ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸੀਨੀਅਰ ਨਾਗਰਿਕਾਂ ਦੇ ਲਈ ਰਾਸ਼ਟਰੀ ਹੈਲਪਲਾਈਨ

Posted On: 29 SEP 2021 5:57PM by PIB Chandigarh

ਸੀਨੀਅਰ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਦੇ ਲਈ ਅਤੇ ਦੇਸ਼ ਵਿੱਚ ਸੀਨੀਅਰ ਨਾਗਰਿਕਾਂ ਦੇ ਲਈ ਮੌਜੂਦਾ ਹੈਲਪਲਾਈਨ ਅਤੇ ਕੁਝ ਅੰਤਰਰਾਸ਼ਟਰੀ ਹੈਲਪਲਾਈਨਾਂ ਨੂੰ ਸਮਝਾਉਣ ਅਤੇ ਉਨ੍ਹਾਂ ਦਾ ਮੁਲਾਂਕਣ ਕਰਨ ਦੇ ਲਈ ਇੱਕ ਅਧਿਐਨ ਕੀਤਾ ਗਿਆ ਸੀ। ਅਧਿਐਨ ਦੇ ਅਧਾਰ ਤੇ ਰਾਸ਼ਟਰੀ ਪੱਧਰ ਤੇ ਸੀਨੀਅਰ ਨਾਗਰਿਕਾਂ ਦੇ ਲਈ ਹੈਲਪਲਾਈਨ ਦੀ ਜ਼ਰੂਰਤ ਦੀ ਪਹਿਚਾਣ ਹੋਈ। ਤੇਲੰਗਾਨਾ ਸਰਕਾਰ ਅਤੇ ਟਾਟਾ ਟ੍ਰੱਸਟਸ ਨੇ ਮਾਰਚ 2019 ਅਤੇ ਸਤੰਬਰ 2020 ਦੇ ਦਰਮਿਆਨ ਰਾਜ ਵਿੱਚ ਹੈਲਪਲਾਈਨ  ਸ਼ੁਰੂ ਕੀਤੀ ਸੀ।

ਇਸ ਅਨੁਭਵ ਦੇ ਅਧਾਰ ਤੇਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਨੇ ਹਰ ਰਾਜ ਪੱਧਰ ਤੇ ਹੈਲਪਲਾਈਨ ਸਥਾਪਿਤ ਕਰਨ ਦਾ ਫੈਸਲਾ ਕੀਤਾ। ਸਿੰਗਲ ਕਾੱਲ ਮੈਨੇਜਮੈਂਟ ਪਲੈਟਫਾਰਮ ਅਤੇ ਯੂਨਿਕ ਨੰਬਰ (14567) ਰਾਹੀਂ ਰਾਸ਼ਟਰੀ ਪੱਧਰ ਤੇ ਸੀਨੀਅਰ ਨਾਗਰਿਕਾਂ ਦੇ ਲਈ ਹੈਲਪਲਾਈਨ ਸ਼ੁਰੂ ਹੋਈ। ਇਸ ਪ੍ਰਕਾਰ ਐਲਡਰ ਲਾਈਨ ਦੀ ਧਾਰਨਾ ਕੀਤੀ ਗਈ

ਐਲਡਰ ਲਾਈਨ ਹਫ਼ਤੇ ਦੇ ਸੱਤ ਦਿਨਾਂ ਵਿੱਚ ਸਵੇਰੇ ਵਜੇ ਤੋਂ ਰਾਤ ਵਜੇ ਤੱਕ ਸੰਚਾਲਿਤ ਹੋਵੇਗੀ ਕਿਉਂਕਿ ਇਸ ਨੂੰ ਨੌਨ-ਐਮਰਜੈਂਸੀ ਸੇਵਾ ਦੇ ਤਹਿਤ ਵਰਗੀਕ੍ਰਿਤ ਕੀਤਾ ਗਿਆ ਹੈ ਅਤੇ ਕੰਮ ਦੇ ਘੰਟਿਆਂ ਦਾ ਵਿਸਤਾਰ ਨਿਸ਼ਕਰਸਾਂ ਅਤੇ ਜ਼ਰੂਰਤ ਦੇ ਅਧਾਰ ਤੇ ਕੀਤਾ ਜਾਵੇਗਾ।

