ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਭਾਰਤੀ ਅਕਸ਼ੈ ਊਰਜਾ ਵਿਕਾਸ ਏਜੰਸੀ ਲਿਮਿਟੇਡ-ਇਰੇਡਾ ਨੇ 34ਵੀਂ ਸਾਲਾਨਾ ਜਨਰਲ ਮੀਟਿੰਗ ਦਾ ਆਯੋਜਨ ਕੀਤਾ


ਵਿੱਤ ਵਰ੍ਹੇ 2020-21 ਵਿੱਚ ਹੁਣ ਤੱਕ ਦਾ ਉੱਚਤਮ ਪੀਬੀਟੀ ਦਰਜ ਕੀਤਾ ਗਿਆ

ਅਗਲੇ ਪੰਜ ਵਰ੍ਹਿਆਂ ਲਈ ਲੋਨ ਬੁੱਕ ਵਿੱਚ ਪੰਜ ਗੁਣਾ ਵਾਧਾ ਟੀਚਾ ਨਿਰਧਾਰਤ ਕੀਤਾ ਗਿਆ

Posted On: 28 SEP 2021 4:22PM by PIB Chandigarh

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਤਹਿਤ ਜਨਤਕ ਉੱਦਮ ਭਾਰਤੀ ਅਕਸ਼ੈ ਊਰਜਾ ਵਿਕਾਸ ਏਜੰਸੀ ਲਿਮਿਟੇਡ (ਇਰੇਡਾ) ਦੀ 34ਵੀਂ ਸਾਲਾਨਾ ਜਨਰਲ ਮੀਟਿੰਗ (ਏਜੀਐੱਮ) ਅੱਜ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਵਿੱਤੀ ਵਰ੍ਹੇ 2020-21 ਦੇ ਸਾਲਾਨਾ ਅਕਾਉਂਟਸ ਨੂੰ ਪੇਸ਼ ਕੀਤਾ ਗਿਆ । 

ਸ਼ੇਅਰਧਾਰਕਾਂ ਨੂੰ ਸੰਬੋਧਿਤ ਕਰਦੇ ਹੋਏ ਇਰੇਡਾ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ  (ਸੀਐੱਮਡੀ) ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ ਜ਼ੋਰ ਦੇ ਕੇ ਕਿਹਾ ਕਿ “ਮਹਾਮਾਰੀ ਦੇ ਪ੍ਰਕੋਪ ਦੇ ਬਾਵਜੂਦ ਇਰੇਡਾ ਨੇ ਵਿੱਤ ਵਰ੍ਹੇ 2020-21 ਵਿੱਚ 8,827 ਕਰੋੜ ਰੁਪਏ ਦੀ ਰਾਸ਼ੀ ਦੇ ਦੂਜੇ ਉੱਚਤਮ ਕਰਜ਼ਾ ਵੰਡ (ਸਥਾਪਨਾ ਦੇ ਬਾਅਦ ਤੋਂ) ਨੂੰ ਪੂਰਾ ਕੀਤਾ ਹੈ,  ਜਦੋਂ ਕਿ ਪਿਛਲੇ ਵਰ੍ਹੇ ਵਿੱਚ ਉੱਚਤਮ 241.11 ਕਰੋੜ ਰੁਪਏ ਦੀ ਰਾਸ਼ੀ ਨਾਲ 136.20% ਦੇ ਵਾਧੇ ਦੇ ਨਾਲ 569.52 ਕਰੋੜ ਰੁਪਏ ਦਾ ਟੈਕਸ ਪਹਿਲਾਂ ਲਾਭ ਅਤੇ ਪਿਛਲੇ ਵਰ੍ਹੇ ਵਿੱਚ ਐੱਨਪੀਏ ਵਿੱਚ 7.18% ਸ਼ੁੱਧ ਕਮੀ ਨਾਲ ਵਿੱਤ ਵਰ੍ਹੇ 2020 - 21  ਦੇ ਸਮਾਪਤ ਹੋਣ ਤੱਕ 5.61% ਤੱਕ ਰਿਹਾ ਹੈ ।  ਇਹ ਇੱਕ ਮਹੱਤਵਪੂਰਣ ਉਪਲੱਬਧੀ ਹੈ,  ਜਿਸ ਵਿੱਚ ਪਿਛਲੇ ਵਰ੍ਹੇ ਦੀ ਤੁਲਣਾ ਵਿੱਚ ਲਗਭਗ 22% ਦੀ ਮਹੱਤਵਪੂਰਣ ਕਮੀ ਹੈ। 

