ਪ੍ਰਿਥਵੀ ਵਿਗਿਆਨ ਮੰਤਰਾਲਾ

ਭਾਰਤ ਨੇ ਅੰਟਾਰਕਟਿਕਾ ਵਾਤਾਵਰਣ ਦੀ ਸੁਰੱਖਿਆ ਅਤੇ ਪੂਰਬੀ ਅੰਟਾਰਕਟਿਕਾ ਅਤੇ ਵੈਡਲ ਸਾਗਰ ਨੂੰ ਸਮੁੰਦਰੀ ਸੁਰੱਖਿਆ ਖੇਤਰਾਂ (ਐੱਮਪੀਏ) ਦੇ ਰੂਪ ਵਿੱਚ ਨਾਮਜ਼ਦ ਕਰਨ ਲਈ ਸਮਰਥਨ ਦਿੱਤਾ


ਯੂਰਪੀ ਯੂਨੀਅਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ, ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਗੈਰ-ਕਾਨੂੰਨੀ ਅਤੇ ਅਣ ਦਰਜ ਮੱਛੀ ਫੜਨ ਨੂੰ ਨਿਯਮਤ ਕਰਨ ਲਈ ਪ੍ਰਸਤਾਵਿਤ ਐੱਮਪੀਏ ਲਾਜ਼ਮੀ ਹਨ

ਭਾਰਤ ਅਕਤੂਬਰ 2021 ਦੇ ਅੰਤ ਤੱਕ ਐੱਮਪੀਏ ਪ੍ਰਸਤਾਵਾਂ ਦੇ ਸਹਿ-ਪ੍ਰਯੋਜਨ ਵਿੱਚ ਆਸਟਰੇਲੀਆ, ਨਾਰਵੇ, ਉਰੂਗਵੇ ਅਤੇ ਯੂਨਾਈਟਿਡ ਕਿੰਗਡਮ ਨਾਲ ਸ਼ਾਮਲ ਹੋਵੇਗਾ: ਡਾ. ਜਿਤੇਂਦਰ ਸਿੰਘ

Posted On: 30 SEP 2021 5:55PM by PIB Chandigarh

ਭਾਰਤ ਨੇ ਬੀਤੀ ਸ਼ਾਮ ਹੋਈ ਉੱਚ ਪੱਧਰੀ ਮੰਤਰੀ ਮੀਟਿੰਗ ਵਿੱਚ ਅੰਟਾਰਕਟਿਕਾ ਵਾਤਾਵਰਣ ਦੀ ਸੁਰੱਖਿਆ ਅਤੇ ਪੂਰਬੀ ਅੰਟਾਰਕਟਿਕਾ ਅਤੇ ਵੈਡਲ ਸਾਗਰ ਨੂੰ ਸਮੁੰਦਰੀ ਸੁਰੱਖਿਆ ਖੇਤਰਾਂ (ਐੱਮਪੀਏ) ਦੇ ਰੂਪ ਵਿੱਚ ਨਾਮਜ਼ਦ ਕਰਨ ਦੇ ਯੂਰਪੀ ਯੂਨੀਅਨ ਦੇ ਪ੍ਰਸਤਾਵ ਨੂੰ ਸਹਿ-ਪ੍ਰਯੋਜਿਤ ਕਰਨ ਲਈ ਸਮਰਥਨ ਦਿੱਤਾ ਹੈ।

ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਪ੍ਰਿਥਵੀ ਵਿਗਿਆਨਪੀਐੱਮਓਪਰਸੋਨਲਲੋਕ ਸ਼ਿਕਾਇਤਾਂਪੈਨਸ਼ਨਾਂਪਰਮਾਣੂ ਊਰਜਾ ਅਤੇ ਪੁਲਾੜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਇਸ ਦੀ ਪੁਸ਼ਟੀ ਯੂਰਪੀ ਯੂਨੀਅਨ ਦੇ ਵੱਖ -ਵੱਖ ਦੇਸ਼ਾਂ ਦੇ ਸੰਬੰਧਤ ਮੰਤਰੀਆਂ ਦੀ ਵਰਚੁਅਲ ਮੀਟਿੰਗ ਵਿੱਚ ਸੰਬੋਧਨ ਕਰਦੇ ਹੋਏ ਕੀਤੀ।

