕਤੀ ਤੇ ਸਨ। 

ਏਅਰ ਮਾਰਸ਼ਲ ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਪ੍ਰਾਪਤ ਅਫਸਰ ਹਨ। ਉਨ੍ਹਾਂ ਨੂੰ 01 ਅਗਸਤ 21 ਨੂੰ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦੇ ਆਨਰੇਰੀ ਏਡ-ਡੀ-ਕੈਂਪ (ਏਡੀਸੀ) ਵਜੋਂ ਨਿਯੁਕਤ ਕੀਤਾ ਗਿਆ ਸੀ।

 **************

 ਬੀ ਬੀ /ਆਈ ਐੱਨ/ਪੀ ਆਰ ਐੱਸ /ਐੱਮ ਐੱਸ 


(Release ID: 1760191)
Read this release in: English , Urdu , Hindi , Tamil