ਰਾਸ਼ਟਰੀ ਸਮਾਜ ਰੱਖਿਆ ਸੰਸਥਾਨ (ਐੱਨਆਈਐੱਸਡੀਦੇ ਨਾਲ ਮੰਤਰਾਲੇ ਦੁਆਰਾ ਸਥਾਪਿਤ ਰਾਸ਼ਟਰੀ ਲਾਗੂਕਰਨ ਏਜੰਸੀ (ਇੱਕ ਅਧਿਕਾਰ ਪ੍ਰਾਪਤ ਕਮੇਟੀਵਰਤਮਾਨ ਵਿੱਚ ਰਾਜਾਂ ਦੇ ਨਾਲ ਐਲਡਰ ਲਾਈਨ ਦਾ ਸੰਚਾਲਨ ਕਰ ਰਹੀ ਹੈ। ਰਾਜ ਏਜੰਸੀਆਂ ਸਾਰੇ ਰਾਜ ਪੱਧਰੀ  ਵਿਭਾਗਾਂ ਅਤੇ ਜ਼ਿਲ੍ਹਾਂ ਪਦ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰੇਗੀ। ਇਹ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ ਰਾਜ ਵਿਭਾਗਾਂਰਾਜਾਂ ਏਜੰਸੀਆਂਗ਼ੈਰ ਸਰਕਾਰੀ ਸੰਗਠਨਾਂਸਥਾਨਕ ਸੀਨੀਅਰ ਨਾਗਰਿਕ ਸਮੂਹ ਅਤੇ ਸਵੈ-ਇਛੁੱਕ ਸਮੂਹਾਂ ਆਦਿ ਦੇ ਦਰਮਿਆਨ ਇੱਕ ਸਾਂਝਾ ਦ੍ਰਿਸ਼ਟੀਕੌਣ ਹੈ।

ਐਲਡਰ ਲਾਈਨ ਵਿੱਚ ਦੋ ਪ੍ਰਮੁੱਖ ਹਿੱਸੇ ਹੁੰਦੇ ਹਨ। ਪਹਿਲਾ-ਕਨੈਕਟ ਸੈਂਟਰ ਹਨ ਜਿਸ ਵਿੱਚ ਅਜਿਹੇ ਅਧਿਕਾਰੀ ਹੁੰਦੇ ਹਨ ਜੋ ਸੀਨੀਅਰ ਨਾਗਰਿਕ ਦੇ ਨਾਲ ਹਮਦਰਦੀ ਰੱਖਦੇ ਹਨ ਅਤੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ। ਸੀਨੀਅਰ ਨਾਗਰਿਕਾਂ ਦੇ ਅਨੁਰੋਧ ਤੇ ਉਹ ਇੱਕ ਮਜ਼ਬੂਤ ਫੀਲਡ ਸਪੋਰਟ ਦੁਆਰਾ ਜ਼ਰੂਰੀ ਔਨ-ਫੀਲਡ ਇਨਟਰਵੇਨਸ਼ਨਸ ਦਾ ਖਿਆਲ ਰੱਖਦੇ ਹਨ। ਸੀਨੀਅਰ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਮੋਟੇ ਤੌਰ ਤੇ ਚਾਰ ਸੇਵਾਵਾਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ,