 

ਡਾਕਟਰ ਜਿਤੇਂਦਰ ਸਿੰਘ ਨੇ ਕਿਹਾ, "ਭਾਰਤ ਅੰਟਾਰਕਟਿਕਾ ਵਾਤਾਵਰਣ ਦੀ ਸੁਰੱਖਿਆ ਵਿੱਚ ਸਥਿਰਤਾ ਦਾ ਸਮਰਥਨ ਕਰਦਾ ਹੈ।" ਉਨ੍ਹਾਂ ਨੇ ਕਿਹਾ ਕਿ ਗੈਰ ਪ੍ਰਸਤਾਵਿਤ ਅਤੇ ਅਨਿਯਮਤ ਮੱਛੀਆਂ ਫੜਨ ਨੂੰ ਨਿਯਮਤ ਕਰਨ ਲਈ ਦੋ ਪ੍ਰਸਤਾਵਿਤ ਐੱਮਪੀਏ ਜ਼ਰੂਰੀ ਹਨ। ਉਨ੍ਹਾਂ ਨੇ ਅੰਟਾਰਕਟਿਕ ਸਮੁੰਦਰੀ ਜੀਵਣ ਸਰੋਤਾਂ (ਸੀਸੀਏਐੱਐੱਲਆਰ) ਦੇ ਮੈਂਬਰ ਦੇਸ਼ਾਂ ਵਲੋਂ ਸੰਭਾਲ ਲਈ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਇਹ ਸੁਨਿਸ਼ਚਿਤ ਕਰੇ ਕਿ ਭਾਰਤ ਭਵਿੱਖ ਵਿੱਚ ਇਨ੍ਹਾਂ ਐੱਮਪੀਏ ਦੇ ਨਿਰਮਾਣਅਨੁਕੂਲਤਾ ਅਤੇ ਲਾਗੂ ਕਰਨ ਦੇ ਢੰਗਾਂ ਨਾਲ ਜੁੜਿਆ ਰਹੇ।

ਡਾਕਟਰ ਜਿਤੇਂਦਰ ਸਿੰਘ ਨੇ ਕਿਹਾਪੂਰਬੀ ਅੰਟਾਰਕਟਿਕਾ ਅਤੇ ਵੇਡਲ ਸਾਗਰ ਨੂੰ ਐੱਮਪੀਏ ਵਜੋਂ ਨਾਮਜ਼ਦ ਕਰਨ ਦੇ ਪ੍ਰਸਤਾਵ ਨੂੰ ਪਹਿਲੀ ਵਾਰ 2020 ਵਿੱਚ ਸੀਸੀਏਐੱਮਐੱਲਆਰ ਦੇ ਸਾਹਮਣੇ ਰੱਖਿਆ ਗਿਆ ਸੀਪਰ ਉਸ ਸਮੇਂ ਸਹਿਮਤੀ ਨਹੀਂ ਬਣ ਸਕੀ। ਉਨ੍ਹਾਂ ਕਿਹਾਉਦੋਂ ਤੋਂਆਸਟਰੇਲੀਆਨਾਰਵੇਉਰੂਗਵੇ ਅਤੇ ਯੂਨਾਈਟਿਡ ਕਿੰਗਡਮ ਪ੍ਰਸਤਾਵ ਦੇ ਸਹਿ-ਪ੍ਰਯੋਜਨ ਲਈ ਸਹਿਮਤ ਹੋਣ ਦੇ ਨਾਲ ਮਹੱਤਵਪੂਰਨ ਤਰੱਕੀ ਹੋਈ ਹੈ। ਮੰਤਰੀ ਨੇ ਅੱਗੇ ਕਿਹਾ ਕਿ ਅਕਤੂਬਰ 2021 ਦੇ ਅੰਤ ਤੱਕਭਾਰਤ ਐੱਮਪੀਏ ਪ੍ਰਸਤਾਵਾਂ ਦੇ ਸਹਿ-ਪ੍ਰਯੋਜਨ ਵਿੱਚ ਇਨ੍ਹਾਂ ਦੇਸ਼ਾਂ ਨਾਲ ਸ਼ਾਮਲ ਹੋ ਜਾਵੇਗਾ।

