ਰੱਖਿਆ ਮੰਤਰਾਲਾ
ਈ ਆਰ ਸ਼ੇਖ ਨੇ ਆਰਡਨੈਂਸ ਡਾਇਰੈਕਟੋਰੇਟ ਦੇ ਪਹਿਲੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ
Posted On:
30 SEP 2021 6:02PM by PIB Chandigarh
ਈ ਆਰ ਸ਼ੇਖ ਨੇ ਆਰਡਨੈਂਸ ਡਾਇਰੈਕਟੋਰੇਟ (ਤਾਲਮੇਲ ਅਤੇ ਸੇਵਾਵਾਂ) ਦੇ ਪਹਿਲੇ ਡਾਇਰੈਕਟਰ ਜਨਰਲ ਵਜੋਂ ਚਾਰਜ ਸੰਭਾਲਿਆ। ਇਹ ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਦੀ ਉੱਤਰਾਧਿਕਾਰੀ ਸੰਸਥਾ ਹੈ।
ਉਹ 1984 ਬੈਚ ਦੇ ਇੰਡੀਅਨ ਆਰਡਨੈਂਸ ਫੈਕਟਰੀ ਸਰਵਿਸ (ਆਈਓਐੱਫਐੱਸ) ਦੇ ਅਧਿਕਾਰੀ ਹਨ, ਜੋ ਆਧੁਨਿਕੀਕਰਨ ਦੇ ਮੋਹਰੀ ਰਹੇ ਹਨ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਆਰਡਨੈਂਸ ਫੈਕਟਰੀ ਵਾਰਾਂਗਾਂਓ ਵਿਖੇ ਛੋਟੇ ਹਥਿਆਰਾਂ ਦੇ ਨਿਰਮਾਣ ਲਈ ਆਧੁਨਿਕ ਉਤਪਾਦਨ ਲਾਈਨ ਪ੍ਰਣਾਲੀ ਦੀ ਸਥਾਪਨਾ ਵਿੱਚ ਯੋਗਦਾਨ ਪਾਇਆ ਹੈ। ਡਿਪਟੀ-ਡਾਇਰੈਕਟਰ ਜਨਰਲ (ਡੀਡੀਜੀ) ਪਰੋਪੈਲੈਂਟਸ ਅਤੇ ਵਿਸਫੋਟਕ ਵਜੋਂ, ਉਨ੍ਹਾਂ ਵਿਸਫੋਟਕ ਫੈਕਟਰੀਆਂ ਵਿੱਚ ਪਲਾਂਟਾਂ ਦੇ ਆਧੁਨਿਕੀਕਰਨ ਦੇ ਕਈ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ, ਜਿਸ ਨਾਲ ਉਤਪਾਦਕਤਾ, ਗੁਣਵੱਤਾ ਅਤੇ ਸੁਰੱਖਿਆ ਵਿੱਚ ਵਾਧਾ ਹੋਇਆ। ਉਨ੍ਹਾਂ ਤੋਪਖਾਨੇ ਦੇ ਗੋਲਾ ਬਾਰੂਦ ਲਈ ਦੋ-ਮਾਡਯੂਲਰ ਚਾਰਜ ਸਿਸਟਮ (ਬੀਐੱਮਸੀਐੱਸ) ਦੇ ਸਫਲ ਸਵਦੇਸ਼ੀ ਵਿਕਾਸ ਦੀ ਅਗਵਾਈ ਵੀ ਕੀਤੀ।
ਈ ਆਰ ਸ਼ੇਖ ਆਈਆਈਟੀ ਕਾਨਪੁਰ ਦੇ ਗ੍ਰੈਜੂਏਟ ਹਨ, ਜਿਨ੍ਹਾਂ ਨੇ ਵੱਖ -ਵੱਖ ਆਰਡਨੈਂਸ ਫੈਕਟਰੀਆਂ ਵਿੱਚ ਸੇਵਾ ਨਿਭਾਈ ਹੈ। ਉਹ ਪਹਿਲਾਂ ਆਰਡਨੈਂਸ ਫੈਕਟਰੀ, ਇਤਾਰਸੀ ਦੇ ਜਨਰਲ ਮੈਨੇਜਰ ਸਨ। ਉਨ੍ਹਾਂ ਓਐੱਫਬੀ ਅਤੇ ਰੱਖਿਆ ਮੰਤਰਾਲੇ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਵਿਦੇਸ਼ਾਂ ਵਿੱਚ ਵੱਖ -ਵੱਖ ਰੱਖਿਆ ਪ੍ਰਤੀਨਿਧ ਮੈਂਬਰ ਵਜੋਂ ਵੀ ਸੇਵਾ ਨਿਭਾਈ ਹੈ। ਉਹ ਅਯੁੱਧ ਰਤਨ ਪੁਰਸਕਾਰ, 2020 ਦੇ ਪ੍ਰਾਪਤਕਰਤਾ ਵੀ ਹਨ, ਜੋ ਉਨ੍ਹਾਂ ਨੂੰ ਸੰਗਠਨ ਲਈ ਮਿਸਾਲੀ ਸੇਵਾਵਾਂ ਦੀ ਮਾਨਤਾ ਵਜੋਂ ਪ੍ਰਦਾਨ ਕੀਤਾ ਗਿਆ ਹੈ।
*****
ਏਬੀਬੀ/ਨੈਂਪੀ/ਪੀਐੱਸ
(Release ID: 1759797)
Visitor Counter : 206