ਰੱਖਿਆ ਮੰਤਰਾਲਾ

ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਨੇ ਡੀਜੀ ਐਨਸੀਸੀ ਦਾ ਅਹੁਦਾ ਸੰਭਾਲਿਆ

Posted On: 27 SEP 2021 4:01PM by PIB Chandigarh

ਮੁੱਖ ਝਲਕੀਆਂ:

 

1.     ਐਨਡੀਏ, ਖੜਕਵਾਸਲਾਆਈਐਮਏਦੇਹਰਾਦੂਨ ਅਤੇ ਐਨਸੀਸੀ ਦੇ ਸਾਬਕਾ ਵਿਦਿਆਰਥੀ

2.     ਕਸ਼ਮੀਰ ਘਾਟੀ ਵਿੱਚ ਅੱਤਵਾਦ ਵਿਰੋਧੀ ਮੁਹਿੰਮ ਵਿੱਚ ਸਪੈਸ਼ਲ ਫੋਰਸਿਜ਼ ਬਟਾਲੀਅਨ ਦੀ ਕਮਾਂਡ ਕੀਤੀ 

3.     ਨਾਗਾਲੈਂਡ ਅਤੇ ਸਿਆਚਿਨ ਗਲੇਸ਼ੀਅਰ ਵਿੱਚ ਅੱਤਵਾਦ ਵਿਰੋਧੀ ਕਾਰਵਾਈ ਵਿੱਚ ਕੰਪਨੀ ਕਮਾਂਡਰ

4.     ਸੈਕਟਰ ਹੈੱਡਕੁਆਰਟਰ ਰਾਸ਼ਟਰੀ ਰਾਈਫਲਜ਼ ਵਿੱਚ ਜਨਰਲ ਸਟਾਫ ਅਫਸਰ (ਸੰਚਾਲਨ) ਵਜੋਂ ਸੇਵਾ ਨਿਭਾਈ

 

 

 

ਗੁਰਬੀਰਪਾਲ ਸਿੰਘ ਨੇ 27 ਸਤੰਬਰ 2021 ਨੂੰ ਨੈਸ਼ਨਲ ਕੈਡੇਟ ਕੋਰ (ਐਨਸੀਸੀ) ਦੇ 34 ਵੇਂ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ। ਲੈਫਟੀਨੈਂਟ ਜਨਰਲ ਸਿੰਘ ਨੂੰ 1987 ਵਿੱਚ ਪੈਰਾਸ਼ੂਟ ਰਜਿਮੈਂਟ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਨੈਸ਼ਨਲ ਡਿਫੈਂਸ ਅਕੈਡਮੀਖੜਕਵਾਸਲਾਭਾਰਤੀ ਮਿਲਟਰੀ ਅਕੈਡਮੀ ਦੇਹਰਾਦੂਨ ਦੇ ਨਾਲ ਨਾਲ ਐਨਸੀਸੀ ਦੇ ਸਾਬਕਾ ਵਿਦਿਆਰਥੀ ਨੇ ਵੈਲਿੰਗਟਨ ਦੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜਮਹੂ ਵਿੱਚ ਹਾਇਰ ਕਮਾਂਡ ਕੋਰਸ ਅਤੇ ਨਵੀਂ ਦਿੱਲੀ ਵਿੱਚ ਨੈਸ਼ਨਲ ਡਿਫੈਂਸ ਕਾਲਜ ਕੋਰਸ ਵਿੱਚ ਪੜ੍ਹਾਈ ਕੀਤੀ। 

ਲੈਫਟੀਨੈਂਟ ਜਨਰਲ ਸਿੰਘ ਨਾਗਾਲੈਂਡ ਅਤੇ ਸਿਆਚਿਨ ਗਲੇਸ਼ੀਅਰ ਵਿੱਚ ਅੱਤਵਾਦ ਵਿਰੋਧੀ ਮਾਹੌਲ ਵਿੱਚ ਕੰਪਨੀ ਕਮਾਂਡਰ ਰਹੇ ਹਨ। ਉਨ੍ਹਾਂ ਨੇ ਕਸ਼ਮੀਰ ਵਿੱਚ ਵਾਦੀ ਸੈਕਟਰ ਦੇ ਅੱਤਵਾਦ ਵਿਰੋਧੀ ਵਾਤਾਵਰਣ ਅਤੇ ਲੇਬਨਾਨ ਵਿੱਚ ਸੰਯੁਕਤ ਰਾਸ਼ਟਰ ਦੀ ਅੰਤਰਿਮ ਫੋਰਸ ਵਿੱਚ ਇੱਕ ਵਿਸ਼ੇਸ਼ ਫੋਰਸ ਬਟਾਲੀਅਨ ਦੀ ਕਮਾਂਡ ਕੀਤੀ ਹੈ। ਉਨ੍ਹਾਂ ਨੇ ਕੰਟਰੋਲ ਰੇਖਾ 'ਤੇ ਮਾਊਂਟੇਨ ਬ੍ਰਿਗੇਡ ਅਤੇ ਇੱਕ ਇਨਫੈਂਟਰੀ ਡਿਵੀਜ਼ਨ ਦੀ ਕਮਾਂਡ ਕੀਤੀ ਹੈਂ। 

ਜਨਰਲ ਆਫ਼ਿਸਰ ਨੇ ਸੈਕਟਰ ਹੈੱਡਕੁਆਰਟਰ ਰਾਸ਼ਟਰੀ ਰਾਈਫਲਜ਼ ਵਿੱਚ ਜਨਰਲ ਸਟਾਫ ਆਫ਼ਿਸਰ (ਸੰਚਾਲਨ) ਦੇ ਅਹੁਦੇ ਤੇ ਕੰਮ ਕੀਤਾ ਹੈ। ਮਿਲਟਰੀ ਆਪਰੇਸ਼ਨ ਡਾਇਰੈਕਟੋਰੇਟ ਅਤੇ ਹੈੱਡਕੁਆਰਟਰਸ ਏਕੀਕ੍ਰਿਤ ਰੱਖਿਆ ਸਟਾਫ ਵਿੱਚ ਉਨ੍ਹਾਂ ਦੇ ਦੋ ਕਾਰਜਕਾਲ ਰਹੇ ਹਨ। ਇਸ ਤੋਂ ਇਲਾਵਾਉਹ ਕਮਾਂਡੋ ਸਕੂਲ ਅਤੇ ਇੰਡੀਅਨ ਮਿਲਟਰੀ ਟ੍ਰੇਨਿੰਗ ਟੀਮ ਵਿੱਚ ਇੰਸਟ੍ਰਕਟਰ ਰਹੇ ਹਨ।

-------------------------- 

ਏਬੀਬੀ/ਪੀਐਸ/ਸੇਵੀ



(Release ID: 1758719) Visitor Counter : 252


Read this release in: English , Urdu , Hindi , Tamil