ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਓਐੱਨਜੀਸੀ ਵਿਦੇਸ਼ ਨੇ ਬੰਗਲਾਦੇਸ਼ ਵਿੱਚ ਆਪਣੀ ਖੋਜੀ ਡਿਰਲਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ
Posted On:
30 SEP 2021 5:35PM by PIB Chandigarh
ਓਐੱਨਜੀਸੀ ਵਿਦੇਸ਼ ਲਿਮਿਟੇਡ, ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਲਿਮਿਟੇਡ (ਓਐੱਨਜੀਸੀ), ਭਾਰਤ ਦੀ ਰਾਸ਼ਟਰੀ ਤੇਲ ਕੰਪਨੀ, ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਨੇ 29 ਸਤੰਬਰ 2021 ਨੂੰ ਮਹੇਸ਼ਖਾਲੀ ਟਾਪੂ ‘ਤੇ, ਬੰਗਲਾਦੇਸ਼ ਦੇ ਬਲਾਕ ਐੱਸਐੱਸ04 ਵਿੱਚ ਆਪਣੇ ਪਹਿਲੇ ਖੂਹ ਕੰਚਨ#1 ਦੀ ਖੁਦਾਈ ਸ਼ੁਰੂ ਕੀਤੀ ਹੈ। ਇਸ ਖੋਜੀ (exploratory) ਖੂਹ ਨੂੰ 4200 ਮੀਟਰ ਦੀ ਡੂੰਘਾਈ ਤੱਕ ਡ੍ਰਿਲ ਕਰਨ ਦੀ ਯੋਜਨਾ ਬਣਾਈ ਗਈ ਹੈ ਅਤੇ ਇਹ ਦੋ ਸੰਭਾਵਤ ਢਾਂਚਿਆਂ ਨੂੰ ਟਾਰਗੇਟ ਕਰੇਗਾ। ਇਹ ਖੂਹ ਓਐੱਨਜੀਸੀ ਵਿਦੇਸ਼ ਦੁਆਰਾ ਬੰਗਲਾਦੇਸ਼ ਵਿੱਚ ਖੋਜੀ ਡ੍ਰਿਲਿੰਗ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਅਤੇ ਇਸ ਤੋਂ ਬਾਅਦ ਦੋ ਹੋਰ ਖੋਜ ਕੀਤੇ ਜਾਣ ਵਾਲੀਆਂ ਥਾਵਾਂ 'ਤੇ ਡ੍ਰਿਲਿੰਗ ਕੀਤੀ ਜਾਏਗੀ।
ਓਐੱਨਜੀਸੀ ਵਿਦੇਸ਼ ਲਿਮਿਟੇਡ ਨੂੰ, ਆਇਲ ਇੰਡੀਆ ਲਿਮਿਟੇਡ (ਓਆਈਐੱਲ) ਦੇ ਨਾਲ, 2012 ਦੇ ਬੋਲੀ ਦੌਰ ਦੇ ਦੌਰਾਨ ਬੰਗਲਾਦੇਸ਼ ਵਿੱਚ ਦੋ ਘੱਟ ਡੂੰਘੇ ਆਫਸ਼ੋਰ ਬਲਾਕ ਐੱਸਐੱਸ-04 ਅਤੇ ਐੱਸਐੱਸ-09 ਅਵਾਰਡ ਕੀਤੇ ਗਏ ਸਨ। ਓਐੱਨਜੀਸੀ ਵਿਦੇਸ਼, ਓਆਈਐੱਲ ਅਤੇ ਬੰਗਲਾਦੇਸ਼ ਪੈਟਰੋਲੀਅਮ ਐਕਸਪਲੋਰੇਸ਼ਨ ਐਂਡ ਪ੍ਰੋਡਕਸ਼ਨ ਕੰਪਨੀ ਲਿਮਿਟੇਡ(ਬੀਏਪੀਈਐਕਸ) ਦਰਮਿਆਨ ਫਰਵਰੀ 2014 ਵਿੱਚ ਪ੍ਰੋਡਕਸ਼ਨ ਸ਼ੇਅਰਿੰਗ ਕੰਟਰੈਕਟ (ਪੀਐੱਸਸੀ) ‘ਤੇ ਦਸਤਖਤ ਕੀਤੇ ਗਏ ਸਨ। ਓਐੱਨਜੀਸੀ ਵਿਦੇਸ਼, 45% ਦੇ ਭਾਗੀਦਾਰੀ ਹਿੱਤ (ਪੀਆਈ) ਦੇ ਨਾਲ, ਹੋਰ ਭਾਈਵਾਲਾਂ ਦੇ ਰੂਪ ਵਿੱਚ ਓਆਈਐੱਲ (45% ਪੀਆਈ) ਅਤੇ ਬੀਏਪੀਈਐਕਸ (10% ਪੀਆਈ) ਦੇ ਨਾਲ ਆਪਰੇਟਰ ਹੈ। ਬੀਏਪੀਈਐਕਸ (BAPEX) ਨੂੰ ਓਐੱਨਜੀਸੀ ਵਿਦੇਸ਼ ਅਤੇ ਓਆਈਐੱਲ ਦੁਆਰਾ ਬਰਾਬਰ ਪੱਧਰ ‘ਤੇ ਵਪਾਰਕ ਖੋਜ ਦੇ ਪੜਾਅ ਤੱਕ ਆਪਣੇ ਨਾਲ ਅੱਗੇ ਲਿਜਾਇਆ ਜਾ ਰਿਹਾ ਹੈ।
2019 ਦੇ ਅਖੀਰ ਤੱਕ ਰਿਗ ਨੂੰ ਆਪਣੇ ਸਥਾਨ ‘ਤੇ ਸਥਾਪਿਤ ਕਰਨ ਅਤੇ ਮਾਰਚ 2020 ਲਈ ਨਿਰਧਾਰਤ ਸਪਡਿੰਗ ਸਮੇਤ ਸਾਰੀਆਂ ਪ੍ਰੀ-ਡ੍ਰਿਲਿੰਗ ਗਤੀਵਿਧੀਆਂ ਪੂਰੀਆਂ ਕਰ ਲਈਆਂ ਗਈਆਂ ਸਨ। ਹਾਲਾਂਕਿ, ਕੋਵਿਡ -19 ਮਹਾਮਾਰੀ ਦੇ ਕਾਰਨ ਡ੍ਰਿਲਿੰਗ ਨੂੰ ਮੁਲਤਵੀ ਕਰਨਾ ਪਿਆ ਸੀ। ਸਤੰਬਰ 2021 ਵਿੱਚ ਪਾਬੰਦੀਆਂ ਵਿੱਚ ਢਿੱਲ, ਅਤੇ ਮੁੱਢਲੀਆਂ ਯੋਜਨਾਵਾਂ ਨੂੰ ਮੁਲਤਵੀ ਕੀਤੇ ਜਾਣ ਦੇ ਕਾਰਨ ਪੈਦਾ ਹੋਏ ਮੁੱਦਿਆਂ ਨੂੰ ਸੁਲਝਾਉਣ ਤੋਂ ਬਾਅਦ, ਖੂਹ ਦੀ ਖੁਦਾਈ, 29 ਸਤੰਬਰ 2021 ਨੂੰ ਅਰੰਭ ਹੋ ਗਈ ਹੈ।
*********
ਵਾਇਬੀ/ਆਰਕੇਐੱਮ
(Release ID: 1760032)
Visitor Counter : 177