1.ਸੂਚਨਾ-ਡਾਕਟਰਹਸਪਤਾਲਬਿਰਧ ਆਸ਼ਰਮ ਅਤੇ ਗਤੀਵਿਧੀ ਕੇਂਦਰ ਆਦਿ।

2.ਮਾਰਗਦਰਸ਼ਨਕਾਨੂੰਨੀਰੱਖ-ਰਖਾਅ ਅਧਿਨਿਯਮ ਨਾਲ ਸੰਬੰਧਿਤਪੈਂਨਸ਼ਨ ਸੰਬੰਧੀ ਪ੍ਰਸ਼ਨ

3.ਸਮਰਥਨ-ਜੀਵਨਚਿੰਤਾਸੰਬੰਧ ਪ੍ਰਬੰਧਨ ਅਤੇ ਭਾਵਨਾਤਮਕ ਸਮਰਥਨ

4.ਦਖਲ - ਪ੍ਰਤੱਖ (ਸੀਨੀਅਰ ਨਾਗਰਿਕਾਂ ਨਾਲ ਹੋ ਰਹੇ ਦੁਰਵਿਵਹਾਰ ਨੂੰ ਸੰਬੋਧਿਤ ਕਰਨਾ ਅਤੇ ਬੇਘਰ ਅਤੇ ਛੱਡ ਦਿੱਤੇ ਗਏ ਬਜ਼ੁਰਗਾਂ ਦਾ ਬਚਾਅ ਕਰਨਾਅਤੇ ਅਪ੍ਰਤੱਖ (ਈਕੋਸਿਸਟਮ ਦਾ ਨਿਰਮਾਣ)

ਐਲਡਰ ਲਾਈਨ ਦੇ ਸੰਚਾਲਨ ਦੇ ਲਈ ਨਿਮਨਲਿਖਿਤ ਤਿਆਰੀ ਸ਼ਰਤਾਂ ਬਣਾਈਆਂ ਗਈਆਂ ਹਨ:-

1.  ਰਾਜ ਦਾ ਪੂਰਵ-ਨਿਰਧਾਰਿਤ ਪ੍ਰਕਿਰਿਆ ਰਾਹੀਂ ਹੈਲਪਲਾਈਨ ਦੇ ਸੰਚਾਲਨ ਦੇ ਲਈ ਏਜੰਸੀ ਦੀ ਪਹਿਚਾਣ ਕਰਦਾ ਹੈ।

2.ਭੌਤਿਕ ਅਤੇ ਸਾਫਟਵੇਅਰ ਬੁਨਿਆਦੀ ਢਾਂਚੇ ਦੀ ਖਰੀਦ ਅਤੇ ਸਥਾਪਨਾ ਕੀਤੀ ਜਾਂਦੀ ਹੈ।

3.ਸੰਸਾਧਨਾਂ ਦੀ ਪਹਿਚਾਣ ਕੀਤੀ ਜਾਂਦੀ ਹੈ ਅਤੇ ਸਮਰੱਥਾ ਦਾ ਨਿਰਮਾਣ ਕੀਤਾ ਜਾਂਦਾ ਹੈ।

4.ਸੀਨੀਅਰ ਨਾਗਰਿਕਾਂ  ਦੇ ਲਈ ਉਪਯੋਗੀ ਹੋ ਸਕਣ ਵਾਲੇ ਸਾਰੇ ਖੇਤਰਾਂ ਦੇ ਲਈ ਜਾਣਕਾਰੀ ਨੂੰ ਗਿਆਨ ਬੈਂਕ ਦੇ ਰੂਪ ਵਿੱਚ ਇਕੱਤਰ ਅਤੇ ਸਾਰਣੀਬੱਧ ਕੀਤਾ ਜਾਂਦਾ ਹੈ।

5.ਸੀਨੀਅਰ ਨਾਗਰਿਕਾਂ ਦੀ ਸਹਾਇਤਾ ਦੇ ਲਈ ਏਜੰਸੀ ਦੇ ਨਾਲ ਚਲਣ ਦੇ ਲਈ ਸਮਾਨ ਵਿਚਾਰਧਾਰਾ ਵਾਲੇ ਸੰਗਠਨਾਂ ਦੇ ਨਾਲ ਸਰਕਾਰੀ ਅਤੇ ਗ਼ੈਰ-ਸਰਕਾਰੀ ਸਮਝੌਤੇ ਕੀਤੇ ਜਾਂਦੇ ਹਨ।

6.ਕਿਸੇ ਵੀ ਸੰਭਾਵਿਤ ਬਾੱਟਲ ਨੈੱਕ ਦੀ ਪਹਿਚਾਣ ਕਰਨ ਅਤੇ ਉਸ ਤੇ ਫਿਰ ਤੋਂ ਕੰਮ ਕਰਨ ਲਈ ਡ੍ਰਾਈ ਰਨ ਆਯੋਜਿਤ ਕੀਤਾ ਜਾਂਦਾ ਹੈ

7.      ਐਲਡਰ ਲਾਈਨ ਦੇ ਨੰਬਰ-

1.    ਟੋਲ ਫ੍ਰੀ ਨੰਬਰ-14567

2.    ਕਾਰਜ ਦਾ ਸਮਾਂ-ਸਵੇਰੇ ਵਜੇ ਤੋਂ ਰਾਤ ਵਜੇ

3.    ਕਾਰਜ ਦੇ ਦਿਨ-ਹਫ਼ਤੇ ਦੇ ਸੱਤੋ ਦਿਨ

4.ਸੀਨੀਅਰ ਨਾਗਰਿਕਾਂ ਦੇ ਲਈ ਨਿਮਨਲਿਖਿਤ ਸੇਵਾਵਾਂ ਦੇ ਲਈ 06 ਰਾਜਾਂ (ਤੇਲੰਗਾਨਾਤਮਿਲਨਾਡੂਮੱਧ ਪ੍ਰਦੇਸ਼ਰਾਜਸਥਾਨਕਰਨਾਟਕ ਅਤੇ ਉੱਤਰ ਪ੍ਰਦੇਸ਼ਵਿੱਚ ਟੋਲ ਫ੍ਰੀ ਨੰਬਰ 14567 ‘ਤੇ ਸੀਨੀਅਰ ਨਾਗਰਿਕਾਂ ਲਈ ਨੈਸ਼ਨਲ ਹੈਲਪਲਾਈਨ (ਐਲਡਰ ਲਾਈਨ -14567) ਨੂੰ ਚਾਲੂ ਕੀਤਾ ਗਿਆ ਹੈ :

5. ਸੂਚਨਾ-ਡਾਕਟਰਹਸਪਤਾਲਬਿਰਧ ਆਸ਼ਰਮ ਅਤੇ ਗਤੀਵਿਧੀ ਕੇਂਦਰ ਆਦਿ।

6.ਮਾਰਗਦਰਸ਼ਨ-ਕਾਨੂੰਨੀ,ਰੱਖ-ਰਖਾਅ ਅਧਿਨਿਯਮ ਨਾਲ ਸੰਬੰਧਿਤਪੈਨਸ਼ਨ ਸੰਬੰਧੀ ਪ੍ਰਸ਼ਨ

7.ਸਮਰਥਨ-ਜੀਵਨਚਿੰਤਾਸੰਬੰਧ ਪ੍ਰਬੰਧਨ ਅਤੇ ਭਾਵਨਾਤਮਕ ਸਮਰਥਨ

8.ਦਖਲਅੰਦਾਜ਼ੀ-ਪ੍ਰਤੱਖ (ਵੱਡਿਆਂ ਦੇ ਦੁਰਵਿਵਹਾਰ ਨੂੰ ਸੰਬੋਧਿਤ ਕਰਨਾ ਅਤੇ ਬੇਘਰ ਅਤੇ ਅਨਾਥ ਬਜ਼ੁਰਗਾਂ ਦਾ ਬਚਾਅ ਕਰਨਾਅਤੇ ਅਪ੍ਰਤੱਖ (ਈਕੋਸਿਸਟਮ ਦਾ ਨਿਰਮਾਣ)

