ਪੇਂਡੂ ਵਿਕਾਸ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਉੱਤਰ-ਪੂਰਬ ਵਿੱਚ ਵਿਕਾਸ ਦੇ ਮੋਰਚੇ ‘ਤੇ ਵੱਡੇ ਪੱਧਰ ‘ਤੇ ਬਦਲਾਅ: ਕੇਂਦਰੀ ਮੰਤਰੀ ਸੁਸ਼੍ਰੀ ਸਾਧਵੀ ਨਿਰੰਜਨ ਜਯੋਤੀ
Posted On:
27 SEP 2021 8:02PM by PIB Chandigarh
ਕੇਂਦਰੀ ਗ੍ਰਾਮੀਣ ਵਿਕਾਸ ਤੇ ਉਪਭੋਗਤਾ ਮਾਮਲੇ, ਖੁਰਾਕ ਤੇ ਜਨਤਕ ਵੰਡ ਰਾਜ ਮੰਤਰੀ ਸੁਸ਼੍ਰੀ ਸਾਧਵੀ ਨਿਰੰਜਨ ਜਯੋਤੀ ਸੋਮਵਾਰ ਨੂੰ ਮਣੀਪੁਰ ਰਾਜ ਦੇ ਅਧਿਕਾਰਿਕ ਦੌਰੇ ‘ਤੇ ਇੰਫਾਲ ਪਹੁੰਚੀ।
ਕੇਂਦਰੀ ਮੰਤਰੀ ਰਾਜ ਵਿੱਚ ਆਪਣੇ ਮੰਤਰਾਲਾ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਵਿਭਿੰਨ ਕੇਂਦਰੀ ਪ੍ਰਾਯੋਜਿਤ ਯੋਜਨਾਵਾਂ ਦੇ ਲਾਗੂਕਰਨ ਦੀ ਸਮੀਖਿਆ ਦੇ ਲਈ ਦੌਰੇ ‘ਤੇ ਹਨ।
ਹੋਟਲ ਕਲਾਸਿਕ ਗ੍ਰਾਂਡੇ ਇੰਫਾਲ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਦੇ ਉੱਤਰ-ਪੂਰਬ ਖੇਤਰ ਵਿੱਚ ਵਿਕਾਸ ਦੇ ਖੇਤਰ ਵਿੱਚ ਵੱਡੇ ਪੱਧਰ ‘ਤੇ ਬਦਲਾਅ ਕੀਤਾ ਗਿਆ ਹੈ। ਲਗਭਗ ਸਾਰੇ ਖੇਤਰਾਂ ਵਿੱਚ, ਵਿਸ਼ੇਸ਼ ਰੂਪ ਨਾਲ ਸੜਕ ਸੰਪਰਕ, ਸਿਹਤ ਸੇਵਾ ਅਤੇ ਖੇਤਰ ਦੀ ਸਮਾਜਿਕ ਅਰਥਵਿਵਸਥਾ ਵਿੱਚ ਜ਼ਿਕਰਯੋਗ ਸੁਧਾਰ ਹੋਇਆ ਹੈ ਕਿਉਂਕਿ ਪ੍ਰਧਾਨ ਮੰਤਰੀ ਇਸ ਖੇਤਰ ‘ਤੇ ਵਿਸ਼ੇਸ਼ ਜੋਰ ਦੇ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੁਪਨਾ ਇਸ ਖੇਤਰ ਦੇ ਅੱਠ ਰਾਜਾਂ ਨੂੰ ਦੇਸ਼ ਦੇ ਵਿਕਾਸ ਇੰਜਨ ਦੇ ਰੂਪ ਵਿੱਚ ਬਦਲਣ ਦਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਕੋਵਿਡ-19 ਸੰਕਟ ਦਾ ਇਸ ਖੇਤਰ ਦੀ ਸਮਾਜਿਕ-ਅਰਥਵਿਵਸਥਾ ‘ਤੇ ਬਹੁਤ ਘੱਟ ਪ੍ਰਭਾਵ ਪਿਆ ਹੈ ਕਿਉਂਕਿ ਕੇਂਦਰ ਨੇ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ ਖੇਤਰ ਦੇ ਪਾਤਰ ਲਾਭਾਰਥੀਆਂ ਤੱਕ ਵਿਭਿੰਨ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਪਹੁੰਚਾਉਣ ਦਾ ਭਰੋਸਾ ਦਿੱਤਾ ਸੀ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਵਿਡ ਸੰਕਟ ਦੇ ਸਮੇਂ ਵੀ ਪਾਤਰ ਲਾਭਾਰਥੀਆਂ ਨੂੰ ਲਗਭਗ ਸਾਰੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ 100% ਲਾਭ ਮਿਲਣਾ ਸੁਨਿਸ਼ਚਿਤ ਕੀਤਾ ਹੈ। ਇਹ ਦੱਸਦੇ ਹੋਏ ਕਿ ਉਹ ਆਪਣੇ ਮੰਤਰਾਲਿਆਂ ਦੇ ਤਹਿਤ ਵਿਭਿੰਨ ਯੋਜਨਾਵਾਂ ਦੇ ਲਾਗੂਕਰਨ ਦੀ ਸਮੀਖਿਆ ਕਰਨ ਦੇ ਲਈ ਇੱਥੇ ਆਈਆਂ ਹਨ, ਸਾਧਵੀ ਨਿਰੰਜਨ ਜਯੋਤੀ ਨੇ ਕਿਹਾ ਕਿ ਉਹ ਗ੍ਰਾਮੀਣ ਵਿਕਾਸ ਵਿਭਾਗ ਦੇ ਅਧੀਨ ਵਿਭਿੰਨ ਯੋਜਨਾਵਾਂ, ਵਿਸ਼ੇਸ਼ ਰੂਪ ਨਾਲ ਮਨਰੇਗਾ (ਐੱਮਜੀਐੱਨਆਰਈਜੀਏ) ਦੇ ਲਾਗੂਕਰਨ ਤਰੀਕੇ ਨਾਲ ਸੰਤੁਸ਼ਟ ਹਨ। ਉਨ੍ਹਾਂ ਨੇ ਮਨਰੇਗਾ ਦੇ ਲਾਭਾਰਥੀਆਂ ਨੂੰ ਰੋਜ਼ਗਾਰ ਪ੍ਰਦਾਨ ਕਰਦੇ ਹੋਏ ਗ੍ਰਾਮੀਣ ਸੜਕ ਸੰਪਰਕ ਵਿੱਚ ਸੁਧਾਰ ਦੇ ਲਈ ਕੀਤੀ ਜਾ ਰਹੀ ਪਹਿਲਾਂ ਦੀ ਸ਼ਲਾਘਾ ਕੀਤੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਮਨਰੇਗਾ ਨੇ ਕੋਵਿਡ-19 ਸੰਕਟ ਦੇ ਸਮੇਂ ਗ੍ਰਾਮੀਣ ਖੇਤਰਾਂ ਵਿੱਚ ਗਰੀਬ ਲੋਕਾਂ ਦੀ ਅਰਥਵਿਵਸਥਾ ਵਿੱਚ ਬਹੁਤ ਮਦਦ ਕੀਤੀ।
ਉਨ੍ਹਾਂ ਨੇ ਕਿਹਾ ਕਿ “ਮੈਂ ਰਾਜ ਸਰਕਾਰ ਦੇ ਸੰਬੰਧਿਤ ਵਿਭਾਗਾਂ ਨੂੰ ਰਾਜ ਦੇ ਰੋਜ਼ਗਾਰ (ਜੌਬ) ਕਾਰਡ ਧਾਰਕਾਂ ਨੂੰ ਕੋਵਿਡ ਸੰਕਟ ਦੇ ਇਸ ਸਮੇਂ ਵਿੱਚ ਨੌਕਰੀ ਦੇਣ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਦੇ ਲਈ ਧੰਨਵਾਦ ਕਰਦੀ ਹਾਂ। ”
ਸੁਸ਼੍ਰੀ ਸਾਧਵੀ ਨਿਰੰਜਨ ਜਯੋਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਮਰੱਥ ਅਗਵਾਈ ਵਿੱਚ ਭਾਰਤ ਦੇ ਨਾਗਰਿਕਾਂ ਦੇ ਸਰਗਰਮ ਸਮਰਥਨ ਤੋਂ ਹੀ ਪ੍ਰਭਾਵੀ ਢੰਗ ਨਾਲ ਕੋਵਿਡ ਨਾਲ ਲੜ ਸਕਦਾ ਹੈ।
ਉਨ੍ਹਾਂ ਨੇ ਆਲਮੀ ਮਹਾਮਾਰੀ ਦੇ ਖਿਲਾਫ ਲੜਾਈ ਵਿੱਚ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਰਮੀਆਂ ਅਤੇ ਮੀਡੀਆ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ।
ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਕਿਹਾ ਕਿ ਵਾਇਰਸ ਫੈਲਣ ਦੇ ਬਾਅਦ ਤੋਂ ਦੇਸ਼ ਵਿੱਚ ਸਿਹਤ ਸੇਵਾ ਦੇ ਖੇਤਰ ਵਿੱਚ ਜ਼ਿਕਰਯੋਗ ਸੁਧਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ-19 ਸੰਕਟ ਆਉਣ ਦੇ ਸਮੇਂ ਸਿਹਤ ਸੇਵਾ ਵੰਡ ਪ੍ਰਣਾਲੀ ਦੀ ਸਥਿਤੀ ਬਹੁਤ ਚੰਗੀ ਨਹੀਂ ਸੀ।
ਹਾਲਾਂਕਿ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ ਪ੍ਰਤੀਬੱਧਤਾ ਦੇ ਨਾਲ ਕੀਤੇ ਗਏ ਅਣਥਕ ਪ੍ਰਯਤਨਾਂ ਨਾਲ ਸਿਹਤ ਸੇਵਾ ਖੇਤਰ ਵਿੱਚ ਇੱਕ ਜ਼ਿਕਰਯੋਗ ਪਰਿਵਰਤਨ ਆਇਆ ਹੈ।
*****
(Release ID: 1758985)
Visitor Counter : 178