ਡਾਕਟਰ ਜਿਤੇਂਦਰ ਸਿੰਘ ਨੇ ਯੂਰਪੀ ਯੂਨੀਅਨ ਦੇ ਡੈਲੀਗੇਟਾਂ ਨੂੰ ਦੱਸਿਆ ਕਿ ਭਾਰਤ ਨੇ ਦੱਖਣੀ ਹਿੰਦ ਮਹਾਸਾਗਰ ਖੇਤਰ ਰਾਹੀਂ 1981 ਵਿੱਚ ਅੰਟਾਰਕਟਿਕਾ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਉਦੋਂ ਤੋਂ ਹੁਣ ਤੱਕ ਕੋਈ ਪਿੱਛੇ ਨਹੀਂ ਹਟਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕਭਾਰਤ ਨੇ 2021-22 ਵਿੱਚ 41ਵੀਂ ਮੁਹਿੰਮ ਦੀ ਯੋਜਨਾਬੰਦੀ ਦੇ ਨਾਲ 40 ਮੁਹਿੰਮਾਂ ਪੂਰੀਆਂ ਕੀਤੀਆਂ ਹਨ ਅਤੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਧੀਨ ਭਾਰਤ ਨੇ ਆਪਣੇ ਅੰਟਾਰਕਟਿਕਾ ਦੇ ਦ੍ਰਿਸ਼ਟੀਕੋਣ ਨੂੰ ਕਾਇਮ ਰੱਖਣ ਵਿੱਚ ਆਪਣੇ ਹਿੱਤਾਂ ਨੂੰ ਮਜ਼ਬੂਤ ਕੀਤਾ ਹੈ।

 

ਜਿਤੇਂਦਰ ਸਿੰਘ ਨੇ ਕਿਹਾਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਸੀਸੀਏਐੱਮਐੱਲਆਰ ਵਿੱਚ ਐੱਮਪੀਏ ਦੇ ਪ੍ਰਸਤਾਵ ਨੂੰ ਸਹਿ-ਪ੍ਰਯੋਜਿਤ ਕਰਨ ਅਤੇ ਅਰਜਨਟੀਨਾਬ੍ਰਾਜ਼ੀਲਚਿੱਲੀਕੋਰੀਆਨਿਊਜ਼ੀਲੈਂਡਦੱਖਣੀ ਅਫਰੀਕਾ ਅਤੇ ਯੂਐੱਸਏ ਵਰਗੇ ਦੇਸ਼ਾਂ ਨਾਲ ਜੁੜਣ ਬਾਰੇ ਵਿਚਾਰ ਕਰ ਰਿਹਾ ਹੈਜੋ ਕਿ ਸਰਗਰਮੀ ਨਾਲ ਐੱਮਪੀਏ ਪ੍ਰਸਤਾਵਾਂ ਦਾ ਸਮਰਥਨ ਕਰਨ ਬਾਰੇ ਵਿਚਾਰ ਕਰ ਰਹੇ ਹਨ। ਮੰਤਰੀ ਨੇ ਕਿਹਾਐੱਮਪੀਏ ਪ੍ਰਸਤਾਵਾਂ ਨੂੰ ਸਮਰਥਨ ਦੇਣ ਅਤੇ ਸਹਿ-ਪ੍ਰਯੋਜਿਤ ਕਰਨ ਬਾਰੇ ਵਿਚਾਰ ਕਰਨ ਦਾ ਭਾਰਤ ਦਾ ਫੈਸਲਾ ਸੁਰੱਖਿਆ ਅਤੇ ਟਿਕਾਊ ਉਪਯੋਗਤਾ ਦੇ ਸਿਧਾਂਤਾਂ ਅਤੇ ਵਿਸ਼ਵਵਿਆਪੀ ਸਹਿਯੋਗ ਦੇ ਢਾਂਚਿਆਂ (ਜਿਵੇਂ ਕਿ ਟਿਕਾਊ ਵਿਕਾਸ ਦੇ ਟੀਚਿਆਂਸੰਯੁਕਤ ਰਾਸ਼ਟਰ ਦੇ ਦਹਾਕਿਆਂਜੀਵ-ਵਿਭਿੰਨਤਾ ਬਾਰੇ ਸੰਮੇਲਨ) ਦੀ ਪਾਲਣਾ ਦੁਆਰਾ ਚਲਾਇਆ ਜਾਂਦਾ ਹੈਜਿਸ ਦੇ ਲਈ ਭਾਰਤ ਇੱਕ ਹਸਤਾਖ਼ਰ ਕਰਨ ਵਾਲਾ ਹੈ।

ਇਹ ਉੱਚ ਪੱਧਰੀ ਮੀਟਿੰਗ ਵਾਤਾਵਰਣਸਮੁੰਦਰ ਅਤੇ ਮੱਛੀ ਪਾਲਣ ਬਾਰੇ ਯੂਰਪੀ ਯੂਨੀਅਨ ਦੇ ਕਮਿਸ਼ਨਰ ਵਰਜੀਨੀਜਸ ਸਿੰਕੇਵੀਨੀਅਸ ਵਲੋਂ ਵਰਚੂਅਲੀ ਆਯੋਜਿਤ ਕੀਤੀ ਗਈ ਸੀ।ਇਸ ਵਿੱਚ ਲਗਭਗ 18 ਦੇਸ਼ਾਂ ਦੇ ਮੰਤਰੀਆਂਰਾਜਦੂਤਾਂ ਅਤੇ ਦੇਸ਼ ਦੇ ਕਮਿਸ਼ਨਰਾਂ ਨੇ ਹਿੱਸਾ ਲਿਆ। ਮੀਟਿੰਗ ਦਾ ਉਦੇਸ਼ ਐੱਮਪੀਏ ਪ੍ਰਸਤਾਵਾਂ ਦੇ ਸਹਿ-ਪ੍ਰਾਯੋਜਕਾਂ ਦੀ ਸੰਖਿਆ ਨੂੰ ਵਧਾਉਣਾ ਅਤੇ ਸੀਸੀਏਐੱਮਐੱਲਆਰ ਵਲੋਂ ਤੇਜ਼ੀ ਨਾਲ ਅਪਣਾਉਣ ਲਈ ਇੱਕ ਸਾਂਝੀ ਰਣਨੀਤੀ ਅਤੇ ਭਵਿੱਖ ਦੀਆਂ ਕਾਰਵਾਈਆਂ 'ਤੇ ਵਿਚਾਰ ਕਰਨਾ ਹੈ।

