ਰੱਖਿਆ ਮੰਤਰਾਲਾ

ਆਕਾਸ਼ ਪ੍ਰਾਈਮ ਮਿਜ਼ਾਈਲ ਦਾ ਪਹਿਲਾ ਸਫਲ ਉਡਾਣ ਪ੍ਰੀਖਣ

Posted On: 27 SEP 2021 8:58PM by PIB Chandigarh

ਆਕਾਸ਼ ਮਿਜ਼ਾਈਲ ਦੇ ਨਵੇਂ ਰੂਪ - 'ਆਕਾਸ਼ ਪ੍ਰਾਈਮਦਾ 27 ਸਤੰਬਰ 2021 ਨੂੰ ਇੰਟੀਗ੍ਰੇਟਿਡ ਟੈਸਟ ਰੇਂਜ (ਆਈਟੀਆਰ),  ਚਾਂਦੀਪੁਰਓਡੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਮਿਜ਼ਾਈਲ ਨੇ ਸੁਧਾਰ ਦੇ ਬਾਅਦ ਆਪਣੀ ਪਹਿਲੀ ਉਡਾਣ ਵਿੱਚ ਦੁਸ਼ਮਣ ਦੇ ਜਹਾਜ਼ਾਂ ਦੀ ਨਕਲ ਕਰਦੇ ਹੋਏ ਮਨੁੱਖ ਰਹਿਤ ਹਵਾਈ ਨਿਸ਼ਾਨੇ ਨੂੰ ਫੁੰਡਿਆ ਅਤੇ ਨਸ਼ਟ ਕਰ ਦਿੱਤਾ।

ਮੌਜੂਦਾ ਆਕਾਸ਼ ਪ੍ਰਣਾਲੀ ਦੀ ਤੁਲਨਾ ਵਿੱਚਆਕਾਸ਼ ਪ੍ਰਾਈਮ ਬਿਹਤਰ ਸ਼ੁੱਧਤਾ ਲਈ ਇੱਕ ਸਵਦੇਸ਼ੀ ਕਿਰਿਆਸ਼ੀਲ ਰੇਡੀਓ ਫ੍ਰੀਕੁਐਂਸੀ (ਆਰਐੱਫ)ਖੋਜੀ ਉਪਕਰਨ ਨਾਲ ਲੈਸ ਹੈ। ਇਸ ਵਿੱਚ ਹੋਰ ਸੁਧਾਰ ਵਧੇਰੇ ਉਚਾਈਆਂ 'ਤੇ ਘੱਟ ਤਾਪਮਾਨ ਵਾਲੇ ਵਾਤਾਵਰਣ ਵਿੱਚ ਵਧੇਰੇ ਭਰੋਸੇਯੋਗ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਂਦੇ ਹਨ। ਮੌਜੂਦਾ ਆਕਾਸ਼ ਹਥਿਆਰ ਪ੍ਰਣਾਲੀ ਦੀ ਸੋਧੀ ਹੋਈ ਜ਼ਮੀਨੀ ਪ੍ਰਣਾਲੀ ਵਰਤਮਾਨ ਉਡਾਣ ਪ੍ਰੀਖਿਆ ਲਈ ਵਰਤੀ ਗਈ ਹੈ। ਆਈਟੀਆਰ ਦੇ ਰੇਂਜ ਸਟੇਸ਼ਨਜਿਸ ਵਿੱਚ ਰਾਡਾਰਇਲੈਕਟ੍ਰੋ ਆਪਟੀਕਲ ਟ੍ਰੈਕਿੰਗ ਸਿਸਟਮ (ਈਓਟੀਐੱਸ) ਅਤੇ ਟੈਲੀਮੈਟਰੀ ਸਟੇਸ਼ਨ ਸ਼ਾਮਲ ਹਨਜੋ ਮਿਜ਼ਾਈਲ ਦੀ ਦਿਸ਼ਾ ਅਤੇ ਫਲਾਈਟ ਪੈਰਾਮੀਟਰਾਂ ਦੀ ਨਿਗਰਾਨੀ ਕਰਦੇ ਹਨ।

ਰਕਸ਼ਾ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਆਕਾਸ਼ ਪ੍ਰਾਈਮ ਮਿਜ਼ਾਈਲ ਦੇ ਸਫਲ ਪ੍ਰੀਖਣ ਲਈ ਡੀਆਰਡੀਓਭਾਰਤੀ ਸੈਨਾਭਾਰਤੀ ਹਵਾਈ ਸੈਨਾਰੱਖਿਆ ਪਬਲਿਕ ਸੈਕਟਰ ਅੰਡਰਟੇਕਿੰਗ (ਡੀਪੀਐੱਸਯੂ) ਅਤੇ ਉਦਯੋਗ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਫਲ ਉਡਾਣ ਪ੍ਰੀਖਣ ਵਿਸ਼ਵ ਪੱਧਰੀ ਮਿਜ਼ਾਈਲ ਪ੍ਰਣਾਲੀਆਂ ਦੇ ਡਿਜ਼ਾਈਨ ਅਤੇ ਵਿਕਾਸ ਵਿੱਚ ਡੀਆਰਡੀਓ ਦੀ ਯੋਗਤਾ ਨੂੰ ਸਾਬਤ ਕਰਦਾ ਹੈ।

ਸਕੱਤਰ ਡੀਡੀਆਰ ਐਂਡ ਡੀ ਅਤੇ ਡੀਆਰਡੀਓ ਦੇ ਚੇਅਰਮੈਨ ਡਾਕਟਰ ਜੀ ਸਤੀਸ਼ ਰੈੱਡੀ ਨੇ ਆਕਾਸ਼ ਪ੍ਰਾਈਮ ਮਿਜ਼ਾਈਲ ਦੇ ਸਫਲ ਉਡਾਣ ਪ੍ਰੀਖਣ ਲਈ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਕਾਸ਼ ਪ੍ਰਾਈਮ ਪ੍ਰਣਾਲੀ ਉਪਭੋਗਤਾਵਾਂ (ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ) ਦੇ ਵਿਸ਼ਵਾਸ ਨੂੰ ਹੋਰ ਉਤਸ਼ਾਹਤ ਕਰੇਗੀਕਿਉਂਕਿ ਆਕਾਸ਼ ਪ੍ਰਣਾਲੀ ਪਹਿਲਾਂ ਹੀ ਸ਼ਾਮਲ ਕੀਤੀ ਜਾ ਚੁੱਕੀ ਹੈ ਅਤੇ ਹੁਣ ਹੋਰ ਮਾਰੂ ਮਿਜ਼ਾਈਲਾਂ ਨਾਲ ਸੁਧਰ ਰਹੀ ਹੈ।

*********

ਏਬੀਬੀ/ਨੈਂਪੀ/ਪੀਐੱਸ



(Release ID: 1758776) Visitor Counter : 193


Read this release in: English , Urdu , Hindi