ਸੱਭਿਆਚਾਰ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਦੇਸ਼ ਭਰ ਵਿੱਚ ਵਿਗਿਆਨ ਅਜਾਇਬ ਘਰ ਸਥਾਪਤ ਕਰੇਗੀ


ਕਿਹਾ ਕਿ ਪੀਐੱਮ ਮੋਦੀ ਵਲੋਂ ਸੰਯੁਕਤ ਰਾਸ਼ਟਰ ਵਿੱਚ ਦੇ ਹਾਲੀਆ ਪ੍ਰੋਤਸਾਹਨ ਦੇ ਅਨੁਸਾਰ ਵਿਗਿਆਨ ਅਧਾਰਤ ਤਰਕਸ਼ੀਲ ਅਤੇ ਅਗਾਂਹਵਧੂ ਸੋਚ ਨੂੰ ਵਿਕਾਸ ਦਾ ਅਧਾਰ ਬਣਾਉਣਾ ਚਾਹੀਦਾ ਹੈ


ਸੀਐੱਸਆਈਆਰ ਅਤੇ ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ੀਅਮਸ (ਐੱਨਸੀਐੱਸਐੱਮ) ਨੇ ਚੋਣਵੇਂ ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਵਿੱਚ ਵਿਗਿਆਨ ਅਜਾਇਬ ਘਰ ਸਥਾਪਤ ਕਰਨ ਅਤੇ ਭਾਰਤ ਦੇ ਲੋਕਾਂ ਵਿੱਚ ਵਿਗਿਆਨਕ ਸਮਝ ਨੂੰ ਉਤਸ਼ਾਹਤ ਕਰਨ ਲਈ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ


ਦੇਸ਼ ਵਿੱਚ ਵਿਗਿਆਨ ਸਿੱਖਿਆ ਦੇ ਪੂਰਕ ਅਤੇ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਵਿੱਚ ਵਿਗਿਆਨਕ ਸਮਝ ਵਿਕਸਤ ਕਰਨ ਵਿੱਚ ਵਿਗਿਆਨ ਕੇਂਦਰ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ: ਸ਼੍ਰੀ ਜੀ ਕਿਸ਼ਨ ਰੈੱਡੀ

Posted On: 29 SEP 2021 6:39PM by PIB Chandigarh

ਕੇਂਦਰੀ ਵਿਗਿਆਨ ਅਤੇ ਤਕਨਾਲੋਜੀਪ੍ਰਿਥਵੀ ਵਿਗਿਆਨਪੀਐੱਮਓਪਰਸੋਨਲ, ਲੋਕ ਸ਼ਿਕਾਇਤਾਂਪੈਨਸ਼ਨਾਂਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਵਿਗਿਆਨਕ ਸਮਝਖਾਸ ਕਰਕੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਭਰ ਵਿੱਚ ਵਿਗਿਆਨ ਅਜਾਇਬ ਘਰ ਸਥਾਪਤ ਕਰੇਗੀ।

ਡਾ. ਜਿਤੇਂਦਰ ਸਿੰਘ ਕੇਂਦਰੀ ਸੱਭਿਆਚਾਰਸੈਰ -ਸਪਾਟਾ ਅਤੇ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਦੀ ਮੌਜੂਦਗੀ ਵਿੱਚ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਅਤੇ ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ੀਅਮ (ਐੱਨਸੀਐੱਸਐੱਮ) ਦਰਮਿਆਨ ਸਮਝੌਤੇ 'ਤੇ ਹਸਤਾਖਰ ਕਰਨ ਤੋਂ ਬਾਅਦ ਬੋਲ ਰਹੇ ਸਨ। ਸਮਝੌਤੇ ਦਾ ਉਦੇਸ਼ ਸਮਾਜ ਦੇ ਸਾਰੇ ਵਰਗਾਂ ਵਿੱਚ ਆਮ ਲੋਕਾਂ ਵਿੱਚ ਵਿਗਿਆਨਕ ਉਤਸੁਕਤਾ ਅਤੇ ਜਾਗਰੂਕਤਾ ਨੂੰ ਉਤਸ਼ਾਹਤ ਕਰਨ ਲਈ ਚੋਣਵੀਂ ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਵਿੱਚ ਵਿਗਿਆਨ ਅਜਾਇਬ ਘਰ ਸਥਾਪਤ ਕਰਨਾ ਹੈ।


