ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਹਿਮਾਲਾ ਪਾਰ ਦਾ ਖੇਤਰ ਦੁਨੀਆ ਭਰ ਲਈ ਸੰਭਾਵਨਾਵਾਂ ਨਾਲ ਭਰਪੂਰ ਖਗੋਲ ਸਥਾਨ ਦੇ ਰੂਪ ’ਚ ਵਿਕਸਤ ਹੋ ਰਿਹਾ ਹੈ
Posted On:
30 SEP 2021 1:13PM by PIB Chandigarh
ਭਾਰਤੀ ਖਗੋਲ ਆਬਜ਼ਰਵੇਟਰੀ (ਆਈਏਓ – IAO) ਲੱਦਾਖ ’ਚ ਲੇਹ ਨੇੜੇ ਹਾਨਲੇ ’ਚ ਸਥਿਤ ਹੈ ਤੇ ਦੁਨੀਆ ਭਰ ਵਿੱਚ ਸੰਭਾਵਨਾਵਾਂ ਨਾਲ ਭਰਪੂਰ ਆਬਜ਼ਰਵੇਟਰੀ ਬਣ ਰਹੀ ਹੈ। ਇੱਕ ਹਾਲੀਆ ਅਧਿਐਨ ’ਚ ਇਹ ਕਿਹਾ ਗਿਆ ਹੈ। ਅਜਿਹਾ ਇਸ ਲਈ ਹੈ ਕਿ ਇੱਥੋਂ ਦੀਆਂ ਰਾਤਾਂ ਬਹੁਤ ਸਾਫ਼ ਹੁੰਦੀਆਂ ਹਨ, ਰੌਸ਼ਨੀ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਨਾਮਾਤਰ ਹੈ, ਹਵਾ ਵਿੱਚ ਤਰਲ ਬੂੰਦਾਂ ਮੌਜੂਦ ਹਨ, ਬੇਹੱਦ ਖ਼ੁਸ਼ਕ ਸਥਿਤੀਆਂ ਹਨ ਅਤੇ ਮੌਨਸੂਨ ਤੋਂ ਕਿਸੇ ਪ੍ਰਕਾਰ ਦਾ ਅੜਿੱਕਾ ਨਹੀਂ ਹੈ। ਇਸ ਇਲਾਕੇ ਦੀਆਂ ਇਹੋ ਖ਼ੂਬੀਆਂ ਹਨ।
ਖਗੋਲ ਵਿਗਿਆਨੀ ਲਗਾਤਾਰ ਦੁਨੀਆ ’ਚ ਅਜਿਹੇ ਆਦਰਸ਼ ਸਥਾਨ ਦੀ ਤਲਾਸ਼ ’ਚ ਸਨ, ਜਿੱਥੇ ਉਹ ਆਪਣੀ ਅਗਲੀ ਵਿਸ਼ਾਲ ਦੂਰਬੀਨ ਲਾ ਸਕਣ, ਜੋ ਕਈ ਸਾਲਾਂ ਦੇ ਜਮ੍ਹਾ ਕੀਤੇ ਹੋਏ ਸਥਾਨਕ ਮੌਸਮੀ ਅੰਕੜਿਆਂ ਦੇ ਅਧਾਰ ਉੱਤੇ ਲਾਈ ਜਾਵੇ। ਭਵਿੱਖ ਦੀਆਂ ਆਬਜ਼ਰਵੇਟਰੀਜ਼ ਲਈ ਅਜਿਹੇ ਅਧਿਐਨ ਬਹੁਤ ਅਹਿਮ ਹੁੰਦੇ ਹਨ। ਇਸ ਲਈ ਇਹ ਵੀ ਜਾਣਕਾਰੀ ਮਿਲ ਜਾਂਦੀ ਹੈ ਕਿ ਸਮੇਂ ਦੇ ਨਾਲ ਉਨ੍ਹਾਂ ਵਿੱਚ ਕੀ ਤਬਦੀਲੀਆਂ ਆ ਸਕਦੀਆਂ ਹਨ।
