ਕਬਾਇਲੀ ਮਾਮਲੇ ਮੰਤਰਾਲਾ
ਟ੍ਰਾਫੀਫੇਡ, ਯੂਨੀਸੇਫ ਅਤੇ ਡਬਲਿਊਐੱਚਓ ਜਨਜਾਤੀ ਜ਼ਿਲ੍ਹਿਆਂ ਵਿੱਚ ਟੀਕਾਕਰਣ ਅਭਿਯਾਨ ਦੇ ਮਾਧਿਅਮ ਨਾਲ ਸਿਹਤ ਅਤੇ ਆਜੀਵਿਕਾ ਸੰਬੰਧੀ ਗਤੀਵਿਧੀਆਂ ਨੂੰ ਹੁਲਾਰਾ ਦੇ ਰਹੇ ਹਨ
ਇਸ ਅਭਿਯਾਨ ਦੇ ਅਧੀਨ 6.73 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਗਏ
ਜਨਜਾਤੀ ਭਾਈਚਾਰਿਆਂ ਵਿੱਚ ਕੋਵਿਡ ਟੀਕਾਕਰਣ ਦੀ ਗਤੀ ਨੂੰ ਵਧਾਉਣ ਦੇ ਲਈ 15 ਜੁਲਾਈ ਨੂੰ ਕੋਵਿਡ ਟੀਕੇ ਨਾਲ ਸੁਰੱਖਿਅਤ ਵਨ, ਧਨ ਅਤੇ ਉੱਦਮ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ
प्रविष्टि तिथि:
28 SEP 2021 4:36PM by PIB Chandigarh
ਮੁੱਖ ਝਲਕੀਆਂ:
-
ਇਸ ਅਭਿਯਾਨ ਦਾ ਟੀਚਾ ਲੋਕਾਂ ਦੀ ਆਜੀਵਿਕਾ ਅਤੇ ਸਿਹਤ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਭਾਰਤੀ ਜਨਜਾਤੀ ਸਹਿਕਾਰੀ ਮਾਰਕੀਟਿੰਗ ਵਿਕਾਸ ਸੰਘ ਦੇ ਤਹਿਤ 45,000 ਵਨ ਧਨ ਸਵੈ ਸਹਾਇਤਾ ਸਮੂਹ ਦੀ ਸਥਾਪਨਾ।
-
ਇਹ ਅਭਿਯਾਨ 3 ਜ-ਜੀਵਨ, ਜੀਵਿਕਾ ਅਤੇ ਜਾਗਰੂਕਤਾ ‘ਤੇ ਅਧਾਰਿਤ ਹੈ।
-
ਇਸ ਦੇ ਤਹਿਤ ਕੋਵਿਡ ਟੀਕਾ ਲਗਵਾਉਣ ਅਤੇ ਕੋਵਿਡ ਅਨੁਰੂਪ ਵਿਵਹਾਰ ਅਪਣਾਉਣ ਦੇ ਲਈ ਸਥਾਨਕ ਭਾਸ਼ਾ ਵਿੱਚ ਜਾਗਰੂਕਤਾ ਅਭਿਯਾਨ ਚਲਾਇਆ ਜਾਵੇਗਾ।
ਭਾਰਤ ਦੇ ਜਨਜਾਤੀ ਸਮੁਦਾਇਆਂ ਦੇ ਵਿੱਚ ਕੋਵਿਡ ਟੀਕਾਕਰਣ ਦੀ ਗਤੀ ਨੂੰ ਤੇਜ਼ ਕਰਨ ਦੇ ਲਈ 15 ਜੁਲਾਈ, 2021 ਨੂੰ ਜਨਜਾਤੀ ਕਾਰਜ ਮੰਤਰੀ, ਭਾਰਤ ਸਰਕਾਰ, ਸ਼੍ਰੀ ਅਰਜੁਨ ਮੁੰਡਾ ਦੁਆਰਾ “ਕੋਵਿਡ ਟੀਕੇ ਨਾਲ ਸੁਰੱਖਿਅਤ ਵਨ, ਧਨ ਅਤੇ ਉੱਦਮ” ਅਭਿਯਾਨ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਅਭਿਯਾਨ ਦੀ ਸ਼ੁਰੂਆਤ ਇਸਪਾਤ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ, ਜਨਜਾਤੀ ਕਾਰਜ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਿੰਘ ਅਤੇ ਸ਼੍ਰੀ ਬਿਸ਼ਵੇਸ਼ਵਰ ਟੁਡੂ, ਟ੍ਰਾਈਫੇਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕ੍ਰਿਸ਼ਣਾ, ਅਤੇ ਭਾਰਤ ਵਿੱਚ ਡਬਲਿਊਐੱਚਓ ਦੇ ਪ੍ਰਤੀਨਿਧੀ ਡਾ. ਰੋਡਰਿਕੋ ਓਫ੍ਰਿਨ ਤੇ ਯੂਨੀਸੇਫ ਇੰਡੀਆ ਦੇ ਪ੍ਰਤੀਨਿਧੀ ਡਾ. ਯਾਸਮੀਨ ਅਲੀ ਹਕ ਅਤੇ ਹੋਰ ਮੰਨੇ-ਪ੍ਰਮੰਨੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਮੱਧ ਪ੍ਰਦੇਸ ਦੇ ਮੰਡਲਾਂ ਅਤੇ ਛੱਤੀਸਗੜ੍ਹ ਦੇ ਬਸਤਰ ਸਥਿਤ ਫੀਲਡ ਕੈਂਪ ਦੇ ਨਾਲ ਵੀਡੀਓ ਕਾਨਫਰੰਸਿੰਗ ਲਿੰਕ-ਅਪ ਦੇ ਮਾਧਿਅਮ ਨਾਲ ਕੀਤਾ ਗਿਆ ਸੀ।
ਟ੍ਰਾਈਫੇਡ ਨੇ ਜਨਜਾਤੀ ਬਹੁਤ ਜ਼ਿਲ੍ਹਿਆਂ ਵਿੱਚ ਰਾਜ ਪੱਧਰ ‘ਤੇ ਭਾਗੀਦਾਰ ਏਜੰਸੀਆਂ ਦੀ ਮਦਦ ਨਾਲ ਇਸ ਅਭਿਯਾਨ ਨੂੰ ਯੂਨੀਸੇਫ ਅਤੇ ਡਬਲਿਊਐੱਚਓ ਦੇ ਸਹਿਯੋਗ ਨਾਲ ਪੂਰੇ ਦੇਸ਼ ਵਿੱਚ ਚਲਾਉਣ ਦੀ ਯੋਜਨਾ ਬਣਾਈ ਹੈ। ਇਨ੍ਹਾਂ ਅਭਿਯਾਨਾਂ ਦਾ ਟੀਚਾ ਭਾਰਤੀ ਜਨਜਾਤੀ ਸਹਿਕਾਰੀ ਮਾਰਕੀਟਿੰਗ ਵਿਕਾਸ ਸੰਘ (ਟ੍ਰਾਈਫੇਡ) ਦੇ 45,000 ਵਨ ਧਨ ਸੈਲਫ ਹੈਲਪ ਗਰੁੱਪ (ਵੀਡੀਐੱਸਐੱਚਜੀਐੱਸ) ਸਰਗਰਮ ਕਰਨਾ ਹੈ ਤਾਕਿ ਸਿਹਤ ਦੇ ਨਾਲ ਆਜੀਵਿਕਾ ਨੂੰ ਹੁਲਾਰਾ ਦਿੱਤਾ ਜਾ ਸਕੇ। ਇਸ ਅਭਿਯਾਨ ਨੂੰ ਦੇਸ਼ ਭਰ ਦੇ ਆਦਿਵਾਸੀ ਭਾਈਚਾਰਿਆਂ ਨੂੰ ਟੀਕਾਕਰਣ ਨਾਲ ਜੋੜਣ ਦੇ ਲਈ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਕੋਵਿਡ ਟੀਕਾਕਰਣ ਮੁਫਤ ਹੈ, ਆਸ-ਪਾਸ ਦੇ ਕੇਂਦਰਾਂ ‘ਤੇ ਉਪਲਬਧ ਹੈ ਅਤੇ ਇਹ ਨਾ ਸਿਰਫ ਹਸਪਤਾਲ ਵਿੱਚ ਭਰਤੀ ਹੋਣ ‘ਤੇ ਖਰਚ ਹੋਣ ਵਾਲੇ ਧਨ ਦੀ ਬਚਤ ਵਿੱਚ ਮਦਦ ਕਰਦਾ ਹੈ ਬਲਕਿ ਮੌਤ ਤੋਂ ਬਚਾਉਂਦਾ ਹੈ ਅਤੇ ਉਨ੍ਹਾਂ ਨੇ ਆਪਣੀ ਆਜੀਵਿਕਾ ਕਮਾਉਣ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ਵਿੱਚ ਵੀ ਮਦਦ ਕਰਦਾ ਹੈ।
ਯੂਨੀਸੇਫ ਅਤੇ ਡਬਲਿਊਐੱਚਓ ਦੇ ਸਹਿਯੋਗ ਨਾਲ ਟ੍ਰਾਈਫੇਡ ਦੁਆਰਾ ਸ਼ੁਰੂ ਕੀਤੇ ਗਏ ਇਸ ਅਭਿਯਾਨ ਦੇ ਨਤੀਜੇ ਸਦਕਾ ਇੱਕ ਅਨੁਮਾਨ ਦੇ ਮੁਤਾਬਕ ਆਦਿਵਾਸੀ ਜ਼ਿਲ੍ਹਿਆਂ ਵਿੱਚ ਲਗਭਗ 6.73 ਕਰੋੜ ਟੀਕਾਕਰਣ ਕੀਤਾ ਗਿਆ ਹੈ।

ਇਸ ਅਭਿਯਾਨ 3 ਜੇ ‘ਤੇ ਅਧਾਰਿਤ ਹੈ:
-
ਜੀਵਨ- ਹਰੇਕ ਜੀਵਨ ਅਤੇ ਆਜੀਵਿਕਾ ਮੁੱਲਵਾਨ ਹੈ ਅਤੇ ਟੀਕਾਕਰਣ ਜੀਵਨ ਦੀ ਰੱਖਿਆ ਦੇ ਲਈ ਮਹੱਤਵਪੂਰਨ ਤੇ ਮੁਫਤ ਹੈ।
-
ਜੀਵਿਕਾ- ਜੇਕਰ ਤੁਸੀਂ ਟੀਕੇ ਲਗਵਾ ਲਏ ਹਨ ਤਾਂ ਤੁਸੀਂ ਬਿਮਾਰੀ ਤੋਂ ਡਰੇ ਬਿਨਾ ਆਜੀਵਿਕਾ ਨਾਲ ਜੁੜੀਆਂ ਆਪਣੀਆਂ ਗਤੀਵਿਧੀਆਂ ਨੂੰ ਜਾਰੀ ਰੱਖ ਸਕਦੇ ਹੋ। ਇਹ ਤੁਹਾਨੂੰ ਹਸਪਤਾਲ ਵਿੱਚ ਭਰਤੀ ਹੋਣ ਅਤੇ ਹੋਰ ਲਾਗਤਾਂ ਤੋਂ ਵੀ ਬਚਾਉਂਦਾ ਹੈ।
-
ਜਾਗਰੂਕਤਾ- ਟੀਕਾਕਰਣ ਦੇ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਗਿਆ ਅਤੇ ਇਸ ਨੂੰ ਵਿਭਿੰਨ ਲਾਭਾਰਥੀ ਅਤੇ ਏਜ ਗਰੁੱਪਸ, ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਤੇ ਬਜ਼ੁਰਗਾਂ ਦੀ ਆਬਾਦੀ ਦੀ ਇਸ ਤੱਕ ਪਹੁੰਚ ਨੂੰ ਸੁਨਿਸ਼ਚਿਤ ਕੀਤਾ ਗਿਆ। ਵਨ ਧਨ ਸੈਲਫ ਹੈਲਪ ਗਰੁਪਾਂ ਨੇ ਹੋਰ ਪੱਖਾਂ ਦੇ ਨਾਲ ਸਹਿਯੋਗ ਸ਼ੁਰੂ ਕੀਤਾ ਅਤੇ ਆਦਰਸ਼ ਉਦੇਸ਼ ਸੇਵਾ ਦੇ ਨਾਲ ਸਮਰਪਣ ਅਤੇ ਪ੍ਰਤੀਬੱਧਤਾ ਦੇ ਨਾਲ ਕੰਮ ਕਰ ਰਹੇ ਹਨ। ਇਨ੍ਹਾਂ ਗਰੁੱਪਾਂ ਦੀ ਪੰਚਾਇਤਾਂ ਅਤੇ ਪਿੰਡਾਂ ਨੂੰ ਕੋਰੋਨਾ ਵਾਇਰਸ ਮੁਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਹੈ।

ਇਹ ਅਭਿਯਾਨ ਭਰੋਸੇ, ਗੌਰਵ ਅਤੇ ਆਤਮ-ਪ੍ਰਭਾਵਕਾਰਿਤਾ ‘ਤੇ ਕੇਂਦ੍ਰਿਤ ਹੈ। ਇਸ ਦਾ ਉਦੇਸ਼ ਵਨ ਧਨ ਸੈਲਫ ਹੈਲਪ ਗਰੁੱਪਾਂ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨਾ ਹੈ, ਅਤੇ ਹੈਂਡਲੂਮ, ਹੈਂਡੀਕ੍ਰਾਫਟ ਅਤੇ ਵਨ ਉਤਪਾਦਾਂ ਦੀ ਖਰੀਦ, ਵੈਲਿਊ ਐਡੀਸ਼ਨ ਅਤੇ ਮਾਰਕੀਟਿੰਗ ਵਿੱਚ ਲੱਗੇ ਆਦਿਵਾਸੀਆਂ ਦੇ ਵਿੱਚ ਕੋਵਿਡ ਟੀਕਾਕਰਣ ਦੀ ਗਤੀ ਵਿੱਚ ਤੇਜ਼ੀ ਲਿਆਉਣਾ ਹੈ। ਇਹ ਅਭਿਯਾਨ ਸੈਲਫ ਹੈਲਪ ਗਰੁੱਪਾਂ ਦੇ ਨੈਟਵਰਕ ਤੇ ਕਾਮਨ ਸਰਵਿਸ ਸੈਂਟਰਸ, ਫਰਟੀਲਾਈਜ਼ਰ ਆਉਟਲੈੱਟ ਸੈਂਟਰਸ, ਹਾੱਟਸ ਅਤੇ ਬਜ਼ਾਰ, ਵੀਡੀਐੱਸਐੱਚਜੀ ਆਦਿ ਨੂੰ ਸਸ਼ਕਤ ਬਣਾਉਣਾ ਹੈ। ਇਹ ਟੀਕਾ ਲਗਵਾਉਣ ਅਤੇ ਕੋਵਿਡ ਉਪਯੁਕਤ ਵਿਵਹਾਰ ਨੂੰ ਹੁਲਾਰਾ ਦੇਣ ਦੇ ਲਈ ਸਥਾਨਕ ਭਾਸ਼ਾਵਾਂ ਵਿੱਚ ਪ੍ਰਚਾਰ ਉਪਾਵਾਂ ਨੂੰ ਨਿਯੋਜਿਤ ਕਰਦਾ ਹੈ।

ਇਸ ਅਭਿਯਾਨ ਨੂੰ ਪ੍ਰਭਾਵੀ ਬਣਾਉਣ ਦੇ ਲਈ ਗ਼ੈਰ-ਪਾਰੰਪਰਿਕ ਭਾਗੀਦਾਰੀ ਅਤੇ ਸਮੁਦਾਇਕ ਪਹੁੰਚ ਦਾ ਵੀ ਉਪਯੋਗ ਕੀਤਾ ਜਾਂਦਾ ਹੈ ਜਿਸ ਵਿੱਚ ਖੇਤਰ ਵਿੱਚ ਪ੍ਰਭਾਵੀ ਪਾਰੰਪਰਿਕ ਲੋਕਾਂ ਦੀ ਮਦਦ ਲੈਣਾ ਅਤੇ ਜਨਜਾਤੀ ਜ਼ਿਲ੍ਹਿਆਂ ਵਿੱਚ ਸਥਾਨਕ ਸਿਹਤ ਸੰਰਚਨਾਵਾਂ ਅਤੇ ਟ੍ਰਾਈਫੇਡ ਦੇ ਪ੍ਰਭਾਵਸ਼ਾਲੀ ਉਪਾਵਾਂ ਦੇ ਮਾਧਿਅਮ ਨਾਲ ਟੀਕਿਆਂ ਨੂੰ ਅਪਣਾਉਣ ਦੇ ਲਈ ਸਮੂਹਿਕ ਕਾਰਵਾਈ। ਇਸ ਸੰਬੰਧ ਵਿੱਚ ਸਾਰੇ ਰਾਜਾਂ ਵਿੱਚ ਲਗਭਗ 3000 ਲੋਕਾਂ ਦੀ ਭਾਗੀਦਾਰੀ ਦੇ ਨਾਲ ਵੈਬੀਨਾਰ ਦੀ ਇੱਕ ਲੜੀ ਵੀ ਆਯੋਜਿਤ ਕੀਤੀ ਗਈ ਜਿਸ ਵਿੱਚ ਵੀਡੀਐੱਸਐੱਚਜੀ, ਕਲਸਟਰ, ਐੱਸਆਈਏ, ਐੱਸਐੱਨਏ, ਸਫੂਰਤੀ ਟੀਏ, ਯੂਨੀਸੇਫ, ਡਬਲਿਊਐੱਚਓ, ਸਪਲਾਇਰ, ਜ਼ਿਲ੍ਹਾ ਪ੍ਰਸ਼ਾਸਨ, ਸੰਬੰਧਿਤ ਖੇਤਰਾਂ ਦੇ ਸਥਾਨਕ ਪ੍ਰਤਿਨਿਧੀ ਸ਼ਾਮਲ ਹੋ ਚੁੱਕੇ ਹਨ।
ਵਰਚੁਅਲ ਮਾਧਿਅਮ ਦੇ ਨਾਲ-ਨਾਲ ਦੇਸ਼ ਭਰ ਦੇ ਲਗਭਗ 80 ਆਦਿਵਾਸੀ ਆਬਾਦੀ ਵਾਲੇ ਜ਼ਿਲ੍ਹਿਆਂ ਵਿੱਚ ਵਿਭਿੰਨ ਜਾਗਰੂਕਤਾ ਅਭਿਯਾਨ ਵੀ ਚਲਾਏ ਗਏ। ਆਦਿਵਾਸੀਆਂ ਨੂੰ ਟੀਕਾਕਰਣ ਦੇ ਲਈ ਪ੍ਰੇਰਿਤ ਕਰਕੇ ਅਭਿਯਾਨ ਨੂੰ ਹੁਲਾਰਾ ਦੇਣ ਦੇ ਲਈ ਜਨਜਾਤੀ ਜ਼ਿਲ੍ਹਿਆਂ ਵਿੱਚ ਟ੍ਰਾਈਫੇਡ ਦੇ ਲਗਭਗ 150 ਪ੍ਰਭਾਵੀ ਪ੍ਰਤੀਨਿਧੀਆਂ ਦੀ ਵੀ ਪਹਿਚਾਣ ਕੀਤੀ ਗਈ।
ਯੂਨੀਸੇਫ ਅਤੇ ਡਬਲਿਊਐੱਚਓ ਦੇ ਸਹਿਯੋਗ ਤੋਂ ਟ੍ਰਾਈਫੇਡ ਦੁਆਰਾ ਸ਼ੁਰੂ ਕੀਤੇ ਗਏ ਇਸ ਅਭਿਯਾਨ ਦੇ ਨਤੀਜੇ ਸਦਕਾ ਇੱਕ ਅਨੁਮਾਨ ਦੇ ਮੁਤਾਬਕ ਆਦਿਵਾਸੀ ਆਬਾਦੀ ਵਾਲੇ ਜ਼ਿਲ੍ਹਿਆਂ ਵਿੱਚ ਲਗਭਗ 6.73 ਕਰੋੜ ਟੀਕਾਕਰਣ ਕੀਤਾ ਗਿਆ ਹੈ।


ਇਸ ਅਭਿਯਾਨ ਦਾ ਟੀਚਾ ਚੁਣੌਤੀਪੂਰਨ ਦੋਵਾਂ ਕੋਵਿਡ ਲਹਿਰਾਂ ਦਾ ਪ੍ਰਭਾਵੀ ਮੁਕਾਬਲਾ ਕਰਨਾ ਹੈ, ਪ੍ਰਾਪਤ ਕੀਤੇ ਗਏ ਅਨੁਭਵ ਦੀ ਮਦਦ ਨਾਲ ਆਦਿਵਾਸੀ ਜ਼ਿਲ੍ਹਿਆਂ ਵਿੱਚ ਤੀਸਰੀ ਲਹਿਰ ਨੂੰ ਰੋਕਣ ਦੇ ਲਈ ਦ੍ਰਿੜ੍ਹ ਸੰਕਲਪ ਲੈਣਾ ਅਤੇ ਆਜੀਵਿਕਾ ਨਾਲ ਜੁੜੀਆਂ ਗਤੀਵਿਧੀਆਂ ਨੂੰ ਕੋਵਿਡ ਦੇ ਜੋਖਮ ਤੋਂ ਮੁਕਤ ਕਰਨਾ ਹੈ।
************
ਐੱਨਬੀ/ਐੱਸਕੇ
(रिलीज़ आईडी: 1759487)
आगंतुक पटल : 321