ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੀ ਅਪੀਲ ਕੀਤੀ


ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਭਾਰਤ ਦੀ ਜਨਤਕ ਸਿਹਤ ਦੇ ਇਤਿਹਾਸ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਕੈਂਸਰ ਦੇ ਇਲਾਜ ਵਿੱਚ ਕੌਂਸਲਿੰਗ ਦੇ ਮਹੱਤਵ ਨੂੰ ਦਰਸਾਇਆ



ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀਆਂ ਮੁੱਢਲੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਹੈਲਪ ਲਾਈਨ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ: ਉਪ ਰਾਸ਼ਟਰਪਤੀ



ਕੈਂਸਰ ਦੇ ਇਲਾਜ ਦੀ ਲਾਗਤ ਘਟਾਉਣ ਦੀ ਲੋੜ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਭਾਰਤ ਵਿੱਚ ਆਪਣੀ ਕਿਸਮ ਦੀ ਪਹਿਲੀ ਰਾਸ਼ਟਰ ਸਮਰਪਿਤ ਛਾਤੀ ਦਾ ਕੈਂਸਰ ਅਤੇ ਸਧਾਰਨ ਛਾਤੀ ਰੋਗ ਹੈਲਪਲਾਈਨ, ਯੂਬੀਐੱਫ ਹੈਲਪ ਦੀ ਸ਼ੁਰੂਆਤ ਕੀਤੀ

Posted On: 30 SEP 2021 5:13PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਵਿੱਚ ਆਪਣਾ ਨਾਮ ਦਰਜ ਕਰਵਾਉਣ ਅਤੇ ਇਤਿਹਾਸਿਕ ਸੁਧਾਰ ਦਾ ਲਾਭ ਉਠਾਉਣ ਵਿੱਚ ਅੱਗੇ ਆਉਣ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਨੂੰ ਭਾਰਤ ਦੇ ਜਨਤਕ ਸਿਹਤ ਦੇ ਇਤਿਹਾਸ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਦੱਸਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਭਾਰਤੀ ਨਾਗਰਿਕਾਂ ਨੂੰ ਵਿਲੱਖਣ ਸਿਹਤ ਆਈਡੀ ਅਤੇ ਡਾਕਟਰਾਂ ਅਤੇ ਸਿਹਤ ਸੁਵਿਧਾਵਾਂ ਲਈ ਪਹਿਚਾਣਕਰਤਾਵਾਂ ਨਾਲ ਡਿਜੀਟਲਾਈਜ਼ਡ ਸਿਹਤ ਰਿਕਾਰਡ ਪ੍ਰਦਾਨ ਕਰੇਗਾ।

ਉਪ-ਰਾਸ਼ਟਰਪਤੀ ਨੇ ਇਹ ਟਿੱਪਣੀਆਂ ਯੂਬੀਐੱਫ ਹੈਲਪ ਦੇ ਉਦਘਾਟਨ ਸਮੇਂ ਕੀਤੀਆਂਜੋ ਕਿ ਊਸ਼ਾਲਕਸ਼ਮੀ ਬ੍ਰੈਸਟ ਕੈਂਸਰ ਫਾਊਂਡੇਸ਼ਨ ਦੁਆਰਾ ਸਥਾਪਿਤ ਕੀਤੀ ਆਪਣੀ ਕਿਸਮ ਦੀ ਪਹਿਲੀ ਰਾਸ਼ਟਰ ਸਮਰਪਿਤ ਛਾਤੀ ਦਾ ਕੈਂਸਰ ਅਤੇ ਭਾਰਤ ਵਿੱਚ ਛਾਤੀ ਦੇ ਰੋਗਾਂ ਸਬੰਧੀ ਹੈਲਪਲਾਈਨ ਹੈ। ਹੈਲਪਲਾਈਨ ਦੀ ਅਗਵਾਈ ਕਰਨ ਵਾਲੇ ਬ੍ਰੈਸਟ ਕੇਂਸਰ ਜੇਤੂਆਂ’ ਦੇ ਸਮੂਹ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਦੇ ਯਤਨ ਅਤੇ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਪ੍ਰਤੀ ਅਟੁੱਟ ਵਚਨਬੱਧਤਾ ਸ਼ਲਾਘਾਯੋਗ ਹੈਖਾਸ ਕਰਕੇ ਇਸ ਲਈ ਕਿਉਂਕਿ ਉਹ ਖੁਦ ਛਾਤੀ ਦੇ ਕੈਂਸਰ ਦੇ ਭਿਆਨਕ ਇਲਾਜ ਵਿੱਚੋਂ ਲੰਘੇ ਸਨ।