ਭਾਰਤ ਦੇ ਖੋਜਕਾਰਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਅੱਠ ਉੱਚੇ ਸਥਾਨਾਂ ਉੱਤੇ ਸਥਿਤ ਆਬਜ਼ਰਵੇਟਰੀਜ਼ ਉੱਤੇ ਰਾਤ ਸਮੇਂ ਬੱਦਲਾਂ ਦੀਆਂ ਘਟਾਵਾਂ ਦਾ ਵਿਸਥਾਰ ਨਾਲ ਅਧਿਐਨ ਕੀਤਾ। ਇਨ੍ਹਾਂ ਆਬਜ਼ਰਵੇਟਰੀਜ਼ ’ਚ ਤਿੰਨ ਭਾਰਤ ਦੀਆਂ ਆਬਜ਼ਰਵੇਟਰੀਜ਼ ਵੀ ਸਨ। ਖੋਜਕਾਰਾਂ ਨੇ ਮੁੜ–ਵਿਸ਼ਲੇਸ਼ਤ ਅੰਕੜਿਆਂ ਦੀ ਵਰਤੋਂ ਕੀਤੀ ਤੇ 41 ਸਾਲਾਂ ਦੌਰਾਨ ਕੀਤੇ ਜਾਣ ਵਾਲੇ ਮੁਆਇਨਿਆਂ ਨਾਲ ਉਨ੍ਹਾਂ ਨੂੰ ਮਿਲਾਇਆ। ਇਸ ਵਿੱਚ ਉਪਗ੍ਰਹਿ ਤੋਂ ਇਕੱਠੇ ਕੀਤੇ ਗਏ 21 ਸਾਲਾਂ ਦੇ ਅੰਕੜਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਸ ਅਧਿਐਨ ’ਚ ਰਾਤਾਂ ਨੂੰ ਕੀਤੇ ਜਾਣ ਵਾਲੇ ਮੁਆਇਨੇ ਦੀ ਗੁਣਵੱਤਾ ਨੂੰ ਵਰਗੀਕ੍ਰਿਤ ਕੀਤਾ ਗਿਆ, ਜਿਸ ਲਈ ਵਿਭਿੰਨ ਖਗੋਲੀ ਉਪਕਰਣਾਂ ਦੀ ਵਰਤੋਂ ਹੋਈ ਸੀ। ਇਨ੍ਹਾਂ ਵਿੱਚ ਫ਼ੋਟੋਮੀਟਰੀ ਤੇ ਸਪੈਕਟ੍ਰੋਸਕੋਪੀ ਜਿਹੇ ਉਪਕਰਣ ਸ਼ਾਮਲ ਸਨ। ਇਹ ਅਧਿਐਨ ਰੋਜ਼ ਕੀਤਾ ਗਿਆ। ਹਾਨਲੇ ਤੇ ਮੇਰਾਕ (ਲੱਦਾਖ) ਸਥਿਤ ਭਾਰਤੀ ਖਗੋਲੀ ਆਬਜ਼ਰਵੇਟਰੀ, ਦੇਵਸਥੱਲ (ਨੈਨੀਤਾਲ) ਦੀ ਆਬਜ਼ਰਵੇਟਰੀ, ਚੀਨ ਦੇ ਤਿੱਬਤ ਖ਼ੁਦਮੁਖਤਿਆਰ ਖੇਤਰ ਦੀ ਅਲੀ ਆਬਜ਼ਰਵੇਟਰੀ, ਦੱਖਣੀ ਅਫ਼ਰੀਕਾ ਲਾਰਜ ਟੈਲੀਸਕੋਪ, ਟੋਕੀਓ ਯੂਨੀਵਰਸਿਟੀ, ਅਟਾਕਾਮਾ ਆਬਜ਼ਰਵੇਟਰੀ, ਚਿਲੀ, ਪੈਰਾਨਲ ਤੇ ਮੈਕਸੀਕੋ ਦੀ ਨੈਸ਼ਨਲ ਐਸਟ੍ਰੌਨੌਮੀਕਲ ਆਬਜ਼ਰਵੇਟਰੀ ’ਚ ਇਨ੍ਹਾਂ ਅੰਕੜਿਆਂ ਦਾ ਮੁੱਲਾਂਕਣ ਕੀਤਾ ਗਿਆ। ਦਲ ਨੇ ਸਿੱਟਾ ਕੱਢਿਆ ਕਿ ਹਾਨਲੇ ਸਥਾਨ, ਜੋ ਚਿਲੀ ਦੇ ਅਟਾਕਾਮਾ ਰੇਗਿਸਤਾਨ ਜਿੰਨਾ ਹੀ ਖ਼ੁਸ਼ਕ ਹੈ ਅਤੇ ਦੇਵਸਥਲ ਤੋਂ ਕਿਤੇ ਜ਼ਿਆਦਾ ਸੁੱਕਾ ਹੈ ਅਤੇ ਉੱਥੇ ਸਾਲ ’ਚ 270 ਰਾਤਾਂ ਬਹੁਤ ਸਾਫ਼ ਹੁੰਦੀਆਂ ਹਨ, ਉਹੀ ਸਥਾਨ ਇਨਫ਼੍ਰਾਰੈੱਡ ਤੇ ਸਬ–ਐੱਮਐੱਮ ਆਪਟੀਕਲ ਐਸਟ੍ਰੋਨੌਮੀ ਲਈ ਬਿਲਕੁਲ ਉਚਿਤ ਹੈ। ਇਸ ਦਾ ਕਾਰਣ ਇਹ ਹੈ ਇਕ ਇੱਥੇ ਵਾਸ਼ਪ ਵਿੱਚ ਇਲੈਕਟ੍ਰੋਮੈਗਨੈਟਿਕ ਸੰਕੇਤ ਛੇਤੀ ਧੁਲ ਜਾਂਦੇ ਹਨ ਤੇ ਉਨ੍ਹਾਂ ਦੀ ਸ਼ਕਤੀ ਘੱਟ ਹੋ ਜਾਂਦੀ ਹੈ।
ਭਾਰਤੀ ਤਾਰਾ ਭੌਤਿਕੀ ਸੰਸਥਾਨ (ਆਈਆਈਏ) ਬੈਂਗਲੁਰੂ ਦੇ ਡਾ. ਸ਼ਾਂਤੀ ਕੁਮਾਰ ਸਿੰਘ ਨਿੰਗੋਮਬਾਮ ਅਤੇ ਆਰਿਆਭੱਟ ਆਬਜ਼ਰਵੇਟਰੀ ਵਿਗਿਆਨ ਖੋਜ ਸੰਸਥਾਨ, ਨੈਨੀਤਾਲ ਦੇ ਵਿਗਿਆਨੀਆਂ ਨੇ ਇਹ ਖੋਜ ਕੀਤੀ। ਇੱਥੇ ਵਰਨਣਯੋਗ ਹੈ ਕਿ ਇਹ ਦੋਵੇਂ ਸੰਸਥਾਨ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਧੀਨ ਖੁਦਮੁਖਤਿਆਰ ਸੰਸਥਾਵਾਂ ਹਨ। ਅਧਿਐਨ ਨੂੰ ਸੇਂਟ ਜੋਜ਼ਫ਼ਸ ਕਾਲਜ, ਬੈਂਗਲੁਰੂ ਅਤੇ ਦੱਖਣੀ ਕੋਰੀਆ ਦੇ ਨੈਸ਼ਨਲ ਇੰਸਟੀਟਿਊਟ ਆਵ੍ ਮੀਟੀਓਰੋਲੌਜੀਕਲ ਸਾਇੰਸਜ਼, ਯੂਨੀਵਰਸਿਟੀ ਆਫ਼ ਕੋਲੋਰਾਡੋ ਅਤੇ ਕੈਮੀਕਲ ਸਾਇੰਸਜ਼ ਲੈਬਾਰਟਰੀ, ਐਨਓਏਏ, ਅਮਰੀਕਾ ਨੇ ਇਸ ਵਿੱਚ ਸਹਿਯੋਗ ਦਿੱਤਾ। ਇਸ ਅਧਿਐਨ ਨੂੰ ‘ਮੰਥਲੀ ਨੋਟਿਸ ਆੱਵ੍ ਰਾਇਲ ਐਸਟ੍ਰੌਨੌਮੀਕਲ ਸੁਸਾਇਟੀ’ ਵਿੱਚ ਪ੍ਰਕਾਸ਼ਿਤ ਕੀਤਾ ਗਿਆ।
ਵਿਗਿਆਨੀਆਂ ਨੇ ਪਾਇਆ ਕਿ ਪੈਰਾਨਲ ਚਿਲੀ ਦੇ ਉਚਾਈ ਵਾਲੇ ਮਾਰੂਥਲ ਵਿੱਚ ਸਥਿਤ ਹੈ ਅਤੇ ਇਹ ਸਾਫ਼ ਆਕਾਸ਼ ਤੇ ਸਾਲ ਭਰ ਵਿੱਚ 87 ਪ੍ਰਤੀਸ਼ਤ ਸਾਫ ਰਾਤਾਂ ਦੇ ਮਾਮਲੇ ਵਿੱਚ ਸਭ ਤੋਂ ਉੱਤਮ ਸਥਾਨ ਹੈ। ਆਈਏਓ-ਹੈਨਲੇ ਅਤੇ ਅਲੀ ਆਬਜ਼ਰਵੇਟਰੀ ਇੱਕ ਦੂਜੇ ਤੋਂ 80 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹਨ ਅਤੇ ਸਾਫ਼ ਰਾਤਾਂ ਦੇ ਮਾਮਲੇ ਵਿੱਚ ਸਮਾਨ ਹਨ। ਵਿਗਿਆਨੀਆਂ ਨੇ ਇਹ ਵੀ ਦੇਖਿਆ ਕਿ ਦੇਵਸਥਲ ’ਚ ਸਾਫ਼ ਰਾਤਾਂ ਜ਼ਿਆਦਾ ਹੁੰਦੀਆਂ ਹਨ ਪਰ ਉੱਥੇ ਸਾਲ ਵਿੱਚ ਤਿੰਨ ਮਹੀਨੇ ਵਰਖਾ ਹੁੰਦੀ ਹੈ। ਉਂਝ ਆਈਏਓ–ਹਾਨਲੇ ’ਚਾ 2-ਮੀਟਰ ਹਿਮਾਲਿਆਈ ਚੰਦਰਮਾ ਦੂਰਬੀਨ (ਐੱਚਸੀਟੀ) ਨਾਲ ਮਾਨਸੂਨ ਦੇ ਵਿਘਨ ਤੋਂ ਸਾਰਾ ਸਾਲ ਵੇਖਿਆ ਜਾ ਸਕਦਾ ਹੈ। ਰਾਤਾਂ ਵਧੇਰੇ ਸਾਫ਼ ਹਨ, ਰੌਸ਼ਨੀ ਦਾ ਘੱਟੋ ਘੱਟ ਪ੍ਰਦੂਸ਼ਣ ਹੈ, ਪਾਣੀ ਦੀਆਂ ਬੂੰਦਾਂ ਮੌਜੂਦ ਹਨ ਅਤੇ ਬਹੁਤ ਖੁਸ਼ਕ ਮਾਹੌਲ ਹੈ। ਨਾਲ ਹੀ ਮਾਨਸੂਨ ਦੀ ਕੋਈ ਰੁਕਾਵਟ ਨਹੀਂ ਹੈ। ਇਸ ਲਈ, ਇਹ ਖੇਤਰ ਅਗਲੀ ਪੀੜ੍ਹੀ ਨੂੰ ਖਗੋਲ ਅਧਿਐਨ ਲਈ ਸੌਂਪ ਕੇ ਪੂਰੀ ਦੁਨੀਆ ਲਈ ਸੰਭਾਵਨਾਵਾਂ ਨਾਲ ਭਰਪੂਰ ਖੇਤਰ ਬਣ ਰਿਹਾ ਹੈ।