ਭਵਿੱਖ ਦੀਆਂ ਰਣਨੀਤੀਆਂ ‘ਤੇ ਚਾਨਣਾ ਪਾਉਂਦੇ ਹੋਏ ਸੀਐੱਮਡੀ ਨੇ ਕਿਹਾ ਕਿ, “ਇਰੇਡਾ ਮਾਰਚ 2021 ਨੂੰ ਸਮਾਪਤ ਹੋਣ ਵਾਲੇ 28000 ਕਰੋੜ ਰੁਪਏ (ਲਗਭਗ) ਤੋਂ ਮਾਰਚ 2026 ਤੱਕ 1.35 ਲੱਖ ਕਰੋੜ ਰੁਪਏ ਤੱਕ ਦੀ ਲੋਨ ਪੁਸਤਕ ਵਿੱਚ ਪੰਜ ਗੁਣਾ ਵਾਧੇ ਲਈ ਤਿਆਰ ਹੈ। ਕੰਪਨੀ ਦੀ ਯੋਜਨਾ ਰੈਵੇਨਿਊ ਵਧਾਉਣ ਦੀ ਹੈ। ਵਿੱਤ ਵਰ੍ਹੇ 2020-21 ਵਿੱਚ ਪ੍ਰਤੀ ਕਰਮਚਾਰੀ 17 ਕਰੋੜ ਰੁਪਏ (ਲਗਭਗ) ਨਾਲ ਵਿੱਤ ਵਰ੍ਹੇ 2025 - 26 ਨੂੰ ਸਮਾਪਤ ਹੋਣ ਵਾਲੇ 55 ਕਰੋੜ ਰੁਪਏ (ਲਗਭਗ) ਦੀ ਪ੍ਰੋਯਜਨ ਹੈ।  ਸ਼੍ਰੀ ਦਾਸ ਨੇ ਇਹ ਵੀ ਕਿਹਾ ਕਿ ਇ85ਰੇਡਾ ਵਰਤਮਾਨ ਵਿੱਚ ਇੱਕ ਰਿਣ ਸੂਚੀਬੱਧ ਕੰਪਨੀ ਹੈ ਅਤੇ ਇਹ ਇਕਵਿਟੀ ਸੂਚੀਬੱਧ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਰੇਡਾ ਨਵੇਂ ਇਕਵਿਟੀ ਸ਼ੇਅਰਾਂ ਦਾ ਆਈਪੀਓ ਵੀ ਲਿਆਵੇਗੀ ਅਤੇ ਅੱਗੇ ਦੀ ਵਿਵਸਥਾ ਲਈ ਪੂੰਜੀ ਜੁਟਾਉਣ ਲਈ ਅੰਤਰਰਾਸ਼ਟਰੀ ਅਤੇ ਘਰੇਲੂ ਬਜ਼ਾਰ ਵਿੱਚ ਗ੍ਰੀਨ ਬਾਂਡ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ । 

ਇਰੇਡਾ ਦੇ ਸੀਐੱਮਡੀ ਨੇ ਕਿਹਾ ਕਿ ਇਰੇਡਾ ਵੱਡੇ ਸੰਸਥਾਗਤ ਨਿਵੇਸ਼ਕਾਂ ਜਿਵੇਂ ਪੈਨਸ਼ਨ ਫੰਡ,  ਬੀਮਾ ਫੰਡ, ਵਾਤਾਵਰਣ,  ਸਮਾਜਿਕ ਅਤੇ ਸ਼ਾਸਨ ਕੋਸ਼,  ਆਦਿ ਨੂੰ ਟੈਪ ਕਰਨ ਲਈ ਇੱਕ ਵਿਕਲਪਿਕ ਨਿਵੇਸ਼ ਕੋਸ਼ (ਏਆਈਐੱਫ) ਦੇ ਰੂਪ ਵਿੱਚ ਇੱਕ ਕਰਜ਼ ਕੋਸ਼ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਏਆਈਐੱਫ ਉਨ੍ਹਾਂ ਕਰਜ਼ਦਾਤਾਵਾਂ ਦੇ ਨਵੇਂ ਪ੍ਰੋਜੈਕਟਾਂ ਦੇ ਵਿੱਤ ਪੋਸ਼ਣ ਵਿੱਚ ਵੀ ਇਰੇਡਾ ਦੀ ਮਦਦ ਕਰੇਗਾ ਜੋ ਐਕਸਪੋਜਰ ਸੀਮਾ ਦੇ ਕਰੀਬ ਹਨ। ਕੰਪਨੀ ਪਾਸ-ਥ੍ਰੂ ਸਰਟੀਫਿਕੇਟ ਜਾਰੀ ਕਰਕੇ ਅਸੈਟ- ਬੇਸਡ ਸਿਕਿਓਰਿਟਾਈਜੇਸ਼ਨ  (ਏਬੀਐੱਸ)  ਕਰਨ ਦੀ ਵੀ ਯੋਜਨਾ ਬਣਾ ਰਹੀ ਹੈ ।

************

ਐੱਮਵੀ/ਆਈਜੀ



(Release ID: 1759488) Visitor Counter : 184


Read this release in: English , Urdu , Hindi