ਕਾਲ ਕਰਨ ਵਾਲਿਆਂ ਨੂੰ ਆਹਮੋ ਸਾਹਮਣੇ ਗੁਪਤ ਸਹਾਇਤਾ ਲਈ ਹੈਲਪਲਾਈਨ ਵਿੱਚ ਸਿਖਲਾਈ ਪ੍ਰਾਪਤ ਸਲਾਹਕਾਰਾਂ ਦੇ ਸ਼ਾਮਲ ਹੋਣ ਦੀ ਸ਼ਲਾਘਾ ਕਰਦਿਆਂਸ਼੍ਰੀ ਨਾਇਡੂ ਨੇ ਕਿਹਾ ਕਿ ਕੌਂਸਲਿੰਗ ਪੂਰੇ ਕੈਂਸਰ ਦੇ ਇਲਾਜ ਪ੍ਰੋਟੋਕੋਲ ਜਾਂ ਕਿਸੇ ਹੋਰ ਜਾਨਲੇਵਾ ਡਾਕਟਰੀ ਸਥਿਤੀ ਦਾ ਅਟੁੱਟ ਅੰਗ ਹੈ। ਉਨ੍ਹਾਂ ਕਿਹਾ ਕਿ ਕੈਂਸਰ ਨਾ ਸਿਰਫ਼ ਮਰੀਜ਼ ਦੀ ਸਰੀਰਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਮਾਨਸਿਕ ਸਿਹਤ 'ਤੇ ਵੀ ਵੱਡਾ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ, “ਕੌਂਸਲਰ ਮਰੀਜ਼ਾਂ ਨੂੰ ਬਿਮਾਰੀ ਨਾਲ ਲੜਨ ਲਈ ਪ੍ਰੇਰਿਤ ਰੱਖਣ ਵਿੱਚ ਸਹਾਇਤਾ ਕਰ ਸਕਦੇ ਹਨ।

ਸ਼੍ਰੀ ਨਾਇਡੂ ਨੇ ਵੈਬਸਾਈਟ ਦੇ ਹੈਲਪਲਾਈਨ ਦੇ ਸਰੋਤ ਵਿਭਾਗ ਵਿੱਚ ਅੰਗਰੇਜ਼ੀ ਅਤੇ 11 ਹੋਰ ਭਾਰਤੀ ਭਾਸ਼ਾਵਾਂ ਵਿੱਚ ਛਾਤੀ ਦੇ ਕੈਂਸਰ ਅਤੇ ਗੈਰ-ਕੈਂਸਰ ਛਾਤੀ ਦੇ ਸਿਹਤ ਮੁੱਦਿਆਂ ਦੇ ਹਰ ਪਹਿਲੂ ਨੂੰ ਉਪਲਬਧ ਕਰਵਾਉਣ ਲਈ ਯੂਬੀਐੱਫ ਹੈਲਪ ਦੀ ਪ੍ਰਸ਼ੰਸਾ ਕੀਤੀ। ਉਪ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਹੈਲਪ ਲਾਈਨਾਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ।

ਛਾਤੀ ਦੇ ਕੈਂਸਰ ਦੇ ਵਧ ਰਹੇ ਖਤਰੇ ਵੱਲ ਧਿਆਨ ਦਿਵਾਉਂਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਛਾਤੀ ਦਾ ਕੈਂਸਰ ਵਿਸ਼ਵ ਭਰ ਵਿੱਚ ਸਭ ਤੋਂ ਆਮ ਕੈਂਸਰ ਹੈਜਿਸ ਵਿੱਚ ਹਰ ਸਾਲ ਲਗਭਗ 2.3 ਮਿਲੀਅਨ ਨਵੇਂ ਕੇਸਾਂ ਦਾ ਪਤਾ ਲਗਾਇਆ ਜਾਂਦਾ ਹੈ ਅਤੇ ਲਗਭਗ 6.85 ਲੱਖ ਮਹਿਲਾਵਾਂ ਸਲਾਨਾ ਇਸ ਦਾ ਸ਼ਿਕਾਰ ਹੁੰਦੀਆਂ ਹਨ। ਇਹ ਦੇਖਦਿਆਂ ਕਿ ਘੱਟੋ ਘੱਟ ਇੱਕ ਤਿਹਾਈ ਆਮ ਕੈਂਸਰ ਰੋਕਥਾਮਯੋਗ ਹਨਸ਼੍ਰੀ ਨਾਇਡੂ ਨੇ ਕਿਹਾ, "ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਕੈਂਸਰ ਦੇ ਮੁੱਢਲੇ ਲੱਛਣਾਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਉਹ ਤੁਰੰਤ ਇਲਾਜ ਕਰਵਾ ਸਕਣ ਅਤੇ ਆਪਣੇ ਬਚਣ ਦੀ ਸੰਭਾਵਨਾ ਨੂੰ ਵਧਾ ਸਕਣ।" ਉਨ੍ਹਾਂ ਕਿਹਾ, "ਛਾਤੀ ਦੇ ਕੈਂਸਰ ਦੇ ਵਧ ਰਹੇ ਮਾਮਲਿਆਂ ਅਤੇ ਛਾਤੀ ਦੀ ਸਿਹਤ ਦੇ ਮੁੱਦਿਆਂ 'ਤੇ ਜਾਗਰੂਕਤਾ ਵਧਾਉਣ ਲਈ ਕੈਂਪ ਵੀ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ।"