ਦੂਜੇ ਪਾਸੇ, ਭਾਰਤ ਵਿੱਚ ਹਾਨਲੇ, ਮੇਰਾਕ ਅਤੇ ਦੇਵਸਥਲ ਅਤੇ ਚੀਨ ਵਿੱਚ ਅਲੀ ਵਿੱਚ ਬੱਦਲ ਦੀਆਂ ਘਟਾਵਾਂ ਵੀ ਕ੍ਰਮਵਾਰ 66-75 ਪ੍ਰਤੀਸ਼ਤ, 51-68 ਪ੍ਰਤੀਸ਼ਤ, 61-78 ਪ੍ਰਤੀਸ਼ਤ ਅਤੇ 61-76 ਪ੍ਰਤੀਸ਼ਤ ਹਨ। ਇਹ ਉਪਗ੍ਰਹਿਆਂ ਅਤੇ ਵੱਖੋ ਵੱਖਰੇ ਸਮਿਆਂ ਤੇ ਪੁਨਰ -ਵਿਸ਼ਲੇਸ਼ਣ ਕੀਤੇ ਗਏ ਅੰਕੜਿਆਂ ਵਿੱਚ ਦੇਖਿਆ ਗਿਆ ਸੀ। 1980 ਤੋਂ 2020 ਦੇ ਸਾਲਾਂ ਦੌਰਾਨ ਸਾਰੇ ਸਥਾਨਾਂ ’ਤੇ ਵਾਯੂਮੰਡਲ ਦੀ ਵਿਭਿੰਨਤਾ ਦਾ ਅਧਿਐਨ ਕਰਦਿਆਂ, ਖੋਜਕਾਰਾਂ ਨੇ ਪਾਇਆ ਕਿ ਅਫਰੀਕਾ ਦੇ ਮੱਧ ਖੇਤਰ, ਯੂਰੇਸ਼ੀਅਨ ਮਹਾਂਦੀਪ ਅਤੇ ਅਮਰੀਕੀ ਮਹਾਂਦੀਪ ਵਿੱਚ ਬੱਦਲਾਂ ਦੀਆਂ ਘਟਾਵਾਂ ਘਟ ਰਹੀਆਂ ਹਨ, ਪਰ ਸਮੁੰਦਰੀ ਖੇਤਰ ਅਤੇ ਸਹਾਰਾ ਮਾਰੂਥਲ, ਮੱਧ-ਪੂਰਬ, ਭਾਰਤੀ ਉਪ-ਮਹਾਂਦੀਪ, ਤਿੱਬਤੀ ਪਠਾਰ ਅਤੇ ਦੱਖਣ-ਪੂਰਬੀ ਏਸ਼ੀਆ ਦੇ ਟਾਪੂਆਂ ਉੱਤੇ ਬੱਦਲਾਂ ਦੀਆਂ ਘਟਾਵਾਂ ਵਧ ਰਹੀਆਂ ਹਨ। ਅਜਿਹਾ ਸ਼ਾਇਦ ਜਲਵਾਯੂ ਪਰਿਵਰਤਨ ਅਤੇ ਭੂ–ਸਮੁੰਦਰੀ ਖੇਤਰ ਵਿੱਚ ਵਾਸ਼ਪ ਪ੍ਰਕਿਰਿਆ ਵਿੱਚ ਤਬਦੀਲੀਆਂ ਦੇ ਕਾਰਨ ਹੋ ਰਿਹਾ ਹੈ।