 

ਜਿਤੇਂਦਰ ਸਿੰਘ ਨੇ 21ਵੀਂ ਸਦੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਗਿਆਨਕ ਸੋਚ ਨੂੰ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾਹਾਲ ਦੀ ਮਹਾਮਾਰੀ ਨੇ ਵਿਗਿਆਨ ਅਤੇ ਵਿਗਿਆਨਕ ਸੋਚ ਲਈ ਸਮਾਜ ਪ੍ਰਤੀ ਜਾਗਰੂਕਤਾ ਵਧਾਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ ਹੈ।

ਨਿਊਯਾਰਕ ਵਿੱਚ 76ਵੀਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਪ੍ਰਧਾਨ ਮੰਤਰੀ ਦੇ ਹਾਲੀਆ ਭਾਸ਼ਣ ਦਾ ਹਵਾਲਾ ਦਿੰਦੇ ਹੋਏਜਿਸ ਵਿੱਚ ਸ਼੍ਰੀ ਮੋਦੀ ਨੇ ਵਿਸ਼ਵ ਨੂੰ ਦਰਪੇਸ਼ ਪਿਛਾਂਹ ਖਿੱਚੂ ਸੋਚ ਅਤੇ ਕੱਟੜਵਾਦ ਦੇ ਖਤਰੇ ਵੱਲ ਇਸ਼ਾਰਾ ਕੀਤਾਦੇ ਅਨੁਸਾਰ ਵਿਗਿਆਨ ਅਧਾਰਤ ਤਰਕਸ਼ੀਲ ਅਤੇ ਅਗਾਂਹਵਧੂ ਸੋਚ ਨੂੰ ਵਿਕਾਸ ਦਾ ਅਧਾਰ ਬਣਾਉਣਾ ਚਾਹੀਦਾ ਹੈ ਅਤੇ ਭਾਰਤ ਅਨੁਭਵ ਅਧਾਰਤ ਸਿੱਖਿਆ ਨੂੰ ਉਤਸ਼ਾਹਤ ਕਰ ਰਿਹਾ ਹੈ।

ਮੰਤਰੀ ਨੇ ਕਿਹਾ ਕਿ ਅੱਜ ਦਾ ਸਮਝੌਤਾ ਇਸ ਦਿਸ਼ਾ ਵਿੱਚ ਇੱਕ ਕਦਮ ਹੈ ਅਤੇ ਵਿਗਿਆਨ ਸੰਚਾਰ ਅਤੇ ਪ੍ਰਸਾਰ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਸਿਰਜੇਗਾ। ਉਨ੍ਹਾਂ ਕਿਹਾਇਹ ਮਾਣ ਵਾਲੀ ਗੱਲ ਵੀ ਹੈ ਕਿਉਂਕਿ ਇਹ ਢੁਕਵੇਂ ਸਮੇਂ 'ਤੇ ਹੋ ਰਿਹਾ ਹੈਜਦੋਂ ਦੇਸ਼ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਅਜ਼ਾਦੀ ਕਾ ਅਮ੍ਰਿਤ ਮਹੋਤਸਵ ਮਨਾ ਰਿਹਾ ਹੈ।

ਡਾਕਟਰ ਜਿਤੇਂਦਰ ਸਿੰਘ ਨੇ ਕਿਹਾ, 2020 ਵਿੱਚ ਸੀਐੱਸਆਈਆਰ ਸੁਸਾਇਟੀ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੀ ਇੱਛਾ ਅਨੁਸਾਰ ਸਕੂਲੀ ਵਿਦਿਆਰਥੀਆਂ ਲਈ ਆਈਆਈਟੀ-ਬੰਬੇ ਨਾਲ ਸਾਂਝੇਦਾਰੀ ਵਿੱਚ ਵਰਚੁਅਲ ਲੈਬਾਂ ਸਥਾਪਤ ਕਰਨ ਵਿੱਚ ਸੀਐੱਸਆਈਆਰ ਦੀ ਨਵੀਂ ਪਹਿਲ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਸੀਐੱਸਆਈਆਰ ਅਤੇ ਐੱਨਸੀਐੱਸਐੱਮ ਦੁਆਰਾ ਪਿਛਲੇ ਅੱਠ ਦਹਾਕਿਆਂ ਦੌਰਾਨ ਸੀਐੱਸਆਈਆਰ ਦੁਆਰਾ ਵਿਕਸਤ ਕੀਤੀਆਂ ਤਕਨੀਕਾਂ ਅਤੇ ਦਖਲਅੰਦਾਜ਼ੀ ਨੂੰ ਪ੍ਰਦਰਸ਼ਿਤ ਕਰਨ ਲਈ ਐੱਨਪੀਐੱਲ ਦੇ ਅੰਦਰ ਇੱਕ ਅਜਾਇਬ ਘਰ ਸਥਾਪਤ ਕਰਨ ਦੇ ਕਦਮ ਦਾ ਵੀ ਸਵਾਗਤ ਕੀਤਾ।


 

ਮੰਤਰੀ ਨੇ ਕਿਹਾਇਹ ਪਹਿਲ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਸਾਰ ਵੀ ਹੈਜੋ ਚਾਹੁੰਦੇ ਸਨ ਕਿ ਐੱਸ ਐਂਡ ਟੀ ਨੂੰ ਦੇਸ਼ ਦੇ ਹਰ ਕੋਨੇ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਪਹੁੰਚ ਦੀ ਲੋੜ ਹੈ। ਉਨ੍ਹਾਂ ਕਿਹਾਅਜਾਇਬ ਘਰ ਸਥਿਰ ਨਹੀਂ ਹੋਣੇ ਚਾਹੀਦੇ ਬਲਕਿ ਗਤੀਸ਼ੀਲ ਅਤੇ ਮਨਮੋਹਕ ਹੋਣੇ ਚਾਹੀਦੇ ਹਨ ਅਤੇ ਨਵੀਨਤਾਕਾਰੀ ਦੇ ਸਿਲਸਿਲੇ ਵਜੋਂ ਉਭਰਨੇ ਚਾਹੀਦੇ ਹਨ ਅਤੇ ਸਾਨੂੰ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਉਤਸੁਕਤਾ ਅਤੇ ਉਤਸ਼ਾਹ ਨੂੰ ਵੇਖਣਾ ਚਾਹੀਦਾ ਹੈ।

ਜਿਤੇਂਦਰ ਸਿੰਘ ਨੇ ਕਿਹਾਜਦੋਂ ਕਿ ਸੀਐੱਸਆਈਆਰ ਨੇ ਕੇਂਦਰੀ ਵਿਦਿਆਲਿਆ ਅਤੇ ਨਵੋਦਿਆ ਵਿਦਿਆਲਿਆ ਅਤੇ ਨੀਤੀ ਆਯੋਗ ਦੇ ਅਟਲ ਟਿੰਕਰਿੰਗ ਲੈਬਸ ਸਕੂਲਾਂ ਦੇ ਨਾਲ ਸਮਝੌਤਾ ਕੀਤਾ ਹੈਇਸ ਦੀ ਦੂਰ ਦੁਰਾਡੇ ਦੇ ਇਲਾਕਿਆਂ ਅਤੇ ਸਕੂਲਾਂ ਤੱਕ ਪਹੁੰਚ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾਡਿਜੀਟਲ ਸਾਧਨਾਂ ਦੀ ਵਰਤੋਂ ਅਤੇ ਸੀਐੱਸਆਈਆਰ ਦੀਆਂ ਵਰਚੁਅਲ ਲੈਬਾਂ ਅਤੇ ਐੱਨਸੀਐੱਸਐੱਮ ਦੇ ਮੋਬਾਈਲ ਸਾਇੰਸ ਅਜਾਇਬ ਘਰ ਬਹੁਤ ਹੀ ਪੂਰਕ ਅਤੇ ਵਡਮੁੱਲੇ ਹੋਣਗੇ।

ਆਪਣੇ ਸੰਬੋਧਨ ਵਿੱਚ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ "ਵਿਸ਼ਵ ਪੱਧਰ 'ਤੇਇਹ ਮੰਨਿਆ ਜਾਂਦਾ ਹੈ ਕਿ ਵਿਗਿਆਨ ਕੇਂਦਰ ਦੇਸ਼ ਵਿੱਚ ਵਿਗਿਆਨ ਸਿੱਖਿਆ ਨੂੰ ਵਧਾਉਣ ਅਤੇ ਵਿਗਿਆਨ ਅਤੇ ਤਕਨਾਲੋਜੀ ਦਾ ਸੱਭਿਆਚਾਰ ਬਣਾਉਣ ਅਤੇ ਖਾਸ ਕਰਕੇ ਲੋਕਾਂ ਅਤੇ ਨੌਜਵਾਨਾਂ ਵਿੱਚ ਵਿਗਿਆਨਕ ਸੁਭਾਅ ਵਿਕਸਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।" ਉਨ੍ਹਾਂ ਨੇ ਇਸ ਤੱਥ 'ਤੇ ਵੀ ਚਾਨਣਾ ਪਾਇਆ ਕਿ ਇਹ ਸਾਡੇ ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਵੀ ਹੈਜਿਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਹੁਨਰਾਂ ਦੇ ਨਾਲ ਅੱਗੇ ਵਧਣਾ ਪਵੇਗਾਜਿਸ ਦਾ ਉਨ੍ਹਾਂ ਨੇ 21ਵੀਂ ਸਦੀ ਦੇ 5ਸੀਐੱਸ ਵਜੋਂ ਹਵਾਲਾ ਦਿੱਤਾ ਸੀ। ਇਹ 5ਸੀਐੱਸ ਆਲੋਚਨਾਤਮਕ ਸੋਚਰਚਨਾਤਮਕਤਾਸਹਿਯੋਗਉਤਸੁਕਤਾ ਅਤੇ ਸੰਚਾਰ ਹਨ।

ਸ਼੍ਰੀ ਰੈੱਡੀ ਨੇ ਕਿਹਾਇਸ ਸਮਝੌਤੇ 'ਤੇ ਹਸਤਾਖਰ ਐੱਨਸੀਐੱਸਐੱਮ ਅਤੇ ਸੀਐੱਸਆਈਆਰ ਅਤੇ ਇਸ ਦੀਆਂ ਪ੍ਰਯੋਗਸ਼ਾਲਾਵਾਂ ਨੂੰ ਉਨ੍ਹਾਂ ਦੇ ਉਦੇਸ਼ਾਂ ਅਤੇ ਸਾਡੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਵਧੇਰੇ ਲਾਭਕਾਰੀ ਢੰਗ ਨਾਲ ਪੂਰਾ ਕਰਨ ਵਿੱਚ ਮਹੱਤਵਪੂਰਨ ਢੰਗ ਨਾਲ ਜੋੜੇਗਾ। ਉਨ੍ਹਾਂ ਨੇ ਇਸ ਉਪਰਾਲੇ ਨੂੰ ਸਫਲਤਾਪੂਰਵਕ ਲਾਗੂ ਕਰਨ ਵਿੱਚ ਮੰਤਰਾਲੇ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਵੀ ਦਿੱਤਾ।

ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਭਾਰਤ ਸਰਕਾਰ ਵਿੱਚ ਅਜਿਹੇ ਹੋਰ ਵਿਭਾਗਾਂ ਦੇ ਵਿੱਚ ਤਾਲਮੇਲ ਅਤੇ ਸਹਿਯੋਗ ਦੀ ਵੀ ਜ਼ਰੂਰਤ ਹੈਜਿਨ੍ਹਾਂ ਦਾ ਉਦੇਸ਼ ਦੇਸ਼ ਵਿੱਚ ਵਿਗਿਆਨਤਕਨਾਲੋਜੀ ਅਤੇ ਨਵੀਨਤਾਕਾਰੀ ਦੇ ਸਭਿਆਚਾਰ ਨੂੰ ਉਤਸ਼ਾਹਤ ਕਰਨਾ ਵੀ ਹੈ।

<> <> <> <> <>

ਐੱਸਐੱਨਸੀ/ਆਰਆਰ


(Release ID: 1759479) Visitor Counter : 173


Read this release in: English , Urdu , Hindi , Telugu