ਟੈਕਸਟਾਈਲ ਮੰਤਰਾਲਾ
ਕਾਟਨ ਕਾਰਪੋਰੇਸ਼ਨ ਆਵ੍ ਇੰਡੀਆ ਨੇ ਸਾਰੇ ਕਪਾਹ ਉਤਪਾਦਕ ਰਾਜਾਂ ਵਿੱਚ 5543 ਸੀਮਾਂਤ ਅਤੇ ਛੋਟੇ ਕਿਸਾਨਾਂ ਨੂੰ 4 ਕਰੋੜ ਰੁਪਏ ਦੀਆਂ 5543 ਕਪਾਹ ਚੁਗਣ ਵਾਲੀਆਂ ਮਸ਼ੀਨਾਂ ਵੰਡੀਆਂ ਹਨ
Posted On:
28 SEP 2021 2:58PM by PIB Chandigarh
ਕਾਟਨ ਕਾਰਪੋਰੇਸ਼ਨ ਆਵ੍ ਇੰਡੀਆ ਨੇ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀਐੱਸਆਰ) ਦੇ ਤਹਿਤ ਸਾਰੇ ਕਪਾਹ ਉਤਪਾਦਕ ਰਾਜਾਂ (ਅਕਾਂਖੀ ਜ਼ਿਲ੍ਹਿਆਂ ਸਮੇਤ) ਵਿੱਚ 5543 ਸੀਮਾਂਤ ਅਤੇ ਛੋਟੇ ਕਿਸਾਨਾਂ ਨੂੰ 4 ਕਰੋੜ ਰੁਪਏ ਦੀਆਂ 5543 ਕਪਾਹ ਚੁਗਣ ਵਾਲੀਆਂ ਮਸ਼ੀਨਾਂ ਵੰਡੀਆਂ ਹਨ।
ਜੇਕਰ ਕਪਾਹ ਦੇ ਉਤਪਾਦਕ ਕਿਸਾਨਾਂ ਦੀ ਫ਼ਸਲ ਕਪਾਹ ਦੇ ਮਾਰਕੀਟ ਰੇਟ ਯਾਨੀ ਐੱਮਐੱਸਪੀ ਰੇਟ ਤੋਂ ਹੇਠਾਂ ਵਿਕਦੀ ਹੈ ਤਾਂ ਕਿਸਾਨਾਂ ਨੂੰ ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੇਣ ਲਈ ਟੈਕਸਟਾਇਲ ਮੰਤਰਾਲੇ ਦੇ ਅਧੀਨ ਸੀਸੀਆਈ ਭਾਰਤ ਸਰਕਾਰ ਦੀ ਇੱਕ ਨੋਡਲ ਏਜੰਸੀ ਵਜੋਂ ਕੰਮ ਕਰਦੀ ਹੈ। ਇਸ ਲਈ, ਕਾਰਪੋਰੇਸ਼ਨ ਦਾ ਸੀਐੱਸਆਰ ਬਜਟ ਬਹੁਤ ਸੀਮਤ ਰਹਿੰਦਾ ਹੈ। ਇਸ ਰੁਕਾਵਟ ਦੇ ਬਾਵਜੂਦ, ਕਾਰਪੋਰੇਸ਼ਨ ਨੇ ਸਾਰੇ ਕਪਾਹ ਉਤਪਾਦਕ ਰਾਜਾਂ ਵਿੱਚ ਸੀਮਾਂਤ ਅਤੇ ਛੋਟੇ ਕਿਸਾਨਾਂ ਨੂੰ ਕਪਾਹ ਚੁਗਣ ਵਾਲੀਆਂ ਮਸ਼ੀਨਾਂ ਵੰਡੀਆਂ ਹਨ।
ਭਾਰਤ ਵਿੱਚ ਕਪਾਹ ਦਾ ਬਹੁਤਾ ਹਿੱਸਾ ਹੱਥੀਂ ਚੁਗਿਆ ਜਾਂਦਾ ਹੈ ਜੋ ਕਿ ਇੱਕ ਹੱਥੀਂ ਮਿਹਨਤ ਵਾਲਾ ਕਾਰਜ ਹੈ। ਕਪਾਹ ਪੈਦਾ ਕਰਨ ਵਾਲੇ ਦੂਜੇ ਪ੍ਰਮੁੱਖ ਦੇਸ਼ਾਂ ਜਿਵੇਂ ਅਮਰੀਕਾ, ਆਸਟ੍ਰੇਲੀਆ ਆਦਿ ਤੋਂ ਉਲਟ, ਭਾਰਤ ਵਿੱਚ ਕਪਾਹ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਛੋਟੇ ਆਕਾਰ, ਬਿਜਾਈ/ਚੁਗਾਈ ਦੇ ਢੰਗ (3-4 ਵਾਰ ਚੁਗਾਈ) ਅਤੇ ਵੱਖੋ-ਵੱਖਰੇ ਰਾਜਾਂ ਵਿੱਚ ਵੱਖਰੀਆਂ ਮੌਸਮ ਹਾਲਤਾਂ ਦੇ ਕਾਰਨ ਵੱਡੀਆਂ ਮਸ਼ੀਨਾਂ ਦੁਆਰਾ ਪੂਰੀ ਤਰ੍ਹਾਂ ਮਸ਼ੀਨੀ ਚੁਗਾਈ ਭਾਰਤ ਵਿੱਚ ਸਫ਼ਲ ਨਹੀਂ ਹੁੰਦੀ। ਇਸ ਲਈ, ਹੱਥ ਨਾਲ ਕਪਾਹ ਚੁਗਣ ਵਾਲੀਆਂ ਮਸ਼ੀਨਾਂ ਕਿਸਾਨਾਂ ਦੀ ਲਾਗਤ ਨੂੰ ਘਟਾਉਣ ਅਤੇ ਹੱਥੀਂ ਚੁਗਣ ਦੇ ਕਾਰਨ ਖੇਤ ਪੱਧਰ ’ਤੇ ਗੰਦਗੀ ਦੇ ਨਿਪਟਾਰੇ ਦਾ ਇੱਕ ਵਿਕਲਪ ਹਨ।
ਹੱਥ ’ਚ ਫੜ੍ਹਨ ਵਾਲੀ ਕਪਾਹ ਚੁਗਣ ਵਾਲੀ ਮਸ਼ੀਨ ਇੱਕ ਹਲਕੇ ਵਜ਼ਨ ਵਾਲੀ (ਲਗਭਗ 600 ਗ੍ਰਾਮ) ਮਸ਼ੀਨ ਹੈ ਜਿਸਦੇ ਅੰਦਰ ਰੋਲਰਾਂ ਦੀ ਇੱਕ ਜੋੜੀ ਹੁੰਦੀ ਹੈ ਜਿਨ੍ਹਾਂ ਦੀ ਬਾਹਰੀ ਘੇਰੀ ’ਤੇ ਇਸ ਦੇ ਅੰਦਰ ਛੋਟੇ ਧਾਰੀ ਵਾਲੇ ਦੰਦ ਹੁੰਦੇ ਹਨ ਅਤੇ ਇਸਨੂੰ ਹਲਕੇ ਭਾਰ ਵਾਲੇ 12 ਵੋਲਟ ਨਾਲ ਚਲਾਇਆ ਜਾਂਦਾ ਹੈ। ਕਪਾਹ ਰੋਲਰਾਂ ਵਿੱਚ ਆ ਜਾਂਦੀ ਹੈ ਅਤੇ ਸਿੱਧਾ ਇਸ ਨਾਲ ਜੁੜੇ ਕੁਲੈਕਸ਼ਨ ਬੈਗ ਵਿੱਚ ਇਕੱਠੀ ਹੋ ਜਾਂਦੀ ਹੈ। ਮਸ਼ੀਨ ਦਾ ਡਿਜ਼ਾਇਨ ਫੀਲਡ ’ਤੇ ਕੰਮ ਕਰਨਨੂੰ ਸੌਖਾ ਬਣਾਵੇਗਾ ਅਤੇ ਪ੍ਰਤੀ ਮਸ਼ੀਨ ਲਗਭਗ 8000 ਰੁਪਏ ਲਾਗਤ ਦੀ ਮਾਮੂਲੀ ਕੀਮਤ ਇਸ ਨੂੰ ਕਿਫਾਇਤੀ ਬਣਾਉਂਦੀ ਹੈ।
ਕਪਾਹ ਚੁਗਣ ਵਾਲੀਆਂ ਮਸ਼ੀਨਾਂ ਦੇ ਫਾਇਦੇ ਹੇਠ ਲਿਖੇ ਅਨੁਸਾਰ ਹਨ:
- ਕਪਾਹ ਦੇ ਕਿਸਾਨਾਂ ਨੂੰ ਹੱਥੀਂ ਚੁਗਣ ਵੇਲੇ ਸਿਹਤ ਦੇਖ ਤਰਿਆਂ ਦੇ ਜੋਖਮਾਂ ਨੂੰ ਘਟਾਉਣਾ (ਭਾਵ ਕੀੜੇ ਦੇ ਕੱਟਣ ਦਾ ਜੋਖਮ, ਲੰਮੇ ਸਮੇਂ ਤੱਕ ਖੜ੍ਹੇ ਰਹਿਣ ਕਾਰਨ ਪਿੱਠ ਦਰਦ, ਲੱਤਾਂ ਅਤੇ ਹੱਥਾਂ ’ਤੇ ਸੱਟਾਂ ਆਦਿ ਦਾ ਲੱਗਣਾ)।
- ਕਪਾਹ ਦੀ ਚੁਗਾਈ ਦੇ ਹੁਨਰ ਵਿੱਚ ਸੁਧਾਰ ਕਰਨਾ, ਦੁਰਲੱਭ ਅਤੇ ਮਹਿੰਗੀ ਮਜ਼ਦੂਰੀ ’ਤੇ ਨਿਰਭਰਤਾ ਘਟਾਉਣਾ ਅਤੇ ਕਪਾਹ ਦੇ ਕਿਸਾਨਾਂ ਨੂੰ “ਆਤਮ ਨਿਰਭਰ” ਬਣਾਉਣਾ।
