ਸੱਭਿਆਚਾਰ ਮੰਤਰਾਲਾ
ਭਾਰਤੀ ਹਾਕੀ ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨਾ
प्रविष्टि तिथि:
29 SEP 2021 11:12AM by PIB Chandigarh
ਓਲੰਪਿਕਸ ਵਿੱਚ ਤਗਮੇ ਦੇ ਸੋਕੇ ਨੂੰ ਖਤਮ ਕਰਨ ਵਿੱਚ ਭਾਰਤੀ ਹਾਕੀ ਟੀਮ ਨੂੰ 41 ਸਾਲ ਲੱਗ ਗਏ। ਇੱਕ ਦ੍ਰਿੜ ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ 2020 ਵਿੱਚ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ ਇਤਿਹਾਸ ਨੂੰ ਦੁਬਾਰਾ ਲਿਖਿਆ। ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਮਗਾ ਸਿਰਫ ਇੱਕ ਤਮਗਾ ਹੀ ਨਹੀਂ ਸੀ, ਬਲਕਿ ਇਹ ਕਰੋੜਾਂ ਦੇਸ਼ ਵਾਸੀਆਂ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਸਾਕਾਰ ਕਰਨਾ ਵੀ ਸੀ। ।


ਇੱਕ ਸਮਾਂ ਸੀ ਜਦੋਂ ਵਿਸ਼ਵ ਹਾਕੀ ਉੱਤੇ ਭਾਰਤ ਰਾਜ ਕਰਦਾ ਸੀ। ਓਲੰਪਿਕ ਵਿੱਚ ਅੱਠ ਵਾਰ ਦੇ ਸਾਬਕਾ ਸੋਨ-ਜੇਤੂ, ਹਾਲਾਂਕਿ, ਪਿਛਲੇ ਚਾਰ ਦਹਾਕਿਆਂ ਵਿੱਚ ਆਧੁਨਿਕ ਹਾਕੀ ਦੇ ਨਾਲ ਤਾਲਮੇਲ ਰੱਖਣ ਵਿੱਚ ਅਸਫਲ ਰਹੇ। ਐਸਟ੍ਰੋ ਟਰਫ ਮੈਦਾਨ ਦੇ ਸ਼ੁਰੂ ਹੋਣ ਅਤੇ ਖੇਡ ਦੇ ਨਿਯਮਾਂ ਵਿੱਚ ਬੇਮਿਸਾਲ ਤਬਦੀਲੀਆਂ ਕਾਰਨ ਭਾਰਤੀ ਹਾਕੀ ਦੀ ਕਿਸਮਤ ਵਿੱਚ ਗਿਰਾਵਟ ਆਈ ਕਿਉਂਕਿ ਇਹ ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਸੰਘਰਸ਼ ਕਰ ਰਹੀ ਸੀ। ਪਰ ਭਾਰਤੀ ਹਾਕੀ ਟੀਮ ਰਾਖ਼ ਤੋਂ ਉੱਠ ਚੁੱਕੀ ਹੈ ਅਤੇ ਪੁਨਰ ਉਥਾਨ ਦੇ ਰਾਹ ਤੇ ਹੈ। ਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ, ਭਾਰਤ ਆਖਰਕਾਰ ਓਲੰਪਿਕਸ ਵਿੱਚ ਸਭ ਤੋਂ ਵੱਧ ਲੋੜੀਂਦਾ ਤਮਗਾ ਜਿੱਤਣ ਵਿੱਚ ਸਫਲ ਰਿਹਾ।


ਇਸ ਇਤਿਹਾਸਕ ਜਿੱਤ 'ਤੇ ਭਾਰਤੀ ਟੀਮ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, "ਇਹ ਨਵਾਂ ਭਾਰਤ ਹੈ, ਵਿਸ਼ਵਾਸ ਨਾਲ ਭਰਪੂਰ ਭਾਰਤ ਹੈ। ਇਹ ਇੱਕ ਇਤਿਹਾਸਕ ਦਿਨ ਹੈ, ਜੋ ਹਰ ਭਾਰਤੀ ਦੀ ਯਾਦ ਵਿੱਚ ਹਮੇਸ਼ਾ ਰਹੇਗਾ। ਕਾਂਸੇ ਦਾ ਤਮਗਾ ਜਿੱਤਣ ਲਈ ਟੀਮ ਇੰਡੀਆ ਨੂੰ ਵਧਾਈ। ਉਨ੍ਹਾਂ ਨੇ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਨਵੀਂ ਉਮੀਦ ਦਿੱਤੀ ਹੈ। ” ਟੀਮ ਦੇ ਸਾਰੇ ਮੈਂਬਰਾਂ ਨੇ ਆਪਣੇ ਸਨਮਾਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨੂੰ ਆਪਣੇ ਆਟੋਗ੍ਰਾਫਾਂ ਨਾਲ ਹਾਕੀ ਸਟਿੱਕ ਭੇਟ ਕੀਤੀ।
ਹੁਣ ਇਹ ਸੋਹਾਕੀ ਸਟਿੱਕ, ਜਿਸ ਨੇ ਲੱਖਾਂ ਚਾਹਵਾਨ ਹਾਕੀ ਖਿਡਾਰੀਆਂ ਨੂੰ ਖੰਭ ਦਿੱਤੇ ਹਨ, ਨੂੰ ਪ੍ਰਧਾਨ ਮੰਤਰੀ ਵੱਲੋਂ ਪ੍ਰਾਪਤ ਤੋਹਫ਼ਿਆਂ ਦੀ ਆਨਲਾਈਨ ਨਿਲਾਮੀ ਵਿੱਚ ਸ਼ਾਮਲ ਕੀਤਾ ਗਿਆ ਹੈ। ਜੋ ਵੀ ਇਸ ਸਟਿੱਕ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਉਹ ਆਨਲਾਈਨ ਨਿਲਾਮੀ ਸਾਈਟ - pmmementos.gov.in/ ਵਿੱਚ ਹਿੱਸਾ ਲੈ ਸਕਦਾ ਹੈ। ਇਹ ਆਨਲਾਈਨ ਨਿਲਾਮੀ ਜੋ 17 ਸਤੰਬਰ ਤੋਂ ਸ਼ੁਰੂ ਹੋਈ ਹੈ, 7 ਅਕਤੂਬਰ ਤੱਕ ਚੱਲੇਗੀ।
ਨਿਲਾਮੀ ਤੋਂ ਇਕੱਠੀ ਕੀਤੀ ਗਈ ਰਕਮ ਨਮਾਮੀ ਗੰਗੇ ਪ੍ਰੋਜੈਕਟ ਤੇ ਖਰਚ ਕੀਤੀ ਜਾਵੇਗੀ ਜੋ ਗੰਗਾ ਨਦੀ ਦੀ ਸੰਭਾਲ ਅਤੇ ਪੁਨਰ ਸੁਰਜੀਤੀ ਪ੍ਰੋਗਰਾਮ ਦਾ ਪ੍ਰੋਜੈਕਟ ਹੈ।
-------------
ਐੱਨ ਬੀ/ਯੂ ਡੀ
(रिलीज़ आईडी: 1759355)
आगंतुक पटल : 244