ਸੀਸੀਏਐੱਮਐੱਲਆਰ ਅੰਟਾਰਕਟਿਕਾ ਮੱਛੀ ਪਾਲਣ ਦਾ ਪ੍ਰਬੰਧਨ ਕਰਨ ਲਈ ਇੱਕ ਅੰਤਰਰਾਸ਼ਟਰੀ ਸੰਧੀ ਹੈ ਜੋ ਸਮੁੱਚੇ ਅੰਟਾਰਕਟਿਕਾ ਸਮੁੰਦਰੀ ਵਾਤਾਵਰਣ ਪ੍ਰਣਾਲੀ ਦੀ ਪ੍ਰਜਾਤੀਆਂ ਦੀ ਵਿਭਿੰਨਤਾ ਅਤੇ ਸਥਿਰਤਾ ਨੂੰ ਸੁਰੱਖਿਅਤ ਰੱਖਦੀ ਹੈ। ਸੀਸੀਏਐੱਮਐੱਲਆਰ ਅਪ੍ਰੈਲ 1982 ਵਿੱਚ ਲਾਗੂ ਹੋਇਆ ਸੀ। ਭਾਰਤ 1986 ਤੋਂ ਸੀਸੀਏਐੱਮਐੱਲਆਰ ਦਾ ਸਥਾਈ ਮੈਂਬਰ ਰਿਹਾ ਹੈ। ਸੀਸੀਏਐੱਮਐੱਲਆਰ ਨਾਲ ਸਬੰਧਤ ਕੰਮ ਭਾਰਤ ਵਿੱਚ ਪ੍ਰਿਥਵੀ ਵਿਗਿਆਨ ਮੰਤਰਾਲੇ ਵਲੋਂ ਇਸਦੇ ਸਬੰਧਤ ਦਫਤਰਸੈਂਟਰ ਫਾਰ ਮਰੀਨ ਲਿਵਿੰਗ ਰਿਸੋਰਸਜ਼ ਐਂਡ ਈਕੋਲੋਜੀ (ਸੀਐੱਮਐੱਲਆਰਈ) ਕੋਚੀਕੇਰਲ ਦੁਆਰਾ ਤਾਲਮੇਲ ਕੀਤਾ ਗਿਆ ਹੈ।

ਐੱਮਪੀਏ ਇੱਕ ਸਮੁੰਦਰੀ ਸੁਰੱਖਿਅਤ ਖੇਤਰ ਹੈਜੋ ਇਸਦੇ ਸਾਰੇ ਜਾਂ ਇਸਦੇ ਕੁਦਰਤੀ ਸਰੋਤਾਂ ਦੇ ਕੁਝ ਹਿੱਸਿਆਂ ਦੀ ਸੁਰੱਖਿਆ ਪ੍ਰਦਾਨ ਕਰਦਾ ਹੈ। ਐੱਮਪੀਏ ਦੇ ਅੰਦਰ ਕੁਝ ਗਤੀਵਿਧੀਆਂ ਖਾਸ ਸੁਰੱਖਿਆਨਿਵਾਸ ਸੁਰੱਖਿਆਵਾਤਾਵਰਣ ਪ੍ਰਣਾਲੀ ਦੀ ਨਿਗਰਾਨੀਜਾਂ ਮੱਛੀ ਪਾਲਣ ਪ੍ਰਬੰਧਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਸੀਮਤ ਜਾਂ ਵਰਜਿਤ ਹਨ। 2009 ਤੋਂਸੀਸੀਏਐੱਮਐੱਲਆਰ ਦੇ ਮੈਂਬਰਾਂ ਨੇ ਦੱਖਣੀ ਮਹਾਸਾਗਰ ਦੇ ਵੱਖ ਵੱਖ ਖੇਤਰਾਂ ਲਈ ਐੱਮਪੀਏ ਲਈ ਪ੍ਰਸਤਾਵ ਤਿਆਰ ਕੀਤੇ ਹਨ। ਸੀਸੀਏਐੱਮਐੱਲਆਰ ਦੀ ਵਿਗਿਆਨਕ ਕਮੇਟੀ ਇਨ੍ਹਾਂ ਪ੍ਰਸਤਾਵਾਂ ਦੀ ਜਾਂਚ ਕਰਦੀ ਹੈ। ਸੀਸੀਏਐੱਮਐੱਲਆਰ ਦੇ ਮੈਂਬਰਾਂ ਦੇ ਉਨ੍ਹਾਂ ਦੇ ਸਹਿਮਤ ਹੋਣ ਤੋਂ ਬਾਅਦਸੀਸੀਏਐੱਮਐੱਲਆਰ ਦੁਆਰਾ ਵਿਸਤ੍ਰਿਤ ਸੁਰੱਖਿਆ ਉਪਾਅ ਨਿਰਧਾਰਤ ਕੀਤੇ ਗਏ ਹਨ।

<> <> <> <> <>

ਐੱਸਐੱਨਸੀ/ਆਰਆਰ



(Release ID: 1759802) Visitor Counter : 175


Read this release in: English , Hindi , Telugu , Kannada