ਕੈਂਸਰ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਦੁਰਦਸ਼ਾ 'ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਪਰਿਵਾਰ ਇਲਾਜ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਆਪਣੀ ਜੀਵਨ ਬੱਚਤ ਨੂੰ ਖਤਮ ਕਰ ਦਿੰਦੇ ਹਨ। ਕੈਂਸਰ ਦੇ ਇਲਾਜ ਦੇ ਉੱਚੇ ਖਰਚਿਆਂ ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਕੈਂਸਰ ਦੇ ਇਲਾਜ ਦੇ ਖਰਚੇ ਨੂੰ ਘਟਾਉਣ ਦੀ ਫੌਰੀ ਲੋੜ ਹੈ।

ਯੂਬੀਐੱਫ ਦੇ ਸੰਸਥਾਪਕ ਚੇਅਰਮੈਨ ਡਾ. ਕੋਠਾ ਊਸ਼ਾਲਕਸ਼ਮੀ ਕੁਮਾਰੀਯੂਬੀਐੱਫ ਦੇ ਸੰਸਥਾਪਕ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਡਾਇਰੈਕਟਰ ਡਾ. ਪੀ. ਰਘੂ ਰਾਮਊਸ਼ਾਲਕਸ਼ਮੀ ਬ੍ਰੈਸਟ ਕੈਂਸਰ ਫਾਊਂਡੇਸ਼ਨ ਦੇ ਮੁੱਖ ਸਲਾਹਕਾਰ ਸ਼੍ਰੀ ਜੇਯਸ਼ ਰੰਜਨਯੂਬੀਐੱਫ ਦੀ ਕਮਿਊਨਿਟੀ ਸਰਵਿਸਿਜ਼ ਕਨਵੀਨਰ  ਸ੍ਰੀਮਤੀ ਕੇ. ਸੰਧਿਆ ਰਾਣੀਦਿ ਐਸੋਸੀਏਸ਼ਨ ਆਵ੍ ਬ੍ਰੈਸਟ ਸਰਜਨਜ਼ ਆਵ੍ ਇੰਡੀਆ ਦੇ ਪ੍ਰਧਾਨ ਪ੍ਰੋ. ਐੱਸ. ਪੀ. ਸੋਮਾਸ਼ੇਖਰਐਸੋਸੀਏਸ਼ਨ ਆਵ੍ ਹੈਲਥ ਸਾਇਕੌਲੋਜਿਸਟਸ ਦੇ ਪ੍ਰਧਾਨ ਪ੍ਰੋ. ਮੀਨਾ ਹਰੀਹਰਨਡਾਕਟਰਾਂ ਦੀਆਂ ਵਿਭਿੰਨ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਯੂਬੀਐੱਫ ਹੈਲਪਲਾਈਨ ਦੇ ਡਿਵੈਲਪਰ ਅਤੇ ਹੋਰਾਂ ਨੇ ਇਸ ਵਰਚੁਅਲ ਪ੍ਰੋਗਰਾਮ ਵਿੱਚ ਹਿੱਸਾ ਲਿਆ।

 

 

 ****************

ਐੱਮਐੱਸ/ਆਰਕੇ


(Release ID: 1759852) Visitor Counter : 171


Read this release in: English , Urdu , Hindi