ਐਲਡਰ ਲਾਈਨ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੁਆਰਾ ਰਾਸ਼ਟਰੀ ਸਮਾਜ ਰੱਖਿਆ ਸੰਸਥਾਨ (ਐੱਨਆਈਐੱਸਡੀਅਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਸਥਾਪਿਤ ਸੀਨੀਅਰ ਨਾਗਰਿਕਾਂ ਦੇ ਲਈ ਇੱਕ ਰਾਸ਼ਟਰੀ ਹੈਲਪਲਾਈਨ (ਐੱਨਐੱਚਐੱਸਸੀਹੈ। ਐੱਨਆਈਐੱਸਡੀ ਦੇ ਨਾਲ ਮੰਤਰਾਲੇ ਦੁਆਰਾ ਸਥਾਪਿਤ ਰਾਸ਼ਟਰੀ ਲਾਗੂਕਰਨ ਏਜੰਸੀ (ਇੱਕ ਅਧਿਕਾਰ ਪ੍ਰਾਪਤ ਕਮੇਟੀਵਰਤਮਾਨ ਵਿੱਚ ਰਾਜਾਂ ਦੇ ਨਾਲ ਐਲਡਰ ਲਾਈਨ ਨੂੰ ਸੰਚਾਲਿਤ ਕਰ ਰਹੀ ਹੈ। ਇਸ ਹੈਲਪਲਾਈਨ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਿੱਚ ਰਾਜ ਏਜੰਸੀਆਂਸਾਰੇ ਰਾਜ ਵਿਭਾਗਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰੇਗੀ। ਐਲਡਰ ਲਾਈਨ 14567 ਇੱਕ ਟੋਲ-ਟ੍ਰੀ ਨੰਬਰ ਹੈ ਜੋ ਦਿਨ ਵਿੱਚ 12 ਘੰਟੇ (ਸਵੇਰੇ 8.00 ਵਜੇ ਤੋਂ ਰਾਤ 8.00 ਵਜੇ ਤੱਕਖੁੱਲ੍ਹਿਆ ਰਹਿੰਦਾ ਹੈ। ਸੀਨੀਅਰ ਨਾਗਰਿਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ ਦੇ ਲਈ ਉਨ੍ਹਾਂ ਨਾਲ ਹੋਰ ਰਹੇ ਦੁਰਵਿਵਹਾਰਰੈਸਕਿਊ ਮਾਮਲਿਆਂ ਵਿੱਚ ਮੁਫ਼ਤ ਜਾਣਕਾਰੀਮਾਰਗਦਰਸ਼ਨਭਾਵਨਾਤਮਕ ਸਮਰਥਨ ਅਤੇ ਔਨ ਫੀਲਡ ਦਖਲ ਪ੍ਰਦਾਨ ਕਰਦਾ ਹੈ। ਮਹਾਮਾਰੀ ਵਰਗੀ ਆਪਾਤ ਸਥਿਤੀ ਦੇ ਮਾਮਲਿਆਂ ਵਿੱਚ ਇਹ ਹੈਲਪਲਾਈਨ ਸਾਰੇ ਰਾਜ ਵਿਭਾਗਾਂ ਦੇ ਸਹਿਯੋਗ ਨਾਲ ਸੀਨੀਅਰ ਨਾਗਰਿਕਾਂ ਨੂੰ ਮੈਡੀਕਲ ਜ਼ਰੂਰਤਾਂਭਾਵਨਾਤਮਕ ਸਮਰਥਨ ਅਤੇ ਹੋਰ ਸੰਬੰਧਿਤ ਜ਼ਰੂਰਤਾਂ ਦੇ ਲਈ ਸਹੀ ਅਤੇ ਸਮੇਂ ਤੇ ਜਾਣਕਾਰੀ ਪ੍ਰਦਾਨ ਕਰ ਸਕਦੀ ਹੈ।

 

*****************

ਐੱਮਜੀ/ਆਰਐੱਨਐੱਮ  



(Release ID: 1759700) Visitor Counter : 233


Read this release in: English , Urdu , Hindi