ਲੰਮੇ ਸਮੇਂ ਦੇ ਬੱਦਲਾਂ ਦੀਆਂ ਘਟਾਵਾਂ ਸਬੰਧੀ ਅਤੇ ਹੋਰ ਕਈ ਮੌਸਮ ਵਿਗਿਆਨਕ ਮਾਪਦੰਡਾਂ ਦੇ ਵਿਸਤ੍ਰਿਤ ਅਧਿਐਨ ਤੋਂ ਮੈਗਾ-ਵਿਗਿਆਨ ਪ੍ਰੋਜੈਕਟਾਂ ਲਈ ਆਈਆਈਏ ਯੋਜਨਾ ਨੂੰ ਸਹਾਇਤਾ ਮਿਲੀ, ਜਿਨ੍ਹਾਂ ਵਿੱਚ ਦੋ ਮੀਟਰ ਅਪਰਚਰ ਵਾਲੇ ਨੈਸ਼ਨਲ ਲਾਰਜ ਸੋਲਰ ਟੈਲੀਸਕੋਪ (ਐਨਐਲਐਸਟੀ) ਅਤੇ ਅੱਠ ਤੋਂ 10 ਮੀਟਰ ਅਪਰਚਰ ਵਾਲੇ ਟੈਲੀਸਕੋਪ ਸ਼ਾਮਲ ਹਨ। ਇਹ ਲੱਦਾਖ ਦੇ ਉਚਾਈ ਵਾਲੇ ਸਥਾਨ ਮੇਰਕ ਅਤੇ ਹਾਨਲੇ ਨਾਲ ਸਬੰਧਤ ਹਨ।
ਵੱਖ-ਵੱਖ ਖਗੋਲ ਅਤੇ ਜਲਵਾਯੂ ਦੇ ਪੈਮਾਨਿਆਂ 'ਤੇ ਕਈ ਸਾਲਾਂ ਦੇ ਅੰਕੜਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ, ਆਈਆਈਏ ਨੇ ਸਾਲ 2000 ਦੌਰਾਨ ਹੈਨਲੇ ਵਿਖੇ ਭਾਰਤੀ ਖਗੋਲ ਵਿਗਿਆਨ ਆਬਜ਼ਰਵੇਟਰੀ ਵਿੱਚ ਦੋ ਮੀਟਰ ਅਪਰਚਰ ਹਿਮਾਲਿਅਨ ਚੰਦਰਮਾ ਦੂਰਬੀਨ (ਐੱਚਸੀਟੀ) ਸਥਾਪਤ ਕੀਤੀ ਸੀ। ਉਸ ਤੋਂ ਬਾਅਦ, ਇਸ ਸਥਾਨ ਦੀ ਵਿਲੱਖਣਤਾ ਕਾਰਨ, ਹੋਰ ਬਹੁਤ ਸਾਰੇ ਖਗੋਲ-ਵਿਗਿਆਨ ਟੈਲੀਸਕੋਪ ਸਥਾਪਤ ਕੀਤੇ ਗਏ ਸਨ, ਜੋ ਆਪਟੀਕਲ ਅਤੇ ਇਨਫ੍ਰਾਰੈੱਡ ਵੈਬਬੈਂਡ ਦੇ ਸਨ। ਦੇਸ਼ ਦੀਆਂ ਕਈ ਸੰਸਥਾਵਾਂ ਨੇ ਇਨ੍ਹਾਂ ਟੈਲੀਸਕੋਪਸ ਨੂੰ ਹਾਨਲੇ ਵਿੱਚ ਸਥਾਪਤ ਕੀਤਾ ਹੈ।
ਅਧਿਐਨ ਦੀ ਅਗਵਾਈ ਕਰਨ ਵਾਲੇ ਆਈਆਈਏ ਦੇ ਡਾ: ਸ਼ਾਂਤੀ ਕੁਮਾਰ ਸਿੰਘ ਨਿੰਗੋਮਬਮ ਨੇ ਕਿਹਾ,"ਭਵਿੱਖ ਦੀਆਂ ਆਬਜ਼ਰਵੇਟਰੀਜ਼ ਦੀ ਯੋਜਨਾਬੰਦੀ ਦੇ ਮੱਦੇਨਜ਼ਰ, ਸਾਲਾਂ ਦੌਰਾਨ ਇਕੱਤਰ ਕੀਤੇ ਗਏ ਵੱਖ -ਵੱਖ ਸਥਾਨਾਂ ਤੋਂ ਅਜਿਹੇ ਵਿਸਤ੍ਰਿਤ ਵਿਸ਼ਲੇਸ਼ਣ ਅਤੇ ਸਮੇਂ–ਸਮੇਂ ’ਤੇ ਵਾਤਾਵਰਣ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਪਹਿਲਾਂ ਹੀ ਸਮਝ ਲੈਣ ਦਾ ਬਹੁਤ ਮਹੱਤਵ ਹੈ।"
