ਘੱਟ ਗਿਣਤੀ ਮਾਮਲੇ ਮੰਤਰਾਲਾ
ਸਿੱਖ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਕੜਾ ਅਤੇ/ਜਾਂ ਕਿਰਪਾਨ, ਜੋ ਕਿ ਸ਼ਰਧਾ ਦੇ ਚਿੰਨ੍ਹ ਹਨ, ਦੀ ਸਕੈਨਿੰਗ ਲਈ ਨੀਟ, ਜੇਈਈ ਆਦਿ ਦੇ ਪ੍ਰੀਖਿਆ ਕੇਂਦਰਾਂ ਵਿੱਚ ਘੰਟੇ ਪਹਿਲਾਂ ਰਿਪੋਰਟ ਕਰਨ ਲਈ ਕਿਹਾ ਜਾਂਦਾ ਹੈ : ਕੌਮੀ ਘੱਟ ਗਿਣਤੀ ਕਮਿਸ਼ਨ
Posted On:
27 SEP 2021 8:03PM by PIB Chandigarh
ਕੌਮੀ ਘੱਟ ਗਿਣਤੀ ਕਮਿਸ਼ਨ (ਐੱਨਸੀਐੱਮ) ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸਿੱਖ ਭਾਈਚਾਰੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਕੌਮੀ ਯੋਗਤਾ ਕਮ ਦਾਖਲਾ ਟੈਸਟ (ਨੀਟ), ਸਾਂਝੀ ਦਾਖਲਾ ਪ੍ਰੀਖਿਆ (ਜੇਈਈ) ਆਦਿ ਪ੍ਰੀਖਿਆਵਾਂ ਵਿੱਚ ਸ਼ਾਮਲ ਹੁੰਦੇ ਹੋਏ ਕੜਾ ਅਤੇ/ ਜਾਂ ਕਿਰਪਾਨ, ਜੋ ਕਿ ਸ਼ਰਧਾ ਦੇ ਚਿੰਨ੍ਹ ਹਨ, ਨੂੰ ਪ੍ਰੀਖਿਆ ਕੇਦਰਾਂ ਚੈੱਕ ਕਰਨ ਲਈ ਕਈ ਘੰਟੇ ਪਹਿਲਾਂ ਸੱਦਿਆ ਜਾਂਦਾ ਹੈ। ਐੱਨਸੀਐੱਮ ਨੇ ਅੱਜ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ, ਸਿੱਖ ਭਾਈਚਾਰੇ ਦੇ ਧਾਰਮਿਕ ਵਿਸ਼ਵਾਸ ਅਤੇ ਭਾਰਤੀ ਸੰਵਿਧਾਨ ਦੀ ਧਾਰਾ 25, ਸਪੱਸ਼ਟੀਕਰਨ 1 ਦੇ ਤਹਿਤ ਗਾਰੰਟੀਸ਼ੁਦਾ ਅਧਿਕਾਰਾਂ ਦੇ ਮੱਦੇਨਜ਼ਰ, ਕੜਾ ਅਤੇ ਕਿਰਪਾਨ ਪਹਿਨਣ ਵਾਲਿਆਂ ਵਲੋਂ ਅਣਉਚਿਤ ਸਾਧਨਾਂ ਦੀ ਵਰਤੋਂ ਦੀ ਅਸਲ ਖਦਸ਼ੇ ਦੇ ਸੰਕੇਤਕ, ਕਿਸੇ ਉਦੇਸ਼ਪੂਰਨ ਤੱਥਾਂ ਦੀ ਅਣਹੋਂਦ ਵਿੱਚ, ਧਾਤੂ ਵਸਤੂਆਂ 'ਤੇ ਪਾਬੰਦੀ ਜਾਇਜ਼ ਨਹੀਂ ਹੋਵੇਗੀ, ਜਿਵੇਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਮ ਯੂਓਆਈ ਅਤੇ ਓਰਐੱਸ. ਇਨਡਬਲਿਊਪੀ (ਸੀ) 7550/2017 ਵਿੱਚ ਮਾਣਯੋਗ ਹਾਈਕੋਰਟ ਦਿੱਲੀ ਵਲੋਂ ਵਿਚਾਰਿਆ ਗਿਆ ਸੀ।
ਰਾਸ਼ਟਰੀ ਜਾਂਚ ਏਜੰਸੀ ਦੀ ਚੇਅਰਪਰਸਨ, ਪ੍ਰੋਫੈਸਰ ਐੱਮ ਐੱਸ ਅਨੰਤ ਨੂੰ ਜਾਰੀ ਕੀਤੀ ਗਈ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਐੱਨਸੀਐੱਮ ਸਾਰੇ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਅਤੇ ਸੁਰੱਖਿਆ ਲਈ ਬਣਾਈ ਗਈ ਇੱਕ ਵਿਧਾਨਕ ਸੰਸਥਾ ਹੈ, ਇਸ ਅਨੁਸਾਰ ਸਲਾਹ ਦਿੰਦੀ ਹੈ ਕਿ ਪ੍ਰੀਖਿਆਵਾਂ ਕਰਵਾਉਣ ਲਈ ਜ਼ਿੰਮੇਵਾਰ ਏਜੰਸੀਆਂ ਨੂੰ ਵਿਚਾਰ ਕਰਨ ਦੇ ਨਿਰਦੇਸ਼ ਹਨ, ਜਿਸ ਮੁਤਾਬਕ ਸਿੱਖ ਭਾਈਚਾਰੇ ਨਾਲ ਸਬੰਧਤ ਵਿਦਿਆਰਥੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਬਚਣ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ:
(i) ਇਮਤਿਹਾਨ ਦੀ ਰਿਪੋਰਟਿੰਗ ਦਾ ਸਮਾਂ ਸਾਰੇ ਉਮੀਦਵਾਰਾਂ ਲਈ ਇਕੋ ਜਿਹਾ ਹੋਣਾ ਚਾਹੀਦਾ ਹੈ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ।
(ii) ਸਿੱਖ ਉਮੀਦਵਾਰਾਂ ਅਤੇ ਹੋਰਾਂ ਵਿੱਚ ਉਨ੍ਹਾਂ ਦੇ ਸ਼ਰਧਾ ਦੇ ਚਿੰਨ੍ਹਾਂ ਦੇ ਅਧਾਰ 'ਤੇ ਭੇਦਭਾਵ ਨਾ ਕਰਨਾ।
(iii) ਸਮੇਂ ਨੂੰ ਘਟਾਉਣ ਅਤੇ ਸਹੀ ਸੁਰੱਖਿਆ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਡੋਰ ਫਰੇਮ ਮੈਟਲ ਡਿਟੈਕਟਰ ਨਾਲ ਸਕ੍ਰੀਨਿੰਗ ਕੀਤੀ ਜਾ ਸਕਦੀ ਹੈ।
*****
ਐੱਨ.ਏਓ/(ਮੋਮਾ ਰੀਲੀਜ਼)
(Release ID: 1758730)
Visitor Counter : 214