- ਖੇਤ ਪੱਧਰ ’ਤੇ ਗੰਦਗੀ ਨੂੰ ਘਟਾ ਕੇ ਕਪਾਹ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ।
- ਕਪਾਹ ਦੇ ਕਿਸਾਨਾਂ ਨੂੰ ਵਾਢੀ ਦੀ ਲਾਗਤ (ਮਜ਼ਦੂਰਾਂ ਦੀ ਘੱਟ ਜ਼ਰੂਰਤ) ਕਾਰਨ,ਅਤੇ ਘੱਟ ਗੰਦਗੀ ਅਤੇ ਬਿਹਤਰ ਗੁਣਵੱਤਾ ਵਾਲੀ ਕਪਾਹ ਦੀ ਵਿਕਰੀ ’ਤੇ ਮਿਲਣ ਵਾਲਾ ਪ੍ਰੀਮੀਅਮ ਵਿੱਤੀ ਪ੍ਰਾਪਤੀਆਂ ਵਿੱਚ ਸੁਧਾਰ ਲਿਆਵੇਗਾ।
- ਚੰਗੀ ਗੁਣਵੱਤਾ ਦੀਸਵਦੇਸ਼ੀ ਕਪਾਹ ਦੀ ਉਪਲਬਧਤਾ ਦੇ ਕਾਰਨ, ਸੂਤੀ ਧਾਗੇ, ਟੈਕਸਟਾਈਲ ਅਤੇ ਵੈਲਿਊ ਐਡਿਡ ਉਤਪਾਦਾਂ ਦੀ ਗੁਣਵੱਤਾ ਵੀ ਵਧੇਗੀ ਜਿਸ ਨਾਲ ਵਿਦੇਸ਼ੀ ਮੁਦਰਾ ਦੀ ਕਮਾਈ ਵਧ ਸਕਦੀ ਹੈ।
ਕਪਾਹ ਦੀ ਹੱਥੀਂ ਚੁਗਾਈ ਦੇ ਮੁੱਦਿਆਂ ਨੂੰ ਦੂਰ ਕਰਨ ਅਤੇ ਖੇਤ ਪੱਧਰ ’ਤੇ ਗੰਦਗੀ ਨੂੰ ਘਟਾ ਕੇ ਕਪਾਹ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ, ਸੀਸੀਆਈ ਨੇ ਆਪਣੀ ਸੀਐੱਸਆਰ ਗਤੀਵਿਧੀਆਂ ਦੇ ਅਧੀਨ ਕਪਾਹ ਚੁਗਣ ਵਾਲੀਆਂ ਮਸ਼ੀਨਾਂ ਦੀ ਵੰਡ ਸ਼ੁਰੂ ਕੀਤੀ ਹੈ।
ਸੀਐੱਸਆਰ ਦੇ ਅਧੀਨ ਸੀਸੀਆਈ ਦੁਆਰਾ ਕਪਾਹ ਚੁਗਣ ਵਾਲੀਆਂ ਮਸ਼ੀਨਾਂ ਦੀ ਰਾਜ-ਅਨੁਸਾਰ ਵੰਡ ਹੇਠਾਂ ਦਿੱਤੀ ਗਈ ਹੈ:
ਰਾਜ
|
ਪੰਜਾਬ
|
ਹਰਿਆਣਾ
|
ਰਾਜਸਥਾਨ
|
ਗੁਜਰਾਤ
|
ਮਹਾਰਾਸ਼ਟਰ
|
ਮੱਧ ਪ੍ਰਦੇਸ਼
|
ਤੇਲੰਗਾਨਾ
|
ਕਰਨਾਟਕ
|
ਓਡੀਸ਼ਾ
|
ਤਮਿਲਨਾਡੂ
|
ਕੁੱਲ
|
ਕਪਾਹ ਦੇ ਸੀਮਾਂਤ ਅਤੇ ਛੋਟੇ ਕਿਸਾਨਾਂ ਨੂੰ ਵੰਡੀਆਂ ਗਈਆਂ ਹੱਥ ਨਾਲ ਚਲਾਉਣ ਵਾਲੀਆਂ ਕਪਾਹ ਚੁਗਣ ਵਾਲੀਆਂ ਮਸ਼ੀਨਾਂ ਦੀ ਗਿਣਤੀ
|
100
|
135
|
120
|
600
|
839
|
626
|
547
|
1228
|
700
|
648
|
5543
|
******
ਡੀਜੇਐੱਨ/ ਟੀਐੱਫਕੇ
(Release ID: 1759348)
Visitor Counter : 184