ਚਿੱਤਰ 1: ਅਧਿਐਨ ’ਚ ਸ਼ਾਮਲ ਕੀਤੇ ਜਾਣ ਵਾਲੇ ਉੱਚੇ ਸਥਾਨ ’ਤੇ ਸਥਿਤ ਅੱਠ ਖਗੋਲੀ ਆਬਜ਼ਰਵੇਟਰੀਜ਼/ਸਥਾਨ
ਚਿੱਤਰ 2: ਚਾਰ ਲਾਈਨਾਂ ਨੂੰ ਔਸਤ ਬੱਦਲਾਂ ਦੇ ਇਕੱਠ ਦੇ ਨਕਸ਼ੇ ਤੋਂ ਲਿਆ ਗਿਆ ਹੈ। ਇਸ ਵਿੱਚ ਜ਼ਮੀਨੀ ਤਲ ਦਾ ਤਾਪਮਾਨ, ਮਿਲੀਮੀਟਰਾਂ ਵਿੱਚ ਵਾਸ਼ਪ, ਅਤੇ ਸਾਪੇਖਕ ਨਮੀ ਵੀ ਸ਼ਾਮਲ ਹੈ. ਪਹਿਲਾ ਕਾਲਮ ਔਸਤ ਮੁੱਲ ਦਾ ਹੈ ਅਤੇ ਦੂਜਾ ਅਤੇ ਤੀਜਾ ਕਾਲਮ ਸਮੇਂ ਦੇ ਨਾਲ ਇਹਨਾਂ ਮਾਤਰਾਵਾਂ ਦੇ ਰੁਝਾਨਾਂ ਨਾਲ ਸੰਬੰਧਤ ਹਨ। ਇਨ੍ਹਾਂ ਵਿੱਚ ERA5 ਅਤੇ MERRA-2 ਡਾਟਾ ਸ਼ਾਮਲ ਹਨ, ਜੋ ਕ੍ਰਮਵਾਰ 41 ਸਾਲ ਤੋਂ ਵੱਧ ਪੁਰਾਣੇ ਹਨ।
ਪ੍ਰਕਾਸ਼ਨ ਲਿੰਕ: https://doi.org/10.1093/mnras/stab1971
ਹੋਰ ਵੇਰਵਿਆਂ ਲਈ, ਡਾ. ਸ਼ਾਂਤੀਕੁਮਾਰ ਸਿੰਘ ਨਿੰਗੋਮਬਮ (shanti@iiap.res.in; mob: 09741001220) ਅਤੇ ਡਾ. ਉਮੇਸ਼ ਚੰਦਰ ਦੁਮਕਾ (dumka@aries.res.in; 09897559451) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
<><><><><>
ਐੱਸਐੱਨਸੀ/ਆਰਆਰ
(Release ID: 1760041)
Visitor Counter : 220